ਚੰਡੀਗੜ੍ਹ PGI ਦੀ ਨਵੀਂ ਸੰਸਥਾ ਵਿੱਚ 15 ਮੈਂਬਰ ਨਾਮਜ਼ਦ

ਚੰਡੀਗੜ੍ਹ, 28 ਅਪ੍ਰੈਲ – ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੇ ਆਪਣੀ ਨਵੀਂ ਇੰਸਟੀਚਿਊਟ ਬਾਡੀ ਦਾ ਗਠਨ ਕੀਤਾ ਹੈ, ਜੋ ਸੰਸਥਾ ਵਿੱਚ ਸਭ ਤੋਂ ਉੱਚੀ ਫੈਸਲਾ ਲੈਣ ਵਾਲੀ ਸੰਸਥਾ ਹੋਵੇਗੀ। ਇਸ ਨਵੀਂ ਬਾਡੀ ਵਿੱਚ 15 ਮੈਂਬਰ ਸ਼ਾਮਲ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਵਿਗਿਆਨੀ, ਡਾਕਟਰ ਅਤੇ ਪ੍ਰਬੰਧਕੀ ਮਾਹਰ ਹਨ। ਇਸ ਬਾਡੀ ਵਿੱਚ ਪ੍ਰਧਾਨ ਮੰਤਰੀ ਦੇ ਸਾਬਕਾ ਵਿਗਿਆਨਕ ਸਲਾਹਕਾਰ ਡਾ. ਕੇ. ਵਿਜੇ ਰਾਘਵਨ ਵੀ ਸ਼ਾਮਲ ਹਨ। ਇਸ ਦੇ ਨਾਲ-ਨਾਲ ਏਮਜ਼ ਦਿੱਲੀ ਦੇ ਐਂਡੋਕ੍ਰਾਈਨੋਲੋਜੀ ਵਿਭਾਗ ਦੇ ਮੁਖੀ ਡਾ. ਨਿਖਿਲ ਟੰਡਨ, ਗੈਸਟ੍ਰੋਐਂਟਰੋਲੋਜੀ ਵਿਭਾਗ ਦੇ ਡਾ. ਵਿਨੀਤ ਆਹੂਜਾ ਅਤੇ ਆਈਆਈਐਮ ਜੰਮੂ ਦੇ ਡਾਇਰੈਕਟਰ ਪ੍ਰੋਫੈਸਰ ਬੀਐਸ ਸਹਾਏ ਵੀ ਇਸ ਬਾਡੀ ਦਾ ਹਿੱਸਾ ਹਨ।

ਪ੍ਰੋਫੈਸਰ ਬੀਐਸ ਸਹਾਏ ਪੀਜੀਆਈ ਦੇ ਪ੍ਰਬੰਧਕੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਤੋਂ ਇਲਾਵਾ, ਡਾ. ਸੁਸ਼ੀਲ ਕਾਬਰਾ, ਜੋ ਪਹਿਲਾਂ ਏਮਜ਼ ਦਿੱਲੀ ਵਿੱਚ ਬਾਲ ਰੋਗ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ, ਵੀ ਇਸ ਸੰਸਥਾ ਵਿੱਚ ਸ਼ਾਮਲ ਹਨ। ਇਸ ਨਵੀਂ ਇੰਸਟੀਚਿਊਟ ਬਾਡੀ ਵਿੱਚ ਤਿੰਨ ਅਹੁਦੇਦਾਰ ਮੈਂਬਰ ਵੀ ਹਨ, ਜਿਨ੍ਹਾਂ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਅਤੇ ਪੀਜੀਆਈ ਦੇ ਡਾਇਰੈਕਟਰ ਸ਼ਾਮਲ ਹਨ। ਉਨ੍ਹਾਂ ਦੇ ਨਾਲ ਕੇਂਦਰੀ ਸਿਹਤ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੇ ਤਿੰਨ ਸੀਨੀਅਰ ਅਧਿਕਾਰੀ ਵੀ ਇਸ ਬਾਡੀ ਦਾ ਹਿੱਸਾ ਹਨ।

ਸਾਂਝਾ ਕਰੋ

ਪੜ੍ਹੋ

ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵੱਲੋਂ ਸਾਰੇ

ਬਠਿੰਡਾ, 28 ਅਪ੍ਰੈਲ – ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵੱਲੋਂ...