
ਸਿਡਨੀ, 4 ਜਨਵਰੀ – 5ਵੇਂ ਟੈਸਟ ਦੇ ਦੂਜੇ ਦਿਨ ਦੌਰਾਨ 6 ਵਿਕਟਾਂ ਗਵਾਉਂਦਿਆਂ ਭਾਰਤੀ ਟੀਮ ਨੇ 141 ਦੌੜਾਂ ਬਣਾ ਲਈਆਂ, ਹਾਲ ਦੀ ਘੜੀ ਭਾਰਤੀ ਟੀਮ ਕੋਲ ਸਿਰਫ 4 ਵਿਕਟਾਂ ਬਾਕੀ ਹਨ ਅਤੇ 145 ਦੌੜਾਂ ਦੀ ਬੜਤ ਮੌਜੂਦ ਹੈ। ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਸਿਰਫ 33 ਗੇਂਦਾਂ ‘ਤੇ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ ਆਸਟਰੇਲੀਆਈ ਧਰਤੀ ‘ਤੇ ਟੈਸਟਾਂ ਵਿੱਚ ਇੱਕ ਵਿਦੇਸ਼ੀ ਬੱਲੇਬਾਜ਼ ਦੁਆਰਾ ਸਭ ਤੋਂ ਤੇਜ਼ ਅਰਧ ਸੈਂਕੜੇ ਅਤੇ ਫਾਰਮੈਟ ਵਿੱਚ ਭਾਰਤੀ ਬੱਲੇਬਾਜ਼ ਦੁਆਰਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੰਤ ਨੇ ਸਟਾਰਕ ਦੀ ਗੇਂਦ ’ਤੇ ਮਿਡ-ਵਿਕੇਟ ‘ਤੇ ਛੱਕਾ ਲਗਾ ਕੇ 29 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਪਿਠ ਦੀ ਚੋਟ ਸਾਹਮਣੇ ਆਉਣ ਕਾਰਨ ਮੈਦਾਨ ਤੋਂ ਬਾਹਰ ਚੱਲ ਰਹੇ ਕਪਤਾਨ ਜਸਪ੍ਰੀਤ ਬੁਮਰਾਹ ਦੀ ਵਾਪਸੀ ਵੀ ਭਾਰਤੀ ਟੀਮ ਦਾ ਭਵਿੱਚ ਤੈਅ ਕਰੇਗੀ।