
ਨਵੀਂ ਦਿੱਲੀ, 18 ਫਰਵਰੀ – ਆਈਸੀਸੀ ਚੈਂਪੀਅਨਜ਼ ਟਰਾਫੀ 2025 ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਵਿੱਚ ਉਤਸ਼ਾਹ ਵਧਦਾ ਜਾ ਰਿਹਾ ਹੈ। 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਇਸ ਟੂਰਨਾਮੈਂਟ ‘ਚ ਭਾਰਤੀ ਟੀਮ ਨੂੰ ਲੈ ਕੇ ਫੈਨਜ਼ ‘ਚ ਸਭ ਤੋਂ ਜ਼ਿਆਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ 20 ਫਰਵਰੀ ਨੂੰ ਬੰਗਲਾਦੇਸ਼ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਹਾਲਾਂਕਿ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਭਾਰਤੀ ਟੀਮ ਦੀ ਨਵੀਂ ਜਰਸੀ ਲਾਂਚ ਕੀਤੀ ਗਈ, ਜਿਸ ‘ਚ ਪਾਕਿਸਤਾਨ ਦਾ ਨਾਂ ਛਪਿਆ ਹੋਇਆ ਹੈ। ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ ਪਰ ਭਾਰਤ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗਾ। ਭਾਰਤੀ ਟੀਮ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਵਿੱਚ ਮੈਚ ਨਹੀਂ ਖੇਡ ਰਹੀ ਹੈ।
ਰੋਹਿਤ ਤੇ ਜਡੇਜਾ ਵਿਚਕਾਰ ਹੋਈ ਨੰਬਰਸ ਦੀ ਲੜਾਈ
ਬੀਸੀਸੀਆਈ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਆਲਰਾਊਂਡਰ ਰਵਿੰਦਰ ਜਡੇਜਾ ਕਾਰ ਵਿੱਚ ਬੈਠੇ ਨਜ਼ਰ ਆ ਰਹੇ ਹਨ। ਦੋਵਾਂ ਨੂੰ ਨਵੀਂ ਜਰਸੀ ਪਾ ਕੇ ਫੋਟੋਸ਼ੂਟ ਸੈਸ਼ਨ ‘ਚ ਜਾਂਦੇ ਦੇਖਿਆ ਗਿਆ। ਇਸ ਦੌਰਾਨ ਦੋਵਾਂ ਵਿਚਕਾਰ ਨੰਬਰਾਂ ਨੂੰ ਲੈ ਕੇ ਗੱਲਬਾਤ ਹੋਈ। ਰੋਹਿਤ ਸ਼ਰਮਾ ਨੇ ਯਾਦ ਕੀਤਾ ਕਿ ਆਈਸੀਸੀ ਟੂਰਨਾਮੈਂਟ ਦੇ ਫੋਟੋਸ਼ੂਟ ਲਈ ਇਹ ਉਸ ਦਾ 14ਵਾਂ ਟੂਰਨਾਮੈਂਟ ਹੈ। ਭਾਰਤੀ ਕਪਤਾਨ ਨੇ ਯਾਦ ਕੀਤਾ ਕਿ 9 ਟੀ-20 ਵਿਸ਼ਵ ਕੱਪ, ਤਿੰਨ ਵਨਡੇ ਵਿਸ਼ਵ ਕੱਪ ਤੇ ਦੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਉਸ ਨੇ ਜਰਸੀ ਪਹਿਨ ਕੇ ਫੋਟੋਸ਼ੂਟ ਕਰਵਾਇਆ ਸੀ। ਇਸ ਦੇ ਨਾਲ ਹੀ ਜਡੇਜਾ ਨੇ ਆਪਣੇ ਨੰਬਰ ਯਾਦ ਕੀਤੇ ਤਾਂ ਲਗਪਗ 14-15 ਦੇ ਕਰੀਬ ਹੀ ਪਹੁੰਚ ਸਕੇ। ਗੱਲਬਾਤ ਕਰਦੇ ਹੋਏ ਦੋਵੇਂ ਕ੍ਰਿਕਟਰ ਫੋਟੋਸ਼ੂਟ ਲਈ ਸਟੂਡੀਓ ਪਹੁੰਚ ਚੁੱਕੇ ਹਨ।
ਗਿੱਲ ਨੂੰ ਨਹੀਂ ਯਾਦ ਨੰਬਰਸ
ਵੀਡੀਓ ‘ਚ ਅੱਗੇ ਦਿਖਾਈ ਦੇ ਰਿਹਾ ਹੈ ਕਿ ਰਵਿੰਦਰ ਜਡੇਜਾ ਤੇ ਸ਼ੁਭਮਨ ਗਿੱਲ ਇਕੱਠੇ ਬੈਠੇ ਹਨ ਤੇ ਜਡੇਜਾ ਨੌਜਵਾਨ ਕ੍ਰਿਕਟਰ ਨੂੰ ਪੁੱਛਦਾ ਹੈ ਕਿ ਤੁਹਾਡਾ ਕਿਹੜਾ ਫੋਟੋਸ਼ੂਟ ਹੈ? ਇਸ ‘ਤੇ ਗਿੱਲ ਤੀਜਾ ਕਹਿੰਦਾ ਹੈ ਫਿਰ ਉਸ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਟੀ-20 ਵਿਸ਼ਵ ਕੱਪ, ਵਨਡੇ ਵਿਸ਼ਵ ਕੱਪ, ਚੈਂਪੀਅਨਜ਼ ਟਰਾਫੀ 2025 ਤੋਂ ਇਲਾਵਾ ਦੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵੀ ਹੈ ਤੇ ਫਿਰ ਗਿੱਲ ਕਹਿੰਦਾ ਹਾਂ, ਇਹ ਮੇਰਾ ਪੰਜਵਾਂ ਫੋਟੋਸ਼ੂਟ ਹੈ। ਇਸ ਤੋਂ ਬਾਅਦ ਗਿੱਲ ਨੇ ਅਨੁਭਵੀ ਆਲਰਾਊਂਡਰ ਜਡੇਜਾ ‘ਤੇ ਪਲਟਵਾਰ ਕਰਦਾ ਹੋਇਆ ਪੁੱਛਦਾ ਹੈ ਕਿ ਤੁਹਾਡਾ ਕਿਹੜਾ ਨੰਬਰ ਹੈ ਤੇ ਇਕ ਵਾਰ ਫਿਰ ਨੰਬਰ ਗਿਣਾਉਂਦਾ ਹੈ ਤੇ ਕਹਿੰਦਾ ਹੈ ਕਿ ਰੋਹਿਤ ਦੇ ਸ਼ਾਇਦ ਨੰਬਰ ਜ਼ਿਆਦਾ ਹੀ ਹੋਣਗੇ। ਜਡੇਜਾ ਕਹਿੰਦਾ ਹੈ ਕਿ ਮੇਰਾ ਤਾਂ 15 ਫੋਟੋਸ਼ੂਟ ਹੋਵੇਗਾ ਪਰ ਤੁਸੀਂ ਜਾਣਦੇ ਹੋ ਕਿ ਰੋਹਿਤ ਦੇ ਸਿਰਫ਼ 9 ਫੋਟੋਸ਼ੂਟ ਤਾਂ ਟੀ-20 ਵਿਸ਼ਵ ਕੱਪ ਦੇ ਹੀ ਹਨ।