ਜਾਣੋ ਅੱਧੇ ਉੱਬਲੇ ਆਂਡੇ ਖਾਣ ਦੇ ਫ਼ਾਇਦੇ, ਖਾਣ ਨਾਲ ਮਿਲਣਗੇ ਵਧੇਰੇ ਪੌਸ਼ਟਿਕ ਤੱਤ

ਨਵੀਂ ਦਿੱਲੀ, 6 ਜਨਵਰੀ – ਪੁਰਾਣੀ ਕਹਾਵਤ ਹੈ ਕਿ ਸੰਡੇ ਹੋ ਜਾ ਮੰਡੇ ਰੋਜ਼ ਖਾਓ ਆਂਡੇ। ਵੈਸੇ ਵੀ ਆਂਡੇ ਖਾਣਾ ਬਹੁਤ ਫਾਇਦੇਮੰਦ ਹੈ। ਖ਼ਾਸ ਕਰਕੇ ਸਰਦੀਆਂ ’ਚ ਇਸ ਦੇ ਫ਼ਾਇਦੇ ਹੋਰ ਵੱਧ ਜਾਂਦੇ ਹਨ। ਸਰਦੀਆਂ ’ਚ ਆਂਡਾ ਜਿੱਥੇ ਤੁਹਾਨੂੰ ਠੰਢ ਤੋਂ ਬਚਾਉਂਦਾ ਹੈ, ਉੱਥੇ ਹੀ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ​​ਕਰਦਾ ਹੈ। ਜੇ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ  ਰਹੇਗਾ, ਤਾਂ ਤੁਸੀਂ ਬਿਮਾਰੀਆਂ ਨਾਲ ਲੜ ਸਕੋਗੇ ਤੇ ਤੁਹਾਡਾ ਸਰੀਰ ਬਿਮਾਰੀਆਂ ਤੋਂ ਵੀ ਸੁਰੱਖਿਅਤ ਰਹੇਗਾ।

ਅੱਧੇ ਉੱਬਲੇ ਆਂਡੇ ’ਚ ਹੁੰਦੇ ਵਧੇਰੇ ਪੌਸ਼ਟਿਕ ਤੱਤ

ਅੱਧੇ ਉੱਬਲੇ ਹੋਏ (Half boiled egg) ਆਂਡੇ ਵਿਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਲਈ ਜ਼ਰੂਰੀ ਹੁੰਦੇ ਹਨ। ਜਦੋਂ ਤੁਸੀਂ ਅੱਧੇ ਉਬਲੇ ਹੋਏ ਆਂਡੇ ( Half boiled egg) ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਦੇ ਬਹੁਤ ਸਾਰੇ ਪੋਸ਼ਕ ਤੱਤ ਬਰਕਰਾਰ ਰਹਿੰਦੇ ਹਨ, ਜਦੋਂ ਆਂਡੇ ਨੂੰ ਪੂਰੀ ਤਰ੍ਹਾਂ ਉਬਾਲਿਆ ਜਾਂਦਾ ਹੈ, ਤਾਂ ਪੋਸ਼ਕ ਤੱਤਾਂ ਦੀ ਮਾਤਰਾ ਘਟ ਜਾਂਦੀ ਹੈ।

ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ

ਅੱਧੇ ਉੱਬਲੇ ਆਂਡੇ ਵਿਚ ਫਾਈਬਰ ਤੇ ਪ੍ਰੋਟੀਨ ਹੁੰਦਾ ਹੈ। ਇਹ ਤੁਹਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਖ਼ਾਸ ਕਰਕੇ ਸਰਦੀਆਂ ਵਿਚ ਸਰੀਰ ਨੂੰ ਫਾਈਬਰ ਤੇ ਪ੍ਰੋਟੀਨ ਦੀ ਜ਼ਿਆਦਾ ਲੋੜ ਹੁੰਦੀ ਹੈ। ਨਾਲ ਹੀ ਫਾਈਬਰ ਤੇ ਪ੍ਰੋਟੀਨ ਤੁਹਾਡੇ ਪਾਚਨ ਤੰਤਰ ’ਚ ਸੁਧਾਰ ਕਰਦੇ ਹਨ।

ਭਾਰ ਘਟਾਉਣ ’ਚ ਮਦਦ

ਅੱਧਾ ਉਬਲਿਆ ਹੋਇਆ ਆਂਡਾ ਖਾਣ ਨਾਲ ਵੀ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਪੂਰਾ ਉੱਬਲਿਆ ਆਂਡਾ ਸਰੀਰ ਵਿਚ ਚਰਬੀ ਨੂੰ ਵਧਾਉਂਦਾ ਹੈ, ਜਦੋਂ ਕਿ ਅੱਧਾ ਉੱਬਲਿਆ ਆਂਡਾ (Half boiled egg) ਭਾਰ ਘਟਾਉਣ ਵਿੱਚ ਤੁਹਾਡੀ ਬਹੁਤ ਮਦਦ ਕਰਦਾ ਹੈ। ਅੱਧੇ ਉੱਬਲੇ ਆਂਡੇ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਦਿਲ ਦੀ ਸਿਹਤ ਨੂੰ ਸੁਧਾਰਨ ’ਚ ਬਹੁਤ ਮਦਦ ਕਰਦਾ ਹੈ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ...