
ਪਟਿਆਲਾ, 15 ਫਰਵਰੀ – ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ` ਦਾ ਬੀਤੇ ਦਿਨੀਂ ਰਾਜਸਥਾਨ ਦੇ ਇਤਿਹਾਸਕ ਸ਼ਹਿਰ ਜੈਸਲਮੇਰ ਦੀ ਪ੍ਰਸਿੱਧ ਸਾਹਿਤਕ ਸੰਸਥਾ ਥਾਰ ਸਾਹਿਤਯ ਸੰਸਥਾਨ,ਜੈਸਲਮੇਰ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਆਸ਼ਟ` ਨੇ ਕਿਹਾ ਕਿ ਭਾਰਤ ਦੀਆਂ ਵੱਖ ਵੱਖ ਜ਼ੁਬਾਨਾਂ ਦਾ ਬਾਲ ਸਾਹਿਤ ਇਕ ਦੂਜੀ ਭਾਸ਼ਾ ਵਿਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੱਛਮੀ ਸਭਿਆਚਾਰ ਦੇ ਪ੍ਰਭਾਵ ਕਾਰਨ ਆਪਣੀ ਵਿਰਾਸਤ,ਸਭਿਆਚਾਰ,ਭਾਸ਼ਾ ਅਤੇ ਸਾਹਿਤ ਨਾਲੋਂ ਟੁੱਟਦੀ ਜਾ ਰਹੀ ਨਵੀਂ ਪੀੜ੍ਹੀ ਵਿਚ ਚੇਤਨਾ ਪੈਦਾ ਕੀਤੀ ਜਾ ਸਕੇ।
ਪੰਜਾਬੀ ਅਤੇ ਰਾਜਸਥਾਨੀ ਭਾਸ਼ਾਵਾਂ ਦੇ ਬਾਲ ਸਾਹਿਤ ਦਾ ਆਦਾਨ ਪ੍ਰਦਾਨ ਕਰਨ ਉਪਰੰਤ ਥਾਰ ਸਾਹਿਤਯ ਸੰਸਥਾਨ ਜੈਸਲਮੇਰ ਦੇ ਪ੍ਰਧਾਨ,ਪ੍ਰਸਿੱਧ ਵਿਦਵਾਨ ਅਤੇ ਬਾਲ ਸਾਹਿਤ ਲੇਖਕ ਡਾ. ਓਮਪ੍ਰਕਾਸ਼ ਭਾਟੀਆ ਨੇ ਕਿਹਾ ਕਿ ਡਾ. ‘ਆਸ਼ਟ` ਬਾਲ ਸਾਹਿਤ ਰਾਜਸਥਾਨ ਦੀ ਖੇਤਰੀ ਭਾਸ਼ਾ ਵਿਚ ਅਨੁਵਾਦ ਹੋਣ ਨਾਲ ਬੱਚਿਆਂ ਨੂੰ ਪੰਜਾਬ ਦੇ ਸਭਿਆਚਾਰ ਅਤੇ ਵਿਰਾਸਤ ਨਾਲ ਵਾਕਫ਼ੀਅਤ ਹੋਵੇਗੀ ਅਤੇ ਭਾਸ਼ਾਵਾਂ ਵਿਚਲੀ ਸਾਂਝ ਪੀਡੀ ਹੋਣ ਦੇ ਨਾਲ ਨਾਲ ਸਮੁੱਚੇ ਭਾਰਤੀ ਬਾਲ ਸਾਹਿਤ ਦਾ ਗੌਰਵ ਵੀ ਵਧੇਗਾ। ਡਾ. ‘ਭਾਟੀਆ` ਨੇ ਕਿਹਾ ਕਿ ਭਵਿੱਖ ਵਿਚ ਦੋਵਾਂ ਪ੍ਰਾਂਤਾਂ ਵਿਖੇ ਬਾਲ ਸਾਹਿਤ ਸਮਾਗਮਾਂ ਦੇ ਆਯੋਜਨ ਰਾਹੀਂ ਇਸ ਲਹਿਰ ਨੂੰ ਹੋਰ ਵੀ ਹੁਲਾਰਾ ਦਿੱਤਾ ਜਾਵੇਗਾ।ਇਸ ਮੌਕੇ ਡਾ. ‘ਆਸ਼ਟ` ਹੋਰਾਂ ਨੇ ਇਹ ਵੀ ਇੱਛਾ ਪ੍ਰਗਟਾਈ ਕਿ ਜੈਸਲਮੇਰ ਦੇ ਇਤਿਹਾਸਕ ਕਿਲ੍ਹੇ ਅਤੇ ਇਸ ਵਿਚਲੀ ਇਤਿਹਾਸਕ ਤੇ ਸਭਿਆਚਾਰਕ ਸਮਗਰੀ ਨੂੂੰ ਪੰਜਾਬੀ ਭਾਸ਼ਾ ਵਿਚ ਬਾਲ ਪਾਠਕਾਂ ਲਈ ਵੀ ਪੁਸਤਕ ਰੂਪ ਵਿਚ ਸਾਂਭਣ ਦੀ ਵਡਮੁੱਲੀ ਜ਼ਰੂਰਤ ਹੈ। ਬਾਲ ਸਾਹਿਤ ਪੁਸਤਕ ਇਸ ਮੌਕੇ ਰਾਜਸਥਾਨੀ ਕਵੀ ਤੇ ਵਿਅੰਗਕਾਰ ਗਿਰਧਰ ਭਾਟੀਆ ਆਦਿ ਵੀ ਸ਼ਾਮਿਲ ਸਨ।