ਸੀਨੀਅਰ ਡਾਕਟਰਾਂ ਦੀ ਟੀਮ ਨੇ ਡੱਲੇਵਾਲ ਨੂੰ ਹੋਈ ਦਿੱਕਤ ਲਈ ਮੰਗੀ ਮੁਆਫ਼ੀ

ਖਨੌਰੀ, 22 ਜਨਵਰੀ – ਖਨੌਰੀ ਬਾਰਡਰ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪ੍ਰੈਸ ਵਾਰਤਾ ਕੀਤੀ। ਕਿਸਾਨ ਆਗੂਆਂ ਨੇ ਕਿਹਾ ਹੈ ਕਿ 58 ਦਿਨਾਂ ਬਾਅਦ ਧੁੱਪ ਵਿੱਚ ਆਏ ਹਨ। ਕਿਸਾਨ ਆਗੂਆ ਨੇ ਕਿਹਾ ਹੈ ਕਿ ਹੁਣ ਡਾਕਟਰਾਂ ਦੀ ਚਿੱਠੀ ਨੂੰ ਲੈ ਕੇ ਚਰਚਾ ਹੋਈ ਹੈ ਕਿਉਂਕਿ ਰਾਤ ਡਾਕਟਰਾਂ ਤੋਂ ਅਣਗਹਿਲੀ ਹੋਈ ਹੈ ਜਿਸ ਕਰਕੇ ਡੱਲੇਵਾਲ ਨੂੰ ਵੀ ਦਰਦ ਹੋਣ ਲੱਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਡਿੱਪ ਦੀ ਸਪੀਡ ਜਿਆਦਾ ਵਧਾਉਣ ਕਰਕੇ ਹੱਥ ਵਿੱਚ ਦਰਦ ਹੋਇਆ।

ਕਿਸਾਨ ਆਗੂਆਂ ਨੇ ਕਿਹਾ ਹੈਕਿ ਡੱਲੇਵਾਲ ਦੀ ਜ਼ਿੰਦਗੀ ਐਨੀ ਸਸਤੀ ਨਹੀਂ ਹੈ ਅਤੇ ਇਸ ਲਈ ਕੋਈ ਲਾਪਰਵਾਹੀ ਨਾ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਰਾਤ ਕੋਈ ਸੀਨੀਅਰ ਡਾਕਟਰ ਮੌਜੂਦ ਨਹੀਂ ਸੀ। ਉਨ੍ਹਾਂ ਨੇ ਕਿਹਾ ਹੈ ਕਿ ਰਾਤ ਸੀਨੀਅਰ ਡਾਕਟਰ ਅਤੇ ਅਧਿਕਾਰੀਆਂ ਨੇ ਮੁਆਫ਼ੀ ਮੰਗੀ ਹੈ।
ਕਿਸਾਨ ਆਗੂਆਂ ਨੇ ਕਿਹਾ ਹੈ ਕਿ ਡੱਲੇਵਾਲ ਨੇ ਡਾਕਟਰਾਂ ਦੀ ਮੁਆਫੀ ਨੂੰ ਮੰਨ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਕਿਸਾਨ ਨੇ ਕਿਸੇ ਡਾਕਟਰ ਨਾਲ ਕੋਈ ਗੁੱਸੇ ਨਹੀਂ ਹੋਇਆ। ਉਨ੍ਹਾਂ ਨੇਕਿਹਾ ਹੈ ਕਿ ਹੁਣ ਸੀਨੀਅਰ ਡਾਕਟਰ ਮੌਜੂਦ ਰਹਿਣਗੇ। ਚਿੱਠੀ ਵਿੱਚ ਡਾਕਟਰਾਂ ਨੇ ਵਾਅਦਾ ਕੀਤਾ ਹੈ ਕਿ ਅਸਥਾਈ ਹਸਪਤਾਲ ਵੀ ਬਣਾਇਆ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੀ ਸੱਭਿਆਚਾਰਕ ਵਿਰਾਸਤ ਸੰਭਾਲਣ ਤੇ ਨੌਜੁਆਨ

ਲੁਧਿਆਣਾਃ 15 ਮਾਰਚ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਸੱਭਿਆਚਾਰਕ...