ਹਮਾਸ ਦੀ ਕੈਦ ਤੋਂ 4 ਹੋਰ ਇਜ਼ਰਾਈਲੀ ਮਹਿਲਾ ਸੈਨਿਕ ਰਿਹਾਅ

ਤੇਲ ਅਵੀਵ, 25 ਜਨਵਰੀ – ਹਮਾਸ ਨੇ ਕਰੀਬ 16 ਮਹੀਨਿਆਂ ਦੀ ਕੈਦ ਤੋਂ ਬਾਅਦ ਗਾਜ਼ਾ ਤੋਂ ਚਾਰ ਇਜ਼ਰਾਇਲੀ ਮਹਿਲਾ ਸੈਨਿਕਾਂ ਨੂੰ ਰਿਹਾਅ ਕਰ ਦਿੱਤਾ ਹੈ। ਇਹ ਸਾਰੇ ਇਜ਼ਰਾਈਲੀ ਸੈਨਿਕ ਹਨ, ਜਿਨ੍ਹਾਂ ਦੀ ਪਛਾਣ 19 ਸਾਲਾ ਲੀਰੀ ਅਲਾਬਾਗ, 20 ਸਾਲਾ ਡੇਨੀਏਲਾ ਗਿਲਬੋਆ, 20 ਸਾਲਾ ਕਰੀਨਾ ਐਰੀਵ ਅਤੇ 20 ਸਾਲਾ ਨਾਮਾ ਲੇਵੀ ਵਜੋਂ ਹੋਈ ਹੈ। ਉਹ ਉਨ੍ਹਾਂ ਸੱਤ ਮਹਿਲਾ ਸੈਨਿਕਾਂ ਵਿੱਚੋਂ ਸਨ ਜਿਨ੍ਹਾਂ ਨੂੰ 7 ਅਕਤੂਬਰ 2023 ਨੂੰ ਨਾਹਲ ਓਜ਼ ਬੇਸ ਉੱਤੇ ਹਮਲੇ ਦੌਰਾਨ ਹਮਾਸ ਵੱਲੋਂ ਅਗਵਾ ਕਰ ਲਿਆ ਗਿਆ ਸੀ। ਇਸ ਹਮਲੇ ਵਿੱਚ 1400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਐਲਾਨ ਕੀਤਾ ਹੈ ਕਿ ਰਿਹਾਅ ਕੀਤੇ ਗਏ ਸੈਨਿਕਾਂ ਦੇ ਸਵਾਗਤ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਮੈਨਪਾਵਰ ਡਾਇਰੈਕਟੋਰੇਟ ਅਤੇ ਮੈਡੀਕਲ ਕੋਰ ਨੇ ਸ਼ੁਰੂਆਤੀ ਰਿਸੈਪਸ਼ਨ ਸੈਂਟਰ ਸਥਾਪਿਤ ਕੀਤੇ ਹਨ, ਜਿੱਥੇ ਇਹਨਾਂ ਸੈਨਿਕਾਂ ਦੀ ਡਾਕਟਰੀ ਜਾਂਚ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਫਿਰ ਉਹਨਾਂ ਨੂੰ ਹਸਪਤਾਲਾਂ ਵਿੱਚ ਤਬਦੀਲ ਕੀਤਾ ਜਾਵੇਗਾ, ਜਿੱਥੇ ਉਹਨਾਂ ਨੂੰ ਪਰਿਵਾਰ ਨਾਲ ਮਿਲਾਇਆ ਜਾਵੇਗਾ ਅਤੇ ਉਹਨਾਂ ਦੀ ਹੋਰ ਦੇਖਭਾਲ ਕੀਤੀ ਜਾਵੇਗੀ।ਇਹ ਰਿਹਾਈ ਤਣਾਅਪੂਰਨ ਸਥਿਤੀ ਦੇ ਵਿਚਕਾਰ ਇੱਕ ਮਹੱਤਵਪੂਰਨ ਘਟਨਾ ਹੈ ਅਤੇ ਬੰਧਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਯਤਨਾਂ ਦਾ ਹਿੱਸਾ ਹੈ, ਇਹ ਗਾਜ਼ਾ ਅਤੇ ਹਮਾਸ ਦੇ ਵਿਚਕਾਰ ਜੰਗਬੰਦੀ ਸਮਝੌਤੇ ਦੇ ਤਹਿਤ ਬੰਧਕਾਂ ਦੀ ਦੂਜੀ ਅਦਲਾ-ਬਦਲੀ ਹੈ।

ਇਸ ਸਮਝੌਤੇ ਮੁਤਾਬਕ ਇਜ਼ਰਾਈਲ ਹੁਣ ਫਲਸਤੀਨੀ ਕੈਦੀਆਂ ਦੇ ਸਮੂਹ ਨੂੰ ਰਿਹਾਅ ਕਰੇਗਾ, ਹਾਲਾਂਕਿ ਤੇਲ ਅਵੀਵ ਵੱਲੋਂ ਉਨ੍ਹਾਂ ਦੀ ਸਹੀ ਗਿਣਤੀ ਨਹੀਂ ਦਿੱਤੀ ਗਈ ਹੈ।ਹਮਾਸ ਨੇ ਕਿਹਾ ਕਿ ਅਦਲਾ-ਬਦਲੀ ਦੇ ਹਿੱਸੇ ਵਜੋਂ 200 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ – ਜਿਸ ਵਿੱਚ ਹਮਾਸ, ਇਸਲਾਮਿਕ ਜਿਹਾਦ ਅਤੇ ਪਾਪੂਲਰ ਫਰੰਟ ਫਾਰ ਦਿ ਲਿਬਰੇਸ਼ਨ ਆਫ ਫਲਸਤੀਨ (PFLP) ਦੇ ਮੈਂਬਰ ਸ਼ਾਮਲ ਹੋਣ ਦੀ ਉਮੀਦ ਹੈ। ਇਨ੍ਹਾਂ ਵਿੱਚੋਂ ਕੁਝ ਕੈਦੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

ਸਾਂਝਾ ਕਰੋ

ਪੜ੍ਹੋ

ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਭਾਟੀਆ

ਅੰਮ੍ਰਿਤਸਰ, 27 ਜਨਵਰੀ – ਆਮ ਆਦਮੀ ਪਾਰਟੀ (ਆਪ) ਤੋਂ ਜਤਿੰਦਰ...