admin

ਸਮਾਰਟਫੋਨ ਬ੍ਰਾਂਡ ਵੀਵੋ ਨੇ ਮਹਿੰਗੇ ਕੀਤੇ ਆਪਣੇ ਇਹ ਫੋਨ

ਨਵੀਂ ਦਿੱਲੀ : ਸਮਾਰਟਫੋਨ ਬ੍ਰਾਂਡ ਵੀਵੋ ਦੀ Y ਸੀਰੀਜ਼ ਦੇ ਦੋ ਸਮਾਰਟਫੋਨਾਂ ਦੀ ਕੀਮਤ ’ਚ ਇਜਾਫਾ ਹੋਇਆ ਹੈ। ਇਹ ਦੋਵੇਂ ਬਜਟ ਕੈਟੇਗਰੀ ਦੇ ਸਮਾਰਟਫੋਨ ਹਨ, ਜਿਨ੍ਹਾਂ ਦੀ ਕੀਮਤ 1,000 ਰੁਪਏ ਤਕ ਵਧ ਗਈ ਹੈ। Vivo ਦੀ ਬਜਟ ਕੈਟੇਗਰੀ ਦੇ ਸਮਾਰਟਫੋਨ Vivo Y20A ਤੇ Vivo Y20G ਦੀ ਕੀਮਤ 1000 ਰੁਪਏ ਤਕ ਵਧ ਗਈ ਹੈ।ਫੋਨ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ Vivo ਦੀ ਆਧਿਕਾਰਤ ਵੈੱਬਸਾਈਟ ’ਤੇ ਲਿਸਟ ਕਰ ਦਿੱਤਾ ਗਿਆ ਹੈ। vivo ਨੇ ਹੀ ’ਚ Vivo Y1s ਸਮਾਰਟਫੋਨ ਤੇ Vivo Y12s ਸਮਾਰਟਫੋਨ ਦੀ ਕੀਮਤ ’ਚ 500 ਰੁਪਏ ਦਾ ਇਜਾਫਾ ਕੀਤਾ ਹੈ। ਅਜਿਹੇ ’ਚ Vivo Y1s ਸਮਾਰਟਫੋਨ ਦੇ 2ਜੀਬੀ ਰੈਮ ਵੇਰੀਐਂਟ 8,490 ਰੁਪਏ ’ਚ ਆਵੇਗਾ। ਜਦਕਿ Vivo Y12s ਸਮਾਰਟਫੋਨ ਦਾ 3ਜੀਬੀ ਰੈਮ ਤੇ 32ਜੀਬੀ ਸਟੋਰੇਜ ਵੇਰੀਐਂਟ 10,490 ਰੁਪਏ ’ਚ ਆਵੇਗਾ।

ਸਮਾਰਟਫੋਨ ਬ੍ਰਾਂਡ ਵੀਵੋ ਨੇ ਮਹਿੰਗੇ ਕੀਤੇ ਆਪਣੇ ਇਹ ਫੋਨ Read More »

ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਠਿੰਡਾ ‘ਚ ਆਇਆ ਮੁਲਾਜ਼ਮਾਂ ਦਾ ਹੜ੍ਹ

ਬਠਿੰਡਾ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਐਤਵਾਰ ਟੀ ਵੀ ਟਾਵਰ ਦੇ ਸਾਹਮਣੇ ਪੁਲ ਦੇ ਹੇਠਾਂ ਬਠਿੰਡਾ ਵਿਖੇ ਸੂਬਾ ਪੱਧਰੀ ਲਲਕਾਰ ਰੈਲੀ ਕੀਤੀ ਗਈ | ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਨੂੰ ਮਨਜ਼ੂਰ ਨਹੀਂ | ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਕੋ ਕਨਵੀਨਰ ਜਗਸੀਰ ਸਿੰਘ ਸਹੋਤਾ, ਅਜੀਤ ਪਾਲ ਸਿੰਘ ਜੱਸੋਵਾਲ, ਕਰਮਜੀਤ ਸਿੰਘ ਤਾਮਕੋਟ, ਲਖਵਿੰਦਰ ਸਿੰਘ ਭੌਰ, ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਐੱਨ ਪੀ ਐੱਸ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ‘ਤੇ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ | ਸਰਕਾਰ ਦੇ ਬਣਿਆਂ ਸਾਢੇ ਚਾਰ ਸਾਲ ਹੋ ਗਏ, ਅਜੇ ਤੱਕ ਸਾਡੀ ਇਸ ਇੱਕੋ-ਇੱਕ ਮੰਗ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ | ਖਜ਼ਾਨਾ ਮੰਤਰੀ ਦੀਆਂ ਡੰਗ-ਟਪਾਊ ਅਤੇ ਲਾਰਾ ਲਾਊ ਨੀਤੀਆਂ ਕਾਰਨ ਵੋਟਾਂ ਲੈਣ ਦੀ ਫਿਤਰਤ ਨੂੰ ਨੰਗਾ ਕਰਨ ਲਈ ਸਾਨੂੰ ਇਹ ਰੈਲੀ ਮਜਬੂਰਨ ਬਠਿੰਡਾ ਵਿਖੇ ਰੱਖਣੀ ਪਈ | ਜੇ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਇਸ ਵਾਰ ਲੋਕਾਂ ਵਿੱਚ ਆ ਕੇ ਇਹਨਾਂ ਵਿਧਾਇਕਾਂ ਨੂੰ ਵੋਟਾਂ ਮੰਗਣੀਆਂ ਮੁਸ਼ਕਲ ਕਰ ਦੇਵਾਂਗੇ | ਜਰਨੈਲ ਸਿੰਘ ਪੱਟੀ ਜਨਰਲ ਸਕੱਤਰ ਅਤੇ ਜਾਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਨੇ ਕਿਹਾ ਕਿ ਪੰਜਾਬ ਵਿੱਚ ਐੱਨ ਪੀ ਐੱਸ ਅਧੀਨ ਆਉਂਦੇ ਦੋ ਲੱਖ ਕਰਮਚਾਰੀਆਂ ਦਾ ਬੁਢਾਪਾ ਰੁਲਦਾ ਨਜ਼ਰ ਆ ਰਿਹਾ ਹੈ | ਅੱਜ ਜਦੋਂ ਐੱਨ ਪੀ ਐਸ ਸਕੀਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ, ਇਹਨਾਂ ਤੋਂ ਸਬਕ ਲੈਂਦਿਆਂ ਸਰਕਾਰ ਨੂੰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰਕੇ ਲੋਕ-ਪੱਖੀ ਸਰਕਾਰ ਹੋਣ ਦਾ ਸਬੂਤ ਦੇਣਾ ਬਣਦਾ ਹੈ | ਅੱਜ ਦੇ ਸਮੇਂ ਐੱਨ ਪੀ ਐੱਸ ਤਹਿਤ ਰਿਟਾਇਰ ਹੋ ਰਹੇ ਕਰਮਚਾਰੀ ਨਿਗੁਣੀਆਂ ਪੈਨਸ਼ਨਾਂ ਨਾਲ ਦਵਾਈਆਂ ਦਾ ਖਰਚਾ ਵੀ ਨਹੀਂ ਉਠਾ ਪਾ ਰਹੇ | ਸਾਰੀ ਉਮਰ ਸਰਕਾਰੀ ਸਰਵਿਸ ਦੇ ਲੇਖੇ ਲਾ ਕੇ ਗੁਰਬਤ ਦੀ ਜ਼ਿੰਦਗੀ ਜੀਣ ਲਈ ਮਜਬੂਰ ਹਨ | ਕੈਪਟਨ ਸਰਕਾਰ ਇੱਕ ਅਜਿਹੀ ਸਰਕਾਰ ਹੈ, ਜੋ ਸਾਰੀ ਉਮਰ ਕੰਮ ਕਰਨ ਵਾਲੇ ਕਰਮਚਾਰੀ ਨੂੰ ਸਨਮਾਨਜਨਕ ਬੁਢਾਪੇ ਦੀ ਗਰੰਟੀ ਨਹੀਂ ਦੇ ਪਾ ਰਹੀ | ਨਿਰਮਲ ਸਿੰਘ ਮੋਗਾ, ਵਰਿੰਦਰ ਵਿੱਕੀ, ਸੱਤਪ੍ਰਕਾਸ਼ ਨੇ ਕਿਹਾ ਕਿ ਛੇਵੇਂ ਪੇ ਕਮਿਸ਼ਨ ਵਿੱਚ ਵੀ ਪੁਰਾਣੀ ਪੈਨਸ਼ਨ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ, ਇਸ ਦੇ ਉਲਟ ਤਨਖਾਹ ਨੂੰ ਵੀ ਖੋਰਾ ਲੱਗ ਰਿਹਾ ਹੈ | ਇਸ ਲੰਗੜੇ ਪੇ-ਕਮਿਸ਼ਨ ਨੂੰ ਮੁਲਾਜ਼ਮਾਂ ਨੇ ਮੱੁਢੋਂ ਨਕਾਰ ਦਿੱਤਾ ਹੈ | ਪੰਜਾਬ ਸਰਕਾਰ ਦੇ ਵਾਅਦਿਆਂ ਤੇ ਲਾਰਿਆਂ ਤੋਂ ਅੱਕੇ ਮੁਲਾਜ਼ਮ ਹੁਣ ਪੁਰਾਣੀ ਪੈਨਸ਼ਨ ਦੇ ਮੁੱਦੇ ‘ਤੇ ਫੈਸਲਾਕੁੰਨ ਲੜਾਈ ਲੜਨਗੇ, ਕਿਉਕਿ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਨਾਲ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਤੇ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਖੋਹ ਲਈ ਹੈ, ਜਿਸ ਕਾਰਨ ਕਰਮਚਾਰੀ ਸੇਵਾਮੁਕਤੀ ਸਮੇਂ ਇਕ ਹਜ਼ਾਰ ਜਾਂ ਪੰਦਰਾਂ ਸੌ ਰੁਪਏ ਪੈਨਸ਼ਨ ਲੈ ਰਹੇ ਹਨ, ਜਿਸ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਹੀ ਨਹੀਂ ਨਾ-ਮੁਮਕਿਨ ਹੈ | ਇਸ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ‘ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਦਿਗਵਿਜੇ ਪਾਲ ਸ਼ਰਮਾ, ਹਰਵਿੰਦਰ ਸਿੰਘ ਬਿਲਗਾ, ਸੁਖਵਿੰਦਰ ਸਿੰਘ ਚਾਹਲ ਤੇ ਬਲਜੀਤ ਸਲਾਣਾ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ‘ਤੇ ਸਰਕਾਰ ‘ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ, ਉਲਟਾ ਪ੍ਰਾਈਵੇਟ ਫੰਡਾਂ ਵਿੱਚ ਪਏ ਲੱਗਭੱਗ 13 ਹਜ਼ਾਰ ਕਰੋੜ ਸਰਕਾਰ ਕੋਲ ਵਾਪਸ ਆ ਜਾਣਗੇ ਅਤੇ ਇਸ ਪੈਸੇ ਨੂੰ ਕੋਵਿਡ ਮਹਾਂਮਾਰੀ ਕਾਰਨ ਆਈ ਮੰਦੀ ਨਾਲ ਨਜਿੱਠਣ ਲਈ ਪੁਰਾਣੀ ਪੈਨਸ਼ਨ ਬਹਾਲ ਕਰਕੇ ਸਰਕਾਰ ਵਰਤ ਸਕਦੀ ਹੈ | ਸਮੂਹ ਮੁਲਾਜ਼ਮ ਜਥੇਬੰਦੀਆਂ ਅਤੇ ਐੱਨ ਪੀ ਐੱਸ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਜਸਵੀਰ ਤਲਵਾੜਾ ਅਤੇ ਜਗਸੀਰ ਸਹੋਤਾ ਨੇ ਕਿਹਾ ਕਿ ਕਿ ਜੇਕਰ ਰੈਡੀ ਕਮੇਟੀ ਨਾਲ ਰੱਖੀ ਗਈ ਮੀਟਿੰਗ ਦੇ ਸਾਰਥਕ ਨਤੀਜੇ ਨਹੀਂ ਆਉਂਦੇ ਤਾਂ ਮੁਲਾਜ਼ਮ ਹੋਰ ਵੀ ਤਿੱਖੇ ਸੰਘਰਸ਼ ਲਈ ਤਿਆਰ ਰਹਿਣ

ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਠਿੰਡਾ ‘ਚ ਆਇਆ ਮੁਲਾਜ਼ਮਾਂ ਦਾ ਹੜ੍ਹ Read More »

9 ਕਮੇਟੀਆਂ ਤੋਂ ਅਸਤੀਫ਼ੇ ਦੇਣਗੇ ਭਾਜਪਾ ਦੇ ਵਿਧਾਇਕ, ਰਾਜਪਾਲ ਨਾਲ ਕਰਨਗੇ ਮੁਲਾਕਾਤ

ਕੋਲਕਾਤਾ : ਤ੍ਰਿਣਮੂਲ ’ਚ ਵਾਪਸੀ ਕਰਨ ਵਾਲੇ ਮੁਕੁਲ ਰਾਏ ਨੂੰ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ (ਪੀਏਸੀ) ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਭਾਜਪਾ ਕਾਫੀ ਨਿਰਾਸ਼ ਹੈ ਤੇ ਆਸਾਨੀ ਨਾਲ ਹਾਰ ਮੰਨਣ ਦੇ ਪੱਖ ਵਿਚ ਨਹੀਂ ਹੈ। ਖਬਰ ਹੈ ਕਿ ਭਾਜਪਾ ਵਿਧਾਇਕ ਮੰਗਲਵਾਰ ਨੂੰ ਵਿਧਾਨ ਸਭਾ ਦੀਆਂ ਨੌਂ ਕਮੇਟੀਆਂ ਦੇ ਪ੍ਰਧਾਨਗੀ ਅਹੁਦਿਆਂ ਤੋਂ ਅਸਤੀਫੇ ਦੇਣਗੇ। ਇਸ ਤੋਂ ਬਾਅਦ ਭਾਜਪਾ ਵਿਧਾਇਕ ਦਲ ਰਾਜ ਭਵਨ ਜਾ ਕੇ ਰਾਜਪਾਲ ਨਾਲ ਮੁਲਾਕਾਤ ਕਰਨਗੇ ਅਤੇ ਹਾਲਾਤ ਤੋਂ ਜਾਣੂੰ ਕਰਵਾਉਣਗੇ। ਮੰਗਲਵਾਰ ਦੁਪਹਿਰ ਇਕ ਵਜੇ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੀ ਰਿਹਾਇਸ਼ ’ਚ ਐਮਰਜੈਂਸੀ ਮੀਟਿੰਗ ਵੀ ਬੁਲਾਈ ਗਈ ਹੈ ਜਿਸ ਵਿਚ ਅਗਲੇਰੀ ਰਣਨੀਤੀ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੁਵੇਂਦੂ ਅਧਿਕਾਰੀ ਨੇ ਪੀਏਸੀ ਪ੍ਰਧਾਨ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਬਿਮਾਨ ਬੈਨਰਜੀ ’ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਸੀ। ਭਾਜਪਾ ਦੇ ਕਿਸੇ ਵੀ ਵਿਧਾਇਕ ਨੇ ਮੁਕੁਲ ਰਾਏ ਦੇ ਨਾਂ ਦਾ ਪ੍ਰਸਤਾਵ ਨਹੀਂ ਦਿੱਤਾ ਸੀ। ਅਜਿਹੇ ’ਚ ਪੀਏਸੀ ਪ੍ਰਧਾਨ ਵਜੋਂ ਮੁਕੁਲ ਨੂੰ ਚੁਣਿਆ ਜਾਣਾ ਅਨੈਤਿਕ ਹੈ

9 ਕਮੇਟੀਆਂ ਤੋਂ ਅਸਤੀਫ਼ੇ ਦੇਣਗੇ ਭਾਜਪਾ ਦੇ ਵਿਧਾਇਕ, ਰਾਜਪਾਲ ਨਾਲ ਕਰਨਗੇ ਮੁਲਾਕਾਤ Read More »

ਗਰਮੀ ਦੇ ਕਹਿਰ ਤੋਂ ਕਿਵੇਂ ਬਚਿਆ ਜਾਵੇ?/ਡਾ. ਗੁਰਿੰਦਰ ਕੌਰ

  ਕੈਨੇਡਾ ਵਿਚ ਅਤਿ ਦੀ ਗਰਮੀ ਪੈਣ ਕਾਰਨ ਜੂਨ ਦੇ ਅਖ਼ੀਰਲੇ ਹਫ਼ਤੇ 600 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚੋਂ 486 ਸ਼ਖ਼ਸ ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਨਾਲ ਸਬੰਧਿਤ ਸਨ। ਮ੍ਰਿਤਕਾਂ ਵਿਚ ਜ਼ਿਆਦਾਤਰ ਬਜ਼ੁਰਗ ਸਨ ਜੋ ਇਕੱਲੇ ਰਹਿੰਦੇ ਸਨ। ਬ੍ਰਿਟਿਸ਼ ਕੋਲੰਬੀਆ ਦਾ ਮੌਸਮ ਗਰਮੀ ਦੇ ਮਹੀਨਿਆਂ ਵਿਚ ਜ਼ਿਆਦਾ ਗਰਮ ਨਹੀਂ ਹੁੰਦਾ। ਇੱਥੋਂ ਦਾ ਔਸਤ ਤਾਪਮਾਨ ਲੱਗਭੱਗ 20 ਤੋਂ 25 ਡਿਗਰੀ ਸੈਲਸੀਅਸ ਦੇ ਨੇੜੇ ਰਹਿੰਦਾ ਹੈ ਜਿਸ ਕਾਰਨ ਲੋਕ ਗਰਮੀ ਬਰਦਾਸ਼ਤ ਨਹੀਂ ਕਰ ਰਹੇ। ਸਾਲ ਦਾ ਜ਼ਿਆਦਾ ਸਮਾਂ ਮੌਸਮ ਠੰਢਾ ਹੀ ਰਹਿੰਦਾ ਹੈ ਜਿਸ ਕਰਕੇ ਲੋਕਾਂ ਦੇ ਘਰਾਂ ਵਿਚ ਨਾ ਤਾਂ ਏਅਰਕੰਡੀਸ਼ਨ ਦੀ ਸਹੂਲਤ ਹੈ ਅਤੇ ਨਾ ਹੀ ਉਹ ਹਵਾਦਾਰ ਹਨ। ਇਸ ਕਰਕੇ ਬਹੁਤੇ ਲੋਕਾਂ ਦੀ ਮੌਤ ਜ਼ਿਆਦਾ ਗਰਮੀ ਵਿਚ ਸਾਹ ਘੁਟਣ ਨਾਲ ਹੋਈ ਹੈ। ਕੈਨੇਡਾ ਦੇ ਬਾਕੀ ਰਾਜ ਓਂਟਾਰੀਓ, ਸਸਕੈਚਵਾਨ, ਮਿਨੀਟੋਬਾ ਅਤੇ ਕਿਊਬਕ ਵਿਚ ਵੀ ਗਰਮੀ ਨਾਲ ਸੌ ਤੋਂ ਉੱਪਰ ਲੋਕਾਂ ਦੀ ਮੌਤ ਹੋ ਗਈ ਹੈ। ਮੌਤਾਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਹੈ। ਕੈਨੇਡਾ ਵਿਚ ਤਾਪਮਾਨ ਵਿਚ ਇਕਦਮ ਹੋਏ ਵਾਧੇ ਨੇ ਦੁਨੀਆ ਦੇ ਸਾਰੇ ਮੁਲਕਾਂ ਨੂੰ ਚੌਕੰਨਾ ਕਰ ਦਿੱਤਾ ਹੈ ਕਿ ਮੌਸਮੀ ਤਬਦੀਲੀਆਂ ਹੁਣ ਭਵਿੱਖ ਵਿਚ ਨਹੀਂ ਆਉਣਗੀਆਂ ਬਲਕਿ ਵਰਤਮਾਨ ਵਿਚ ਹੀ ਉਹ ਸਾਨੂੰ ਕੁਦਰਤੀ ਆਫ਼ਤਾਂ ਦੇ ਰੂਪ ਵਿਚ ਹਰ ਰੋਜ਼ ਵੰਗਾਰ ਰਹੀਆਂ ਹਨ। 29 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਦੇ ਇਕ ਛੋਟੇ ਜਿਹੇ ਕਸਬੇ ਲਿਟਨ ਦਾ ਤਾਪਮਾਨ 49.6 ਡਿਗਰੀ ਸੈਲਸੀਅਸ ਹੋ ਗਿਆ ਸੀ। ਇਹ ਕਸਬਾ ਭੂਮੱਧ ਰੇਖਾ ਤੋਂ ਉੱਤਰ ਵੱਲ 50 ਡਿਗਰੀ ਅਕਸ਼ਾਸ ਰੇਖਾ ਉੱਤੇ ਸਥਿਤ ਹੈ, ਜਦੋਂ ਕਿ ਇਸੇ ਦਿਨ ਭਾਰਤ ਦੀ ਰਾਜਧਾਨੀ ਦਿੱਲੀ ਦਾ ਤਾਪਮਾਨ 43 ਡਿਗਰੀ ਸੈਲਸੀਅਸ ਸੀ ਜਿਹੜਾ 28 ਡਿਗਰੀ ਅਕਸ਼ਾਸ ਉੱਤੇ ਸਥਿਤ ਹੈ। ਇਸ ਤੋਂ ਇਲਾਵਾ ਲਿਟਨ ਦਾ ਤਾਪਮਾਨ ਅਮਰੀਕਾ ਦੇ ਦੱਖਣ-ਪੱਛਮੀ ਮਾਰੂਥਲੀ ਰਾਜਾਂ ਨਾਲੋਂ ਵੀ ਜ਼ਿਆਦਾ ਰਿਹਾ ਹੈ। ਲਿਟਨ ਕਸਬੇ ਦਾ ਜੂਨ ਦਾ ਵੱਧ ਤੋਂ ਵੱਧ ਔਸਤ ਤਾਪਮਾਨ 24-25 ਡਿਗਰੀ ਸੈਲਸੀਅਸ ਦੇ ਆਸਪਾਸ ਰਹਿੰਦਾ ਹੈ ਪਰ 29 ਜੂਨ 2021 ਇਹ ਦੁੱਗਣਾ ਹੋ ਗਿਆ ਜਿਸ ਨਾਲ ਲੋਕਾਂ ਦੀ ਮੌਤ ਹੋਣੀ ਸੁਭਾਵਿਕ ਸੀ। ਕੈਨੇਡਾ ਦੇ ਨਾਲ ਨਾਲ ਅਮਰੀਕਾ ਦੇ ਵੀ ਉੱਤਰ-ਪੱਛਮੀ ਸ਼ਹਿਰ ਵੀ ਇਨ੍ਹਾਂ ਦਿਨਾਂ ਵਿਚ ਗਰਮੀ ਦੀ ਲਪੇਟ ਵਿਚ ਆਏ ਰਹੇ ਹਨ। ਪੋਰਟਲੈਂਡ ਸ਼ਹਿਰ ਵਿਚ 46 ਡਿਗਰੀ ਸੈਲਸੀਅਸ ਅਤੇ ਸਿਆਟਲ ਵਿਚ 42 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਕੈਨੇਡਾ ਅਤੇ ਅਮਰੀਕਾ ਦੇ ਉੱਤਰ-ਪੱਛਮੀ ਖੇਤਰ ਵਿਚ ਵੱਸੇ ਵੈਨਕੂਵਰ, ਸਰੀ, ਸਿਆਟਲ ਅਤੇ ਪੋਰਟਲੈਂਡ ਵਰਗੇ ਸ਼ਹਿਰਾਂ ਵਿਚ ਆਮ ਤੌਰ ਉੱਤੇ ਗਰਮੀਆਂ ਵਿਚ ਤਾਪਮਾਨ 11 ਤੋਂ 22 ਡਿਗਰੀ ਸੈਲਸੀਅਸ ਤੱਕ ਹੀ ਰਹਿੰਦਾ ਹੈ ਜਿਸ ਕਰਕੇ ਇਨ੍ਹਾਂ ਸ਼ਹਿਰਾਂ ਵਿਚ ਵੱਸੇ ਲੋਕਾਂ ਨੂੰ ਤਾਂ ਪੱਖਿਆਂ ਦੀ ਵੀ ਲੋੜ ਨਹੀਂ ਪੈਂਦੀ ਹੈ। ਇਹ ਸਾਰੇ ਸ਼ਹਿਰ ਖੁਸ਼ਗਵਾਰ ਮੌਸਮ ਕਰਕੇ ਜਾਣੇ ਜਾਂਦੇ ਹਨ। ਘੱਟ ਮੀਂਹ ਪੈਣ ਅਤੇ ਤਾਪਮਾਨ ਦੇ ਵਾਧੇ ਕਾਰਨ ਅਮਰੀਕਾ ਦੇ ਉੱਤਰ-ਪੱਛਮੀ ਖੇਤਰ ਦੇ 11 ਰਾਜ ਸੋਕੇ ਦੀ ਲਪੇਟ ਵਿਚ ਆਏ ਹੋਏ ਹਨ। ਜਲ ਭੰਡਾਰਾਂ ਵਿਚ ਪਾਣੀ ਤੇਜ਼ੀ ਨਾਲ ਘਟ ਰਿਹਾ ਹੈ ਅਤੇ ਸੋਕੇ ਕਾਰਨ ਜੰਗਲੀ ਅੱਗਾਂ ਲੱਗਣ ਦਾ ਖਤਰਾ ਵੀ ਵਧ ਰਿਹਾ ਹੈ। ਧਰਤੀ ਦੇ ਤਾਪਮਾਨ ਵਿਚ ਵਾਧੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਆਰਕਟਿਕ ਖੇਤਰ ਵਿਚ ਵੀ ਤਾਪਮਾਨ ਜੂਨ ਦੇ ਪਿਛਲੇ ਹਫ਼ਤੇ ਵਿਚ 48 ਡਿਗਰੀ ਸੈਲਸੀਅਸ ਆਂਕਿਆ ਗਿਆ ਸੀ। ਇਸ ਤਰ੍ਹਾਂ ਉੱਤਰੀ ਖੇਤਰੀ ਵਿਚ ਔਸਤ ਨਾਲੋਂ ਵਧਦਾ ਤਾਪਮਾਨ ਗਰਮੀ ਦੀ ਵਧਦੀ ਆਮਦ ਨੂੰ ਦਰਸਾ ਰਿਹਾ ਹੈ। ਗਰਮੀ (ਹੀਟ ਵੇਵ) ਕੀ ਹੁੰਦੀ ਹੈ? ਮੈਦਾਨੀ ਖੇਤਰਾਂ ਵਿਚ ਜਦੋਂ ਤਾਪਮਾਨ ਔਸਤ ਤਾਪਮਾਨ ਨਾਲੋਂ 5 ਜਾਂ 6 ਡਿਗਰੀ ਸੈਲਸੀਅਸ ਜਾਂ 40 ਡਿਗਰੀ ਸੈਲਸੀਅਸ ਤੋਂ ਉੱਪਰ ਟੱਪ ਜਾਵੇ ਤਾਂ ਉੱਥੇ ਚੱਲਣ ਵਾਲੀਆਂ ਹਵਾਵਾਂ ਨੂੰ ‘ਹੀਟ ਵੇਵ’ ਕਿਹਾ ਜਾਂਦਾ ਹੈ ਅਤੇ ਜੇਕਰ 6 ਜਾਂ 7 ਡਿਗਰੀ ਸੈਲਸੀਅਸ ਤੋਂ ਉੱਪਰ ਹੋ ਜਾਵੇ ਤਾਂ ਉਨ੍ਹਾਂ ਨੂੰ ‘ਸਵੀਅਰ ਹੀਟ ਵੇਵ’ ਕਿਹਾ ਜਾਂਦਾ ਹੈ। ਜਦੋਂ ਤੱਟਵਰਤੀ ਖੇਤਰਾਂ ਵਿਚ ਔਸਤ ਤਾਪਮਾਨ 37 ਡਿਗਰੀ ਅਤੇ ਪਹਾੜੀ ਖੇਤਰਾਂ ਵਿਚ 30 ਡਿਗਰੀ ਸੈਲਸੀਅਸ ਤੋਂ 5 ਡਿਗਰੀ ਸੈਲਸੀਅਸ ਵਧ ਜਾਵੇ ਤਾਂ ਉਹ ਖੇਤਰ ‘ਹੀਟ ਵੇਵਜ਼’ ਦੇ ਪ੍ਰਭਾਵ ਥੱਲੇ ਆਏ ਮੰਨੇ ਜਾਂਦੇ ਹਨ। ਅਮਰੀਕਾ ਦੀ ਇਨਵਾਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚ 1960 ਤੋਂ ‘ਹੀਟ ਵੇਵਜ਼’ ਦੀ ਆਮਦ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 1960 ਵਿਚ ਹਰ ਸਾਲ ਦੋ ‘ਹੀਟ ਵੇਵਜ਼’ ਆਉਂਦੀਆਂ ਸਨ ਪਰ 2010 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਸੀ। ਇਸ ਖੋਜ ਕਾਰਜ ਵਿਚ ਅਮਰੀਕਾ ਦੇ 50 ਵੱਡੇ ਸ਼ਹਿਰਾਂ ਤੋਂ 1960 ਤੋਂ 2010 ਤੱਕ ਦੇ ਅਰਸੇ ਦੇ ਅੰਕੜੇ ਇਕੱਠੇ ਕੀਤੇ ਗਏ ਹਨ। ਇਸ ਅਰਸੇ ਦੌਰਾਨ ‘ਹੀਟ ਵੇਵਜ਼’ ਦਾ ਸਮਾਂ 1960 ਦੇ ਦਹਾਕੇ ਦੇ ਮੁਕਾਬਲੇ 47 ਦਿਨ ਲੰਮਾ ਹੋ ਗਿਆ ਹੈ ਅਤੇ ਹੁਣ ਦੇ ਸਮੇਂ ਵਾਲੀ ‘ਹੀਟ ਵੇਵ’ ਚਾਰ ਦਿਨ ਲੰਮੀ ਰਹੀ ਹੈ ਜੋ 1960 ਦੇ ਦਹਾਕੇ ਨਾਲੋਂ ਲਗਭਗ ਇਕ ਦਿਨ ਲੰਮੀ ਹੈ। ‘ਹੀਟ ਵੇਵਜ਼’ ਵਿਚ ਤਾਪਮਾਨ ਦਾ ਵਾਧਾ ਵੀ 1960 ਦੇ ਮੁਕਾਬਲੇ ਬਹੁਤ ਜ਼ਿਆਦਾ ਹੋ ਗਿਆ। 1960 ਦੇ ਦਹਾਕੇ ਵਿਚ ਇਹ ਵਾਧਾ 2 ਡਿਗਰੀ ਫ਼ਾਹਨਹੀਟ ਸੀ ਪਰ 2010 ਤੱਕ 2.5 ਡਿਗਰੀ ਫ਼ਾਰਨਹੀਟ ਤੋਂ ਵੱਧ ਰਿਕਾਰਡ ਕੀਤਾ ਗਿਆ। ਜੂਨ 2021 ਦੀ ‘ਹੀਟ ਵੇਵ’ ਨੇ ਤਾਂ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕਈ ਥਾਵਾਂ ਉੱਤੇ ‘ਹੀਟ ਵੇਵ’ ਸਮੇਂ ਤਾਪਮਾਨ ਔਸਤ ਤਾਪਮਾਨ ਤੋਂ 10 ਤੋਂ 20 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਨੈਸ਼ਨਲ ਵੈਦਰ ਸਰਵਿਸ ਅਤੇ ਪਰਡਿਕਸ਼ਨ ਸੈਂਟਰ, ਕੈਨੇਡਾ ਅਨੁਸਾਰ ਕੈਨੇਡਾ ਅਤੇ ਅਮਰੀਕਾ ਦੇ ਪੱਛਮੀ ਖੇਤਰ ਵਿਚ ‘ਹੀਟ ਵੇਵ’ ਅਲਾਸਕਾ ਦੇ ਅਲੇਸ਼ੁਆਈ ਟਾਪੂ ਅਤੇ ਦੂਜਾ ਕੈਨੇਡਾ ਦੀ ਜੇਮਜ਼ ਬੇਅ ਤੇ ਹਡਸਨ ਬੇਅ ਦੇ ਉਪਰ ਦਬਾਅ ਬਣਨ ਕਾਰਨ ਆਈ ਹੈ। ਪਿਛਲੇ ਕੁਝ ਦਹਾਕਿਆਂ ਤੋਂ ਸ਼ਾਂਤ ਮਹਾਸਾਗਰ ਦੇ ਪੱਛਮੀ ਖੇਤਰ ਦੇ ਤਾਪਮਾਨ ਵਿਚ ਪੂਰਬੀ ਖੇਤਰ ਦੇ ਤਾਪਮਾਨ ਨਾਲੋਂ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸ ਨਾਲ ਸਮੁੰਦਰ ਵੱਲੋਂ ਧਰਤੀ ਵੱਲ ਠੰਢੀ ਹਵਾ ਆਉਣ ਦੀ ਥਾਂ ਉੱਤੇ ਗਰਮ ਹਵਾ ਆਉਣੀ ਸ਼ੁਰੂ ਹੋ ਗਈ ਅਤੇ ਉਸ ਨੇ ਇਸ ਖੇਤਰ ਨੂੰ ‘ਹੀਟ ਡੂਮ’ ਬਣਾ ਦਿੱਤਾ ਹੈ। ਇਸ ਸੰਸਥਾ ਅਨੁਸਾਰ ਇਹੋ ਜਿਹੀ ਸਥਿਤੀ ਅਕਸਰ ਪੈਦਾ ਨਹੀਂ ਹੁੰਦੀ, ਇਹ ਦੋ ਤਿੰਨ ਦਹਾਕਿਆਂ ਵਿਚ ਇਕ ਵਾਰ ਹੀ ਪੈਦਾ ਹੁੰਦੀ ਹੈ। ਮੌਸਮ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ (ਆਈਪੀਸੀਸੀ) ਦੀ 2014 ਵਿਚ ਆਈ ਰਿਪੋਰਟ ਨੇ ਇਹ ਸਾਫ਼ ਤੌਰ ਉੱਤੇ ਖ਼ੁਲਾਸਾ ਕੀਤਾ ਸੀ ਕਿ ਜੇਕਰ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਤੇਜ਼ੀ ਨਾਲ ਕਟੌਤੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਦੁਨੀਆ ਦਾ ਕੋਈ ਵੀ ਮੁਲਕ ਤਾਪਮਾਨ ਦੇ ਵਾਧੇ ਨਾਲ ਆਉਣ ਵਾਲੀਆਂ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਬਚ ਨਹੀਂ ਸਕੇਗਾ ਅਤੇ ਮੌਸਮੀ ਤਬਦੀਲੀਆਂ ਹੌਲੀ ਹੌਲੀ ਵੱਡੇ ਮਹਾਂਦੀਪਾਂ ਤੋਂ ਲੈ ਕੇ ਛੋਟੇ ਛੋਟੇ ਟਾਪੂਆਂ ਤੱਕ ਅਤੇ ਅਮੀਰ ਤੋਂ ਲੈ ਕੇ ਗ਼ਰੀਬ ਮੁਲਕਾਂ ਤੱਕ ਨੂੰ ਆਪਣੀ ਲਪੇਟ ਵਿਚ ਲੈ ਲੈਣਗੀਆਂ। ਧਰਤੀ ਦਾ ਔਸਤ ਤਾਪਮਾਨ ਹੁਣ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1 ਡਿਗਰੀ ਸੈਲਸੀਅਸ ਵਧ ਚੁਕਿਆ ਹੈ। 2014 ਤੋਂ ਬਾਅਦ ਹੁਣ ਤੱਕ ਦੇ ਸਾਲ ਸਭ ਤੋਂ ਗਰਮ ਸਾਲ ਰਹੇ ਹਨ। 2020 ਦਾ ਸਾਲ ਕਰੋਨਾ ਮਹਾਮਾਰੀ ਅਤੇ ਲਾ-ਨੀਨਾ ਪ੍ਰਕਿਰਿਆ ਹੋਣ ਦੇ ਬਾਵਜੂਦ ਹੁਣ ਤੱਕ ਦਾ ਦੂਜਾ ਗਰਮ ਸਾਲ ਰਿਹਾ ਹੈ ਕਿਉਂਕਿ ਵਾਤਾਵਰਨ ਵਿਚ ਪਹਿਲਾਂ ਤੋਂ ਛੱਡੀਆਂ ਹੋਈਆਂ ਗਰੀਨ ਹਾਊਸ ਗੈਸਾਂ

ਗਰਮੀ ਦੇ ਕਹਿਰ ਤੋਂ ਕਿਵੇਂ ਬਚਿਆ ਜਾਵੇ?/ਡਾ. ਗੁਰਿੰਦਰ ਕੌਰ Read More »

ਵੋਟ-ਖਿਡਾਰੀਆਂ ਦੀ ਤਾਨਾਸ਼ਾਹੀ/ਨੀਰਾ ਚੰਢੋਕ

  ਸਾਹਿਤ ਦਾ ਇਤਿਹਾਸਕਾਰ, ਲੇਖਕ ਅਤੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਸਟੀਫਨ ਗਰੀਨਬਲੈਟ ਆਪਣੀ ਕਿਤਾਬ ‘ਟਾਇਰੈਂਟ: ਸ਼ੇਕਸਪੀਅਰ ਆਨ ਪਾਵਰ’ ਵਿਚ ਸ਼ੇਕਸਪੀਅਰ ਦੇ ਨਾਟਕਾਂ ਬਾਰੇ ਲਿਖਦਿਆਂ ਦਲੀਲ ਦਿੰਦਾ ਹੈ ਕਿ ਸ਼ੇਕਸਪੀਅਰ ਆਪਣੇ ਨਾਟਕਾਂ ਵਿਚ ਇਕ ਗਹਿਰੇ ਅਣਸੁਲਝੇ ਸਵਾਲ ਨਾਲ ਜੂਝਦਾ ਰਿਹਾ ਕਿ ਕੋਈ ਸਮੁੱਚਾ ਦੇਸ਼ ਕਿਸੇ ਜਾਬਰ ਦੇ ਹੱਥਾਂ ਵਿਚ ਕਿਵੇਂ ਜਾ ਸਕਦਾ ਹੈ? ਉਹ ਕਿਹੋ ਜਿਹੇ ਹਾਲਾਤ ਹੁੰਦੇ ਹਨ ਜਿਨ੍ਹਾਂ ਵਿਚ ਮਾਣਮੱਤੀਆਂ ਤੇ ਮਜ਼ਬੂਤ ਸੰਸਥਾਵਾਂ ਇਕਦਮ ਨਿਤਾਣੀਆਂ ਬਣ ਜਾਂਦੀਆਂ ਹਨ? ਗਰੀਨਬਲੈਟ ਦਾ ਖਿਆਲ ਹੈ ਕਿ ਮਹਾਨ ਨਾਟਕਕਾਰ ਅਤੇ ਕਵੀ ਜਾਣਦਾ ਸੀ ਕਿ ਜਦੋਂ ਤੱਕ ਦੇਸ਼ ਆਪਣੇ ਆਦਰਸ਼ਾਂ ਦਾ ਪੱਲਾ ਛੱਡਣ ਲਈ ਤਿਆਰ ਨਹੀਂ ਹੁੰਦਾ ਉਦੋਂ ਤੱਕ ਤਾਨਾਸ਼ਾਹੀ ਆਪਣੀਆਂ ਜੜ੍ਹਾਂ ਨਹੀਂ ਜੰਮਾ ਸਕਦੀ। ਲੋਕ ਝੂਠ, ਫੂਹੜਤਾ ਅਤੇ ਨਿਰਦੈਤਾ ਵੱਲ ਆਕਰਸ਼ਿਤ ਹੋ ਸਕਦੇ ਹਨ। ‘‘ਉਂਜ, ਮਾਣਮੱਤੇ ਤੇ ਆਤਮ ਸਨਮਾਨ ਵਾਲੇ ਲੋਕ ਕਿਸੇ ਜਾਬਰ ਅਤੇ ਉਸ ਦੀ ਇਸ ਸੋਝੀ ਤੇ ਕੁਚੱਜਪੁਣੇ ਅੱਗੇ ਇਸ ਕਦਰ ਨਿਵ ਜਾਂਦੇ ਹਨ ਕਿ ਉਹ ਕੁਝ ਵੀ ਆਖੇ ਤੇ ਕਰੇ, ਕੋਈ ਉਸ ਦੀ ਵਾਅ ਵੱਲ ਵੀ ਨਹੀਂ ਤੱਕ ਸਕਦਾ?’’ ਲੋਕਤੰਤਰ ਦੇ ਇਸ ਯੁੱਗ ਵਿਚ ਅਸੀਂ ਜਾਬਰ ਸ਼ਬਦ ਦਾ ਇਸਤੇਮਾਲ ਕਰਨ ਤੋਂ ਝਿਜਕਦੇ ਹਾਂ ਕਿਉਂਕਿ ਜਾਬਰਾਂ ਨੂੰ ਨਾਜਾਇਜ਼ ਕਰਾਰ ਦਿੱਤਾ ਜਾ ਚੁੱਕਿਆ ਹੈ। ਉਹ ਬਲ ਪ੍ਰਯੋਗ ਰਾਹੀਂ ਸੱਤਾ ਹਾਸਲ ਕਰਦੇ ਹਨ, ਸੱਤਾ ਦੀ ਵਰਤੋਂ ਆਪਣੇ ਮੁਫ਼ਾਦ ਲਈ ਕਰਦੇ ਹਨ ਅਤੇ ਅਸਹਿਮਤ ਹੋਣ ਵਾਲਿਆਂ ’ਤੇ ਕੋਈ ਰਹਿਮ ਨਹੀਂ ਦਿਖਾਉਂਦੇ। ਅੰਗਰੇਜ਼ ਨਾਵਲਕਾਰ ਹਿਲੇਰੀ ਮੈਂਟੇਲ ਦੇ ਤਿੰਨ ਬਾਕਮਾਲ ਨਾਵਲਾਂ (ਵੁਲਫ ਹਾਲ ਨਾਵਲ ਤਿੱਕੜੀ: ਵੁਲਫ ਹਾਲ, ਬ੍ਰਿਗਿੰਗ ਅਪ ਦਿ ਬਾਡੀਜ਼ ਅਤੇ ਦਿ ਮਿਰਰ ਐਂਡ ਦਿ ਲਾਈਟ) ਵਿਚ ਉਨ੍ਹਾਂ ਦੇਸ਼ਾਂ ’ਤੇ ਢਾਹੇ ਗਏ ਅਣਮਨੁੱਖੀ ਤਸੀਹਿਆਂ ਦਾ ਬਾਰੀਕੀਬੀਨੀ ਨਾਲ ਵਰਣਨ ਕੀਤਾ ਗਿਆ ਹੈ ਜਿਨ੍ਹਾਂ ਨੇ ਬਾਦਸ਼ਾਹ ਹੈਨਰੀ ਅੱਠਵੇਂ ਦੀ ਫ਼ਰਮਾਬਰਦਾਰੀ ਨਹੀਂ ਕੀਤੀ ਸੀ। ਹੈਨਰੀ ਦੀ ਪਤਨੀ ਅਤੇ ਮਹਾਰਾਣੀ ਐਨੀ ਬੋਲੀਨ ਦੀ ਸਿਰਕਸ਼ੀ ਦੀ ਗੱਲ ਹੀ ਲਓ ਜੋ ਕਦੇ ਆਪਣੀਆਂ ਹੀਰਿਆਂ ਜੜੀਆਂ ਮੁੰਦਰੀਆਂ ਵਿਚ ਰਾਜੇ ਦੀ ਚੱਕਰੀ ਘੁਮਾ ਸਕਦੀ ਸੀ। ਜਦ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਉਸ ਦਾ ਸਿਰ ਕਲਮ ਕਰਨ ਦਾ ਮੰਜ਼ਰ ਉੱਥੇ ਇਕੱਠੀ ਹੋਈ ਭੀੜ ਲਈ ਇਕ ਨਿਰ੍ਹਾ ਖ਼ੂਨੀ ਤਮਾਸ਼ਾ ਸੀ। ਇੰਗਲੈਂਡ ਵਿਚ ‘ਯੁਟੋਪੀਆ’ ਨਾਂ ਦੀ ਕਿਤਾਬ ਦੇ ਮਹਾਨ ਲੇਖਕ ਥੌਮਸ ਮੋਰ ਨੂੰ ਵੀ ਇੰਜ ਹੀ ਮੌਤ ਦੇ ਘਾਟ ਉਤਾਰਿਆ ਗਿਆ ਸੀ ਕਿਉਂਕਿ ਉਸ ਨੇ ਹੈਨਰੀ ਅੱਠਵੇਂ ਨੂੰ ਚਰਚ ਆਫ ਇੰਗਲੈਂਡ ਦਾ ਮੁਖੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਬਿਲਕੁਲ ਜਿਵੇਂ ਨਾਵਲ ‘ਐਲਿਸ ਇਨ ਵੰਡਰਲੈਂਡ’ ਵਿਚ ਐਲਿਸ ਡਚੈੱਸ ਨੂੰ ਕਹਿੰਦੀ ਹੈ, ਉਵੇਂ ਹੀ ਕੋਈ ਜਾਬਰ ਆਖੇਗਾ: ‘ਕੁਹਾੜੀ ਉਸ ਦੇ ਸਿਰ ਨਾਲ ਵਾਦ-ਵਿਵਾਦ ਕਰ ਰਹੀ ਹੈ।’ ਸਾਡੇ ਸੰਸਾਰ ਅੱਡੋ-ਅੱਡਰੇ ਹਨ ਤੇ ਹੋਣੇ ਵੀ ਚਾਹੀਦੇ ਹਨ। ਜਮਹੂਰੀਅਤ ਵਿਚ ਨਾਗਰਿਕਾਂ ਨੂੰ ਆਪਣੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਕੰਮਾਂ ਤੇ ਘੜੰਮਾਂ ਲਈ ਜਵਾਬਦੇਹ ਬਣਾਉਣ ਦਾ ਹੱਕ ਹੁੰਦਾ ਹੈ। ਲੋਕਤੰਤਰ ਦੀਆਂ ਸੰਸਥਾਵਾਂ ਦਾ ਢਾਂਚਾ ਕੁਝ ਇਸ ਤਰ੍ਹਾਂ ਵਿਉਂਤਿਆ ਜਾਂਦਾ ਹੈ ਕਿ ਕੋਈ ਵੀ ਅੰਨ੍ਹੀ ਤਾਕਤ ਦੀ ਵਰਤੋਂ ਨਾ ਕਰ ਸਕੇ। ਰਾਜਸੀ ਸੱਤਾ ਦੇ ਗ਼ੈਰਵਾਜਬ ਨਿਹਚਿਆਂ ’ਤੇ ਨਾਗਰਿਕਾਂ ਦੀ ਨਜ਼ਰ ਬਣੀ ਰਹਿਣੀ ਤੇ ਉਨ੍ਹਾਂ ਨੂੰ ਕਾਬੂ ਹੇਠ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ। ਇਹੀ ਜਮਹੂਰੀਅਤ ਹੈ। ਜਦੋਂ ਭਾਰਤ ਦੇ ਚੀਫ ਜਸਟਿਸ ਐਨ ਵੀ ਰਮੰਨਾ ਨੇ 17ਵੇਂ ਜਸਟਿਸ ਪੀਡੀ ਦੇਸਾਈ ਮੈਮੋਰੀਅਲ ਟਰੱਸਟ ਲੈਕਚਰ ਵਿਚ ਇਹ ਸੁਝਾਅ ਦਿੱਤਾ ਕਿ ਲੋਕਾਂ ਕੋਲ ਮਹਿਜ਼ ਚੋਣਾਂ ਜ਼ਰੀਏ ਆਪਣੇ ਹਾਕਮਾਂ ਨੂੰ ਬਦਲਣ ਦਾ ਹੱਕ ਚੁਣੇ ਹੋਏ ਆਗੂਆਂ ਦੀ ਜਾਬਰੀ ਖਿਲਾਫ਼ ਕੋਈ ਜ਼ਾਮਨੀ ਨਹੀਂ ਹੈ ਤਾਂ ਅਸੀਂ ਬਹਿ ਕੇ ਵਿਚਾਰ ਕਰਨ ਲਈ ਮਜਬੂਰ ਹੋ ਗਏ। ਸ਼ਾਇਦ, ਚੁਣਾਵੀ ਤਾਨਾਸ਼ਾਹੀ ਇੰਨੀ ਵੀ ਬੇਹੂਦਾ ਗੱਲ ਨਹੀਂ ਹੁੰਦੀ! ਅਸੀਂ ਸੱਤਾ ਦੇ ਨਸ਼ੇ ’ਚ ਚੂਰ ਹੋਏ ਅਜਿਹੇ ਆਗੂ ਦੇਖੇ ਹਨ ਜੋ ਉਨ੍ਹਾਂ ਲੋਕਾਂ ਨਾਲ ਹੀ ਬਦਸਲੂਕੀ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣ ਕੇ ਸੱਤਾ ਦੇ ਗਲਿਆਰਿਆਂ ਵਿਚ ਭੇਜਿਆ ਹੁੰਦਾ ਹੈ। ਅਸੀਂ ਅਜਿਹੇ ਚੁਣੇ ਹੋਏ ਆਗੂ ਵੀ ਦੇਖੇ ਹਨ ਜਿਨ੍ਹਾਂ ਨੇ ਨਾਗਰਿਕਾਂ ਨੂੰ ਪਰਜਾ ਬਣਾ ਧਰਿਆ ਹੈ। ਇਹ ਬਹੁਤ ਹੀ ਸਿਤਮਜ਼ਰੀਫ਼ੀ ਵਾਲੀ ਹਾਲਤ ਹੈ। ਲੋਕਤੰਤਰ ਆਮ ਲੋਕਾਂ ਨੂੰ ਨਾਗਰਿਕ ਬਣਾਉਂਦਾ ਹੈ, ਪਰ ਚੁਣੇ ਹੋਏ ਆਗੂ ਇਸ ਅਮਲ ਨੂੰ ਪੁੱਠਾ ਗੇੜਾ ਦੇ ਦਿੰਦੇ ਹਨ। ਹਾਲੇ ਵੀ ਕੁਝ ਸੁਲਝੇ ਹੋਏ ਲੋਕ ਅਜਿਹੀ ਪਾਰਟੀ ਨੂੰ ਵੋਟਾਂ ਪਾਉਂਦੇ ਹਨ ਜਿਸ ਦਾ ਏਜੰਡਾ ਸੰਵਿਧਾਨ ਦੇ ਦਾਇਰੇ ਵਿਚ ਫਿੱਟ ਨਹੀਂ ਬੈਠਦਾ, ਫਿਰ ਭਾਵੇਂ ਉਹ ਕਿੰਨਾ ਵੀ ਦਿਲਕਸ਼ ਕਿਉਂ ਨਾ ਹੋਵੇ। ਭਾਰਤੀ ਲੋਕ ਧੜਵੈਲ ਸਿਆਸਤਦਾਨਾਂ ਨੂੰ ਵੋਟਾਂ ਪਾਉਂਦੇ ਹਨ, ਉਨ੍ਹਾਂ ਦੇ ਝੂਠੇ ਸਬਜ਼ਬਾਗ਼ਾਂ ਪਿੱਛੇ ਦੌੜਦੇ ਹਨ, ਉਨ੍ਹਾਂ ਦੇ ਅਤੀਤ ਅਤੇ ਉਨ੍ਹਾਂ ਦੀਆਂ ਹਰਕਤਾਂ ਖ਼ਾਸਕਰ ਦੇਸ਼ ਦਾ ਸ਼ਾਸਨ ਚਲਾਉਣ ’ਚ ਉਨ੍ਹਾਂ ਦੀ ਨਾਕਾਮੀ ਵੱਲ ਤਵੱਜੋ ਨਹੀਂ ਦਿੰਦੇ ਅਤੇ ਛੋਟੀ ਮੋਟੀ ਨੁਕਤਾਚੀਨੀ ਪ੍ਰਤੀ ਅਸਹਿਣਸ਼ੀਲਤਾ ਦਾ ਨੋਟਿਸ ਨਹੀਂ ਲੈਂਦੇ। ਇਸ ਵਿਰੋਧਾਭਾਸ ਦੀ ਮਿਸਾਲ ਦੇਖੋ। ਆਗੂ ਚੋਣਾਂ ਜ਼ਰੀਏ ਸੱਤਾ ਵਿਚ ਆਉਂਦੇ ਹਨ ਤੇ ਸੰਵਿਧਾਨ ’ਤੇ ਪਹਿਰਾ ਦੇਣ ਦੀ ਸਹੁੰ ਚੁੱਕਦੇ ਹਨ। ਤੇ ਫਿਰ ਉਨ੍ਹਾਂ ’ਚੋਂ ਕੁਝ ਉਸੇ ਸੰਵਿਧਾਨ ਦੀ ਹਰੇਕ ਮੱਦ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਲੋਕਾਂ ਤੇ ਹਾਕਮਾਂ ਵਿਚਾਲੇ ਰਿਸ਼ਤੇ ਦਾ ਸਿਆਸੀ ਇਕਰਾਰਨਾਮਾ ਅਖਵਾਉਂਦਾ ਹੈ। ਨਾਗਰਿਕ ਨਿਤਾਣੇ ਪੈ ਜਾਂਦੇ ਹਨ। ਬੇਸ਼ੱਕ ਉਹ ਕਾਨੂੰਨ ਦੇ ਰਾਜ ਦਾ ਸਹਾਰਾ ਤੱਕਦੇ ਹਨ, ਨਿਆਂਪਾਲਿਕਾ ਕੋਲ ਅਪੀਲ ਕਰਦੇ ਹਨ, ਸਰਕਾਰ ਨੂੰ ਚਿੱਠੀਆਂ ਲਿਖਦੇ ਹਨ ਤੇ ਉਮੀਦ ਕਰਦੇ ਹਨ ਕਿ ਮੀਡੀਆ ਉਨ੍ਹਾਂ ਦੀ ਬਾਤ ਪਾਵੇਗਾ ਜਾਂ ਨਾਗਰਿਕ ਸਮਾਜ ਦੇ ਗਰੁੱਪ ਉਨ੍ਹਾਂ ਦਾ ਕਾਜ਼ ਉਭਾਰਨਗੇ, ਪਰ ਕੜੀ ਦਾ ਕੰਮ ਦੇਣ ਵਾਲੀਆਂ ਇਹ ਸਾਰੀਆਂ ਸੰਸਥਾਵਾਂ ਵੀ ਨਿਤਾਣੀਆਂ ਬਣਾ ਦਿੱਤੀਆਂ ਗਈਆਂ ਹਨ। ਆਧੁਨਿਕ ਸਟੇਟ ਵਿਚ ਨਾਗਰਿਕ ਕਿਸੇ ਤਾਨਾਸ਼ਾਹ ਦੇ ਹੁਕਮਾਂ ਸਾਹਮਣੇ ਓਨੇ ਹੀ ਨਿਤਾਣੇ ਹਨ ਜਿੰਨੀ ਕਿਸੇ ਜਾਬਰ ਰਾਜੇ ਦੇ ਜ਼ਮਾਨੇ ’ਚ ਪਰਜਾ ਹੋਇਆ ਕਰਦੀ ਸੀ। ਸ਼ਾਇਦ ਨਾਗਰਿਕ ਜ਼ਿਆਦਾ ਹੀ ਨਿਤਾਣੇ ਹਨ ਕਿਉਂਕਿ ਆਧੁਨਿਕ ਸਟੇਟ ਕੋਲ ਲੂਈਸ ਸੋਲਵੇਂ ਦੀ ਤਰ੍ਹਾਂ ਤਾਕਤਾਂ ਹਨ ਜੋ ਆਖਿਆ ਕਰਦਾ ਸੀ ‘‘ਮੈਂ ਹੀ ਰਾਜ ਹਾਂ, ਤੁਹਾਨੂੰ ਮੇਰੇ ਤੋਂ ਈਰਖਾ ਹੁੰਦੀ ਹੋਵੇਗੀ।’’ ਨਵੀਆਂ ਤਕਨਾਲੋਜੀਆਂ ਦੀ ਮਦਦ ਨਾਲ ਰਾਜਸੀ ਸ਼ਕਤੀ ਦੇ ਇਸਤੇਮਾਲ ਦੇ ਨਵੇਂ ਨਿਵੇਕਲੇ ਢੰਗ ਤਰੀਕੇ ਈਜਾਦ ਕਰ ਲਏ ਗਏ ਹਨ। ਸਮੁੱਚੇ ਇਤਿਹਾਸ ਦੌਰਾਨ ਹਾਕਮ ਲੋਕਾਂ ਨੂੰ ਲੁਭਾਉਣ ਦੇ ਆਹਰੀਂ ਲੱਗੇ ਰਹੇ ਹਨ। ਅੱਜ, ਉਹ ਸੋਸ਼ਲ ਮੀਡੀਆ ਜ਼ਰੀਏ ਤੇ ਵਾਰ-ਵਾਰ ਟੈਲੀਵਿਜ਼ਨ ’ਤੇ ਦਰਸ਼ਨ ਦੇ ਕੇ, ਭਾਸ਼ਣ ਕਲਾ ਤੇ ਮੁਹਾਵਰਿਆਂ ਦੇ ਸਹਾਰੇ ਲੋਕਾਂ ਦੇ ਦਿਮਾਗ਼ਾਂ ਵਿਚ ਘੁਸ ਜਾਂਦੇ ਹਨ। ਕੀ ਅਸੀਂ ਉਨ੍ਹਾਂ ਨੂੰ ਜਾਬਰ ਕਹਿਣ ਤੋਂ ਸਿਰਫ਼ ਇਸ ਲਈ ਝਿਜਕਦੇ ਹਾਂ ਕਿਉਂਕਿ ਉਹ ਪ੍ਰਵਾਨਤ ਸੰਸਥਾਵਾਂ ਤੇ ਅਹਿਦਨਾਮਿਆਂ ਦੀ ਰਸਮੀ ਤੌਰ ’ਤੇ ਪਾਲਣਾ ਕਰਦੇ ਹਨ? ਮੈਨੂੰ ਨਹੀਂ ਲੱਗਦਾ ਕਿ ਕੀ ਜਾਬਰ ਤੇ ਚਾਹਵਾਨ ਜਾਬਰ ਕੁਝ ਪੜ੍ਹਦੇ ਵੀ ਹੋਣਗੇ, ਪਰ ਜੇ ਉਹ ਵਾਕਈ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਸ਼ੇਕਸਪੀਅਰ ਦਾ ਨਾਵਲ ‘ਮੈਕਬੈੱਥ’ ਪੜ੍ਹਨਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਵੀ ਕੀਮਤ ’ਤੇ ਹਾਸਲ ਕੀਤੀ ਸੱਤਾ ਦੀ ਵਿਅਰਥਤਾ ਨੂੰ ਸਮਝ ਸਕਣ। ਡੰਕਨ ਦੀ ਹੱਤਿਆ ਕਰਨ ਮਗਰੋਂ ਜਦੋਂ ਇਕੇਰਾਂ ਮੈਕਬੈੱਥ ਸਕਾਟਲੈਂਡ ਦਾ ਤਾਜ ਹਾਸਲ ਕਰ ਲੈਂਦਾ ਹੈ ਤਾਂ ਐਸ਼ ਇਸ਼ਰਤ ਪਰ ਬੇਚੈਨੀ ਨਾਲ ਭਰੇ ਮਾਹੌਲ ਵਿਚ ਉਹ ਬਹੁਤ ਖਿਝੂ ਤੇ ਖੌਫ਼ਜ਼ਦਾ ਰਹਿਣ ਲੱਗ ਪੈਂਦਾ ਹੈ। ਉਹ ਆਪਣੀ ਬੇਗ਼ਮ ਨੂੰ ਕਹਿੰਦਾ ਹੈ ‘‘ਅਸੀਂ ਡਰ ਡਰ ਕੇ ਖਾਣਾ ਖਾਂਦੇ ਹਾਂ ਤੇ ਰਾਤਾਂ ਨੂੰ ਖ਼ੌਫ਼ਨਾਕ ਸੁਪਨਿਆਂ ਨਾਲ ਨੀਂਦ ਟੁੱਟ ਜਾਂਦੀ ਹੈ। ਬਿਹਤਰ ਹੋਵੇ ਕਿ ਅਸੀਂ ਵੀ ਮਰ ਕੇ ਉਨ੍ਹਾਂ ਕੋਲ

ਵੋਟ-ਖਿਡਾਰੀਆਂ ਦੀ ਤਾਨਾਸ਼ਾਹੀ/ਨੀਰਾ ਚੰਢੋਕ Read More »

ਪਾਣੀ ਦੇ ਵਧ ਰਹੇ ਸੰਕਟ ਲਈ ਜਿ਼ੰਮੇਵਾਰ ਕੌਣ?/ਡਾ. ਗਿਆਨ ਸਿੰਘ

  ਪੱਤਰਕਾਰ ਐੱਸਪੀ ਸਿੰਘ ਨੇ ਵ੍ਹੱਟਸਐਪ ਸੁਨੇਹੇ ਵਿਚ ਪੰਜਾਬ ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਖ਼ਤਰਨਾਕ ਹੱਦ ਤੱਕ ਹੇਠਾਂ ਜਾਣ ਬਾਰੇ ਇਕ ਸਰਕਾਰੀ ਅਫਸਰ ਦੀ ਚਿੰਤਾ ਸਾਂਝੀ ਕੀਤੀ। ਅਫਸਰ ਨੇ ਲਿਖਿਆ ਹੈ: “ਮੈਂ ਅੱਜ ਸੰਗਰੂਰ, ਬਰਨਾਲਾ, ਮੋਗਾ, ਫਿਰੋਜ਼ਪੁਰ ਇਲਾਕੇ ਦੇ ਦੌਰੇ ’ਤੇ ਸਾਂ। ਤਾਪਮਾਨ 45 ਡਿਗਰੀ ’ਤੇ ਪਹੁੰਚਿਆ ਹੋਇਆ ਸੀ, ਕੋਈ ਚਿੜੀ ਜਨੌਰ ਵੀ ਬਾਹਰ ਨਹੀਂ ਦਿਸ ਰਿਹਾ ਪਰ ਹਲਾਂ ਨਾਲ ਵਾਹ ਕੇ ਪੂਰੀ ਤਰ੍ਹਾਂ ਪੋਲੇ ਕੀਤੇ ਖੇਤਾਂ ਵਿਚ ਹਜ਼ਾਰਾਂ ਟਿਊਬਵੈੱਲ ਪਾਣੀ ਭਰਨ ਲਈ ਸੂਰਜ ਨਾਲ ਹਠਧਰਮੀ ਜੰਗ ਲੜ ਰਹੇ ਸਨ। ਲੱਗ ਰਿਹਾ ਸੀ ਕਿ ਮਾਤਾ ਧਰਤ ਮਹਤ ਦਾ ਪਾਣੀ ਪਿਤਾ ਦੀ ਹਾਜ਼ਰੀ ਵਿਚ ਉਸ ਦੇ ਪੁੱਤਰਾਂ ਵੱਲੋਂ ਬੇਸ਼ਰਮੀ ਨਾਲ ਚੀਰਹਰਨ ਕੀਤਾ ਜਾ ਰਿਹਾ ਹੋਵੇ। ਕਈ ਦਿਨਾਂ ਤੋਂ ਜੀਰੀ ਲਗਾ ਰਹੇ ਕੁਝ ਕਿਸਾਨਾਂ ਨਾਲ ਗੱਲਬਾਤ ਦੌਰਾਨ ਮਹਿਸੂਸ ਹੋਇਆ ਕਿ ਬਸ ਹੁਣ ਕਹਾਣੀ ਖ਼ਤਮ ਸਮਝੋ ਕਿਉਂਕਿ ਮਸਲਾ ਤਰਕ, ਕਾਨੂੰਨ, ਧਰਮ, ਦੁਨਿਆਵੀ ਸਿਆਣਪ ਅਤੇ ਸਮਾਜੀ ਇਖਲਾਕ ਦੇ ਮਾਨਵੀ ਚੌਖਟੇ ਤੋਂ ਬਹੁਤ ਅੱਗੇ ਲੰਘ ਚੁੱਕਿਆ ਹੈ। ਆਪਾ-ਧਾਪੀ ਦੇ ਇਸ ਦੌਰ ਵਿਚ ਪਾਣੀ ਬਾਰੇ ਜਾਗਰੂਕ ਹੋ ਕੇ ਪੰਜਾਬੀ ਸਭਿਅਤਾ ਨੂੰ ਬਚਾਉਣ ਲਈ ਕੋਈ ਸਿਆਣੀ ਗੱਲ ਸੁਣਨ ਨੂੰ ਤਿਆਰ ਨਹੀਂ। ਆਉਣ ਵਾਲੇ ਕੱਲ੍ਹ ਦਾ ਫਿਕਰ ਬਹੁਗਿਣਤੀ ਲਈ ਮਖੌਲ ਬਣ ਗਿਆ ਹੈ। ਅੱਜ ਜਦੋਂ ਕੁਦਰਤ ਨਾਲ ਹੁੰਦਾ ਖਿਲਵਾੜ ਅੱਖੀਂ ਦੇਖ ਨਾ ਹੋਇਆ ਤਾਂ ਤਿੱਖੜ ਦੁਪਹਿਰੀਂ ਕਾਰ ਦੀ ਪਿਛਲੀ ਸੀਟ ’ਤੇ ਨਮ ਹੋਈਆਂ ਅੱਖਾਂ ਬੰਦ ਕਰਕੇ ਬਾਬੇ ਨਾਨਕ ਅੱਗੇ ਸਰਬੱਤ ਦੇ ਭਲੇ ਅਤੇ ਲੋਕਾਈ ਨੂੰ ਸੁਮੱਤ ਬਖਸ਼ਣ ਦੀ ਅਰਦਾਸ ਕਰਨ ਲੱਗ ਪਿਆ।” ਪੰਜਾਬ ਦੇ ਇਸ ਸਰਕਾਰੀ ਅਫਸਰ ਦੀ ਇਸ ਗੱਲ ਨਾਲ਼ ਕੋਈ ਅਸਹਿਮਤ ਨਹੀਂ ਹੋ ਸਕਦਾ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਹੇਠਾਂ ਗਿਆ ਹੈ ਅਤੇ ਮੁੱਖ ਕਾਰਨ ਪੰਜਾਬ ਵਿਚ ਜੀਰੀ/ਝੋਨੇ ਦੀ ਕਾਸ਼ਤ ਹੈ। ਇਸ ਅਫਸਰ ਦੀਆਂ ਕੁਝ ਵਿਚਾਰਾਂ ਨਾਲ ਬਿਲਕੁਲ ਸਹਿਮਤ ਨਹੀਂ ਹੋਇਆ ਜਾ ਸਕਦਾ; ਜਿਵੇਂ 1) ਮਾਤਾ ਧਰਤ ਮਹਤ ਦਾ ਪਾਣੀ ਪਿਤਾ ਦੀ ਹਾਜ਼ਰੀ ਵਿਚ ਉਸ ਦੇ ਪੁੱਤਰਾਂ ਵੱਲੋਂ ਬੇਸ਼ਰਮੀ ਨਾਲ਼ ਚੀਰਹਰਨ ਕੀਤਾ ਜਾ ਰਿਹਾ ਹੋਵੇ; 2) ਆਪਾ-ਧਾਪੀ ਦੇ ਇਸ ਦੌਰ ਵਿਚ ਪਾਣੀ ਬਾਰੇ ਜਾਗਰੂਕ ਹੋ ਕੇ ਪੰਜਾਬੀ ਸਭਿਅਤਾ ਨੂੰ ਬਚਾਉਣ ਲਈ ਕੋਈ ਸਿਆਣੀ ਗੱਲ ਸੁਣਨ ਨੂੰ ਤਿਆਰ ਨਹੀਂ; 3) ਜਦੋਂ ਕੁਦਰਤ ਨਾਲ਼ ਹੁੰਦਾ ਖਿਲਵਾੜ ਅੱਖੀਂ ਦੇਖ ਨਾ ਹੋਇਆ ਤਾਂ ਇਸ ਅਫਸਰ ਦਾ ਆਪਣੀਆਂ ਨਮ ਹੋਈਆਂ ਅੱਖਾਂ ਬੰਦ ਕਰਕੇ … ਲੋਕਾਈ ਨੂੰ ਸੁਮੱਤ ਬਖਸ਼ਣ ਦੀ ਅਰਦਾਸ ਕਰਨਾ। ਆਈਆਈਟੀ ਕਾਨਪੁਰ ਦੇ ਪ੍ਰੋ. ਰਾਜੀਵ ਸਿਨਹਾ ਤੇ ਉਨ੍ਹਾਂ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਪੀਐੱਚਡੀ ਖੋਜਾਰਥੀ ਸੁਨੀਲ ਕੁਮਾਰ ਜੋਸ਼ੀ ਦੀ ਅਗਵਾਈ ’ਚ ਕੀਤੇ ਤਾਜ਼ਾ ਖੋਜ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਪਾਣੀ ਦੇ ਡਿਗ ਰਹੇ ਪੱਧਰ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਖੇਤਰ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਹਰਿਆਣੇ ’ਚ 1966-67 ਦੌਰਾਨ ਝੋਨੇ ਦੀ ਲਵਾਈ ਅਧੀਨ ਜਿਹੜਾ ਰਕਬਾ 192000 ਹੈਕਟੇਅਰ ਸੀ, 2017-18 ’ਚ 1422000 ਹੈਕਟੇਅਰ ਹੋ ਗਿਆ ਹੈ ਅਤੇ 1960-61 ’ਚ ਪੰਜਾਬ ’ਚ ਝੋਨੇ ਦੀ ਲਵਾਈ ਅਧੀਨ ਜਿਹੜਾ ਰਕਬਾ 227000 ਹੈਕਟੇਅਰ ਸੀ, ਉਹ 2017-18 ਵਿਚ ਵਧਕੇ 3064000 ਹੈਕਟੇਅਰ ਹੋ ਗਿਆ ਹੈ। ਇਸ ਅਧਿਐਨ ਅਨੁਸਾਰ ‘ਹਰੇ ਇਨਕਲਾਬ’ ਦੇ ਖੇਤੀਬਾੜੀ ਉਤਪਾਦਕਤਾ ਨੂੰ ਵਧਾਉਣ ਦੇ ਉਦੇਸ਼ ਦੀ ਪੂਰਤੀ ਧਰਤੀ ਹੇਠਲੇ ਪਾਣੀ ਦੀ ਲਗਾਤਾਰ ਵਰਤੋਂ ਅਤੇ ਉਸ ਦੇ ਲਗਾਤਾਰ ਤੇਜ਼ੀ ਨਾਲ ਡਿਗ ਰਹੇ ਪੱਧਰ ਲਈ ਜ਼ਿੰਮੇਵਾਰ ਹੈ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗ ਰਹੇ ਪੱਧਰ ਦੇ ਕਈ ਕਾਰਨ ਹਨ। ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਧਰਤੀ ਹੇਠਲੇ ਪਾਣੀ ਦੀ ਸਿੰਜਾਈ ਦੇ ਰੂਪ ਵਿਚ ਵਰਤੋਂ ਹੈ। ਡਾ. ਸੁਰਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਦੁਆਰਾ ਇਸੇ ਵਿਸ਼ੇ ਬਾਰੇ ਖੋਜ ਅਧਿਐਨ (2003) ‘ਗਰਾਊਂਡ ਵਾਟਰ ਡਿਵੈਲਮੈਂਟ ਇਨ ਪੰਜਾਬ’ ਤੋਂ ਇਹ ਸਾਹਮਣੇ ਆਇਆ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗ ਰਹੇ ਪੱਧਰ ਵਾਲੇ ਉਹ ਵਿਕਾਸ ਖੰਡ ਹਨ ਜਿਨ੍ਹਾਂ ਵਿਚ ਫ਼ਸਲਾਂ ਪੈਦਾ ਕਰਨ ਲਈ ਪਾਣੀ ਦੀ ਵਰਤੋਂ ਉਸ ਦੀ ਉਪਲਬਧ ਮਾਤਰਾ ਨਾਲੋਂ ਜ਼ਿਆਦਾ ਹੋ ਰਹੀ ਹੈ। ਫ਼ਸਲਾਂ ਦੇ ਜੋੜ (crop combination) ਅਤੇ ਧਰਤੀ ਹੇਠਲੇ ਪਾਣੀ ਦੇ ਸੰਤੁਲਨ ਵਿਚ ਗੂੜ੍ਹਾ ਸਬੰਧ ਹੈ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗ ਰਹੇ ਪੱਧਰ ਵਾਲ਼ੇ ਵਿਕਾਸ ਖੰਡਾਂ ਵਿਚ ਕਣਕ ਅਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਫ਼ਸਲਾਂ ਕੁੱਲ ਬੀਜੇ ਰਕਬੇ ਦਾ ਤਿੰਨ-ਚੌਥਾਈ ਤੋਂ ਵੱਧ ਹਿੱਸਾ ਹਨ। ਪਾਣੀ ਦੇ ਪੱਧਰ ਲਈ ਝੋਨੇ ਹੇਠ ਆਇਆ ਰਕਬਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਝੋਨੇ ਦੀਆਂ ਜ਼ਿਆਦਾ ਝਾੜ ਵਾਲ਼ੀਆਂ ਕਿਸਮਾਂ ਲਈ ਸਿੰਜਾਈ ਦੀ ਲੋੜ ਨਰਮਾ/ਕਪਾਹ, ਮੱਕੀ ਅਤੇ ਹੋਰ ਬਹੁਤ ਸਾਰੀਆਂ ਫ਼ਸਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੁੰਦੀ ਹੈ। ਇਸ ਦਾ ਮੁੱਖ ਕਾਰਨ ਆਮ ਤੌਰ ’ਤੇ ਝੋਨੇ ਦੀ ਫ਼ਸਲ ਲਈ ਛੱਪੜ-ਸਿੰਜਾਈ ਦੀ ਵਿਧੀ ਦਾ ਪ੍ਰਚੱਲਤ ਹੋਣਾ ਹੈ। ਚੀਰਹਰਨ ਵਾਲੇ ਵਿਚਾਰ ਦਾ ਸਪੱਸ਼ਟ ਅਰਥ ਹੈ ਕਿ ਪਾਣੀ ਦੇ ਡਿਗਦੇ ਪੱਧਰ ਲਈ ਸਿਰਫ਼ ਕਿਸਾਨ ਹੀ ਜ਼ਿੰਮੇਵਾਰ ਹਨ। ਇਸ ਮਸਲੇ ਬਾਬਤ ਇਤਿਹਾਸਕ ਤੌਰ ’ਤੇ ਪੰਜਾਬ ਵਿਚ ਫ਼ਸਲਾਂ ਦੇ ਜੋੜ ਅਤੇ ਮੁਲਕ ਦੀਆਂ ਲੋੜਾਂ ਲਈ ਉਨ੍ਹਾਂ ਵਿਚ ਕੀਤੇ/ਕਰਵਾਏ ਗਏ ਬਦਲਾਓ ਸਮਝਣੇ ਜ਼ਰੂਰੀ ਹਨ। ਦੂਜੀ ਪੰਜ ਸਾਲਾ ਯੋਜਨਾ ਵਿਚ ਮੁੱਖ ਤਰਜੀਹ ਖੇਤੀਬਾੜੀ ਖੇਤਰ ਤੋਂ ਬਦਲ ਕੇ ਉਦਯੋਗਿਕ ਖੇਤਰ ਨੂੰ ਦੇਣ ਦੇ ਨਤੀਜੇ ਕਾਰਨ ਮੁਲਕ ਵਿਚ ਅਨਾਜ ਪਦਾਰਥਾਂ ਦੀ ਭਾਰੀ ਥੁੜ੍ਹ ਕਾਰਨ ਅਮਰੀਕਾ ਤੋਂ ਪੀਐੱਲ 480 ਅਧੀਨ ਅਨਾਜ ਮੰਗਵਾਉਣ ਤੋਂ ਖਹਿੜਾ ਛੁਡਵਾਉਣ ਲਈ ਕੇਂਦਰ ਸਰਕਾਰ ਨੇ ‘ਖੇਤੀਬਾੜੀ ਦੀ ਨਵੀਂ ਜੁਗਤ’ ਨੂੰ ਅਪਨਾਉਣ ਦਾ ਫ਼ੈਸਲਾ ਕੀਤਾ। ਇਹ ਜੁਗਤ ਵੱਧ ਝਾੜ ਦੇਣ ਵਾਲ਼ੇ ਬੀਜਾਂ, ਯਕੀਨੀ ਸਿੰਜਾਈ, ਰਸਾਇਣਕ ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਤੇ ਹੋਰ ਰਸਾਇਣਾਂ, ਮਸ਼ੀਨਰੀ ਅਤੇ ਖੇਤੀਬਾੜੀ ਕਰਨ ਦੇ ਅਧੁਨਿਕ ਢੰਗਾਂ ਦਾ ਪੁਲੰਦਾ ਸੀ। ਇਸ ਜੁਗਤ ਦੀ ਰੂਹ ਵਪਾਰਕ/ਨਫ਼ੇ ਵਾਲ਼ੀ ਹੈ। ਇਹ ਜੁਗਤ ਅਪਨਾਉਣ ਬਾਰੇ ਫ਼ੈਸਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਨੂੰ ਤਰਜੀਹੀ ਤੌਰ ’ਤੇ ਪੰਜਾਬ ਵਿਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਕੇਂਦਰ ਦੇ ਇਸ ਫ਼ੈਸਲੇ ਪਿੱਛੇ ਪੰਜਾਬ ਦੇ ਹਿੰਮਤੀ ਕਿਸਾਨ, ਖੇਤ ਮਜ਼ਦੂਰ, ਛੋਟੇ ਕਾਰੀਗਰ ਅਤੇ ਅਮੀਰ ਕੁਦਰਤੀ ਸਾਧਨ ਸਨ। ਪੰਜਾਬ ਵਿਚ ਖੇਤੀਬਾੜੀ ਦੀ ਇਸ ਜੁਗਤ ਨੂੰ ਸ਼ੁਰੂ ਕਰਨ ਸਦਕਾ ਕਣਕ ਦੀ ਉਤਪਾਦਕਤਾ ਅਤੇ ਉਤਪਾਦਨ ਵਿਚ ਇੰਨਾ ਵਾਧਾ ਹੋਇਆ ਕਿ ਕੇਂਦਰ ਸਰਕਾਰ ਦਾ ਬਾਹਰਲੇ ਮੁਲਕਾਂ ਤੋਂ ਅਨਾਜ ਮੰਗਵਾਉਣ ਬਾਰੇ ਵੱਡੀਆਂ ਸਮੱਸਿਆਵਾਂ ਤੋਂ ਖਹਿੜਾ ਛੁੱਟ ਗਿਆ। ਕੇਂਦਰ ਨੇ ਪੰਜਾਬ ਦੀ ਸ਼ਾਨਦਾਰ ਪ੍ਰਾਪਤੀ ਅਤੇ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਨੂੰ ਦੇਖਦੇ ਹੋਏ 1973 ਤੋਂ ਖੇਤੀਬਾੜੀ ਜਿਣਸਾਂ ਦੀਆਂ ਘੱਟੋ-ਘੱਟ ਸਮਰਥਨ ਕੀਮਤਾਂ ਅਤੇ ਉਨ੍ਹਾਂ ਕੀਮਤਾਂ ਉੱਪਰ ਕੇਂਦਰ ਸਰਕਾਰ ਵੱਲੋਂ ਯਕੀਨੀ ਖ਼ਰੀਦਦਾਰੀ ਦੀ ਨੀਤੀ ਦੁਆਰਾ ਝੋਨੇ ਦੀ ਫ਼ਸਲ ਪੰਜਾਬ ਦੇ ਕਿਸਾਨਾਂ ਦੇ ਸਿਰ ਮੜ੍ਹ ਦਿੱਤੀ। ਇਸ ਨਵੀਂ ਜੁਗਤ ਦੀ ਰੂਹ ਵਪਾਰਕ/ਨਫ਼ੇ ਵਾਲ਼ੀ ਹੋਣ, ਝੋਨੇ ਦੀ ਘੱਟੋ-ਘੱਟ ਕੀਮਤ ਸਾਉਣੀ ਦੀਆਂ ਹੋਰ ਫ਼ਸਲਾਂ ਦੇ ਮੁਕਾਬਲੇ ਉੱਚੀ ਰੱਖਣ ਅਤੇ ਉਸ ਉੱਪਰ ਯਕੀਨੀ ਖ਼ਰੀਦਦਾਰੀ ਕਾਰਨ ਪੰਜਾਬ ਵਿਚ ਝੋਨੇ ਅਧੀਨ ਰਕਬਾ ਤੇਜ਼ੀ ਨਾਲ਼ ਵਧਿਆ। ਪੰਜਾਬ ਵਿਚ ਇਸ ਜੁਗਤ ਤੋਂ ਪਹਿਲਾਂ ਸਿੰਜਾਈ ਆਮ ਤੌਰ ’ਤੇ ਨਹਿਰਾਂ ਤੇ ਖੂਹਾਂ ਨਾਲ ਹੁੰਦੀ ਸੀ। 1960-61 ਵਿਚ ਪੰਜਾਬ ਵਿਚ ਟਿਊਬਵੈੱਲਾਂ ਦੀ ਗਿਣਤੀ ਸਿਰਫ਼ 7445 ਸੀ। ਮੁਲਕ ਦੀਆਂ ਅਨਾਜ ਲੋੜਾਂ ਪੂਰੀਆਂ ਕਰਨ ਲਈ ਝੋਨੇ ਦੀ ਫ਼ਸਲ ਪੰਜਾਬ ਦੇ ਕਿਸਾਨਾਂ ਸਿਰ ਮੜ੍ਹਨ ਕਾਰਨ ਅੱਜਕੱਲ੍ਹ ਪੰਜਾਬ ਵਿਚ ਟਿਊਬਵੈੱਲਾਂ ਦੀ ਗਿਣਤੀ 15 ਲੱਖ ਦੇ ਕਰੀਬ ਹੋ ਗਈ ਹੈ। ਇਸ ਲਈ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਅਤੇ ਉਨ੍ਹਾਂ

ਪਾਣੀ ਦੇ ਵਧ ਰਹੇ ਸੰਕਟ ਲਈ ਜਿ਼ੰਮੇਵਾਰ ਕੌਣ?/ਡਾ. ਗਿਆਨ ਸਿੰਘ Read More »

ਪਾਣੀ ਦੇ ਮਾਮਲੇ ’ਤੇ ਦਿੱਲੀ ਸਰਕਾਰ ਸੁਪਰੀਮ ਕੋਰਟ ਪੁੱਜੀ

ਦਿੱਲੀ ਸਰਕਾਰ ਨੇ ਸਰਵਉਚ ਅਦਾਲਤ ਕੋਲ ਅਰਜ਼ੀ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਹਰਿਆਣਾ ਤੋਂ ਪਾਣੀ ਛੱਡਣ ਦੀ ਦਿੱਲੀ ਜਲ ਬੋਰਡ ਦੀ ਪਟੀਸ਼ਨ ’ਤੇ ਜਲਦੀ ਸੁਣਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਕੌਮੀ ਰਾਜਧਾਨੀ ਲਈ ਪਾਣੀ ਦਾ ਵਧਦਾ ਹਿੱਸਾ ਜਾਰੀ ਕਰੇ। ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਰਾਘਵ ਚੱਢਾ ਨੇ ਕਿਹਾ ਕਿ ਹਰਿਆਣਾ ਨੇ 609 ਐਮਜੇਡੀ ਪਾਣੀ ਸਪਲਾਈ ਕਰਨਾ ਸੀ ਜਦਕਿ ਉਸ ਵਲੋਂ ਦਿੱਲੀ ਨੂੰ ਸਿਰਫ 479 ਐਮਜੇਡੀ ਪਾਣੀ ਹੀ ਦਿੱਤਾ ਜਾ ਰਿਹਾ ਹੈ

ਪਾਣੀ ਦੇ ਮਾਮਲੇ ’ਤੇ ਦਿੱਲੀ ਸਰਕਾਰ ਸੁਪਰੀਮ ਕੋਰਟ ਪੁੱਜੀ Read More »

ਬੇਅਦਬੀ ਮਾਮਲਾ: ਸਿੱਧੂ ਨੇ ਬਾਦਲਾਂ ’ਤੇ ਸਵਾਲ ਉਠਾਏ

ਚੰਡੀਗੜ੍ਹ, 12 ਜੁਲਾਈ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਵਿੱਚ ਬਾਦਲਾਂ ’ਤੇ ਸਵਾਲ ਉਠਾਏ ਹਨ। ਸਿੱਧੂ ਨੇ ਹੈਰਾਨੀ ਪ੍ਰਗਟਾਈ ਕਿ ਬਾਦਲ ਸਰਕਾਰ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਪਹਿਲੀ ਜੂਨ 2015 ਨੂੰ ਗੁਰੂ ਗਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਦੇ ਮਾਮਲੇ ਦੀ ਜਾਂਚ ਕਿਉਂ ਨਾ ਕਰਵਾਈ ਗਈ, ਬਾਅਦ ਵਿੱਚ ਜਿਸ ਦੀ ਬੇਅਦਬੀ ਕੀਤੀ ਗਈ ਅਤੇ ਇਸ ਖ਼ਿਲਾਫ਼ ਵਿਰੋਧ ਦੌਰਾਨ ਅਕਤੂਬਰ 2015 ’ਚ ਗੋਲੀਬਾਰੀ ਦੀ ਘਟਨਾ ਵਾਪਰੀ। ਸ੍ਰੀ ਸਿੱਧੂ ਨੇ ਟਵੀਟ ਕੀਤਾ, ‘ਬਾਦਲ ਸਰਕਾਰ ਵੱਲੋਂ 2017 ਦੀਆਂ ਚੋਣਾਂ ਤੋਂ ਪਹਿਲਾਂ ਦੋ ਸਾਲ ਤੱਕ ਬੇਅਦਬੀ ਮਾਮਲਿਆਂ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ।’ ਉਨ੍ਹਾਂ ਕਿਹਾ, ‘ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸਬੂਤਾਂ ਨਾਲ ਛੇੜਛਾੜ ਕਰਨ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ। ਐੱਸਐੱਸਪੀ ਚਰਨਜੀਤ ਸ਼ਰਮਾ ਦੀ ਸੁਰੱਖਿਆ ’ਚ ਸ਼ਾਮਲ ਜਿਪਸੀ ਨੂੰ ਪੰਕਜ ਬਾਂਸਲ ਦੀ ਵਰਕਸ਼ਾਪ ’ਚ ਕਿਵੇਂ ਲਿਜਾਇਆ ਗਿਆ ਅਤੇ ਸੋਹੇਲ ਬਰਾਰ ਦੇ ਹਥਿਆਰ ਨਾਲ ਜੀਪ ’ਤੇ ਕਿਵੇਂ ਗੋਲੀ ਦਾ ਨਿਸ਼ਾਨ ਕਿਵੇਂ ਬਣਾਇਆ ਗਿਆ, ਤਾਂ ਕਿ ਇਹ ਦਿਖਾਇਆ ਜਾ ਸਕੇ ਪੁਲੀਸ ਨੂੰ ਆਪਣੀ ਸੁਰੱਖਿਆ ’ਚ ਗੋਲੀ ਚਲਾਉਣੀ ਪਈ। ਇਸ ਦੇ ਹੁਕਮ ਕਿਸ ਨੇ ਦਿੱਤੇ ਸਨ?’ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਹਰ ਕਿਸੇ ਨੂੰ ‘ਬੇਅਦਬੀ’ ਦੇ ਮੁੱਦੇ ’ਤੇ ਹਰ ਢੁੱਕਵਾਂ ਸਵਾਲ ਕੀਤਾ ਹੈ, ਪਿਛਲੇ ਛੇ ਸਾਲਾਂ ’ਚ ਕਿਸ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਸੀ। ‘ਅਸਲ ਮੁਲਜ਼ਮਾਂ, ਬਾਦਲਾਂ ਨੂੰ ਜ਼ਰੂਰ ਸਵਾਲ ਪੁੱਛੇ ਜਾਣੇ ਚਾਹੀਦੇ ਹਨ

ਬੇਅਦਬੀ ਮਾਮਲਾ: ਸਿੱਧੂ ਨੇ ਬਾਦਲਾਂ ’ਤੇ ਸਵਾਲ ਉਠਾਏ Read More »

52 ਸਾਲਾਂ ਬਾਅਦ ਇਟਲੀ ਨੇ ਜਿੱਤਿਆ ਯੂਰੋ ਕੱਪ

  ਇਟਲੀ ਦੀ ਟੀਮ ਨੇ ਯੂਏਫਾ ਯੂਰੋ ਕੱਪ ਜਿੱਤਣ ਦਾ ਆਪਣਾ ਸੁਪਨਾ ਮੁੜ ਸਾਕਾਰ ਕੀਤਾ ਹੈ। ਹਾਲਾਂਕਿ ਯੂਰੋ ਕੱਪ ਦਾ ਦੂਸਰਾ ਖ਼ਿਤਾਬ ਜਿੱਤਣ ਲਈ ਇਟਲੀ ਦੀ ਟੀਮ ਨੂੰ ਇਕ ਜਾਂ ਦੋ ਦਹਾਕੇ ਨਹੀਂ ਬਲਕਿ 5 ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਲੱਗਾ ਹੈ। 1968 ਤੋਂ ਬਾਅਦ ਪਹਿਲੀ ਵਾਰ ਇਟਲੀ ਦੀ ਟੀਮ ਯੂਰਪੀਅਨ ਚੈਂਪੀਅਨਸ਼ਿਪ ਦੀ ਜੇਤੂ ਬਣੀ ਹੈ। ਯੂਰੋ ਕੱਪ 2020 ਦੀ ਚੈਂਪੀਅਨ ਟੀਮ ਦਾ ਇਟਲੀ ਤੇ ਇੰਗਲੈਂਡ ਵਿਚਕਾਰ ਖੇਡਿਆ ਗਿਆ ਇਹ ਮੁਕਾਬਲਾ ਪਹਿਲਾਂ ਬਰਾਬਰੀ ‘ਤੇ ਰਿਹਾ। ਅਜਿਹੇ ਵਿਚ ਨਤੀਜਾ ਕੱਢਣ ਲਈ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਤੇ ਇਸ ‘ਚ ਇਟਲੀ ਨੇ 3-2 ਨਾਲ ਬਾਜ਼ੀ ਮਾਰ ਲਈ। ਇਸ ਫਸਵੇਂ ਮੈਚ ‘ਚ ਸਟਾਰ ਖਿਡਾਰੀ ਤੇ ਕਪਤਾਨ ਹੈਰੀ ਕੇਨ-ਸਟਾਰਲਿੰਗ ਦਾ ਜਲਵਾ ਪੂਰੀ ਤਰ੍ਹਾਂ ਗ਼ਾਇਬ ਦਿਸਿਆ, ਜਿਸ ਦਾ ਖਮਿਆਜ਼ਾ ਇੰਗਲੈਂਡ ਨੂੰ ਭੁਗਤਣਾ ਪਿਆ। ਇੰਜਰੀ ਟਾਈਮ ਤਕ ਮੁਕਾਬਲਾ ਬਰਾਬਰੀ ‘ਤੇ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਪਹਿਲਾ ਸ਼ਾਟ ਇੰਗਲਿਸ਼ ਕਪਤਾਨ ਹੈਰੀ ਕੇਨ ਨੇ ਲਿਆ ਤੇ ਗੇਂਦ ਜਾਲ ‘ਚ ਉਲਝਾ ਦਿੱਤੀ। ਇੰਗਲੈਂਡ ਦੇ ਹੈਰੀ ਮੈਗਊਰੇ ਨੇ ਵੀ ਗੋਲ਼ ਦਾਗਿਆ ਜਦਕਿ ਇਟਲੀ ਦੇ ਆਂਦਰੇ ਬੇਲੋਟੀ ਖੁੰਝ ਗਏ। ਇੰਗਲੈਂਡ ਕੋਲ 2-1 ਦੀ ਬੜ੍ਹਤ ਸੀ, ਪਰ ਇਸ ਤੋਂ ਬਾਅਦ ਇਟਲੀ ਲਈ ਬੁਨਾਚੀ ਤੇ ਫੈਡਰੀਕੋ ਨੇ ਧੜਾਧੜ ਗੋਲ਼ ਦਾਗਦੇ ਹੋਏ 3-2 ਦਾ ਫ਼ਰਕ ਕਰ ਦਿੱਤਾ। ਦੂਸਰੇ ਪਾਸੇ, ਇੰਗਲੈਂਡ ਦੇ ਮਾਰਕਸ ਰਸ਼ਫੋਰਡ, ਜਾਦੋਨ ਸਾਂਚੋ ਤੇ ਬੁਕਾਇਓ ਸਾਕਾ ਅਜਿਹਾ ਕਰਨ ਵਿਚ ਅਸਫਲ ਰਹੇ ਤੇ ਇਟਲੀ ਦੀ ਟੀਮ ਜਿੱਤ ਗਈ।

52 ਸਾਲਾਂ ਬਾਅਦ ਇਟਲੀ ਨੇ ਜਿੱਤਿਆ ਯੂਰੋ ਕੱਪ Read More »

ਨੋਵਾਕ ਜੋਕੋਵਿਕ ਨੇ 20ਵੇਂ ਗਰੈਂਡ ਸਲੈਮ ਖਿਤਾਬ ਜਿੱਤਿਆ

ਲੰਡਨ  : ਇੱਥੇ ਖੇਡੇ ਗਏ ਵਿੰਬਲਡਨ ਓਪਨ ਦੇ ਫਾਈਨਲ ਮੁਕਾਬਲੇ ਵਿਚ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਇਟਲੀ ਦੀ ਮਾਟੀਓ ਬੇਰੇਟੀਨੀ ਖ਼ਿਲਾਫ਼ 6-7, 6-4, 6-4, 6-3 ਨਾਲ ਜਿੱਤ ਦਰਜ ਕਰ ਕੇ ਆਪਣੇ ਗਰੈਂਡ ਸਲੈਮ ਖ਼ਿਤਾਬਾਂ ਦੀ ਗਿਣਤੀ ਨੂੰ 20 ਤਕ ਪਹੁੰਚਾ ਦਿੱਤਾ। ਉਨ੍ਹਾਂ ਨੇ ਇਹ ਮੈਚ ਤਿੰਨ ਘੰਟੇ ਤੇ 27 ਮਿੰਟ ਵਿਚ ਜਿੱਤਿਆ ਤੇ ਛੇਵੀਂ ਵਾਰ ਵਿੰਬਲਡਨ ਦੀ ਖ਼ਿਤਾਬੀ ਟਰਾਫੀ ਆਪਣੇ ਨਾਂ ਕੀਤੀ। ਮੈਚ ਤੋਂ ਇਕ ਦਿਨ ਪਹਿਲਾਂ ਵੀ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਨਜ਼ਰਾਂ 20ਵੇਂ ਗਰੈਂਡ ਸਲੈਮ ‘ਤੇ ਹਨ ਤੇ ਉਹ ਇਹੀ ਕਰਨ ਲਈ ਫਾਈਨਲ ਮੁਕਾਬਲਾ ਖੇਡਣਗੇ।

ਨੋਵਾਕ ਜੋਕੋਵਿਕ ਨੇ 20ਵੇਂ ਗਰੈਂਡ ਸਲੈਮ ਖਿਤਾਬ ਜਿੱਤਿਆ Read More »