ਵਾਸ਼ਿੰਗਟਨ, 25 ਜਨਵਰੀ – ਪੀਟ ਹੇਗਸੇਥ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਬਣ ਗਏ ਹਨ। ਅਮਰੀਕੀ ਸੈਨੇਟ ਨੇ ਪੀਟ ਹੇਗਸੈਥ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੈਂਟਾਗਨ ਦੀ ਅਗਵਾਈ ਕਰਨ ਲਈ ਚੁਣੇ ਗਏ ਪੀਟ ਨੂੰ ਬਹੁਤ ਮੁਸ਼ਕਲ ਨਾਲ ਮਨਜ਼ੂਰੀ ਮਿਲੀ ਹੈ। ਦਰਅਸਲ, ਪੀਟ ‘ਤੇ ਔਰਤ ਦੇ ਜਿਣਸੀ ਸ਼ੋਸ਼ਣ ਦਾ ਦੋਸ਼ ਹੈ, ਜਿਸ ਕਾਰਨ ਉਨ੍ਹਾਂ ਦੀ ਆਪਣੀ ਪਾਰਟੀ ਦੇ ਸੰਸਦ ਮੈਂਬਰ ਉਨ੍ਹਾਂ ਦੇ ਖਿਲਾਫ ਸਨ। ਸ਼ਨਿਚਰਵਾਰ ਨੂੰ ਸੈਨੇਟ ‘ਚ ਅਮਰੀਕੀ ਰੱਖਿਆ ਸਕੱਤਰ ਚੁਣਨ ਲਈ ਵੋਟਿੰਗ ਹੋਈ ਜਿੱਥੇ ਉਪ-ਰਾਸ਼ਟਰਪਤੀ ਜੇ ਡੀ ਵੈਂਸ ਵੱਲੋਂ ਇਕ ਟਾਈਬ੍ਰੇਕਰ ਵੋਟ ਪਾਉਣ ਤੋਂ ਬਾਅਦ ਪੀਟ ਹੇਗਸੇਥ ਦੇ ਨਾਂ ਦੀ ਪੁਸ਼ਟੀ ਹੋਈ।
ਵਿਵਾਦਾਂ ‘ਚ ਰਹੇ ਹਨ ਪੀਟ
ਹੇਗਸੇਥ ਕਾਫੀ ਵਿਵਾਦਾਂ ‘ਚ ਰਹੇ ਹਨ। ਉਨ੍ਹਾਂ ‘ਤੇ ਜਿਨਸੀ ਸ਼ੋਸ਼ਣ, ਸ਼ਰਾਬ ਦੇ ਆਦੀ ਹੋਣ ਤੇ ਦਿੱਗਜਾਂ ਦੀ ਚੈਰਿਟੀ ਦੇ ਵਿੱਤੀ ਕੁ-ਪ੍ਰਬੰਧਾਂ ਦੇ ਦੋਸ਼ ਲੱਗ ਚੁੱਕੇ ਹਨ। ਹਾਲਾਂਕਿ, ਪੀਟ ਇਸ ਤੋਂ ਇਨਕਾਰ ਕਰਦੇ ਰਹੇ ਹਨ।