
ਨਵੀਂ ਦਿੱਲੀ, 21 ਦਸੰਬਰ – ਸਵੇਰੇ ਬਿਸਤਰ ਤੋਂ ਉੱਠ ਕੇ ਸਿੱਧੇ ਸਵੇਰ ਦੀ ਸੈਰ ‘ਤੇ ਜਾਣਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਸਭ ਤੋਂ ਵਧੀਆ ਆਦਤ ਹੈ ਪਰ ਹਰ ਮੌਸਮ ਵਿੱਚ ਇਹ ਆਦਤ ਚੰਗੀ ਨਹੀਂ ਹੁੰਦੀ, ਬਲਕਿ ਇਹ ਕਹਿੰਦੇ ਹਨ ਕਿ ਤੁਹਾਡੀ ਇਹ ਆਦਤ ਤੁਹਾਨੂੰ ਖ਼ਤਰੇ ਵਿੱਚ ਪਾ ਸਕਦੀ ਹੈ ਕਿਉਂਕਿ ਸਰਦੀਆਂ ਦੇ ਮੌਸਮ ਵਿੱਚ ਸਵੇਰੇ ਉੱਠਦੇ ਹੀ ਧੁੰਦ ਜਾਂ ਕੜਾਕੇ ਦੀ ਠੰਢ ਵਿੱਚ ਸਵੇਰ ਦੀ ਸੈਰ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ ਹੈ।
ਸਵੇਰੇ ਠੰਢ ‘ਚ ਜਾਣਾ ਕਿਉਂ ਹੈ ਖ਼ਤਰਨਾਕ
ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਸਵੇਰ ਦੀ ਸੈਰ ਕਰਨ ਜਾਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਦੋ ਕਾਰਨ ਇਕ ਤਾਂ ਬਹੁਤ ਜ਼ਿਆਦਾ ਹਵਾ ਪ੍ਰਦੂਸ਼ਣ ਤੇ ਦੂਜਾ ਤਾਪਮਾਨ ਵਿਚ ਤਬਦੀਲੀ। ਮਾਹਰਾਂ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਦੀਆਂ ਵਿੱਚ ਸਵੇਰ ਦੀ ਸੈਰ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦਾ ਕਾਰਨ ਇਹ ਹੈ ਕਿ ਮੌਜੂਦਾ ਸਮੇਂ ਵਿਚ ਹਵਾ ਪ੍ਰਦੂਸ਼ਣ ਵਿਚ ਕਾਫ਼ੀ ਵਾਧਾ ਹੋਇਆ ਹੈ। ਦੀਵਾਲੀ ਤੋਂ ਬਾਅਦ ਹਵਾ ਪ੍ਰਦੂਸ਼ਣ ਬਹੁਤ ਖ਼ਤਰਨਾਕ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਇਹ ਫੇਫੜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਹਾਰਟ ਸਟਰੋਕ ਦਾ ਵੱਧ ਜਾਂਦੈ ਖ਼ਤਰਾ
ਸਰਦੀਆਂ ਵਿੱਚ ਸਵੇਰ ਦੀ ਸੈਰ ਕਰਨ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਦਰਅਸਲ ਪੂਰੀ ਰਾਤ ਤੁਸੀਂ ਗਰਮ ਰਜਾਈ ਜਾਂ ਕੰਬਲ ਵਿੱਚ ਨੀਂਦ ਪੂਰੀ ਕਰਦੇ ਹੋ। ਜਦੋਂ ਸਵੇਰੇ ਉੱਠ ਕੇ ਸਵੇਰ ਦੀ ਸੈਰ ਲਈ ਜਾਂਦੇ ਹਾਂ ਤਾਂ ਸਰੀਰ ਦਾ ਤਾਪਮਾਨ ਬਦਲ ਜਾਂਦਾ ਹੈ। ਤੁਹਾਡੇ ਸਰੀਰ ਦੇ ਤਾਪਮਾਨ ਵਿੱਚ ਤਬਦੀਲੀ ਇੰਨੀ ਜਲਦੀ ਅਨੁਕੂਲ ਕਰਨ ਵਿੱਚ ਅਸਫ਼ਲ ਹੋ ਜਾਂਦੀ ਹੈ ਤਾਂ ਇਸ ਨਾਲ ਹਾਰਟ ਸਟਰੋਕ ਦਾ ਖ਼ਤਰਾ ਵਧ ਜਾਂਦਾ ਹੈ।
ਇਹ ਦੋ ਸਮਿਆਂ ‘ਤੇ ਕਰ ਸਕਦੇ ਹੋ Morning Walk
ਹੁਣ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਸਵੇਰ ਦੀ ਸੈਰ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ। ਇਸ ਦਾ ਜਵਾਬ ਹੈ ਕਿ ਤੁਹਾਨੂੰ ਸੂਰਜ ਚੜ੍ਹਨ ਤੋਂ ਬਾਅਦ ਹੀ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ। ਜਦੋਂ ਸੂਰਜ ਚੜ੍ਹਦਾ ਹੈ ਤਾਂ ਮੌਸਮ ਬਦਲ ਜਾਂਦਾ ਹੈ ਤੇ ਠੰਢ ਦੀ ਤੀਬਰਤਾ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ। ਠੰਢ ਵਿੱਚ ਸਵੇਰ ਦੀ ਸੈਰ ਛਾਤੀ ਤੇ ਸਿਰ ਲਈ ਨੁਕਸਾਨਦੇਹ ਹੁੰਦੀ ਹੈ।
ਸ਼ਾਮ ਦਾ ਇਹ ਸਮਾਂ ਵੀ ਸਭ ਤੋਂ ਵਧੀਆ : ਜੇਕਰ ਕਿਸੇ ਕਾਰਨ ਤੁਸੀਂ ਸਵੇਰ ਦੀ ਸੈਰ ਲਈ ਨਹੀਂ ਜਾ ਸਕਦੇ ਤਾਂ ਤੁਸੀਂ ਸ਼ਾਮ ਨੂੰ ਵੀ ਸੈਰ ਲਈ ਜਾ ਸਕਦੇ ਹੋ ਪਰ ਧਿਆਨ ਰੱਖੋ ਕਿ ਇਹ ਦੁਪਹਿਰ ਤੋਂ ਬਾਅਦ ਜਦੋਂ ਆਖਰੀ ਸਮਾਂ ਹੁੰਦਾ ਹੈ, ਜਿਸ ਨੂੰ ਸੂਰਜ ਡੁੱਬਣ ਤੋਂ ਇੱਕ ਜਾਂ ਡੇਢ ਘੰਟੇ ਦਾ ਪਹਿਲਾਂ ਸਮਾਂ ਕਿਹਾ ਜਾਂਦਾ ਹੈ। ਤੁਸੀਂ ਇਸ ਸਮੇਂ ਸ਼ਾਮ ਦੀ ਸੈਰ ਲਈ ਜਾ ਸਕਦੇ ਹੋ। ਇਸ ਨਾਲ ਤੁਹਾਨੂੰ ਸੂਰਜ ਦਾ ਨਿੱਘ ਵੀ ਮਿਲੇਗੀ ਤੇ ਤੁਹਾਡਾ ਦਿਲ ਵੀ ਸੁਰੱਖਿਅਤ ਰਹੇਗਾ।