Redmi Note 14 5G ਦਾ ਨਵਾਂ ਵੇਰੀਐਂਟ ਹੋਇਆ ਲਾਂਚ

ਨਵੀਂ ਦਿੱਲੀ, 15 ਫਰਵਰੀ – Redmi Note 14 5G ਨੂੰ ਭਾਰਤ ਵਿੱਚ ਇੱਕ ਨਵੇਂ Ivy Green ਕਲਰ ਆਪਸ਼ਨ ਵਿੱਚ ਲਾਂਚ ਕੀਤਾ ਗਿਆ ਹੈ। ਫੋਨ ਨੂੰ ਓਰਿਜਿਨਲੀ ਦਸੰਬਰ ਵਿੱਚ ਟਾਈਟਨ ਬਲੈਕ, ਫੈਂਟਮ ਪਰਪਲ ਤੇ ਮਿਸਿਟਕ ਪਰਪਲ ਕਲਰਸ ਵਿੱਚ ਲਾਂਚ ਕੀਤਾ ਗਿਆ ਸੀ। ਨਵੇਂ ਕਲਰ ਨਾਲ ਫੋਨ ਦੇ ਬਾਕੀ ਹਾਰਡਵੇਅਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਫ਼ੋਨ ਵਿੱਚ 6.67-ਇੰਚ ਡਿਸਪਲੇਅ, 50MP Sony LYT-600 ਕੈਮਰਾ ਤੇ Dimensity 7025-Ultra ਪ੍ਰੋਸੈਸਰ ਵਰਗੇ ਫੀਚਰਜ਼ ਮਿਲਦੇ ਹਨ।

Redmi Note 14 5G ਦੀ ਭਾਰਤ ‘ਚ ਕੀਮਤRedmi Note 14 5G Ivy Green ਕਲਰ ਵੇਰੀਐਂਟ ਹੁਣ ਸ਼ਾਓਮੀ ਵੈੱਬਸਾਈਟ ਜਰੀਏ ਖਰੀਦਣ ਲਈ ਉਪਲਬਧ ਹੈ। ਬੇਸ 6GB + 128GB ਮਾਡਲ ਦੀ ਕੀਮਤ 18,999 ਰੁਪਏ ਹੈ। ਕੰਪਨੀ ICICI, HDFC, SBI ਤੇ J&K ਕ੍ਰੈਡਿਟ ਜਾਂ ਡੇਬਿਟ ਕਾਰਡ ਨਾਲ ਪੇਮੈਂਟ ਕਰਨ ‘ਤੇ 1,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਆਫਰ ਕਰ ਰਹੀ ਹੈ। ਇਸ ਦੀ 8GB + 128GB ਵੇਰੀਐਂਟ ਦੀ ਕੀਮਤ 18,999 ਰੁਪਏ ਤੇ 8GB + 256GB ਵੇਰੀਐਂਟ ਦੀ ਕੀਮਤ 20,999 ਰੁਪਏ ਹੈ।

Redmi Note 14 5G ਦੇ ਸਪੈਸੀਫਿਕੇਸ਼ਨਸ

ਡਿਸਪਲੇਅ : Redmi Note 14 5G ਵਿੱਚ 120Hz ਰਿਫਰੇਸ਼ ਰੇਟ 2100nits ਪੀਕ ਬ੍ਰਾਈਟਨੇਸ, HDR10+, SGS ਆਈ ਪ੍ਰੋਟੈਕਸ਼ਨ, 2160Hz PW ਡਿਮਿੰਗ ਤੇ TUV ਰੀਨਲੈਂਡ ਸਰਟੀਫਿਕੇਸ਼ਨਸ ਨਾਲ 6.67-ਇੰਚ FHD+ AMOLED ਡਿਸਪਲੇਅ ਹੈ।

ਪ੍ਰੋਸੈਸਰ : ਹੈਡਸੈੱਟ ਗ੍ਰਾਫੀਕਸ ਲਈ IMG BXM-8-256 GPU ਨਾਲ MediaTek Dimensity 7025-Ultra ਪ੍ਰੋਸੈਸਰ ‘ਤੇ ਚੱਲਦਾ ਹੈ।

ਮੈਮੋਰੀ : ਇਸ ਵਿੱਚ 8GB ਤੱਕ ਰੈਮ ਤੇ 256GB ਸਟੋਰੇਜ਼ ਦਿੱਤੀ ਗਈ ਹੈ। ਸਟੋਰੇਜ਼ ਨੂੰ ਮਾਈਕ੍ਰੋਐਸਡੀ ਕਾਰਡ ਜਰੀਏ ਤੇ ਐਕਸਪੈਡ ਕੀਤਾ ਜਾ ਸਕਦਾ ਹੈ।

OS : ਐਂਡਰਾਇਡ 14-ਬੇਸਡ HyperOS ਕਸਟਮ ਸਕਿਨ। ਕੰਪਨੀ ਦੋ ਓਐਸ ਅਪਡੇਟ ਤੇ ਚਾਰ ਸਾਲ ਦੇ ਸਕਿਓਰਿਟੀ ਪੈਚ ਦਾ ਵਾਅਦਾ ਕਰ ਰਹੀ ਹੈ।

ਕੈਮਰਾ : ਫ਼ੋਨ ਵਿੱਚ 50MP Sony LYT-600 OIS ਕੈਮਰਾ, 8MP ਅਲਟ੍ਰਾ-ਵਾਈਡ-ਐਂਗਲ ਲੈਂਸ ਤੇ 2MP ਮਾਈਕ੍ਰੋ ਯੂਨਿਟ ਹੈ। ਸੈਲਫੀ ਤੇ ਵੀਡੀਓ ਚੈਟ ਲਈ ਫਰੰਟ ਵਿੱਚ 20MP ਸਨੈਪਰ ਹੈ।

ਬੈਟਰੀ : Redmi Note 14 5G ਵਿੱਚ 45W ਫਾਸਟ ਚਾਰਜਿੰਗ ਸਪੋਰਟ ਨਾਲ 5,110mAh ਦੀ ਬੈਟਰੀ ਹੈ।

ਅਡੀਸ਼ਨਲ ਫ਼ੀਚਰਜ਼ : ਡਸਟ ਤੇ ਸਪਲੈਸ਼ ਰੇਜੀਸਟੇਸ ਲਈ IP64 ਰੇਟਿੰਗ, ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ਸਟੀਰੀਓ ਸਪੀਕਰ, ਡਾਲਬੀ ਏਟਮਾਸ ਤੇ ਹਾਈ-ਰੇਜ਼ ਸਰਟੀਫਾਈਡ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਫਗਵਾੜਾ ਵਿਖੇ

*ਪ੍ਰਸਿੱਧ ਸ਼ਖ਼ਸ਼ੀਅਤਾਂ ਮਾਰਚ ਵਿੱਚ ਸ਼ਮੂਲੀਅਤ ਕਰਨਗੀਆਂ ਫਗਵਾੜਾ, 19 ਫਰਵਰੀ (ਏ.ਡੀ.ਪੀ...