
ਬਠਿੰਡਾ, 17 ਫਰਵਰੀ – ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਸ਼ਹਿਰ ਦੇ ਭਾਰਤ ਨਗਰ ਅਤੇ ਪਟੇਲ ਨਗਰ ਵਿੱਚ ਪਾਰਕਿੰਗ ਅਤੇ ਫੁਟਪਾਥਾਂ ਦੇ ਨਵੀਨੀਕਰਨ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਸ਼ਹਿਰ ਦੇ ਵਿਕਾਸ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਨਵੀਨੀਕਰਨ ਦੇ ਇਸ ਪ੍ਰਾਜੈਕਟ ’ਤੇ ਲੱਖਾਂ ਰੁਪਏ ਖਰਚ ਆਵੇਗਾ ਅਤੇ ਨਗਰ ਸੁਧਾਰ ਟਰੱਸਟ ਸ਼ਹਿਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਨਗਰਾਂ ’ਚ ਫੁਟਪਾਥਾਂ ਅਤੇ ਪਾਰਕਿੰਗਾਂ ਦਾ ਕੰਮ ਹੋਣ ਵਾਲਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸ਼ਹਿਰ ਦੇ ਕਈ ਹੋਰ ਖੇਤਰਾਂ ’ਚ ਵੀ ਅਜਿਹਾ ਹੀ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਰਕਿੰਗਾਂ ਅਤੇ ਫੁਟਪਾਥ ਲੋਕਾਂ ਦੀ ਸੰਪਤੀ ਹੈ ਅਤੇ ਉਹ ਇਨ੍ਹਾਂ ਦੀ ਸਾਂਭ-ਸੰਭਾਲ ਵੀ ਆਪਣਾ ਇਖ਼ਲਾਕੀ ਫ਼ਰਜ਼ ਸਮਝ ਕੇ ਕਰਨ।