ਵਕਫ਼ ’ਤੇ ਜੇਪੀਸੀ ਦੀ ਬੈਠਕ ’ਚ ਹੰਗਾਮਾ, ਵਿਰੋਧੀ ਧਿਰ ਦੇ 10 ਸੰਸਦ ਮੈਂਬਰ ਮੁਅੱਤਲ

ਨਵੀਂ ਦਿੱਲੀ, 24 ਜਨਵਰੀ – ਵਕਫ਼ ਬਿੱਲ ਬਾਰੇ ਗਠਿਤ ਸੰਸਦ ਦੀ ਸਾਂਝੀ ਕਮੇਟੀ (ਜੇਪੀਸੀ) ਦੀ ਸ਼ੁਕਰਵਾਰ ਨੂੰ ਬੈਠਕ ਹੋਈ। ਮੀਟਿੰਗ ਵਿਚ ਟੀਐਮਸੀ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਅਤੇ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵਿਚਾਲੇ ਗਰਮਾ-ਗਰਮੀ ਹੋ ਗਈ। ਇਸ ਮਗਰੋਂ ਮੀਟਿੰਗ ਕੁਝ ਸਮੇਂ ਲਈ ਮੁਲਤਵੀ ਕਰ ਦਿਤੀ ਗਈ। ਦਸਿਆ ਜਾ ਰਿਹਾ ਹੈ ਕਿ ਕਲਿਆਣ ਬੈਨਰਜੀ ਨੇ ਪੁਛਿਆ ਕਿ ਮੀਟਿੰਗ ਇੰਨੀ ਜਲਦੀ ਕਿਉਂ ਬੁਲਾਈ ਜਾ ਰਹੀ ਹੈ। ਨਿਸ਼ੀਕਾਂਤ ਦੂਬੇ ਨੇ ਇਸ ’ਤੇ ਇਤਰਾਜ਼ ਦਰਜ ਕਰਵਾਇਆ। ਇਸ ਤੋਂ ਬਾਅਦ ਦੋਹਾਂ ਨੇਤਾਵਾਂ ਵਿਚਾਲੇ ਤਿੱਖੀ ਬਹਿਸ ਹੋਈ। ਵਿਵਾਦ ਵਧਣ ਤੋਂ ਬਾਅਦ ਵਿਰੋਧੀ ਧਿਰ ਦੇ 10 ਸੰਸਦ ਮੈਂਬਰਾਂ ਨੂੰ ਇਕ ਦਿਨ ਲਈ ਕਮੇਟੀ ਤੋਂ ਮੁਅੱਤਲ ਕਰ ਦਿਤਾ ਗਿਆ ਹੈ।

ਇਨ੍ਹਾਂ ਸੰਸਦ ਮੈਂਬਰਾਂ ਵਿਚ ਟੀਐਮਸੀ ਦੇ ਕਲਿਆਣ ਬੈਨਰਜੀ, ਟੀਐਮਸੀ ਦੇ ਨਦੀਮ ਉਲ ਹੱਕ, ਏਆਈਐਮਆਈਐਮ ਦੇ ਅਸਦੁਦੀਨ ਓਵੈਸੀ, ਸਮਾਜਵਾਦੀ ਪਾਰਟੀ ਦੇ ਮੋਬੀਬੁੱਲਾ, ਕਾਂਗਰਸ ਦੇ ਨਾਸਿਰ ਹੁਸੈਨ, ਕਾਂਗਰਸ ਦੇ ਇਮਰਾਨ ਮਸੂਦ, ਮੁਹੰਮਦ ਜਾਵੇਦ, ਸ਼ਿਵ ਸੈਨਾ ਯੂਬੀਟੀ ਦੇ ਅਰਵਿੰਦ ਸਾਵੰਤ, ਡੀਐਮਕੇ ਦੇ ਏ ਰਾਜਾ ਅਤੇ ਅਬਦੁੱਲਾ ਸ਼ਾਮਲ ਹਨ। ਦਸਣਯੋਗ ਹੈ ਕਿ ਇਨ੍ਹਾਂ ਸੰਸਦ ਮੈਂਬਰਾਂ ਨੂੰ ਕਮੇਟੀ ਤੋਂ ਨਹੀਂ ਬਲਕਿ ਅੱਜ ਦੀ ਮੀਟਿੰਗ ਤੋਂ ਹੀ ਮੁਅੱਤਲ ਕੀਤਾ ਗਿਆ ਹੈ। ਜੇਪੀਸੀ ਦੀ ਬੈਠਕ ’ਚ ਦੋਵਾਂ ਪਾਰਟੀਆਂ ਵਿਚਾਲੇ ਹੰਗਾਮਾ ਇਸ ਹੱਦ ਤਕ ਵਧ ਗਿਆ ਕਿ ਮਾਰਸ਼ਲ ਨੂੰ ਬੁਲਾਉਣਾ ਪਿਆ। ਇਸ ਦੌਰਾਨ ਸੰਸਦ ਮੈਂਬਰਾਂ ਵਲੋਂ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਵਿਰੋਧੀ ਧਿਰ ਨੇ 27 ਜਨਵਰੀ ਨੂੰ ਧਾਰਾ ਰਾਹੀਂ ਚਰਚਾ ਕਰਨ ’ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ ਹੈ। ਵਕਫ਼ (ਸੋਧ) ਬਿੱਲ ’ਤੇ ਗਠਿਤ ਸੰਸਦੀ ਕਮੇਟੀ 24 ਅਤੇ 25 ਜਨਵਰੀ ਨੂੰ ਪ੍ਰਸਤਾਵਿਤ ਕਾਨੂੰਨ ਧਾਰਾਵਾਂ ’ਤੇ ਵਿਚਾਰ ਕਰਨ ਜਾ ਰਹੀ ਹੈ। ਇਹ ਰਿਪੋਰਟ ਨੂੰ ਅੰਤਮ ਰੂਪ ਦੇਣ ਦੀ ਪ੍ਰਕਿਰਿਆ ਹੈ।

ਸਾਂਝਾ ਕਰੋ

ਪੜ੍ਹੋ

ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਭਾਟੀਆ

ਅੰਮ੍ਰਿਤਸਰ, 27 ਜਨਵਰੀ – ਆਮ ਆਦਮੀ ਪਾਰਟੀ (ਆਪ) ਤੋਂ ਜਤਿੰਦਰ...