ਪਿਆਜ਼ ਦੀਆਂ ਕੀਮਤਾਂ ਠੱਲ੍ਹਣ ਲਈ ਸਰਕਾਰ ਨੇ ‘ਬਫਰ ਸਟਾਕ’ ਤੋਂ ਵਿਕਰੀ ਵਧਾਈ

ਨਵੀਂ ਦਿੱਲੀ, 23 ਸਤੰਬਰ – ਸਰਕਾਰ ਨੇ ਹਾਲ ਹੀ ਵਿਚ ਬਰਾਮਦ ਡਿਊਟੀ ਹਟਾਏ ਜਾਣ ਮਗਰੋਂ ਪਰਚੂਨ ਕੀਮਤਾਂ ਵਧਣ ਦੇ ਮੱਦੇਨਜ਼ਰ ਥੋਕ ਬਾਜ਼ਾਰਾਂ ਵਿਚ ‘ਬਫਰ ਸਟਾਕ’ ਤੋਂ ਵਿਕਰੀ ਵਧਾ ਕੇ ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਅੱਜ ਕਿਹਾ ਕਿ ਕੇਂਦਰ ਨੇ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਦੇ ਥੋਕ ਬਾਜ਼ਾਰਾਂ ਵਿੱਚ ਆਪਣੇ ‘ਬਫਰ ਸਟਾਕ’ ਤੋਂ ਪਿਆਜ਼ ਕੱਢਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੀ ਯੋਜਨਾ ਦੇਸ਼ ਵਿੱਚ ਸਬਸਿਡੀ ਵਾਲੇ ਪਿਆਜ਼ ਦੀ ਪਰਚੂਨ ਵਿਕਰੀ ਕਰਨ ਦੀ ਹੈ। ਸਰਕਾਰ ਪਿਆਜ਼ ਦੀ ਪ੍ਰਚੂਨ ਵਿਕਰੀ 35 ਰੁਪਏ ਪ੍ਰਤੀ ਰਿਆਇਤੀ ਦਰ ’ਤੇ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, 22 ਸਤੰਬਰ ਨੂੰ ਦਿੱਲੀ ਵਿੱਚ ਪਿਆਜ਼ ਦੀ ਪਰਚੂਨ ਕੀਮਤ 55 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਸਾਲ ਪਹਿਲਾਂ ਇਸੇ ਸਮੇਂ 38 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...