ਆਸਟ੍ਰੇਲੀਆ ਨੇ ਜਸਪ੍ਰੀਤ ਬੁਮਰਾਹ ਨੂੰ ਸੌਂਪੀ ਮਰਦ ਟੈਸਟ ਟੀਮ ਦੀ ਕਪਤਾਨੀ

ਸਿਡਨੀ, 1 ਜਨਵਰੀ – ਕ੍ਰਿਕੇਟਰ ਆਸਟ੍ਰੇਲੀਆ (ਸੀਏ) ਨੇ ਬਾਰਡਰ ਗਾਵਸਕਰ ਟਰਾਫੀ ’ਚ 30 ਵਿਕਟਾਂ ਹਾਸਲ ਕਰਨ ਵਾਲੇ ਜਸਪ੍ਰੀਤ ਬੁਮਰਾਹ ਨੂੰ ਸਾਲ 2024 ਦੀ ਮਰਦ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਸ਼ੁਰੂਆਤੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਇਸ ਟੀਮ ’ਚ ਹੋਰ ਭਾਰਤੀ ਹਨ।ਆਸਟ੍ਰੇਲੀਆ ਵੱਲੋਂ ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ ਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਇਸ ਟੀਮ ਦਾ ਹਿੱਸਾ ਹਨ।

ਬੁਮਰਾਹ ਦਾ 2024 ਦਾ ਪ੍ਰਦਰਸ਼ਨ ਇਤਿਹਾਸਕ ਰਿਹਾ, ਜਿਸ ’ਚ ਉਨ੍ਹਾਂ ਨੇ 13 ਮੈਚਾਂ ’ਚ 14.92 ਦੀ ਔਸਤ ਨਾਲ 71 ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਉਹ ਇਸ ਸਾਲ ਦੇ ਸਭ ਤੋਂ ਬਿਹਤਰੀਨ ਗੇਂਦਬਾਜ਼ ਬਣ ਗਏ।ਆਸਟ੍ਰੇਲੀਆ ਦੇ ਹੇਜ਼ਲਵੁਡ ਨੇ 14 ਤੋਂ ਘੱਟ ਦੀ ਔਸਤ ਨਾਲ ਗੇਂਦਬਾਜ਼ੀ ਕਰਦੇ ਹੋਏ ਆਪਣੀ ਸ਼੍ਰੇਸ਼ਠਤਾ ਕਾਇਮ ਰੱਖੀ ਜਦਕਿ ਅਫਰੀਕਾ ਦੇ ਮਹਾਰਾਜ ਨੇ ਲਗਾਤਾਰ ਸੀਰੀਜ਼ ਜਿੱਤ ’ਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਇਸ ਇਲੈਵਨ ’ਚ ਉਨ੍ਹਾਂ ਦੀ ਥਾਂ ਪੱਕੀ ਹੋ ਗਈ। ਉਥੇ ਜਾਇਸਵਾਲ ਨੇ ਇੰਗਲੈਂਡ ਖ਼ਿਲਾਫ਼ ਦੋ ਦੋਹਰੇ ਸੈਂਕੜੇ ਲਾਏ ਸਨ, ਉਥੇ ਪਰਥ ’ਚ ਉਨ੍ਹਾਂ ਨੇ 161 ਦੌੜਾਂ ਦੀ ਯਾਦਗਾਰ ਪਾਰੀ ਖੇਡੀ ਸੀ।

ਸਾਂਝਾ ਕਰੋ

ਪੜ੍ਹੋ

ਹਰਜਿੰਦਰ ਸਿੰਘ ਅਟਵਾਲ ਦਾ ਅੰਤਿਮ ਸੰਸਕਾਰ 

ਫਗਵਾੜਾ:4 ਅਪ੍ਰੈਲ 2025-ਉੱਘੇ ਪੰਜਾਬੀ ਆਲੋਚਕ ਕੇਂਦਰੀ ਪੰਜਾਬੀ ਲੇਖਕ ਸਭਾ ਦੇ...