ਮੈਦਾਨ ‘ਚ ਵਾਪਸੀ ਕਰਦਿਆਂ ਹੀ ਛਾਏ Hardik Pandya ਨੇ ਟੀ-20 ਮੈਚ ‘ਚ ਟੀਮ ਨੂੰ ਦਿਵਾਈ ਸ਼ਾਨਦਾਰ ਜਿੱਤ

ਸੱਟ ਤੋਂ ਉਭਰਨ ਤੋਂ ਬਾਅਦ Hardik Pandya ਨੇ ਧਮਾਕੇਦਾਰ ਤਰੀਕੇ ਨਾਲ ਮੈਦਾਨ ‘ਤੇ ਵਾਪਸੀ ਕੀਤੀ ਹੈ। ਵਿਸ਼ਵ ਕੱਪ 2023 ‘ਚ ਜ਼ਖਮੀ ਹੋਣ ਤੋਂ ਬਾਅਦ ਮੈਦਾਨ ‘ਤੇ ਪਰਤੇ ਹਾਰਦਿਕ ਨੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦੋ ਵਿਕਟਾਂ ਆਪਣੇ ਨਾਂ ਕੀਤੀਆਂ। ਹਾਰਦਿਕ ਨੇ ਆਪਣੀ ਗੇਂਦਬਾਜ਼ੀ ਦੇ ਦਮ ‘ਤੇ ਟੀਮ ਨੂੰ ਜਿੱਤ ਦਿਵਾਈ। ਵਿਸ਼ਵ ਕੱਪ 2023 ‘ਚ ਬੰਗਲਾਦੇਸ਼ ਖਿਲਾਫ ਜ਼ਖਮੀ ਹੋਏ ਹਾਰਦਿਕ ਪਾਂਡਿਆ ਲਗਭਗ ਚਾਰ ਮਹੀਨਿਆਂ ਬਾਅਦ ਮੈਦਾਨ ‘ਤੇ ਪਰਤੇ ਹਨ। ਹਾਰਦਿਕ ਡੀਵਾਈ ਪਾਟਿਲ ਟੀ-20 ਕੱਪ 2024 ਵਿਚ ਮੈਦਾਨ ‘ਚ ਉਤਰਿਆ। ਰਿਲਾਇੰਸ 1 ਲਈ ਖੇਡਿਦਆਂ ਹਾਰਦਿਕ ਨੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 3 ਓਵਰਾਂ ਦੇ ਸਪੈੱਲ ਵਿੱਚ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹਾਰਦਿਕ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ ਪਹਿਲੇ ਦੋ ਓਵਰਾਂ ਵਿੱਚ 21 ਦੌੜਾਂ ਦਿੱਤੀਆਂ। ਹਾਲਾਂਕਿ ਇਸ ਤੋਂ ਬਾਅਦ ਹਾਰਦਿਕ ਨੇ ਤੀਜੇ ਓਵਰ ‘ਚ ਸਿਰਫ ਇਕ ਦੌੜ ਦੇ ਕੇ ਰਾਹੁਲ ਤ੍ਰਿਪਾਠੀ ਅਤੇ ਏਕਨਾਥ ਨੂੰ ਆਊਟ ਕੀਤਾ। ਹਾਰਦਿਕ ਦੀ ਗੇਂਦਬਾਜ਼ੀ ਦੇ ਦਮ ‘ਤੇ ਰਿਲਾਇੰਸ ਦੀ ਟੀਮ ਬੀਪੀਸੀਐੱਲ ਨੂੰ 126 ਦੌੜਾਂ ‘ਤੇ ਰੋਕਣ ‘ਚ ਸਫਲ ਰਹੀ।ਹਾਲਾਂਕਿ ਹਾਰਦਿਕ ਪਾਂਡਿਆ ਨੂੰ ਬੱਲੇਬਾਜ਼ੀ ‘ਚ ਆਪਣੀ ਪ੍ਰਤਿਭਾ ਦਿਖਾਉਣ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ। ਜਦੋਂ ਹਾਰਦਿਕ ਬੱਲਾ ਫੜ ਕੇ ਮੈਦਾਨ ‘ਤੇ ਆਏ ਤਾਂ ਟੀਮ ਨੂੰ ਸਿਰਫ਼ 12 ਦੌੜਾਂ ਦੀ ਲੋੜ ਸੀ। ਹਾਰਦਿਕ ਨੇ 4 ਗੇਂਦਾਂ ਦਾ ਸਾਹਮਣਾ ਕੀਤਾ ਅਤੇ 3 ਅਜੇਤੂ ਦੌੜਾਂ ਬਣਾਈਆਂ। ਰਿਲਾਇੰਸ ਨੇ 127 ਦੌੜਾਂ ਦਾ ਟੀਚਾ 5 ਓਵਰ ਬਾਕੀ ਰਹਿੰਦਿਆਂ ਸਿਰਫ਼ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਹਾਰਦਿਕ ਪਾਂਡਿਆ ਆਈਪੀਐਲ 2024 ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਦੋ ਸੀਜ਼ਨਾਂ ਲਈ ਗੁਜਰਾਤ ਟਾਈਟਨਸ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਮੁੰਬਈ ਨੇ ਹਾਰਦਿਕ ਨੂੰ ਟਰੇਡ ਕਰਦਿਆਂ ਘਰ ਵਾਪਸੀ ਕੀਤੀ। ਆਈਪੀਐਲ ਨਿਲਾਮੀ ਤੋਂ ਠੀਕ ਪਹਿਲਾਂ ਮੁੰਬਈ ਨੇ ਐਲਾਨ ਕੀਤਾ ਸੀ ਕਿ ਇਸ ਵਾਰ ਟੀਮ ਦੀ ਕਮਾਨ ਰੋਹਿਤ ਸ਼ਰਮਾ ਦੀ ਥਾਂ ਹਾਰਦਿਕ ਪਾਂਡਿਆ ਦੇ ਹੱਥਾਂ ਵਿਚ ਹੋਵੇਗੀ।

ਸਾਂਝਾ ਕਰੋ

ਪੜ੍ਹੋ

ਕਾਂਗਰਸ ਦਲਿਤ ਵਿਰੋਧੀ ਪਾਰਟੀ ਨੇ ਕੁਮਾਰੀ ਸ਼ੈਲਜਾ

ਚੰਡੀਗੜ੍ਹ, 23 ਸਤੰਬਰ – ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ...