ਫਿਲਮ ਨਿਰਮਾਤਾ ਤੇ ਲੇਖਕ ਪ੍ਰਤੀਸ਼ ਨੰਦੀ ਦਾ ਦੇਹਾਂਤ

ਮੁੰਬਈ, 10 ਜਨਵਰੀ – ਉੱਘੇ ਫਿਲਮ ਨਿਰਮਾਤਾ ਤੇ ਲੇਖਕ ਪ੍ਰਤੀਸ਼ ਨੰਦੀ ਦਾ ਅੱਜ ਦੱਖਣੀ ਮੁੰਬਈ ਸਥਿਤ ਰਿਹਾਇਸ਼ ’ਤੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 73 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਪੁੱਤਰ ਅਤੇ ਫਿਲਮਸਾਜ਼ ਕੁਸ਼ਾਨ ਨੰਦੀ ਨੇ ਪ੍ਰਤੀਸ਼ ਨੰਦੀ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਅਦਾਕਾਰ ਅਨੁਪਮ ਖੇਰ ਨੇ ਇੰਸਟਾਗ੍ਰਾਮ ’ਤੇ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਆਪਣੇ ਦੋਸਤ ਦੇ ਦੇਹਾਂਤ ’ਤੇ ਸਦਮਾ ਪੁੱਜਿਆ ਹੈ। ਖੇਰ ਨੇ ਕਿਹਾ ਕਿ ਜਦੋਂ ਮੁੰਬਈ ’ਚ ਉਹ ਸੰਘਰਸ਼ ਕਰ ਰਹੇ ਸਨ ਤਾਂ ਪ੍ਰਤੀਸ਼ ਨੰਦੀ ਨੇ ਹੀ ਉਨ੍ਹਾਂ ਨੂੰ ਹੌਸਲਾ ਅਤੇ ਸਹਾਰਾ ਦਿੱਤਾ ਸੀ।

ਸਾਂਝਾ ਕਰੋ

ਪੜ੍ਹੋ

ਸ਼ਿਵ ਸੈਨਾ ਲੀਡਰ ਦਾ ਗੋਲੀਆਂ ਮਾਰ ਕੇ

ਮੋਗਾ, 14 ਮਾਰਚ – ਮੋਗਾ ਵਿੱਚ ਇੱਕ ਜ਼ਿਲ੍ਹਾ ਮੁਖੀ ਦੀ...