ਜੈਸ਼ੰਕਰ ਤਿੰਨ ਰੋਜ਼ਾ ਫੇਰੀ ਲਈ ਯੂਏਈ ਰਵਾਨਾ

ਨਵੀਂ ਦਿੱਲੀ, 28 ਜਨਵਰੀ – ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤਿੰਨ ਰੋਜ਼ਾ ਫੇਰੀ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਰਵਾਨਾ ਹੋ ਗਏ ਹਨ। ਜੈਸ਼ੰਕਰ ਦੀ ਇਸ ਫੇਰੀ ਦਾ ਮੁੱਖ ਮੰਤਵ ਖਾੜੀ ਮੁਲਕ ਨਾਲ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜੈਸ਼ੰਕਰ ਦੋਵਾਂ ਮੁਲਕਾਂ ਦੀ ਗੂੜੀ ਭਾਈਵਾਲੀ ’ਤੇ ਨਜ਼ਰਸਾਨੀ ਲਈ ਯੂਏਈ ਦੀ ਲੀਡਰਸ਼ਿਪ ਨੂੰ ਮਿਲਣਗੇ। ਇਸ ਫੇਰੀ ਦੌਰਾਨ ਦੋਵਾਂ ਧਿਰਾਂ ਵੱਲੋਂ ਇਜ਼ਰਾਈਲ ਤੇ ਹਮਾਸ ਦਰਮਿਆਨ ਗੋਲੀਬੰਦੀ ਕਰਾਰ ਦੇ ਅਮਲ ਵਿਚ ਆਉਣ ਮਗਰੋਂ ਗਾਜ਼ਾ ਦੇ ਹਾਲਾਤ ’ਤੇ ਵੀ ਨਜ਼ਰਸਾਨੀ ਕੀਤੇ ਜਾਣ ਦੀ ਉਮੀਦ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਸ. ਪ੍ਰੀਤਮ

ਲੁਧਿਆਣਾ: 18 ਫਰਵਰੀ ਸਵਰਗੀ ਡਾ. ਦਰਸ਼ਨ ਗਿੱਲ ਤੇ ਸਾਥੀਆਂ ਵੱਲੋਂ...