ਕੌਣ ਹਨ ਬਲੈਕ ਵਾਰੰਟ ‘ਚ ਨਜ਼ਰ ਆ ਰਹੇ ਜ਼ਹਾਨ ਕਪੂਰ ਜਿਨ੍ਹਾਂ ਨੇ ਖੋਲ੍ਹੇ ਤਿਹਾੜ ਜੇਲ੍ਹ ਦੇ ਭਿਆਨਕ ਰਾਜ਼

ਨਵੀਂ ਦਿੱਲੀ, 11 ਜਨਵਰੀ – ਵਿਕਰਮਾਦਿਤਿਆ ਮੋਟਵਾਨੀ ਆਪਣੀ ਸੀਰੀਜ਼ ਬਲੈਕ ਵਾਰੰਟ ਦੇ ਨਾਲ ਦਰਸ਼ਕਾਂ ਨੂੰ ‘ਭਾਰਤ ਦੀ ਸਭ ਤੋਂ ਖ਼ਤਰਨਾਕ ਜੇਲ੍ਹ’ ਦੀ ਦੁਨੀਆ ਬਾਰੇ ਦੱਸਣ ਵਾਲੇ ਹਨ। ਸ਼ੋਅ ਹੁਣ ਓਟੀਟੀ ‘ਤੇ ਰਿਲੀਜ਼ ਵੀ ਕਰ ਦਿੱਤਾ ਗਿਆ ਹੈ ਤੇ ਸੋਸ਼ਲ ਮੀਡੀਾ ‘ਤੇ ਇਸ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਜੇਲ੍ਹ ਅੰਦਰ ਕੈਦ ਅਪਰਾਧੀਆਂ ਦੀ ਕਹਾਣੀ ਤੋਂ ਲੈ ਕੇ ਜੇਲ੍ਹ ਸਟਾਫ਼ ਦੀ ਸੁਰੱਖਿਆ ਤਕ ਇਹ ਸੀਰੀਜ਼ ਕਈ ਪਹਿਲੂਆਂ ਨੂੰ ਉਜਾਗਰ ਕਰਨ ਵਾਲੀ ਹੈ। ਇਸੇ ਦੌਰਾਨ ਲੋਕਾਂ ‘ਚ ‘ਬਲੈਕ ਵਾਰੰਟ’ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਸੁਨੀਲ ਕੁਮਾਰ ਗੁਪਤਾ ਨੂੰ ਲੈ ਕੇ ਖਾਸੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ ਜੋ ਕਪੂਰ ਖਾਨਦਾਨ ਨਾਲ ਤਾਅਲੁੱਕ ਰੱਖਦੇ ਹਨ।

ਕੌਣ ਹਨ ਜ਼ਹਾਨ ਕਪੂਰ?

ਜ਼ਹਾਨ ਕਪੂਰ ਬਾਲੀਵੁੱਡ ਸਟਾਰ ਰਣਬੀਰ ਕਪੂਰ ਦੀ ਕਜ਼ਨ ਭਰਾ ਲਗਦੇ ਹਨ। ਉਹ ਸ਼ਸ਼ੀ ਕਪੂਰ ਦੇ ਪੋਤੇ ਤੇ ਕੁਣਾਲ ਕਪੂਰ ਦਾ ਪੁੱਤਰ ਹਨ ਜਿਨ੍ਹਾਂ ਦੀ ਚਰਚਾ ਪਿਛਲੇ ਕਾਫੀ ਸਮੇਂ ਤੋਂ ਇੰਡਸਟਰੀ ‘ਚ ਹੋ ਰਹੀ ਹੈ। ਇਸ ਰਿਸ਼ਤੇ ਤੋਂ ਜ਼ਹਾਨ ਰਣਬੀਰ ਕਪੂਰ, ਕਰਿਸ਼ਮਾ ਤੇ ਕਰੀਨਾ ਦੇ ਕਜ਼ਨ ਭਰਾ ਲੱਗਦੇ ਹਨ। ਜ਼ਹਾਨ ਕਪੂਰ ਨੇ ਫਿਲਮ ‘ਫਰਾਜ਼’ ਨਾਲ ਡੈਬਿਊ ਕੀਤਾ ਸੀ। ਫਿਲਮ ਦੀ ਕਹਾਣੀ 2016 ‘ਚ ਢਾਕਾ ‘ਚ ਵਾਪਰੀ ਅੱਤਵਾਦੀ ਘਟਨਾ ‘ਤੇ ਆਧਾਰਿਤ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ‘ਤੇ ਫਲਾਪ ਰਹੀ ਸੀ। ਹੁਣ ਉਹ OTT ਦੀ ਦੁਨੀਆ ‘ਚ ਐਂਟਰੀ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਿਵੇਂ ਦੀ ਹੈ ਸੀਰੀਜ਼ ?

‘ਬਲੈਕ ਵਾਰੰਟ’ ਦੀ ਗੱਲ ਕਰੀਏ ਤਾਂ ਇਹ ਦੇਸ਼ ਦੀਆਂ ਮਸ਼ਹੂਰ ਜੇਲ੍ਹਾਂ ‘ਚੋਂ ਇਕ ਤਿਹਾੜ ਦੇ ਕਈ ਰਾਜ਼ ਖੋਲ੍ਹਣ ਵਾਲੀ ਹੈ। 80 ਦੇ ਦਹਾਕੇ ‘ਤੇ ਆਧਾਰਿਤ ਇਹ ਸ਼ੋਅ ਇਕ ਨਵੇਂ ਜੇਲ੍ਹਰ ਸੁਨੀਲ ਗੁਪਤਾ ਦੀ ਜ਼ਿੰਦਗੀ ਦੀ ਕਹਾਣੀ ਹੈ। ਇਹ ਕਾਲਪਨਿਕ ਤੇ ਅਸਲ-ਜੀਵਨ ਦੀਆਂ ਘਟਨਾਵਾਂ ਨੂੰ ਜੋੜ ਕੇ ਬਣਾਏ ਗਏ ਉੱਚ-ਪ੍ਰੋਫਾਈਲ ਕੈਦੀਆਂ ਨੂੰ ਦਿਖਾਉਂਦਾ ਹੈ। ਸ਼ੋਅ ‘ਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਕਿਵੇਂ ਸੁਨੀਲ ਤਿਹਾੜ ਜੇਲ੍ਹ ਦੇ ਮੁਸ਼ਕਿਲ ਹਾਲਾਤ ‘ਚ ਖੁਦ ਨੂੰ ਢਾਲ ਲੈਂਦੇ ਹਨ। ਜ਼ਹਾਨ ਨੇ ਐਕਟਿੰਗ ਦੇ ਲਿਹਾਜ਼ ਨਾਲ ਕਾਫੀ ਸ਼ਾਨਦਾਰ ਕੰਮ ਕੀਤਾ ਹੈ। ਜੇਕਰ ਤੁਸੀਂ ਜੇਲ੍ਹ ਦੇ ਅੰਦਰ ਦੀਆਂ ਕਹਾਣੀਆਂ ਨੂੰ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸ਼ੋਅ ਜ਼ਰੂਰ ਦੇਖਣਾ ਚਾਹੀਦਾ ਹੈ।

ਸਾਂਝਾ ਕਰੋ

ਪੜ੍ਹੋ