ਅਮਰੀਕਾ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਹਿਰਾਸਤ ’ਚ ਲੈਣ ਸਬੰਧੀ ਬਿੱਲ ਕੀਤਾ ਪਾਸ

ਵਾਸ਼ਿੰਗਟਨ, 24 ਜਨਵਰੀਗ਼ੈਰ-ਕਾਨੂੰਨੀ ਪਰਵਾਸੀਆਂ ’ਤੇ ਨੱਥ ਪਾਉਣ ਦੀ ਮੁਹਿੰਮ ਤਹਿਤ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ’ਚ ਲੈਕੇਨ ਰਿਲੇਅ ਐਕਟ ਪਾਸ ਕੀਤਾ ਗਿਆ ਹੈ। ਬਿੱਲ ਤਹਿਤ ਚੋਰੀ ਅਤੇ ਹਿੰਸਕ ਅਪਰਾਧਾਂ ’ਚ ਘਿਰੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਹਿਰਾਸਤ ’ਚ ਲਿਆ ਜਾ ਸਕੇਗਾ। ਇਹ ਪਹਿਲਾ ਬਿੱਲ ਹੋਵੇਗਾ ਜਿਸ ’ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਸਤਖ਼ਤ ਕਰ ਸਕਦੇ ਹਨ। ਐਕਟ ਦਾ ਨਾਮ ਜੌਰਜੀਆ ਦੀ ਨਰਸਿੰਗ ਵਿਦਿਆਰਥਣ ਦੇ ਨਾਮ ’ਤੇ ਰੱਖਿਆ ਗਿਆ ਹੈ ਜਿਸ ਦੀ ਪਿਛਲੇ ਸਾਲ ਵੈਨੇਜ਼ੁਏਲਾ ਦੇ ਇਕ ਵਿਅਕਤੀ ਨੇ ਹੱਤਿਆ ਕਰ ਦਿੱਤੀ ਸੀ। ਬਿੱਲ ਦੀ ਹਮਾਇਤ ’ਚ 263 ਅਤੇ ਵਿਰੋਧ ’ਚ 156 ਵੋਟਾਂ ਪਈਆਂ। ਸੈਨੇਟਰ ਕੇਟੀ ਬ੍ਰਿਟ ਨੇ ਕਿਹਾ, ‘‘ਕਈ ਦਹਾਕਿਆਂ ਤੋਂ ਸਰਹੱਦ ਅਤੇ ਦੇਸ਼ ਅੰਦਰ ਸਮੱਸਿਆਵਾਂ ਦੇ ਹੱਲ ਲਈ ਸਾਡੀ ਸਰਕਾਰ ਦਾ ਸਹਿਮਤ ਹੋਣਾ ਲਗਪਗ ਅਸੰਭਵ ਰਿਹਾ ਹੈ।

ਅਮਰੀਕਾ-ਮੈਕਸੀਕੋ ਸਰਹੱਦ ’ਤੇ ਪੈਂਟਾਗਨ ਨੇ ਭੇਜੇ 1500 ਜਵਾਨ

ਪੈਂਟਾਗਨ ਨੇ ਕਿਹਾ ਹੈ ਕਿ ਉਸ ਨੇ ਆਉਂਦੇ ਦਿਨਾਂ ’ਚ ਦੱਖਣੀ ਸਰਹੱਦ ਸੁਰੱਖਿਅਤ ਬਣਾਉਣ ਲਈ 1500 ਜਵਾਨ ਤਾਇਨਾਤ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਕਾਰਜਕਾਰੀ ਰੱਖਿਆ ਮੰਤਰੀ ਰੌਬਰਟ ਸੇਲੇਸਿਸ ਨੇ ਕਿਹਾ ਕਿ ਜਵਾਨ ਮੈਕਸੀਕੋ ਸਰਹੱਦ ’ਤੇ ਬੈਰੀਅਰਾਂ ਦੀ ਉਸਾਰੀ ’ਚ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਹਿਰਾਸਤ ’ਚ ਲਏ ਗਏ 5 ਹਜ਼ਾਰ ਤੋਂ ਵਧ ਪਰਵਾਸੀਆਂ ਦੀ ਵਤਨ ਵਾਪਸੀ ਲਈ ਪੈਂਟਾਗਨ ਹੋਮਲੈਂਡ ਸੁਰੱਖਿਆ ਵਿਭਾਗ ਦੀ ਸਹਾਇਤਾ ਵਾਸਤੇ ਫੌਜੀ ਜਹਾਜ਼ ਮੁਹੱਈਆ ਕਰਵਾਏਗਾ। ਸਰਹੱਦ ’ਤੇ ਪਹਿਲਾਂ ਹੀ 2500 ਦੇ ਕਰੀਬ ਅਮਰੀਕੀ ਨੈਸ਼ਨਲ ਗਾਰਡ ਅਤੇ ਰਿਜ਼ਰਵ ਫੋਰਸਿਸ ਤਾਇਨਾਤ ਹਨ।

ਬ੍ਰਿਕਸ ਮੁਲਕਾਂ ਦਾ ਕਿਸੇ ਤੀਜੀ ਧਿਰ ਨੂੰ ਨਿਸ਼ਾਨਾ ਬਣਾਉਣ ਦਾ ਇਰਾਦਾ ਨਹੀਂ: ਚੀਨ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ 100 ਫੀਸਦ ਟੈਕਸ ਲਗਾਉਣ ਦੀ ਚਿਤਾਵਨੀ ਤੋਂ ਬਾਅਦ ਚੀਨ ਨੇ ਕਿਹਾ ਕਿ ਬ੍ਰਿਕਸ ਕਿਸੇ ਤੀਜੀ ਧਿਰ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਹੈ। ਚੀਨ ਨੇ ਅੱਜ ਕਿਹਾ ਕਿ ਬ੍ਰਿਕਸ ਟਕਰਾਅ ਦੀ ਵਕਾਲਤ ਨਹੀਂ ਕਰਦਾ ਹੈ ਅਤੇ ਨਾ ਹੀ ਕਿਸੇ ਤੀਜੀ ਧਿਰ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਜੇਕਰ ਬ੍ਰਿਕਸ ਦੇ ਮੈਂਬਰ ਦੇਸ਼ਾਂ ਨੇ ਵਪਾਰ ਵਿੱਚ ਡਾਲਰ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸਮੂਹ ’ਤੇ 100 ਫੀਸਦ ਟੈਕਸ ਲਗਾਏ ਜਾਣਗੇ।

ਸਾਂਝਾ ਕਰੋ

ਪੜ੍ਹੋ

ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਭਾਟੀਆ

ਅੰਮ੍ਰਿਤਸਰ, 27 ਜਨਵਰੀ – ਆਮ ਆਦਮੀ ਪਾਰਟੀ (ਆਪ) ਤੋਂ ਜਤਿੰਦਰ...