admin

ਸਿਰਫ 3 ਚੀਜ਼ਾਂ ਨਾਲ ਬਣਾਓ ਕਾਜੂ ਦੀ ਬਰਫ਼ੀ

ਕਾਜੂ ਦੀ ਬਰਫੀ ਰੇਸਿਪੀ : ਕਾਜੂ ਦੀ ਬਰਫੀ  ਬਹੁਤ ਹੀ ਲੋਕਾਂ ਦੀ ਮਨ ਪਸੰਦ ਮਠਿਆਈ ਹੈ। ਹਰ ਘਰ ਵਿੱਚ ਤੁਹਾਨੂੰ ਕਾਜੂ ਦੀ ਬਰਫੀ ਦੇਖਣ ਨੂੰ ਮਿਲੇਗੀ। ਇਹ ਇੱਕ ਅਜਿਹੀ ਮਠਿਆਈ ਹੈ ਜਿਸ ਨੂੰ ਤੁਸੀ ਆਰਾਮ ਨਾਲ ਘਰ ਉੱਤੇ ਵੀ ਬਣਾ ਸਕਦੇ ਹੋ। ਕਾਜੂ ਦੀ ਬਰਫੀ ਬਣਾਉਣ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ।ਇਸ ਨੂੰ ਬਣਾਉਣ ਲਈ ਤੁਹਾਨੂੰ ਸਿਰਫ ਕਾਜੂ, ਦੁੱਧ ਅਤੇ ਚੀਨੀ ਦੀ ਜ਼ਰੂਰਤ ਹੁੰਦੀ ਹੈ।ਤੁਸੀ ਚਾਹੇ ਤਾਂ ਇਸ ਵਿੱਚ ਇਲਾਇਚੀ ਪਾਉਡਰ ਵੀ ਪਾ ਸਕਦੇ ਹੋ।ਇਸ ਉੱਤੇ ਤੁਸੀ ਚਾਂਦੀ ਦਾ ਵਰਕ ਲਗਾਕੇ ਸਰਵ ਕਰ ਸਕਦੇ ਹੋ। ਕਾਜੂ ਦੀ ਬਰਫੀ ਬਣਾਉਣ ਲਈ ਸਮੱਗਰੀ 250 ਗਰਾਮ ਕਾਜੂ 250 ਗਰਾਮ ਚੀਨੀ 240 ਗਰਾਮ ਦੁੱਧ ਚਾਂਦੀ ਦਾ ਵਰਕ (ਬਰਫੀ ਜਮਾਉਣ ਦੇ ਲਈ) ਘੀ ਲੱਗਿਆ ਬਰਤਨ ਕਾਜੂ ਦੀ ਬਰਫੀ ਬਣਾਉਣ ਦੀ ਵਿ​ਧੀ – ਸਭ ਤੋਂ ਪਹਿਲਾਂ ਕਾਜੂ ਅਤੇ ਦੁੱਧ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਵੋ। – ਪੇਸਟ ਵਿੱਚ ਚੀਨੀ ਪਾਓ।ਧੀਮੀ ਅੱਗ ਉਤੇ ਪਕਾਉ।ਜਦੋਂ ਚੀਨੀ ਘੁਲ ਜਾਵੇ,  ਤਾਂ ਮਿਕਸਚਰ ਨੂੰ ਇੱਕ ਵਾਰ ਉਬਾਲ ਲਵੋ। – ਮੀਡੀਅਮ ਅੱਗ ਉੱਤੇ ਮਿਕਸਚਰ ਨੂੰ ਹਿਲਾਉਦੇ ਰਹੋ। ਜਦੋਂ ਮਿਕਸਚਰ ਪੈਨ ਦਾ ਕਿਨਾਰਾ ਛੱਡਣ ਲੱਗੇ ਅਤੇ ਗੂੰਨੇ ਹੋਏ ਆਟੇ ਦੀ   ਤਰ੍ਹਾਂ ਹੋ ਜਾਵੇ,  ਤਾਂ ਇਸ ਨੂੰ ਅੱਗ ਉਤੋ ਉਤਾਰ ਲਵੋ। – ਘੀ ਲੱਗੇ ਬਰਤਨ ਉੱਤੇ ਕੱਢ ਲਉ। ਕਰੀਬ ¼ ਅਤੇ 1/8 ਮੋਟੇ ਪੀਸ ਵਿੱਚ ਜਮਾਉਣ ਲਈ ਰੱਖ ਦਿਓ। – ਬਰਫੀ ਦੇ ਉੱਤੇ ਚਾਂਦੀ ਦਾ ਵਰਕ ਲਗਾਉ।ਠੰਡਾ ਹੋਣ ਲਈ ਰੱਖ ਦਿਓ। – ਡਾਈਮੰਡ ਸ਼ੇਪ ਵਿੱਚ ਕੱਟ ਕੇ ਸਰਵ ਕਰੋ।

ਸਿਰਫ 3 ਚੀਜ਼ਾਂ ਨਾਲ ਬਣਾਓ ਕਾਜੂ ਦੀ ਬਰਫ਼ੀ Read More »

ਰੇਸਿਪੀ ਸਿਹਤਮੰਦ ਪਿਸਤਾ ਸ਼ੇਕ

  ਹਰ ਕੋਈ ਗਰਮੀਆਂ ਦੇ ਮੌਸਮ ਵਿਚ ਠੰਢੀਆਂ ਚੀਜਾਂ ਖਾਣਾ ਪਸੰਦ ਕਰਦਾ ਹੈ। ਲੋਕ ਸ਼ਰਬਤ, ਜੂਸ, ਸ਼ੇਕਸ, ਆਈਸ ਕਰੀਮ ਆਦਿ ਦਾ ਸੇਵਨ ਕਰਨਾ ਪਸੰਦ ਕਰਦੇ ਹਨ।ਅਜਿਹੀ ਸਥਿਤੀ ਵਿਚ, ਅੱਜ ਅਸੀਂ ਤੁਹਾਡੇ ਲਈ ਅਜਿਹੇ ਸ਼ੇਕ ਦੀ ਵਿਅੰਜਨ ਲੈ ਕੇ ਆਏ ਹਾਂ, ਜੋ ਤੁਹਾਡੀ ਸਿਹਤ ਦੇ ਨਾਲ-ਨਾਲ ਸਵਾਦ ਵੀ ਹੋਵੇਗੀ। ਕੇਸਰ ਨੂੰ ਗੁਣਾਂ ਦੀ ਖਾਨ ਕਿਹਾ ਜਾਂਦਾ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਕੇਸਰ ਪਿਸਤਾ ਨਾਲ ਤਿਆਰ ਇਸ ਹੈਲਦੀ ਡਰਿੰਕ ਨੂੰ ਬਣਾਉਣ ਦਾ ਤਰੀਕਾ… ਸਮੱਗਰੀ ਪੂਰੀ ਕਰੀਮ ਵਾਲਾ ਦੁੱਧ – 2 ਗਲਾਸ ਪਿਸਤਾ – 10 (ਕੱਟਿਆ ਹੋਇਆ) ਬਦਾਮ – 10 (ਕੱਟਿਆ ਹੋਇਆ)   ਕੇਸਰ – 4-5 ਧਾਗੇ ਇਲਾਇਚੀ – 3 (ਪੀਸੀ) ਖੰਡ – 4 ਚਮਚੇ   ਆਈਸ ਕਿਊਬ – 4 ਸਜਾਉਣ ਲਈ ਕੇਸਰ – 4-5 ਧਾਗੇ ਬਦਾਮ – 1 ਤੇਜਪੱਤਾ, (ਬਾਰੀਕ ਕੱਟਿਆ ਹੋਇਆ   ਵਿਧੀ ਪਹਿਲਾਂ ਇਕ ਕਟੋਰੇ ਵਿਚ ਦੁੱਧ ਅਤੇ ਪਿਸਤਾ ਪਾਓ ਅਤੇ ਇਸ ਨੂੰ 6 ਤੋਂ 7 ਘੰਟਿਆਂ ਲਈ ਇਕ ਪਾਸੇ ਰੱਖੋ। ਹੁਣ ਇਸ ਦੁੱਧ ਵਿਚ ਕੇਸਰ ਪਾ ਕੇ ਗਰਮ ਕਰੋ। ਫਿਰ ਬਦਾਮ, ਚੀਨੀ, ਇਲਾਇਚੀ ਪਾਊਡਰ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਸਰਵਿੰਗ ਗਲਾਸ ਵਿਚ ਪਾਓ ਅਤੇ ਠੰਡਾ ਹੋਣ ਲਈ ਫਰਿੱਜ ਵਿਚ ਰੱਖੋ। ਇਸ ਦੇ ਉੱਪਰ ਆਈਸ ਕਿਊਬ ਅਤੇ ਬਦਾਮ ਅਤੇ ਕੇਸਰ ਮਿਲਾ ਕੇ ਗਾਰਨਿਸ਼ ਕਰੋ।ਤੁਹਾਡਾ ਪਿਸਤਾ ਸ਼ੇਕ ਤਿਆਰ ਹੈ। ਇਸ ਨੂੰ ਠੰਡਾ ਹੀ ਪਰੋਸੋ ਅਤੇ ਇਸ ਨੂੰ ਖੁਦ ਵੀ ਪੀਓ।

ਰੇਸਿਪੀ ਸਿਹਤਮੰਦ ਪਿਸਤਾ ਸ਼ੇਕ Read More »

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਮਾਤਾ ਦਾ ਦੇਹਾਂਤ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਮਾਤਾ ਸਨੇਹਲਤਾ ਪਾਂਡੇ ਦੇ ਦਿਹਾਂਤ ਦੀ ਖ਼ਬਰ ਆ ਰਹੀ ਹੈ। ਇਸ ਖ਼ਬਰ ਦੇ ਆਉਂਦੇ ਹੀ ਬਾਲੀਵੁੱਡ ‘ਚ ਇਕ ਵਾਰ ਫਿਰ ਸੋਗ ਦੀ ਲਹਿਰ ਦੌੜ ਪਈ ਹੈ। ਚੰਕੀ ਪਾਂਡੇ ਦੀ ਮਾਤਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਕਰੀਬੀ ਲੋਕ ਅਤੇ ਬਾਲੀਵੁੱਡ ਅਦਾਕਾਰ ਬਾਂਦਰਾ ‘ਚ ਸਥਿਤ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਸਨੇਹਲਤਾ ਪਾਂਡੇ ਦੇ ਦਿਹਾਂਤ ਦਾ ਕਾਰਨ ਫਿਲਹਾਲ ਅਜੇ ਪਤਾ ਨਹੀਂ ਚੱਲ ਸਕਿਆ ਹੈ। ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਅਨਨਿਆ ਪਾਂਡੇ ਸਮੇਤ ਕਈ ਲੋਕ ਦੁੱਖ ਪ੍ਰਗਟਾਉਂਦੇ ਨਜ਼ਰ ਆ ਰਹੇ ਹਨ।ਚੰਕੀ ਪਾਂਡੇ ਦੀ ਮਾਤਾ ਸਨੇਹਲਤਾ ਪਾਂਡੇ ਦੇ ਦਿਹਾਂਤ ਦੀ ਖ਼ਬਰ ‘ਤੇ ਫੈਨਜ਼ ਵੀ ਕਾਫੀ ਦੁਖੀ ਹੋਏ ਹਨ। ਅਦਾਕਾਰ ਦੇ ਘਰ ‘ਚ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ, ਭਾਵਨਾ ਪਾਂਡੇ, ਸਮੀਰ ਸੋਨੀ, ਨੀਲਮ ਜਿਹੇ ਬਾਲੀਵੁੱਡ ਸਿਤਾਰੇ ਨਜ਼ਰ ਆਏ ਹਨ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਮਾਤਾ ਦਾ ਦੇਹਾਂਤ Read More »

ਗੰਭੀਰਤਾ ਨਾਲ ਵਿਚਾਰਨਯੋਗ ਹਨ ਪੰਜਾਬ ਦੇ ਕਰਮਚਾਰੀਆਂ ਦੀਆਂ ਮੰਗਾਂ/ਗੁਰਮੀਤ ਸਿੰਘ ਪਲਾਹੀ

ਪੰਜਾਬ ਦੇ ਕਿਸਾਨ, ਕਿਸਾਨੀ ਮੰਗਾਂ ਮਨਾਉਣ ਅਤੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੀਆਂ ਬਰੂਹਾਂ ਉਤੇ ਲੜਾਈ ਲੜ ਰਹੇ ਹਨ। ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨਕੇ ਇਸ ਕਦਰ ਉਹਨਾ ਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਆਪਣੇ ਘਰ ਬਾਰ ਛੱਡਕੇ ਆਪਣੇ ਹੱਕਾਂ ਦੀ ਰਾਖੀ ਲਈ ਸਮਝੋ ਖੁਲ੍ਹੀ ਜੇਲ੍ਹ ਕੱਟਣ ਲਈ ਮਜ਼ਬੂਰ ਕਰ ਦਿੱਤੇ ਗਏ ਹਨ। ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਕੇ ਜਿਵੇਂ ਉਹ ਲੰਮੀ ਲੜਾਈ ਲੜ ਰਹੇ ਹਨ, ਜਾਪਦਾ ਹੈ ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਹੋਰ ਆਜ਼ਾਦੀ ਦੀ ਲੰਮੀ ਲੜਾਈ ਲੜ ਰਹੇ ਹਨ। ਇਧਰ ਪੰਜਾਬ ਦੇ ਹਰ ਵਰਗ ਦੇ ਕਰਮਚਾਰੀ ਪੰਜਾਬ ਸਰਕਾਰ ਦੇ ਅੜੀਅਲ ਮਤਰੇਏ ਵਤੀਰੇ ਵਿਰੁੱਧ ਧਰਨਿਆਂ, ਹੜਤਾਲਾਂ, ਬੰਦ ਕਰਨ ਲਈ ਮਜ਼ਬੂਰ ਹਨ। ਡਾਕਟਰ ਜਿਹਨਾ ਕਰੋਨਾ ਕਾਲ ਵਿੱਚ ਪੰਜਾਬ ਸਰਕਾਰ ਤੇ ਪੰਜਾਬੀਆਂ ਦੀ ਬਾਂਹ ਫੜੀ, ਉਹਨਾ ਵਿੱਚ ਸਰਕਾਰ ਖਿਲਾਫ਼ ਗੁੱਸਾ ਵਧਿਆ ਹੈ , ਉਹ ਹਫ਼ਤਾ ਭਰ ਲਈ ਹੜਤਾਲ ਉਤੇ ਚਲੇ ਗਏ ਹਨ। ਡਾਕਟਰਾਂ ਨੇ ਐਨ.ਪੀ. ਏ.  ਵਿੱਚ ਕਟੌਤੀ ਮਾਮਲੇ ‘ਤੇ ਸਰਕਾਰ ਦੀ ਚੁੱਪ ‘ਤੇ ਇਸਦਾ ਠੋਸ ਹੱਲ ਨਾ ਲੱਭਣ ਕਾਰਨ ਉਹਨਾ ਇਹ ਫ਼ੈਸਲਾ ਕੀਤਾ ਹੈ। ਪੰਜਾਬ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੀ ਐਸੋਸੀਏਸ਼ਨ ਦੇ ਸੱਦੇ ਉਤੇ ਪੰਜਾਬ ਦੇ ਬੀ.ਡੀ.ਪੀ.ਓਜ਼ ਨੇ ਹੜਤਾਲ ਕੀਤੀ ਹੈ। ਪੰਚਾਇਤ ਦੇ ਪੰਚਾਇਤ ਸਕੱਤਰ, ਮਗਨਰੇਗਾ ਦਾ ਪੂਰਾ ਸਟਾਫ਼, ਸਹਿਕਾਰੀ ਖੇਤੀ ਸਭਾਵਾਂ ਦੇ ਸਕੱਤਰ ਤੇ ਹੋਰ ਕਰਮਚਾਰੀ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ, ਐਸ.ਡੀ.ਐਮ.ਦਫ਼ਤਰਾਂ ਦੇ ਕਰਮਚਾਰੀਆਂ ਨੇ ਹੜਤਾਲ ਉਤੇ ਜਾਕੇ ਪੰਜਾਬ ਦੇ ਦਫ਼ਤਰਾਂ ਦਾ ਕੰਮਕਾਜ ਠੱਪ ਕੀਤਾ ਹੋਇਆ ਹੈ। ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਆਮ ਲੋਕਾਂ ਦੇ ਕੰਮ ਸਰਕਾਰੀ ਦਫ਼ਤਰਾਂ, ਅਦਾਲਤਾਂ ‘ਚ ਨਹੀਂ ਹੋ ਰਹੇ ਸਨ, ਪਰ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵੱਖੋ-ਵੱਖਰੇ ਮਹਿਕਮਿਆਂ ਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਅਣਦੇਖੀ ਅਤੇ ਮੰਗਾਂ ਤੇ ਨਜ਼ਰਸਾਨੀ ਨਾ ਕਰਨ ਕਾਰਨ ਕਰਮਚਾਰੀਆਂ ‘ਚ ਰੋਸ ਜਾਗਿਆ, ਰੋਹ ਪੈਦਾ ਹੋਇਆ, ਲਾਵਾ ਫੁੱਟਿਆ, ਮੁਲਾਜ਼ਮ ਆਪਣੇ ਹਿੱਤਾਂ, ਹੱਕਾਂ ਦੀ ਰਾਖੀ ਲਈ ਕਲਮਾਂ ਛੱਡ ਬੈਠ ਗਏ। ਨੌਕਰੀ ਮੰਗਦੇ ਪੰਜਾਬ ਦੇ ਬੇਰੁਜ਼ਗਾਰ ਲੰਮੇ ਸਮੇਂ ਤੋਂ ਰੋਸ ਪ੍ਰਗਟ ਕਰ ਰਹੇ ਹਨ। ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਪੰਜਾਬ ਸਰਕਾਰ ਖਿਲਾਫ਼ ਜੰਮਕੇ ਨਾਹਰੇਬਾਜੀ ਕਰ ਰਹੀਆਂ ਹਨ। ਉਹ ਹਰਿਆਣਾ ਪੈਟਰਨ ਵਾਂਗਰ ਮਾਣ ਭੱਤਾ ਮੰਗ ਰਹੀਆਂ ਹਨ। ਮਗਨਰੇਗਾ ਕਰਮਚਾਰੀ ਨਿਗੁਣੀਆਂ ਤਨਖ਼ਾਹਾਂ ਨੂੰ ਵਧਾਉਣ ਲਈ, ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਪੰਜਾਬ ਭਰ ‘ਚ ਚੱਲੇ ਸੰਘਰਸ਼ ‘ਚ ਸ਼ਾਮਲ ਹੋ ਗਏ ਹਨ। ਟੀਚਰ ਯੂਨੀਅਨਾਂ ਪਹਿਲਾਂ ਹੀ ਲੜਾਈ ਲੜ ਰਹੀਆਂ ਹਨ। ਪੰਜਾਬ ਦਾ ਕੋਈ ਮੁਲਾਜ਼ਮ ਵਰਗ ਪੰਜਾਬ ਸਰਕਾਰ ਦੀ ਉਹਨਾ ਪ੍ਰਤੀ ਅਣਗਹਿਲੀ ਵਾਲੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ। ਮੁਲਾਜ਼ਮਾਂ ਦੀ ਨਰਾਜ਼ਗੀ ਕਾਫ਼ੀ ਜਾਇਜ਼ ਜਾਪਦੀ ਹੈ। ਪੰਜਾਬ ਸਰਕਾਰ ਵਲੋਂ ਮੁਲਾਜ਼ਮ ਜਥੇਬੰਦੀਆਂ, ਯੂਨੀਅਨਾਂ ਜਾਂ ਗਰੁੱਪਾਂ ਨਾਲ ਸਭ ਕੁਝ ਲਾਰੇ-ਲੱਪਿਆਂ ਦੀ ਨੀਤੀ ਵਰਤਕੇ ਸਮਾਂ ਟਪਾਉਣ ਦਾ ਯਤਨ ਹੁੰਦਾ ਹੈ ਅਤੇ ਇਕੋ ਗੱਲ ਨਾਲ ਪੱਲਾ ਝਾੜ ਲਿਆ ਜਾਂਦਾ ਹੈ ਕਿ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਹੈ।ਮੰਤਰੀਆਂ, ਸਕੱਤਰਾਂ ਨਾਲ ਮੀਟਿੰਗਾਂ ਸਮੱਸਿਆਵਾਂ ਦਾ ਹੱਲ ਨਹੀਂ ਕੱਢ ਰਹੀਆਂ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸੱਚਮੁੱਚ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਹੈ ਤਾਂ ਸਰਕਾਰ ਦੇ ਮੰਤਰੀਆਂ, ਸਕੱਤਰਾਂ, ਵੱਖੋ-ਵੱਖਰੀਆਂ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਦੀਆਂ ਦੁੱਧ ਚਿੱਟੀਆਂ ਕਾਰਾਂ ਕਿਥੋਂ ਚੱਲਦੀਆਂ ਹਨ? ਉਹਨਾ ਨੂੰ ਵੱਡੇ-ਵੱਡੇ ਭੱਤੇ, ਤਨਖਾਹਾਂ ਕਿਥੋਂ ਮਿਲਦੇ ਹਨ? ਸਾਬਕਾ ਵਿਧਾਇਕਾਂ, ਮੰਤਰੀਆਂ ਨੂੰ ਪੈਨਸ਼ਨ ਰਕਮਾਂ ਕਿਥੋਂ ਅਦਾ ਹੁੰਦੀਆਂ ਹਨ? ਚੋਣਾਂ ਤੋਂ ਪਹਿਲਾਂ ਵੱਡੇ -ਵੱਡੇ ਕਰੋੜਾਂ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਿਵੇਂ ਹੋ ਜਾਂਦੀ ਹੈ?  ਲੋਕ-ਲਭਾਊ ਸਕੀਮਾਂ ਵੱਡੇ-ਵੱਡੇ ਕਰਜ਼ੇ ਲੈ ਕੇ (ਵੋਟਾਂ ਵਟੋਰਨ ਲਈ ) ਕਿਵੇਂ ਚਾਲੂ ਕਰ ਦਿੱਤੀਆਂ ਜਾਂਦੀਆਂ ਹਨ? ਇਸ ਸਮੇਂ ਵੱਡਾ ਰੋਸ ਮੁਲਾਜ਼ਮਾਂ ਵਿੱਚ, ਛੇਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਹੈ। ਜਿਸਦੀਆਂ ਕਾਪੀਆਂ ਕਈ ਮੁਲਾਜ਼ਮ ਜੱਥੇਬੰਦੀਆਂ ਵਲੋਂ ਸਾੜੀਆਂ ਜਾ ਰਹੀਆਂ ਹਨ। ਮੁਲਾਜ਼ਮ ਮਹਿਸੂਸ ਕਰਦੇ ਹਨ ਕਿ ਊਠ ਦੇ ਬੁਲ੍ਹ ਹੁਣ ਵੀ ਡਿੱਗਿਆ, ਹੁਣ ਵੀ ਡਿੱਗਿਆ ਤੋਂ ਬਾਅਦ ਮਸਾਂ ਡਿਗੀ ਪੇ-ਕਮਿਸ਼ਨ ਰਿਪੋਰਟ ਮੁਲਾਜ਼ਮਾਂ ‘ਤੇ ਮਾਰੂ ਹੈ। ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਰੀਆਂ ਵਲੋਂ 3.75 ਦਾ ਗੁਣਾਂਕ ਲਾਗੂ ਕਰਦੇ ਹੋਏ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਭੱਤਿਆਂ ਵਿੱਚ ਵਾਧਾ ਕਰਕੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਵੀ ਮੰਗ ਕਰਦੇ ਹਨ ਜਿਸਦਾ ਵਾਇਦਾ ਕਾਂਗਰਸ ਵਲੋਂ ਪਿਛਲੀਆਂ ਚੋਣਾਂ ਵੇਲੇ ਕੀਤਾ ਗਿਆ ਸੀ। ਮੁਲਾਜ਼ਮ ਠੇਕਾ ਮੁਲਾਜ਼ਮ ਤੇ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਵਲੋਂ ਬਣਾਈ ਗਈ ਤਿੰਨ ਮੈਂਬਰੀ ਸਕੱਤਰਾਂ ਦੀ ਕਮੇਟੀ ਅਤੇ ਮੰਤਰੀਆਂ ਦੀ ਕਮੇਟੀ ਵਲੋਂ ਲਾਰਿਆਂ ਤੋਂ ਸਿਵਾਏ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ , ਸਿੱਟੇ ਵਜੋਂ ਹੜਤਾਲਾਂ ਸਬੰਧੀ ਡੈਡਲਾਕ ਜਾਰੀ ਹੈ। ਤਨਖਾਹ ਅਤੇ ਪੈਨਸ਼ਨ ਤੈਅ ਕਰਨ ਦੇ ਫਾਰਮੂਲੇ ਸਮੇਤ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਰੌਲੇ-ਗੌਲੇ ਵਿੱਚ ਤਨਖਾਹ ਕਮਿਸ਼ਨ ਦੀਆਂ ਬਕਾਇਆ ਕਿਸ਼ਤਾਂ ਅਤੇ ਕਿਸ਼ਤਾਂ ਦਾ ਕਰੋੜਾਂ  ਦਾ ਬਕਾਇਆ ਰੁਲ ਜਾਣ ਦੀਆਂ ਸੰਭਾਵਨਾਵਾਂ ਤੋਂ ਮੁਲਾਜ਼ਮ ਫਿਕਰਮੰਦ ਹਨ। ਉਹਨਾ ਦੀ ਮੰਗ ਹੈ ਕਿ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ ਜਾਣ ਅਤੇ ਪਿਛਲੇ ਸਮੇਂ ਦਿੱਤੀਆਂ ਕਿਸ਼ਤਾਂ ਦਾ ਟੁੱਟਿਆ ਬਕਾਇਆ ਦਿੱਤਾ ਜਾਵੇ। ਅਸਲ ਵਿੱਚ ਤਾਂ ਕੇਂਦਰੀ ਪੈਟਰਨ `ਤੇ ਅਣਸੋਧੇ ਤਨਖਾਹ ਸਕੇਲਾਂ `ਤੇ 1 ਜੁਲਾਈ 2019 ਨੂੰ 148 ਤੋਂ 154 ਫ਼ੀਸਦੀ ਮਹਿੰਗਾਈ ਭੱਤਾ ਕਰਨ ਵਾਲੀ 6 ਫ਼ੀਸਦੀ ਅਤੇ 1 ਜਨਵਰੀ 2020 ਤੋਂ 154 ਤੋਂ ਮਹਿੰਗਾਈ ਭੱਤਾ ਵਧਾਕੇ 164 ਫ਼ੀਸਦੀ ਦੇਣ ਵਾਲੀ 10 ਫ਼ੀਸਦੀ ਕਿਸ਼ਤ ਨਾ ਦੇ ਕੇ ਰਾਜ ਦੇ 5 ਲੱਖ 40 ਹਜ਼ਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵੱਡੀ ਬੇਇਨਸਾਫੀ ਕੀਤੀ ਗਈ ਹੈ। ਪਹਿਲੀ ਜੁਲਾਈ 2015 ਤੋਂ ਲੈ ਕੇ 1 ਜਨਵਰੀ 2019 ਤੱਕ ਬਣਦੀਆਂ ਮਹਿੰਗਾਈ ਕਿਸ਼ਤਾਂ ਬਣਦੀ ਮਿਤੀ ਤੋਂ ਦੇਣ ਦੀ ਵਿਜਾਏ ਸਰਕਾਰ ਨੇ ਪੱਛੜਕੇ  ਦਿੱਤੀਆਂ ਹਨ। ਪਰ ਜਿੰਨ੍ਹੇ ਮਹੀਨੇ ਪਛੜਕੇ ਇਹ ਕਿਸ਼ਤਾਂ ਦਿੱਤੀਆਂ ਉਹਨਾ ਮਹੀਨਿਆਂ ਦਾ ਬਕਾਇਆ ਨਹੀਂ ਦਿੱਤਾ, ਜਿਹੜਾ ਅੱਜ ਵੀ ਸਰਕਾਰ ਵੱਲ 148 ਮਹੀਨਿਆਂ ਦਾ ਖੜ੍ਹੇ ਦਾ ਖੜ੍ਹਾ ਹੈ। ਦਰਜ਼ਾ ਚਾਰ ਮੁਲਾਜ਼ਮਾਂ ਦੇ ਅਣਸੋਧੇ ਤਨਖਾਹ ਸਕੇਲ ਵਿੱਚ ਮਹਿੰਗਾਈ ਭੱਤੇ ਦੇ 30 ਜੂਨ 2020 ਤੱਕ ਬਣਦੇ ਬਕਾਏ ਦਾ ਜਮ੍ਹਾ ਜੋੜਕੇ ਇਹਨਾ ਮੁਲਾਜਮਾਂ ਦੀ ਜੇਬ ਤੋਂ ਕਰੀਬ 1 ਲੱਖ 50 ਹਜ਼ਾਰ ਅਤੇ ਦਰਜਾ ਤਿੰਨ ਦੀ 2 ਤੋਂ ਢਾਈ ਲੱਖ ਅਤੇ ਇਸੇ ਤਰ੍ਹਾਂ ਦਰਜਾ ਦੋ ਦੇ ਮੁਲਾਜ਼ਮਾਂ ਦੀ ਤੇ ਵੀ 3 ਤੋਂ ਸਾਢੇ ਤਿੰਨ ਲੱਖ ਰੁਪਏ ਦਾ ਸਿੱਧਾ ਡਾਕਾ ਵੱਜਦਾ ਹੈ।    ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੇਂਦਰ ਸਰਕਾਰ ਦੇ ਕਾਡਰ ਦੇ ਪੰਜਾਬ `ਚ ਕੰਮ ਕਰਦੇ ਅਧਿਕਾਰੀ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਐਲਾਨਿਆਂ ਮਹਿੰਗਾਈ ਭੱਤਾ ਲੈ ਚੁੱਕੇ ਹਨ। ਇਹ ਦੋਹਰੀ ਵਿਵਸਥਾ ਪੰਜਾਬ ਦੇ ਮੁਲਾਜ਼ਮਾਂ ਵਿੱਚ ਵੱਡਾ ਰੋਸ ਪੈਦਾ ਕਰ ਰਹੀ ਹੈ। ਇਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਨੇ ਮਹਿੰਗਾਈ ਭੱਤੇ ਦੀ ਕਿਸ਼ਤ ਐਲਾਨਣ ਤੋਂ ਹੀ ਬਕਾਏ `ਤੇ ਵਿਆਜ ਲੱਗਣ ਦੀ ਵਿਵਸਥਾ ਖ਼ਤਮ ਕਰਕੇ ਖ਼ਜ਼ਾਨੇ `ਚੋ ਬਕਾਇਆ ਕਢਾਉਣ `ਤੇ ਮੁਲਾਜ਼ਮਾਂ ਦੇ ਖਾਤੇ ਜਮ੍ਹਾਂ ਕਰਾਉਣ ਤੋਂ ਹੀ ਵਿਆਜ ਲਾਉਣ ਦੀ ਵਿਵਸਥਾ ਲਾਗੂ ਕਰਕੇ ਵਿਆਜ ਦੇ ਕਰੋੜਾਂ ਰੁਪਏ ਤੇ ਪਹਿਲਾਂ ਹੀ ਲੀਕ ਮਾਰਨ ਦਾ ਪ੍ਰਬੰਧ ਕੀਤਾ ਹੋਇਆ  ਹੈ। ਮੌਜੂਦਾ ਪੰਜਾਬ ਸਰਕਾਰ ਰਾਜਕੀ ਵਿੱਤ ਲੀਕੇਜ ਰੋਕਣ `ਚ ਨਾਕਾਮਯਾਬ ਹੈ। ਉਸ ਦੇ ਕੁਢੱਬੇ ਵਿੱਤ ਪ੍ਰਬੰਧ ਕਾਰਨ ਰਾਜ ਦਾ ਵਿੱਤ ਪ੍ਰਬੰਧ ਹੋਰ ਵੀ ਦਬਾਅ ਵਿੱਚ ਹੈ। ਮੌਜੂਦਾ ਰਾਜ ਕਾਲ ਦੌਰਾਨ ਰਾਜਕੀ ਵਿੱਤ ਕਰਜਾ ਵਧਾਕੇ ਸਵਾ ਦੋ ਲੱਖ ਕਰੋੜ ਤੱਕ ਜਾ ਸਕਦਾ ਹੈ। ਇਸੇ ਕਰਕੇ ਪੰਜਾਬ ਦਾ

ਗੰਭੀਰਤਾ ਨਾਲ ਵਿਚਾਰਨਯੋਗ ਹਨ ਪੰਜਾਬ ਦੇ ਕਰਮਚਾਰੀਆਂ ਦੀਆਂ ਮੰਗਾਂ/ਗੁਰਮੀਤ ਸਿੰਘ ਪਲਾਹੀ Read More »

ਕਵੀ ਭਜਨ ਸਿੰਘ ਵਿਰਕ / ਜਾਣ-ਪਹਿਚਾਣ/ ਗੁਰਮੀਤ ਸਿੰਘ ਪਲਾਹੀ

ਕਵੀ ਭਜਨ ਸਿੰਘ ਵਿਰਕ ਨੇ ਆਪਣੀ ਕਵਿਤਾ ਦਾ ਸਫਰ 1978 ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਪੰਜਾਬੀ ਪਾਠਕਾਂ ਦੇ ਵਿਹੜੇ ਪਹਿਲੀ ਪੁਸਤਕ ‘ਉਦਾਸ ਮੌਸਮ (ਕਾਵਿ-ਸੰਗ੍ਰਹਿ)’ 1978 ਵਿੱਚ ਲਿਆਂਦੀ। ਫਿਰ ਲਗਾਤਾਰ ਉਸਦਾ ਸਿਰਜਣਾ ਦਾ ਸਫਰ ਚਲਦਾ ਰਿਹਾ। ਅਹਿਸਾਸ ਦੀ ਅੱਗ (1988) , ਸਰਾਪੇ ਪਾਲ ( 1991), ਸੂਰਜ ਅਤੇ ਸਿਜਦਾ(1994), ਪੀੜ ਦਾ ਦਰਿਆ(1996), ਡਾਚੀਆਂ ਦੀ ਪੈੜ (1999), ਜ਼ਿੰਦਗੀ ਖ਼ੁਦਕੁਸ਼ੀ ਨਹੀਂ ( 2003), ਧੂਪਾਂ ‘ਚ ਤੁਰਦਿਆਂ (2008), ਸਪਤਰਿਸ਼ੀ (2009), ਗਿਰਝਾਂ ਹਵਾਲੇ (2011), ਮੱਥੇ ਵਿਚਲਾ ਤਰਕਸ਼( 2013), ਚਾਮ੍ਹਲੀ ਹੋਈ ਬਦੀ (2013), ਅਣਫੋਲੇ ਵਰਕੇ (2016), ਉਲਝੇ ਤੰਦ(2018) ਤੇ ਬਰਬਾਦੀਆਂ ਦਾ ਮੰਜ਼ਰ (2020) ਪੁਸਤਕਾਂ ਲੋਕ-ਅਰਪਨ ਕੀਤੀਆਂ। ਇਹਨਾ ਪੁਸਤਕਾਂ ਵਿੱਚ ਉਸਦੇ 6 ਕਾਵਿ-ਸੰਗ੍ਰਹਿ ਹਨ ਅਤੇ ਬਾਕੀ 9 ਗ਼ਜ਼ਲ ਸੰਗ੍ਰਹਿ ਹਨ। ਕਵੀ ਭਜਨ ਸਿੰਘ ਵਿਰਕ ਦੇ ਆਪਣੇ ਸ਼ਬਦਾਂ ਵਿੱਚ “ਕਈ ਕਵੀ ਸੁਹਜਵਾਦੀ ਹੋਣ ਦੀ ਖ਼ੁਸ਼ੀ ਲੈਂਦੇ ਹਨ। ਲੋਕ-ਦਰਦ ਨਾਲ ਉਹਨਾ ਦਾ ਵਾਸਤਾ ਨਹੀਂ ਹੁੰਦਾ। ਉਹ ਮਿਲੀ ਪ੍ਰਸੰਸਾ ਨਾਲ ਹੀ ਸੰਤੁਸ਼ਟ ਰਹਿੰਦੇ ਹਨ। ਮਾਨਵ ਦੀ ਤਰਸਯੋਗ ਹਾਲਤ ਵੱਲ ਉਹਨਾ ਦਾ ਧਿਆਨ ਨਹੀਂ ਜਾਂਦਾ।” ਪਰ ਕਵੀ ਵਿਰਕ ਜੁਝਦੇ ਲੋਕਾਂ ਦੀ ਕਵਿਤਾ ਲਿਖਦਾ ਹੈ। ਸਮਾਜ ਵਿੱਚ ਫੈਲੇ ਅੰਧਵਿਸ਼ਵਾਸ਼, ਧਰਮ ਅਤੇ ਸਿਆਸਤ ਵਿੱਚ ਆਈ ਗਿਰਾਵਟ ਦੀ ਬਾਤ ਪਾਉਂਦਾ ਇਸ ਗੱਲ ਦਾ ਧਾਰਨੀ ਹੈ ਕਿ ਜ਼ਿੰਦਗੀ ਨੂੰ ਲੱਗੇ ਕੌੜ੍ਹ ਦਾ ਇਲਾਜ ਮਨੁੱਖ ਨੇ ਖ਼ੁਦ ਕਰਨਾ ਹੈ। ਇਸੇ ਕਰਕੇ ਉਹ ਸਮਝੋਤਾਵਾਦੀ ਨਾ ਹੋਕੇ ਗਹਿਰ ਗੰਭੀਰ ਕਵਿਤਾ ਲਿਖਦਾ ਹੈ । ਉਸਦੀ ਪੁਸਤਕ “ਬਰਬਾਦੀਆਂ ਦਾ ਮੰਜ਼ਰ” ਦੇ ਕੁਝ ਸ਼ਿਅਰ ਪਾਠਕਾਂ ਸਨਮੁੱਖ ਹਨ: 1.ਵਸਦਾ ਚੰਗਾ ਲਗਦਾ ਹੈ ਸੰਸਾਰ ਪੰਜਾਬੀ ਦਾ।   ਦੁਨੀਆ ਅੰਦਰ ਕਰਨਾ ਮੈਂ ਵਿਸਥਾਰ ਪੰਜਾਬੀ ਦਾ। 2. ਲੋਕਾਂ ਦੇ ਦਰਦ ਨੂੰ ਨਹੀਂ ਜੇਕਰ ਬਿਆਨਦਾ,    ਮਾਰੇਗਾ ਕੁਲ ਜਹਾਨ ਹੀ, ਮਿਹਣਾ ਅਦੀਬ ਨੂੰ।  3. ਪਰਨਾਲਾ ਨਹੀਂ ਬਦਲਦਾ, ਸੁੱਤੀ ਰਹੇ ਹਕੂਮਤ,     ਕੁਛ ਦਿਨ ਰੌਲੇ ਮਗਰੋਂ ਘਟਦੀ  ਉਹੀ ਕਹਾਣੀ। 4. ਜ਼ਿੰਦਗੀ ਤਾਂ ਰੁਲ ਰਹੀ ਹੈ ਪਰ ਮਸਾਣੀਂ ਰੌਣਕਾਂ!    ਮਾਨਵੀ ਕਿਰਦਾਰ ਦੀ ਜਿਉਂ ਹੋ ਰਹੀ ਹੈ ਦੁਰਦਸ਼ਾਂ!! 5. ਆਸਥਾ ਬੀਮਾਰ ਹੋਈ ਜਾਪਦੀ,    ਮਾਨਵੀਂ ਹੱਦ ਪਾਰ ਹੋਈ ਜਾਪਦੀ। ਉਸਦੀ ਗ਼ਜ਼ਲ ਸੰਗ੍ਰਹਿ ਵਿਚਲੇ ਕੁਝ ਸ਼ੇਅਰ: 1. ਲੁੱਟੀ ਜਾਂਦੇ ਨੇ ਦਿਨ-ਰਾਤ ਜ਼ਮਾਨਾਂ ਚੋਰਾਂ ਦਾ    ਇੱਕ ਦੂਜੇ ਨੂੰ ਪਾਉਂਦੇ ਮਾਤ ਜ਼ਮਾਨਾ ਚੋਰਾਂ ਦਾ। 2. ਅੱਖਾਂ ਨਾ ਵਿਖਾ ਮੈਨੂੰ, ਐਵੇਂ ਨਾ ਡਰਾ ਮੈਨੂੰ    ਤੇਰੇ ‘ਚ ਨਹੀਂ ਹਿੰਮਤ, ਦੇਵੇਂ ਤੂੰ ਮਿਟਾ ਮੈਨੂੰ

ਕਵੀ ਭਜਨ ਸਿੰਘ ਵਿਰਕ / ਜਾਣ-ਪਹਿਚਾਣ/ ਗੁਰਮੀਤ ਸਿੰਘ ਪਲਾਹੀ Read More »

ਪੁਸਤਕ ਸਮੀਖਿਆ/ ਚੌਦਵਾਂ ਚਾਨਣ / ਕਮਲ ਬੰਗਾ ਸੈਕਰਾਮੈਂਟੋ

  ਪੁਸਤਕ ਸਮੀਖਿਆ ਪੁਸਤਕ ਦਾ ਨਾਮ:               ਚੌਦਵਾਂ ਚਾਨਣ ਲੇਖਕ ਦਾ ਨਾਮ:                 ਕਮਲ ਬੰਗਾ ਸੈਕਰਾਮੈਂਟੋ ਪ੍ਰਕਾਸ਼ਕ:                        ਪੰਜਾਬੀ ਵਿਰਸਾ ਟਰੱਸਟ(ਰਜਿ:) ਕੀਮਤ:                          10 ਡਾਲਰ/ 300ਰੁਪਏ ਪੰਨੇ:                             240 ਕਮਲ ਬੰਗਾ ਦੀ ਕਵਿਤਾ ਦੇ ਸ਼ਬਦ ਖਾਲੀ ਨਹੀਂ ਸਗੋਂ ਖਿਲਾਅ  ਨੂੰ ਹਰ ਪਲ ਪੂਰਨ ਵਾਲੇ ਹਨ/ ਗੁਰਮੀਤ ਸਿੰਘ ਪਲਾਹੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਲੇਖਕ, ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਸਬੰਧੀ ਮੁੱਦਿਆਂ ਤੇ ਇਹਨਾ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ। ਮਾਂ-ਬੋਲੀ ਪੰਜਾਬੀ ਪ੍ਰਤੀ ਚਿੰਤਤ ਇਹ ਲੇਖਕ, ਵਿਦਵਾਨ ਆਪਣੀ ਮਾਤ-ਭਾਸ਼ਾ ਦੀ ਮਹੱਤਤਾ, ਇਸ ਵਿਚਲੀ ਸਦੀਆਂ ਪੁਰਾਣੀ ਗਿਆਨ-ਪਰੰਪਰਾ, ਵਿਰਾਸਤ ਤੇ ਇਸਦੇ  ਭਵਿੱਖ ਬਾਰੇ ਤੌਖਲੇ ਪ੍ਰਗਟਾਉਂਦੇ ਹਨ। ਅਤੇ ਪੰਜਾਬੀ ਸਾਹਿੱਤ ਦੀ ਅਮੀਰੀ ਹਿੱਤ ਲਈ  ਹੋਰ ਕਾਰਜਾਂ ਦੇ ਨਾਲ-ਨਾਲ ਆਪਣੀ ਮਾਂ-ਬੋਲੀ ‘ਚ ਰਚਨਾਵਾਂ ਲਿਖਕੇ ਇਸ ਦੀਆਂ ਝੋਲੀਆਂ ਭਰਦੇ ਹਨ। ਵਿਦੇਸ਼ ਵਸਦੇ ਇਹਨਾ ਪੰਜਾਬੀ ਲੇਖਕਾਂ ਵਿੱਚ ਇੱਕ ਉੱਘਾ ਨਾਮ ਕਮਲ ਬੰਗਾ ਸੈਕਰਾਮੈਂਟੋ ਦਾ ਹੈ, ਜਿਸ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ ‘ਚ 14 ਪੁਸਤਕਾਂ ਪਾਈਆਂ ਹਨ। “ਚੌਦਵਾਂ ਚਾਨਣ” ਉਸਦੀ ਹੱਥਲੀ 14ਵੀਂ ਪੁਸਤਕ ਹੈ। ‘ਸਾਹਿੱਤ’ ਦਾ ਮਕਸਦ ਕੀ ਹੈ? ਇਹ ਸਵਾਲ ਆਮ ਤੌਰ ‘ਤੇ ਪੁੱਛਿਆ ਜਾਂਦਾ ਹੈ। ਨਾਵਲਕਾਰ ਗੁਰਦਿਆਲ ਸਿੰਘ ਦਾ ਜਵਾਬ “ਜੋ ਸਾਹਿੱਤ ਸਾਨੂੰ ਬੇਚੈਨ ਨਹੀਂ ਕਰਦਾ, ਸਾਡੇ ਅੰਦਰ ਸਵਾਲ ਪੈਦਾ ਨਹੀਂ ਕਰਦਾ…. ਉਹ ਸਹੀ ਮਾਇਨਿਆਂ ਵਿੱਚ ਸਾਹਿੱਤ ਨਹੀਂ।” ਕਮਲ ਬੰਗਾ ਦੀਆਂ  ਪੁਖਤਾ  ਰਚਨਾਵਾਂ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ ਕਿ ਉਸ ਵਲੋਂ ਲਿਖੀਆਂ ਗ਼ਜ਼ਲਾਂ, ਕਵਿਤਾਵਾਂ ਸਵਾਲ ਖੜੇ ਕਰਦੀਆਂ ਹਨ: (ੳ) ਜੇ ਸੋਚੋ ਤਾਂ ਬਹੁਤੀ ਚੁੱਪ ਹੁੰਦੀ ਜ਼ਹਿਰ ਬਰਾਬਰ ਈ, ਤੇ ਦੇਖਣ ਵਾਲੇ ਦਾ ਵੀ, ਮੁੱਕ ਜਾਂਦਾ ਸਬਰ ਖ਼ਜ਼ਾਨਾ। (ਅ) ਸੋਚੋ ਤਾਂ ਦੁਸ਼ਮਣੀ ਵੀ ਪਿਆਰ ਵਿਚੋਂ ਜਾਗਦੀ, ਕਿਉਂਕਿ ਸਾਫ਼ ਮਨ ਦੀ ਸੋਚ ਤਿੜਕੀ, ਤੀਰ ਲੱਗਦੀ ਹੈ। (ੲ) ਜੇ ਕੁਝ ਕਰਨਾ ਵੀ ਤਾਂ, ਚੁੱਪ ਕਰਕੇ ਕਰ ਲਵੋ, ਕਿਉਂਕਿ ਸ਼ੋਰ ਵਿੱਚ ਤਾਂ ਪਹਿਲਾਂ ਹੀ, ਘੁੰਮਦੀ ਇਹ ਜ਼ਿੰਦਗੀ। (ਸ) ਅਕਸਰ ਮਾਂ-ਬੋਲੀ ਵੀ ਹਿੱਸਾ ਹੈ ਜੀਵਨ ਦਾ, ਦਿਨ ਰਾਤ ਇਸਦੇ ਵੀ ਤਾਂ, ਪਾਲਣ ਹਾਰੇ ਹਾਂ। ਕੋਈ ਲੇਖਕ ਕਿਵੇਂ ਬਣਦੈ? ਉਹਦੀ ਬਣਤ ਵਿੱਚ ਕੀ  ਕੁਝ ਪੈਂਦੇ? ਉਹਦੇ ਵਿੱਚ ਕਿਹੜੀਆਂ  ਖ਼ੂਬੀਆਂ ਹੋਣ? ਕੀ ਉਹਦੀ ਬਣਤ ਦੀਆਂ ਨੀਹਾਂ ਬਹੁਤ ਪਹਿਲੋਂ ਚਿਰ ਬੀਤੇ ਵਿੱਚ ਧਰੀਆਂ ਜਾਂਦੀਆਂ ਨੇ? ਕੁਝ ਗੱਲਾਂ ਦਾ ਹੋਣਾ ਜ਼ਰੂਰੀ ਏ। ਸਭ ਤੋਂ ਪਹਿਲਾਂ ਉਹਦੇ ਅੰਦਰ ਜਾਗਦਾ ਸੁੱਤਾ ਲੇਖਕ ਹੋਣਾ ਚਾਹੀਦੈ। ਭਾਵੇਂ ਕਿਣਕੇ ਦੇ ਰੂਪ ਵਿੱਚ ਹੀ। ਉਹਦੇ ਵਿੱਚ ਸ਼ਬਦ ਦੀ ਹੁੱਬ ਹੋਣੀ ਚਾਹੀਦੀ ਏ। ਲਗਨ ਹੋਣੀ ਚਾਹੀਦੀ ਏ ਤੇ ਸਿਰੜ। ਅਜਿਹੀ ਹਿੱਸ ਹੋਣੀ ਚਾਹੀਦੀ ਏ, ਜਿਹੜੀ ਅਚੇਤੇ ਸੁਚੇਤੇ ਸਭ ਕੁਝ ਸਮੋਂਦੀ ਜਾਵੇ। ਇੱਕ ਲੇਖਕ ਤੇ ਉਸਦੀ ਰਚਨਾ ਬਾਰੇ ਇਹ ਵਿਚਾਰ ਪ੍ਰਸਿੱਧ ਲੇਖਕ ਦਰਸ਼ਨ ਸਿੰਘ (ਦਿੱਲੀ) ਨੇ ਪ੍ਰਗਟਾਏ ਹਨ। ਕਮਲ ਬੰਗਾ ਦੀ ਸਖ਼ਸ਼ੀਅਤ ਅੰਦਰ ਤੇ ਉਸਦੀ ਕਲਮ ‘ਚ ਬੇਅੰਤ ਖ਼ੂਬੀਆਂ ਹਨ। ਕਮਲ ਬੰਗਾ ਦੀ ਸਖ਼ਸ਼ੀਅਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਰਚਨਾਤਮਿਕਤਾ ਸ਼ਿਲਾਲੇਖ ਵਾਂਗ ਉਕਰੀ ਤੇ ਵਹਿ ਰਹੀ ਹੈ। ਉਸਦੀ ਪ੍ਰਤਿਭਾ ਸਹਿਜ ਸੁਭਾਅ ਹੀ ਹੈਰਾਨੀਆਂ ਤੇ ਕਿ੍ਰਸ਼ਮੇ ਸਿਰਜਦੀ ਦਿਸਦੀ ਹੈ। ਉਸਦੀ ਕਵਿਤਾ, ਗ਼ਜ਼ਲ ਵਿੱਚ ਨਿੱਕੇ-ਨਿੱਕੇ ਅੰਕੁਰ ਖਿਲਰੇ ਪਏ ਹਨ, ਜੋ ਉਹਦੀ ਸਿਰਜਨਹਾਰ ਕਲਮ, ਕਲਪਨਾਵਾਂ ਦੇ ਰਹੱਸਾਂ ਨਾਲ ਅੱਖਰ ਜੋੜਕੇ, ਰਚਨਾ ਸਿਰਜ ਦਿੰਦੀ ਹੈ। ਉਹ ਪਰੰਪਰੀ ਕਵਿਤਾ ਨਹੀਂ ਲਿਖਦਾ, ਸਗੋਂ ਸੂਖਮਤਾ ਤੇ ਯੋਗਤਾ ਨਾਲ ਮਨੁੱਖੀ ਪ੍ਰਤਿਭਾ ਤੇ ਯੋਗਤਾ ਦੀ ਜਾਦੂਗਰੀ ਨਾਲ ਰਚਨਾ ਲਿਖਦਾ ਹੈ। ਉਸ ਲਈ ਕਵਿਤਾ ਲਿਖਣਾ ਨਿਰਾ ਸ਼ੌਕ ਤੇ ਦਿਲ ਪਰਚਾਵਾਂ ਨਹੀਂ ਹੈ। ਉਹ ਸਮਾਜਿਕ-ਆਰਥਿਕ ਤਾਣੇ ਬਾਣੇ ਨੂੰ ਸਮਝਕੇ, ਖ਼ਤਰਿਆਂ ਤੇ ਮਸਲਿਆਂ ਤੋਂ  ਸੁਚੇਤ ਹੋਕੇ, ਆਪਣੀ ਕਵਿਤਾ ‘ਚ ਸਿਰਜਨਾਤਮਕ ਸੰਘਰਸ਼ ਕਰਦਾ ਦਿਸਦਾ ਹੈ। ਕਵੀ ਦੇਵ ਲਿਖਦਾ ਹੈ “ਜਿਥੇ ਸ਼ਬਦ ਹੈ ਓਥੇ ਹੀ ਸੰਸਾਰ ਹੈ”। ਕਮਲ  ਬੰਗਾ ਸ਼ਬਦਾਂ ਦਾ ਜਾਦੂਗਰ ਬਣਕੇ ਸ਼ਬਦਾਂ ਨਾਲ ਗਹਿਰਾਈਆਂ ਨਾਲ ਜੁੜਦਾ ਹੈ। ਕਲਪਨਾ ਦੇ ਦੇਸ਼ ਵੱਲ ਉਡਾਰੀਆਂ ਲਾਉਂਦਾ ਹੈ। ਨਕਾਬੀ ਹਾਸ਼ੀਏ ‘ਚ ਜੀਓ ਰਹੇ ਲੋਕਾਂ, ਬਦਬੂ, ਸਲਾਭ, ਪਰਛਾਵਿਆਂ ਤੇ ਭਟਕਦੀਆਂ ਅਵਾਜ਼ਾਂ ਵਿਚੋਂ ਹੀ ਕਵਿਤਾ ਤਲਾਸ਼ ਲੈਂਦਾ ਹੈ। ਸਧਾਰਨ ਫਿਕਰੇ, ਉੱਚੇ ਵਿਚਾਰ, ਉਸਦੀ ਕਵਿਤਾ ਦੇ ਗਹਿਣੇ ਹਨ। ਉਸਦੀ ਕਵਿਤਾ ਦੇ ਸ਼ਬਦ ਖਾਲੀ ਨਹੀਂ ਖਿਲਾਅ ਨੂੰ ਹਰ ਪਲ ਪੂਰਨ ਵਾਲੇ ਹਨ। ਉਸਦੀ ਨਵੀਂ ਪੁਸਤਕ ‘ਚੋਦਵਾਂ ਚਾਨਣ’ ਪਾਠਕਾਂ ਦੇ ਸਨਮੁੱਖ ਰੱਖਣ ਦੀ ਖੁਸ਼ੀ ਲੈ ਰਹੇ ਹਾਂ। -ਗੁਰਮੀਤ ਸਿੰਘ ਪਲਾਹੀ

ਪੁਸਤਕ ਸਮੀਖਿਆ/ ਚੌਦਵਾਂ ਚਾਨਣ / ਕਮਲ ਬੰਗਾ ਸੈਕਰਾਮੈਂਟੋ Read More »

lightning illustration

ਅਸਮਾਨੀ ਬਿਜਲੀ ਡਿੱਗਣ ਨਾਲ 36 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼/ 11 ਜੁਲਾਈ (ਏ.ਡੀ.ਪੀ) ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਈ ਤੇਜ਼ ਬਾਰਿਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ 36 ਲੋਕਾਂ ਦੀ ਮੌਤ ਅਤੇ 23 ਲੋਕਾਂ ਦੀ ਝੁਲਸਣ ਦੀ ਖਬਰ ਹੈ। ਪ੍ਰਯਾਗਰਾਜ ਦੇ ਕੋਰਾਂਵ ਖੇਤਰ ‘ਚ 3, ਬਾਰਾ ‘ਚ 3 ਤੇ ਕਰਛਨਾ ‘ਚ 1 ਵਿਅਕਤੀ ਦੀ ਮੌਤ ਹੋ ਗਈ ਹੈ। ਸੋਰਾਂਵ ਤਹਿਸੀਲ ‘ਚ 6 ਲੋਕਾਂ ਦੀ ਮੌਤ ਹੋ ਗਈ। ਏਡੀਐੱਮ (ਵਿੱਤ ਤੇ ਮਾਲੀਆ) ਐੱਮਪੀ ਸਿੰਘ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਮਰਨ ਵਾਲਿਆਂ ਦਾ ਵੇਰਵਾ ਤੇ ਨੁਕਸਾਨ ਦੀ ਰਿਪੋਰਟ ਸ਼ਾਸਨ ਨੂੰ ਭੇਜ ਦਿੱਤੀ ਗਈ ਹੈ। ਮਿ੍ਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਛੇ ਮੱਝਾਂ ਤੇ ਪੰਜ ਬੱਕਰੇ, ਬੱਕਰੀਆਂ ਦੀ ਮੌਤ ਵੀ ਅਸਮਾਨੀ ਬਿਜਲੀ ਡਿੱਗਣ ਨਾਲ ਹੋਈ ਹੈ। ਕੌਸ਼ਾਂਬੀ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਇਲ ਤਹਿਸੀਲ ਖੇਤਰ ‘ਚ ਦੋ ਲੋਕਾਂ ਨੇ ਜਾਨ ਗੁਆਈ ਜਦਕਿ ਇਕ ਮੌਤ ਮੰਝਨਪੁਰ ਤਹਿਸੀਲ ਖੇਤਰ ‘ਚ ਹੋਈ। ਪ੍ਰਤਾਪਗੜ੍ਹ ‘ਚ ਬਿਜਲੀ ਡਿੱਗਣ ਨਾਲ ਲਾਲਗੰਜ ਤਹਿਸੀਲ ਖੇਤਰ ‘ਚ ਝੋਨਾ ਲਾ ਰਹੇ ਨੌਜਵਾਨ ਦੀ ਜਾਨ ਚਲੀ ਗਈ। ਇੱਥੇ ਪੰਜ ਹੋਰ ਝੁਲਸ ਗਏ। ਉੱਧਰ, ਕਾਨਪੁਰ ਤੇ ਆਸਪਾਸ ਦੇ ਜ਼ਿਲਿ੍ਹਆਂ ‘ਚ ਐਤਵਾਰ ਨੂੰ ਬਾਰਿਸ਼ ਦੌਰਾਨ ਬਿਜਲੀ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਤੇ 14 ਝੁਲਸ ਗਏ। ਉੱਥੇ, ਪੰਜ ਡੰਗਰ ਵੀ ਮਰ ਗਏ। ਬਿਜਲੀ ਡਿੱਗਣ ਨਾਲ ਫ਼ਤੇਹਪੁਰ ‘ਚ ਤਿੰਨ ਔਰਤਾਂ ਸਮੇਤ ਪੰਜ, ਕਾਨਪੁਰ ਦੇਹਾਤ ‘ਚ ਤਿੰਨ ਨੌਜਵਾਨਾਂ, ਹਮੀਰਪੁਰ ‘ਚ ਇਕ ਬਜ਼ੁਰਗ ਕਿਸਾਨ, ਉੱਨਾਵ ‘ਚ ਚਚੇਰੇ ਭੈਣ ਭਰਾ, ਬਾਂਦਾ ‘ਚ ਇਕ ਮੁਟਿਆਰ ਦੀ ਮੌਤ ਹੋ ਗਈ। ਫਰੂਖ਼ਾਬਾਦ ‘ਚ ਬਿਜਲੀ ਡਿੱਗਣ ਨਾਲ ਨੌਂ ਤੇ ਫ਼ਤੇਹਪੁਰ ‘ਚ ਪੰਜ ਪਿੰਡ ਦੇ ਲੋਕ ਝੁਲਸ ਗਏ। ਉਰਈ ਦੇ ਮਹੇਬਾ ‘ਚ ਤਿੰਨ ਮੱਝਾਂ ਤੇ ਚਿਤਰਕੂਟ ‘ਚ ਦੋ ਮੱਝਾਂ ਦੀ ਮੌਤ ਹੋ ਗਈ। ਉੱਥੇ ਜਾਲੌਨ ‘ਚ ਇਕ ਘਰ ‘ਤੇ ਬਿਜਲੀ ਡਿੱਗਣ ਨਾਲ ਛੱਤ ਨੁਕਸਾਨੀ ਗਈ, ਕਈ ਪਿੰਡਾਂ ‘ਚ ਬਿਜਲਈ ਯੰਤਰ ਸੜ ਗਏ।

ਅਸਮਾਨੀ ਬਿਜਲੀ ਡਿੱਗਣ ਨਾਲ 36 ਲੋਕਾਂ ਦੀ ਮੌਤ Read More »

ਬੇਰੁਜ਼ਗਾਰੀ-ਧਨੀ ਰਾਮ ਚਾਤ੍ਰਿਕ

ਰਹੁ ਵੇ ਇਸ਼ਕਾ !ਬੱਸ ਕਰੀਂ,ਹੁਣ ਛੱਡ ਦੇ ਮੁੰਨਣੇ ਚੇਲੇ,ਕੰਨਾਂ ਨੂੰ ਨਾ ਚੰਗਾ ਲੱਗੇ, ਤੇਰਾ ਰਾਗ ਕੁਵੇਲੇ ।ਨਾ ਉਹ ਹੀਰਾਂ, ਨਾ ਉਹ ਰਾਂਝੇ, ਨਾ ਮੰਗੂ ਨਾ ਬਾਰਾਂ,ਸੁਤੜੇ ਸ਼ੇਰ ਉਲਾਂਘਣ ਵਾਲੇ, ਨਾ ਉਹ ਸੁੰਞੇ ਬੇਲੇ ।ਨਾ ਮੱਖਣ ਨਾ ਮੱਖਣ ਪਾਲੇ, ਕੁੰਢੀਆਂ ਮੁੱਛਾਂ ਵਾਲੇ,ਸੋਹਣਿਆਂ ਦੇ ਗਲ ਕੁੰਡਲ ਪਾ ਪਾ ਨਾਗਣ ਜ਼ੁਲਫ ਨ ਪੇਲੇ ।ਨਾ ਚਿਹਰਿਆ ਤੇ ਲਾਲੀ ਭਖਦੀ, ਨਾ ਨੈਣਾਂ ਵਿਚ ਡੋਰੇ,ਪਿੱਲੇ ਪਿੰਡੇ ਮੂੰਹ ਵਸਾਰੀ, ਬੱਗੇ ਬੱਗੇ ਡੇਲੇ ।ਨਾ ਓਹ ਹਰਨਾਂ ਵਾਂਗ ਛੜੱਪੇ, ਨਾ ਉਹ ਖਾਧ ਖੁਰਾਕਾਂ,ਨਾ ਆਜ਼ਾਦੀ, ਨਾ ਖੁਸ਼ਹਾਲੀ, ਨਾ ਜੋਬਨ ਅਲਬੇਲੇ ।ਰੀਝਾਂ ਕੌਣ ਕਰੇ ਹੁਣ ਤੇਰੀਆਂ, ਦਿਲ ਫ਼ਿਕਰਾਂ ਨੇ ਘੇਰੇ,ਢਿੱਡੋਂ ਭੁੱਖੇ ਮਾਹੀਆਂ ਦੇ ਗਲ, ਪੈ ਗਏ ਹੋਰ ਝਮੇਲੇ ।ਉੱਜੜ ਜਾਣ ਪੜ੍ਹਾਂਦੇ ਮਾਪੇ, ਅੱਗੋਂ ਕਾਰ ਨ ਲੱਭੇ,ਜਾਨ ਪਈ ਹਟਕੋਰੇ ਖਾਂਦੀ, ਐਸ਼ ਕਰਨ ਕਿਸ ਵੇਲੇ ?ਇਸ਼ਕੋਂ ਰੂਪ ਵਟਾ ਕੇ ਜੇ ਰੁਜ਼ਗਾਰ ਕਦੇ ਬਣ ਜਾਵੇਂ,ਹੋਣ ਮੁਰੀਦ ਹਜ਼ਾਰਾਂ ਤੇਰੇ, ਬਾਬੂ ਨਵੇਂ ਨਵੇਲੇ ।“ਨੋ ਵੈਕੈਨਸੀ” ਪੌਲਾ ਵੱਜੇ, ਜਿਸ ਦਫਤਰ ਵਿਚ ਤੱਕੇ,ਬੂਟ ਗੰਢਾਈ ਦੇਂਦਿਆਂ ਮੁੱਕੇ ਕੰਨੀਓਂ ਪੈਸੇ ਧੇਲੇ ।ਵਹੁਟੀ ਆਖੇ, ਬਾਬੂ ਜੀ ! ਆਟਾ ਲੈ ਆਓ ਬਜ਼ਾਰੋਂ,ਖਿਝ ਕੇ ਕਹੇ, ਦਫ਼ਾ ਹੋ ਜਾ, ਕਿਉਂ ਖਾਧੀ ਊ ਜਾਨ ਚੁੜੇਲੇ ।ਬੇਰੁਜ਼ਗਾਰੀ ਸ਼ੇਰਾਂ ਵਰਗੇ ਗਭਰੂ ਚਾਕੂ ਕੀਤੇ,ਇਕ ਇਕ ਟੁਕੜੇ ਖ਼ਾਤਰ “ਚਾਤ੍ਰਿਕ” ਸੌ ਸੌ ਪਾਪੜ ਵੇਲੇ ।

ਬੇਰੁਜ਼ਗਾਰੀ-ਧਨੀ ਰਾਮ ਚਾਤ੍ਰਿਕ Read More »

ਅਲਵਿਦਾ ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ

11 ਜੁਲਾਈ, 2021 ਇਸ ਸੰਸਾਰ ਵਿੱਚ ਅਨੇਕਾਂ ਇਨਸਾਨ ਆਉਂਦੇ ਹਨ ਅਤੇ ਆਪੋ ਆਪਣਾ ਜੀਵਨ ਬਸਰ ਕਰਕੇ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਉਪਰੰਤ ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ। ਇਹ ਇਕ ਸਰਕਲ ਹੈ, ਜਿਹੜਾ ਸਦੀਆਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਸਮਾਜ ਵਿੱਚ ਨਾਮਣਾ ਖੱਟਦੇ ਹੋਏ ਨਵੀਂਆਂ ਪਿ੍ਰਤਾਂ ਪਾ ਜਾਂਦੇ ਹਨ। ਅਜਿਹੇ ਵਿਅਕਤੀਆਂ ਵਿੱਚੋਂ ਡਾ ਰਣਬੀਰ ਸਿੰਘ ਸਰਾਓ ਵੀ ਸਨ, ਜਿਹੜੇ ਆਪਣੀ ਕਾਰਜ਼ਕੁਸ਼ਤਾ, ਦਿਆਨਤਦਾਰੀ ਅਤੇ ਇਮਾਨਦਾਰੀ ਦਾ ਪ੍ਰਤੀਕ ਬਣਕੇ ਸਮਾਜ ਵਿੱਚ ਵਿਚਰੇ ਸਨ। ਉਨ੍ਹਾਂ ਸਿੱਖ ਸਿਧਾਂਤ ਅਤੇ ਮਾਰਕਸ ਦੀ ਥਿਊਰੀ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ। ਉਨ੍ਹਾਂ ਦੀ ਕਾਬਲੀਅਤ ਕਰਕੇ 1994 ਵਿੱਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਉਪਰੰਤ 1962 ਵਿੱਚ ਮਹਿਜ਼ 22 ਸਾਲ ਦੀ ਉਮਰ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਨਿਯੁਕਤ ਕੀਤਾ ਗਿਆ। 1963 ਵਿੱਚ  ਉਨ੍ਹਾਂ ਦੀ ਚੋਣ ਪੰਜਾਬ ਸਰਕਾਰ ਵੱਲੋਂ ਵਿਦਿਆ ਵਿਭਾਗ ਵਿੱਚ ਲੈਕਚਰਾਰ ਅੰਗਰੇਜ਼ੀ ਦੀ ਹੋ ਗਈ। ਉਨ੍ਹਾਂ ਨੂੰ ਰਣਬੀਰ ਕਾਲਜ ਸੰਗਰੂਰ ਵਿੱਚ ਨਿਯੁਕਤ ਕੀਤਾ ਗਿਆ। ਉਸਤੋਂ ਬਾਅਦ ਉਹ ਮਹਿੰਦਰਾ ਕਾਲਜ ਵਿੱਚ ਬਦਲ ਕੇ ਆ ਗਏ ਸਨ। ਮਹਿੰਦਰਾ ਕਾਲਜ ਵਿੱਚ ਉਹ ਐਮ ਏ ਅੰਗਰੇਜ਼ੀ ਦੀਆਂ ਪੋਸਟ ਗ੍ਰੈਜੂਏਟ ਕਲਾਸਾਂ ਨੂੰ ਪੜ੍ਹਾਉਂਦੇ ਰਹੇ। ਡਾ ਰਣਬੀਰ ਸਿੰਘ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਵਿਦਵਾਨ ਸਨ। ਅੰਗਰੇਜ਼ੀ ਪੜ੍ਹਾਉਣ ਦਾ ਉਨ੍ਹਾਂ ਦਾ ਢੰਗ ਵਿਲੱਖਣ ਕਿਸਮ ਦਾ ਸੀ। ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਆਈ ਏ ਐਸ ਵਰਗੇ ਮਹੱਤਵਪੂਰਨ ਅਹੁਦਿਆਂ ਲਈ ਚੁਣੇ ਗਏ ਸਨ। ਉਨ੍ਹਾਂ ਦੇ ਵਿਦਿਆਰਥੀ ਰਾਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਖ ਮੰਤਰੀ, ਉਜਲ ਦੁਸਾਂਝ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਰਾਜ ਦੇ ਪ੍ਰੀਮੀਅਰ ਅਤੇ ਦੇਸ ਰਾਜ ਹਰਿਆਣਾ ਦੇ ਮੰਤਰੀ ਦੇ ਮੰਤਰੀ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਉਨ੍ਹਾਂ ਦੇ ਦੋਸਤ ਸਨ। ਉਹ ਆਪਣੀ ਸਾਰੀ ਸਰਵਿਸ ਦੌਰਾਨ ਵਿਦਿਆਰਥੀਆਂ ਵਿੱਚ ਵਿਦਿਅਕ ਖੁਸ਼ਬੂਆਂ ਫੈਲਾਉਂਦੇ ਰਹੇ। 20 ਸਾਲ ਮਹਿੰਦਰਾ ਕਾਲਜ ਵਿੱਚ ਪੜ੍ਹਾਉਣ ਤੋਂ ਬਾਅਦ 1993 ਵਿੱਚ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪੀਟੇਟਿਵ ਵਿਭਾਗ (ਆਈ ਏ ਐਸ ਕੋਚਿੰਗ ਸੈਂਟਰ) ਵਿੱਚ ਬਤੌਰ ਪ੍ਰੋਫ਼ੈਸਰ ਅਤੇ ਡਾਇਰੈਕਟਰ ਦੀ ਹੋ ਗਈ। ਜਦੋਂ ਡਾ ਜੋਗਿੰਦਰ ਸਿੰਘ ਪੁਆਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਬਣਕੇ ਆਏ ਤਾਂ ਉਨ੍ਹਾਂ ਰਜਿਸਟਰਾਰ ਦੇ ਅਹੁਦੇ ਲਈ ਡਾ ਰਣਬੀਰ ਸਿੰਘ ਵਰਗੇ ਬਿਹਤਰੀਨ ਇਨਸਾਨ ਅਤੇ ਵਿਦਿਆ ਸ਼ਾਸ਼ਤਰੀ ਦੀ ਚੋਣ ਕੀਤੀ। ਉਨ੍ਹਾਂ ਦੇ ਰਜਿਸਟਰਾਰ ਹੁੰਦਿਆਂ ਯੂਨੀਵਰਸਿਟੀ ਵਿਚ ਜ਼ਬਰਦਸਤ ਅੰਦੋਲਨ ਵੀ ਹੋਏ ਪ੍ਰੰਤੂ ਡਾ ਰਣਬੀਰ ਸਿੰਘ ਬਾਰੇ ਕਿਸੇ ਨੇ ਕਦੀਂ ਵੀ ਇਕ ਸ਼ਬਦ ਵੀ ਮਾੜਾ ਨਹੀਂ ਬੋਲਿਆ। ਉਨ੍ਹਾਂ ਨੇ ਨੋਬਲ ਇਨਾਮ ਜੇਤੂ ਟੋਨੀ ਮੌਰੀਸਨ ਦੀ ‘‘ਬੀਲਵਡ’’ ਅਤੇ ਅੰਮਿ੍ਰਤਆ ਸੇਨ ਦੀ ‘‘ਦਾ ਆਈਡੀਆ ਆਫ ਜਸਟਿਸ’’ ਦੋ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਸੀ। ਇਸ ਅਨੁਵਾਦ ਨੂੰ ਪੜ੍ਹਕੇ ਇਹ ਪੁਸਤਕਾਂ ਮੌਲਿਕ ਲਗਦੀਆਂ ਹਨ। ਉਨ੍ਹਾਂ ਦੇ ਲਿਖੇ ਖੋਜ ਪੱਤਰ ਅੰਗਰੇਜ਼ੀ ਦੇ ਵਿਦਿਅਕ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਤ ਹੁੰਦੇ ਰਹੇ ਹਨ। ਉਹ 2001 ਤੋਂ 2004 ਤੱਕ ਫਰਟੇਲਾਈਜ਼ਰ ਐਂਡ ਕੈਮੀਕਲਜ਼ ਟਰਾਵਨਕੋਰ ਲਿਮਿਟਡ ਕੰਪਨੀ ਦੇ ਡਾਇਰੈਕਟਰ ਵੀ ਰਹੇ। ਉਹ ਮਾਲਵਾ ਆਰਟਸ ਸਪੋਰਟਸ ਅਤੇ ਕਲਚਰਲ ਟਰਸਟ ਮਸਕਟ ਦੇ ਤਾਅ ਉਮਰ ਚੇਅਰਮੈਨ ਅਤੇ ‘ਮਿੱਟੀ ਮਾਲਵਾ ਦੀ’ ਮੈਗਜ਼ੀਨ ਦੇ 20 ਸਾਲ ਮੁੱਖ ਸੰਪਾਦਕ ਵੀ ਰਹੇ।  ਡਾ ਰਣਬੀਰ ਸਿੰਘ ਸਰਾਓ, ਇਸ ਫਾਨੀ ਸੰਸਾਰ ਤੋਂ 2 ਜੁਲਾਈ 2021 ਨੂੰ ਅਲਵਿਦਾ ਲੈ ਗਏ। ਉਨ੍ਹਾਂ ਨੇ ਆਪਣੀ 82 ਸਾਲ ਦੀ ਜ਼ਿੰਦਗੀ ਵਿਚ ਕਿਸੇ ਦਾ ਕੁਝ ਵੀ ਬੁਰਾ ਨਹੀਂ ਕੀਤਾ ਹੋਵੇ। ਡਾ ਰਣਬੀਰ ਸਿੰਘ ਸਾਫ਼ ਸੁਥਰਾ ਅਤੇ ਸ਼ਾਂਤਮਈ ਜੀਵਨ ਜਿਓਣ ਵਾਲੇ ਇਨਸਾਨ ਸਨ। ਉਨ੍ਹਾਂ ਦੀ ਜ਼ੁਬਾਨ ਵਿਚੋਂ ਹਮੇਸ਼ਾ ਮਿੱਠਾਸ ਭਰੇ ਸ਼ਬਦ ਹੀ ਨਿਕਲਦੇ ਸਨ। ਅੱਜ ਦੇ ਪਦਾਰਥਵਾਦੀ ਅਤੇ ਆਧੁਨਿਕ ਯੁਗ ਦੇ ਵਿੱਚ ਡਾ ਰਣਬੀਰ ਸਿੰਘ ਵਰਗੇ ਵਿਰਲੇ ਇਨਸਾਨ ਹੀ ਹੁੰਦੇ ਹਨ, ਜਿਹੜੇ ਸਾਰੇ ਵਰਗਾਂ ਵੱਲੋਂ ਸਤਿਕਾਰੇ ਜਾਂਦੇ ਹਨ। ਡਾ ਰਣਬੀਰ ਸਿੰਘ ਸਰਾਓ 1994 ਤੋਂ 2000 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦੇ ਅਹੁਦੇ ‘ਤੇ ਆਪਣੇ ਫ਼ਰਜ਼ ਬਾਖ਼ੂਬੀ ਨਿਭਾਉਂਦੇ ਰਹੇ ਹਨ। ਉਨ੍ਹਾਂ ਇਨ੍ਹਾਂ 6 ਸਾਲਾਂ ਵਿੱਚ ਆਪਣੇ ਫ਼ਰਜ਼ ਨਿਯਮਾ ਅਨੁਸਾਰ ਨਿਭਾਏ, ਕਦੀਂ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਨਾਲ ਕੋਈ ਵਾਦਵਿਵਾਦ ਹੋਇਆ ਹੋਵੇ। ਉਹ ਕਾਜਕੁਸ਼ਲਤਾ, ਮਿਹਨਤ, ਲਗਨ, ਨਮਰਤਾ, ਸਹਿਜਤਾ, ਸ਼ਰਾਫ਼ਤ ਅਤੇ ਸ਼ਹਿਨਸ਼ੀਲਤਾ ਦੇ ਮੁਜੱਸਮਾ ਸਨ। ਔਖੇ ਤੋਂ ਔਖੇ, ਗੁੰਝਲਦਾਰ ਅਤੇ ਤਣਾਓ ਦੇ ਹਾਲਾਤ ਵਿੱਚ ਵੀ ਉਨ੍ਹਾਂ ਨੇ ਕਦੀਂ ਕਿਸੇ ਨੂੰ ਉਚਾ ਨਹੀਂ ਬੋਲਿਆ ਅਤੇ ਨਾ ਹੀ ਕਿਸੇ ਨਾਲ ਗੁੱਸੇ ਹੋਏ ਹਨ। ਆਪਣੇ ਸਹਿਯੋਗੀਆਂ ਅਤੇ ਮਾਤਹਿਤਾਂ ਤੋਂ ਕੰਮ ਲੈਣਾ ਉਨ੍ਹਾਂ ਨੂੰ ਆਉਂਦਾ ਸੀ। ਉਨ੍ਹਾਂ ਨੂੰ ਸਾਊ ਸੁਭਾਅ ਵਾਲੇ ਇਨਸਾਨ ਗਿਣਿਆਂ ਜਾਂਦਾ ਸੀ।  ਡਾ ਰਣਬੀਰ ਸਿੰਘ ਸਕੂਲ ਪੱਧਰ ਦੀ ਪੜ੍ਹਾਈ ਤੋਂ ਹੀ ਬਹੁਤ ਹੁਸ਼ਿਆਰ ਵਿਦਿਆਰਥੀ ਸਨ। ਉਹ ਸਕੂਲ ਅਤੇ ਕਾਲਜ ਦੇ ਪਿ੍ਰੰਸੀਪਲ ਅਤੇ ਮੁੱਖ ਅਧਿਆਪਕਾਂ ਦੇ ਚਹੇਤੇ ਵਿਦਿਆਰਥੀ ਸਨ। ਡਾ ਰਣਬੀਰ ਸਿੰਘ ਸਰਾਓ ਸੰਜੀਦਾ, ਮਿਹਨਤੀ ਅਤੇ ਦਿ੍ਰੜ੍ਹ ਇਰਾਦੇ ਵਾਲੇ ਸਨ। ਉਨ੍ਹਾਂ ਨੇ ਪ੍ਰਾਇਮਰੀ ਘੋੜੇਨਾਬ, ਮਿਡਲ ਬਨਬੌਰੀ ਕਲਾਂ ਅਤੇ ਦਸਵੀਂ 1956 ਵਿੱਚ ਖਾਲਸਾ ਹਾਈ ਸਕੂਲ ਮਾਨਸਾ ਤੋਂ ਪਾਸ ਕੀਤੀ। ਕੁਝ ਸਮਾਂ ਉਹ ਰਣਬੀਰ ਕਾਲਜ ਸੰਗਰੂਰ ਵਿਖੇ ਪੜ੍ਹਦੇ ਰਹੇ। ਜਦੋਂ ਉਨ੍ਹਾਂ ਰਣਬੀਰ ਕਾਲਜ ਸੰਗਰੂਰ ਦਾਖਲਾ ਲਿਆ ਤਾਂ ਅੰਗਰੇਜ਼ੀ ਦੇ ਦੋ ਪ੍ਰੋਫ਼ੈਸਰਾਂ ਡਾ ਡੀ ਸੀ ਸ਼ਰਮਾ ਅਤੇ  ਪ੍ਰੋ ਐਸ ਪੀ ਸ਼ਰਮਾ ਨੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਪ੍ਰਤਿਭਾ ਦੀ ਪਛਾਣ ਕਰਦਿਆਂ ਰਣਬੀਰ ਸਿੰਘ ਸਰਾਓ ਨੂੰ ਅੰਗਰੇਜ਼ੀ ਦੀ ਐਮ ਏ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੇ ਪਿਤਾ ਅਤੇ ਤਾਇਆ ਗਿਆਨੀ ਤਪੀਆ ਸਿੰਘ ਦੋਵੇਂ ਧਾਰਮਿਕ ਵਿਅਕਤੀ ਸਨ, ਉਨ੍ਹਾਂ ਰਣਬੀਰ ਸਿੰਘ ਨੂੰ  ਬੀ ਏ ਮੁਕੰਮਲ ਕਰਨ ਲਈ ਖਾਲਸਾ ਕਾਲਜ ਅੰਮਿ੍ਰਤਸਰ ਦਾਖਲ ਕਰਵਾ ਦਿੱਤਾ। 1960 ਵਿੱਚ ਖਾਲਸਾ ਕਾਲਜ ਅੰਮਿ੍ਰਤਸਰ ਤੋਂ ਬੀ ਏ ਆਨਰਜ਼ ਅੰਗਰੇਜ਼ੀ ਦੇ ਵਿਸ਼ੇ ਵਿੱਚ ਕਰਨ ਉਪਰੰਤ ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਲਈ ਸਰਕਾਰੀ ਕਾਲਜ ਲੁਧਿਆਣਾ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਉਥੋਂ ਹੀ 1962 ਵਿੱਚ ਉਨ੍ਹਾਂ ਐਮ ਏ ਪਾਸ ਕੀਤੀ। ਬੀ ਏ ਅਤੇ ਐਮ ਏ ਵਿੱਚ ਸਵਰਨ ਸਿੰਘ ਬੋਪਾਰਾਇ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਉਨ੍ਹਾਂ ਦੇ ਜਮਾਤੀ ਸਨ। ਫਿਰ ਉਨ੍ਹਾਂ ਅਮਰੀਕਨ ਲਿਟਰੇਚਰ ‘ਤੇ ਪੀ ਐਚ ਡੀ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ ਹਰਜੀਤ ਸਿੰਘ ਦੀ ਅਗਵਾਈ ਵਿੱਚ ਕੀਤੀ।  ਉਨ੍ਹਾਂ ਨੇ ਨੋਬਲ ਇਨਾਮ ਜੇਤੂ ਵਿਲੀਅਮ ਫਾਓਲਕਨਰ ਦੀ ‘‘ ਦੀ ਸਾਊਂਡ ਐਂਡ ਦਾ ਫਰੀ’’ ‘ਤੇ ਡਿਜ਼ਰਟੇਸ਼ਨ ਲਿਖੀ।         ਇਕ ਦਿਹਾਤੀ ਇਲਾਕੇ ਦੇ ਮੱਧ ਵਰਗੀ ਪਰਿਵਾਰ ਵਿੱਚ ਜਨਮ ਲੈ ਕੇ ਇਤਨਾ ਪ੍ਰਤਿਭਾਸ਼ਾਲੀ ਹੋਣਾ ਉਨ੍ਹਾਂ ਦਾ ਵਿਲੱਖਣ ਗੁਣ ਸੀ। ਉਨ੍ਹਾਂ ਦੀ ਜਨਮ ਭੂਮੀ ਦੇ ਇਲਾਕੇ ਨੂੰ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਪ੍ਰੰਤੂ ਰਣਬੀਰ ਸਿੰਘ ਸਰਾਓ ਦੀ ਪ੍ਰਤਿਭਾ ਕਿਸੇ ਵੀ ਵਿਕਸਤ ਇਲਾਕੇ ਦੇ ਲੋਕਾਂ ਨਾਲੋਂ ਵਧੇਰੀ ਸੀ। ਉਹ ਗੁਣਾ ਦੀ ਗੁਥਲੀ ਸਨ। ਉਨ੍ਹਾਂ ਦਾ ਜਨਮ ਜੀਂਦ ਰਿਆਸਤ ਦੇ ਪਿੰਡ ਲੇਹਲ ਕਲਾਂ ਨੇੜੇ ਲਹਿਰਾ ਗਾਗਾ ਜਿਲ੍ਹਾ ਸੰਗਰੂਰ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਮੇਵਾ ਸਿੰਘ ਦੇ ਘਰ 25 ਫਰਵਰੀ 1940 ਨੂੰ ਹੋਇਆ। ਇਸ ਪਿੰਡ ਦੇ ਨਜ਼ਦੀਕ ਪਿੰਡ ਧਮਧਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਸ਼ਹੀਦੀ ਦੇਣ ਲਈ ਜਾਂਦੇ ਹੋਏ ਬਿਰਾਜੇ ਸਨ, ਜਿਸ ਗੁਰੂ ਘਰ ਦਾ ਉਨ੍ਹਾਂ ਦੇ ਜੀਵਨ ‘ਤੇ ਗਹਿਰਾ ਪ੍ਰਭਾਵ ਸੀ। ਉਨ੍ਹਾਂ ਦਾ ਤਿੰਨ ਭਰਾ ਅਤੇ ਤਿੰਨ ਭੈਣਾ ਵਾਲਾ ਪਰਿਵਾਰ ਸੀ। ਪਛੜੇ ਇਲਾਕੇ ਵਿੱਚ ਰਹਿਣ ਵਾਲੇ ਮਾਪਿਆਂ ਨੇ ਉਨ੍ਹਾਂ ਸਾਰੇ ਭੈਣ ਭਰਾਵਾਂ ਨੂੰ ਉਚ ਵਿਦਿਆ ਦਿਵਾਕੇ ਆਪਣੀ ਜ਼ਿੰਮੇਵਾਰੀ

ਅਲਵਿਦਾ ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ Read More »