ਆਈਓਏ ਦਾ ਐਲਾਨ: ਓਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂਆਂ ਨੂੰ 75 ਲੱਖ ਰੁਪਏ ਨਕਦ ਦਿੱਤਾ ਜਾਵੇਗਾ

ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਐਲਾਨ ਕੀਤਾ ਕਿ ਉਹ ਟੋਕਿਓ ਓਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂਆਂ ਨੂੰ 75 ਲੱਖ ਰੁਪਏ ਦਾ ਨਕਦ ਇਨਾਮ ਦੇਵੇਗੀ। ਇਸ ਤੋਂ ਇਲਾਵਾ ਹਰੇਕ ਭਾਗੀਦਾਰ ਨੈਸ਼ਨਲ ਸਪੋਰਟਸ ਫੈਡਰੇਸ਼ਨ (ਐਨਐਸਐਫ) ਨੂੰ ਬੋਨਸ ਵਜੋਂ 25 ਲੱਖ ਰੁਪਏ ਦੇਵੇਗਾ।ਆਈਓਏ ਦੀ ਸਲਾਹਕਾਰ ਕਮੇਟੀ ਨੇ ਚਾਂਦੀ ਦੇ ਤਗਮਾ ਜੇਤੂਆਂ ਨੂੰ 40 ਲੱਖ ਰੁਪਏ ਅਤੇ ਕਾਂਸੀ ਦੇ ਤਗਮਾ ਜੇਤੂਆਂ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਆਈਓਏ ਨੇ ਇਕ ਬਿਆਨ ਵਿਚ ਕਿਹਾ, “ਟੋਕਿਓ ਓਲੰਪਿਕ ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਹਰੇਕ ਖਿਡਾਰੀ ਨੂੰ ਇਕ ਲੱਖ ਰੁਪਏ ਦੇਣ ਦੀ ਸਿਫਾਰਸ਼ ਕੀਤੀ ਗਈ ਹੈ”।

ਆਈਓਏ ਨੇ ਇਸ ਦੇ ਨਾਲ ਹੀ ਹਰੇਕ ਭਾਗੀਦਾਰ ਐਨਐਸਐਫ ਨੂੰ 25 ਲੱਖ ਰੁਪਏ ਅਤੇ ਤਗਮਾ ਜੇਤੂ ਐਨਐਸਐਫ ਨੂੰ 30 ਲੱਖ ਰੁਪਏ ਦਾ ਵਾਧੂ ਸਹਿਯੋਗ ਦੇਣ ਦੇ ਕਮੇਟੀ ਦੇ ਫੈਸਲੇ ਨੂੰ ਵੀ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਹੋਰ ਰਾਸ਼ਟਰੀ ਖੇਡ ਫੈਡਰੇਸ਼ਨ ਵਿਚੋਂ ਹਰੇਕ ਨੂੰ 15 ਲੱਖ ਰੁਪਏ ਦਾ ਸਹਿਯੋਗ ਮਿਲੇਗਾ। ਆਈਓਏ ਦੇ ਸੱਕਤਰ ਜਨਰਲ ਰਾਜੀਵ ਮਹਿਤਾ ਨੇ ਕਿਹਾ, “ਪਹਿਲੀ ਵਾਰ ਆਈਓਏ ਤਗਮਾ ਜੇਤੂਆਂ ਅਤੇ ਉਹਨਾਂ ਦੇ ਐਨਐਸਐਫ ਨੂੰ ਇਨਾਮ ਦੇਣ ਜਾ ਰਿਹਾ ਹੈ।”

ਸਲਾਹਕਾਰ ਕਮੇਟੀ ਨੇ ਟੋਕਿਓ ਵਿਚ ਰਹਿਣ ਦੌਰਾਨ ਭਾਰਤੀ ਦਲ ਦੇ ਹਰੇਕ ਮੈਂਬਰ ਲਈ 50 ਡਾਲਰ ਪ੍ਰਤੀ ਦਿਨ ਦੇ ਭੱਤੇ ਦੀ ਸਿਫਾਰਸ਼ ਵੀ ਕੀਤੀ ਹੈ। ਆਈਓਏ ਨੇ ਇਹ ਵੀ ਕਿਹਾ ਕਿ ਮੈਂਬਰ ਰਾਜ ਓਲੰਪਿਕ ਐਸੋਸੀਏਸ਼ਨਾਂ ਵਿਚੋਂ ਹਰੇਕ ਨੂੰ ਰਾਜ ਵਿਚ ਬੁਨਿਆਦੀ ਢਾਂਚਾ ਵਿਕਸਿਤ ਕਰਨ ਅਤੇ ਹੋਰ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ 15 ਲੱਖ ਰੁਪਏ ਦਿੱਤੇ ਜਾਣਗੇ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...