ਹੁਣ ਅਣਵਿਆਹੇ ਜੋੜਿਆਂ ਨੂੰ ਨਹੀਂ ਮਿਲਣਗੇ ਹੋਟਲ ’ਚ ਕਮਰੇ

ਨਵੀਂ ਦਿੱਲੀ, 6 ਜਨਵਰੀ – ਅੋਯੋ ਨੇ ਆਪਣੇ ਨਾਲ ਜੁੜੇ ਹੋਟਲਾਂ ਲਈ ਨਵੀਂ ਚੈੱਕ-ਇਨ ਨੀਤੀ ਲਾਗੂ ਕੀਤੀ ਹੈ। ਇਸ ਮੁਤਾਬਕ ਅਣਵਿਆਹੇ ਜੋੜਿਆਂ ਨੂੰ ਹੁਣ ਚੈੱਕ ਇਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਮੇਰਠ ਤੋਂ ਇਸ ਨੀਤੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸੋਧੀ ਗੋਈ ਨੀਤੀ ਤਹਿਤ ਸਾਰੇ ਜੋੜਿਆਂ ਨੂੰ ਚੈੱਕ ਇਨ ਦੇ ਸਮੇਂ ਆਪਣੇ ਰਿਸ਼ਤੇ ਦਾ ਮਾਨਤਾ ਪ੍ਰਾਪਤ ਪ੍ਰਮਾਣ ਦੇਣ ਲਈ ਕਿਹਾ ਜਾਵੇਗਾ। ਇਸ ਵਿਚ ਆਨਲਾਈਨ ਕੀਤੀ ਗਈ ਬੁਕਿੰਗ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਅੋਯੋ ਨੇ ਆਪਣੇ ਹਿੱਸੇਦਾਰ ਹੋਟਲਾਂ ਨੂੰ ਸਥਾਨਕ ਸਮਾਜਿਕ ਸੰਵੇਦਨਸ਼ੀਲਤਾ ਦੇ ਨਾਲ ਤਾਲਮੇਲ ਬਿਠਾਉਂਦਿਆਂ ਆਪਣੇ ਹਿਸਾਬ ਨਾਲ ਅਣਵਿਆਹੇ ਜੋੜਿਆਂ ਦੀ ਬੁਕਿੰਗ ਨੂੰ ਨਾਮੰਨਜ਼ੂਰ ਕਰਨ ਦਾ ਅਧਿਕਾਰ ਦਿੱਤਾ ਹੈ।

ਅੋਯੋ ਨੇ ਮੇਰਠ ਵਿਚ ਆਪਣੇ ਹਿੱਸੇਦਾਰ ਹੋਟਲਾਂ ਨੂੰ ਤੁਰੰਤ ਅਜਿਹਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜ਼ਮੀਨੀ ਪ੍ਰਕਿਰਿਆ ਦੇ ਆਧਾਰ ’ਤੇ ਕੰਪਨੀ ਇਸ ਨੀਤੀ ਦਾ ਹੋਰ ਸ਼ਹਿਰਾਂ ਵਿਚ ਵਿਸਥਾਰ ਕਰ ਸਕਦੀ ਹੈ।ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਅੋਯੋ ਨੂੰ ਪਹਿਲਾ ਵੀ ਵਿਸ਼ੇਸ਼ਰੂਪ ਵਿਚ ਮੇਰਠ ਵਿਚ ਸਮਾਜਿਕ ਸਮੂਹਾਂ ਵੱਲੋਂ ਇਸ ਮੁੱਦੇ ਦਾ ਹੱਲ ਕਰਨ ਦੀ ਅਪੀਲ ਕੀਤੀ ਗਈ ਸੀ।ਇਸ ਤੋਂ ਇਲਾਵਾ ਕੁਝ ਹੋਰ ਸ਼ਹਿਰਾਂ ਦੇ ਵਸਨੀਕਾਂ ਨੇ ਵੀ ਅਣਵਿਆਹੇ ਜੋੜਿਆਂ ਨੂੰ ਅੋਯੋ ਹੋਟਲਾਂ ਵਿਚ ਚੈੱਕਇਨ ਕਰਨ ਦੀ ਮਨਜ਼ੂਰੀ ਨਹੀਂ ਦੇਣ ਦੀ ਮੰਗ ਕੀਤੀ ਹੈ।ਅੋਯੋ ਉੱਤਰ ਭਾਰਤ ਦੇ ਖੇਤਰੀ ਪ੍ਰਮੁੱਖ ਪਾਵਸ ਸ਼ਰਮਾ ਨੇ ਦੱਸਿਆ ਕਿ ਸਾਡੀ ਸੁਰੱਖਿਅਤ ਤੇ ਜ਼ਿੰਮੇਦਾਰ ਮਹਿਮਾਨ ਪ੍ਰਥਾਵਾਂ ਨੂੰ ਬਣਾ ਕੇ ਰੱਖਣ ਲਈ ਬਚਨਬੱਧ ਹੈ। ਅਸੀਂ ਨਿੱਜੀ ਅਜ਼ਾਦੀ ਦਾ ਸਨਮਾਨ ਕਰਦੇ ਹਾਂ ਪਰ ਨਾਲ ਹੀ ਅਸੀਂ ਕਾਨੂੰਨ ਪ੍ਰਵਰਤਨ ਏਜੰਸੀਆਂ ਤੇ ਨਾਗਰਿਕ ਸਮੂਹਾਂ ਦੀ ਗੱਲ ਸੁਣਨ ਤੇ ਉਨ੍ਹਾਂ ਨਾਲ ਕੰਮ ਕਰਨ ਦੀ ਆਪਣੀ ਜਿੰਮੇਵਾਰੀ ਨੂੰ ਵੀ ਪਹਿਚਾਣਦੇ ਹਾਂ। ਕੰਪਨੀ ਸਮੇਂ ਸਮੇਂ ’ਤੇ ਇਸ ਨੀਤੀ ਤੇ ਇਸ ਦੇ ਪ੍ਰਭਾਵ ਦੀ ਸਮੀਕਿਆ ਕਰਦੀ ਰਹੇਗੀ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ...