ਮੋਬਾਈਲ ‘ਤੇ ਆਹ ਮੈਸੇਜ ਆਵੇ ਤਾਂ ਤੁਰੰਤ ਕਰ ਦਿਓ ਡਿਲੀਟ

ਨਵੀਂ ਦਿੱਲੀ, 15 ਮਾਰਚ – ਘੁਟਾਲੇਬਾਜ਼ ਡੇਟਾ ਚੋਰੀ ਅਤੇ ਵਿੱਤੀ ਧੋਖਾਧੜੀ ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਹੁਣ ਅਮਰੀਕੀ ਏਜੰਸੀ FBI ਨੇ ਇੱਕ ਨਵੀਂ ਕਿਸਮ ਦੇ ਘੁਟਾਲੇ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਇਸ ਤਰ੍ਹਾਂ ਦੇ ਘੁਟਾਲੇ ਵਿੱਚ, ਮੋਬਾਈਲ ਉਪਭੋਗਤਾਵਾਂ ਨੂੰ ਇੱਕ ਫਰਜ਼ੀ ਸੁਨੇਹਾ ਆਉਂਦਾ ਹੈ। ਇਸ ਵਿੱਚ, ਇੱਕ ਝੂਠ ਬੋਲਿਆ ਜਾਂਦਾ ਹੈ ਜਿਵੇਂ ਟੋਲ ਟੈਕਸ ਨਾ ਦੇਣ ‘ਤੇ ਜੁਰਮਾਨਾ ਲੱਗੇਗਾ। ਇਸ ਤੋਂ ਬਾਅਦ, ਮੋਬਾਈਲ ਉਪਭੋਗਤਾਵਾਂ ਨੂੰ ਤੁਰੰਤ ਜੁਰਮਾਨਾ ਭਰਨ ਲਈ ਕਿਹਾ ਜਾਂਦਾ ਹੈ। ਸੁਨੇਹੇ ਵਿੱਚ ਦਿੱਤਾ ਗਿਆ ਲਿੰਕ ਇੱਕ ਸਪੈਮ ਪੇਜ ਖੋਲ੍ਹਦਾ ਹੈ, ਜਿੱਥੋਂ ਘੁਟਾਲੇਬਾਜ਼ਾਂ ਲਈ ਉਪਭੋਗਤਾ ਦੀ ਜਾਣਕਾਰੀ ਚੋਰੀ ਕਰਨਾ ਆਸਾਨ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਘੁਟਾਲੇ ਨੂੰ ਸਮਿਸ਼ਿੰਗ (SMS+ਫਿਸ਼ਿੰਗ) ਘੁਟਾਲਾ ਕਿਹਾ ਜਾ ਰਿਹਾ ਹੈ।

ਨਕਲੀ ਡੋਮੇਨ ਦਾ ਲਿਆ ਜਾ ਰਿਹਾ ਸਹਾਰਾ

ਪਹਿਲਾਂ ਇਹ ਘੁਟਾਲੇ ਸਿਰਫ਼ ਟੋਲ ਟੈਕਸ ਦੇ ਨਾਮ ‘ਤੇ ਜਾਅਲੀ ਸੁਨੇਹੇ ਭੇਜ ਕੇ ਸ਼ੁਰੂ ਹੋਏ ਸਨ ਅਤੇ ਹੁਣ ਘੁਟਾਲੇਬਾਜ਼ ਡਿਲੀਵਰੀ ਸਰਵਿਸ ਆਦਿ ਦੇ ਨਾਮ ‘ਤੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਘੁਟਾਲੇਬਾਜ਼ਾਂ ਨੇ ਇਸ ਦੇ ਲਈ 10,000 ਜਾਅਲੀ ਡੋਮੇਨ ਰਜਿਸਟਰ ਕੀਤੇ ਹਨ। ਇਹ ਡੋਮੇਨ ਜੋ ਅਸਲੀ ਵਰਗੇ ਦਿਖਾਈ ਦਿੰਦੇ ਹਨ, ਇਹ ਸਕੈਮਰਸ ਦੀ ਇੱਕ ਚਾਲ ਹੁੰਦੀ ਹੈ ਅਤੇ ਲੋਕ ਮੈਸੇਜ ਵਿੱਚ ਦਿੱਤੇ ਲਿੰਕ ‘ਤੇ ਕਲਿੱਕ ਕਰਦਿਆਂ ਹੀ ਇੱਥੇ ਪਹੁੰਚ ਜਾਂਦੇ ਹਨ। ਸੁਨੇਹੇ ਵਿੱਚ, ਲੋਕਾਂ ਨੂੰ ਜੁਰਮਾਨੇ ਤੋਂ ਬਚਣ ਲਈ ਤੁਰੰਤ ਜੁਰਮਾਨਾ ਭਰਨ ਲਈ ਕਿਹਾ ਜਾਂਦਾ ਹੈ। ਜੇਕਰ ਕੋਈ ਗਲਤੀ ਨਾਲ ਇਸ ਲਿੰਕ ‘ਤੇ ਕਲਿੱਕ ਕਰ ਲੈਂਦਾ ਹੈ, ਤਾਂ ਉਸ ਤੋਂ ਬੈਂਕ ਅਤੇ ਕ੍ਰੈਡਿਟ ਕਾਰਡ ਆਦਿ ਵੇਰਵੇ ਮੰਗੇ ਜਾਂਦੇ ਹਨ। ਇਹ ਸਾਰੀ ਜਾਣਕਾਰੀ ਘੁਟਾਲੇਬਾਜ਼ਾਂ ਤੱਕ ਪਹੁੰਚ ਜਾਂਦੀ ਹੈ, ਜਿਸ ਨਾਲ ਉਨ੍ਹਾਂ ਲਈ ਡੇਟਾ ਚੋਰੀ ਕਰਨਾ ਅਤੇ ਤੁਹਾਡੇ ਨਾਲ ਪੈਸੇ ਦੀ ਧੋਖਾਧੜੀ ਕਰਨਾ ਆਸਾਨ ਹੋ ਜਾਂਦਾ ਹੈ।

ਇਸ ਸਕੈਮ ਤੋਂ ਇਦਾਂ ਬਚੋ?

ਐਫਬੀਆਈ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਕੁਝ ਖੇਤਰਾਂ ਵਿੱਚ Smishing ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਅਜਿਹੇ ਘੁਟਾਲਿਆਂ ਤੋਂ ਬਚਣ ਲਈ, ਏਜੰਸੀ ਨੇ ਅਜਿਹੇ ਕਿਸੇ ਵੀ ਸੁਨੇਹੇ ਨੂੰ ਤੁਰੰਤ ਡਿਲੀਟ ਕਰਨ ਦੀ ਸਲਾਹ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਸਾਈਬਰ ਧੋਖਾਧੜੀ ਦੇ ਮਾਮਲਿਆਂ ਤੋਂ ਬਚਣ ਲਈ ਸਾਵਧਾਨੀ ਜ਼ਰੂਰੀ ਹੈ ਅਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਣਜਾਣ ਜਾਂ ਸ਼ੱਕੀ ਵਿਅਕਤੀ ਤੋਂ ਪ੍ਰਾਪਤ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰਨ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੀ ਸੱਭਿਆਚਾਰਕ ਵਿਰਾਸਤ ਸੰਭਾਲਣ ਤੇ ਨੌਜੁਆਨ

ਲੁਧਿਆਣਾਃ 15 ਮਾਰਚ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਸੱਭਿਆਚਾਰਕ...