
ਅੰਮ੍ਰਿਤਸਰ, 21 ਦਸੰਬਰ – ਨਗਰ ਨਿਗਮ, ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਚੋਣਾਂ 2024 ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਵਾਸੀਆਂ ਦੇ ਸਹੂਲਤ ਲਈ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਵਲੋਂ ਕੁੱਝ ਪੋਲਿੰਗ ਬੂਥਾਂ ਦੇ ਸਥਾਨਾਂ ਵਿੱਚ ਤਬਦੀਲੀ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵਾਰਡ ਨੰ: 16 ਦੇ ਪੋਲਿੰਗ ਬੂਥ 1, 2 ਅਤੇ 3 ਦੇ ਪੁਰਾਣੇ ਪੋਲਿੰਗ ਸਟੇਸ਼ਨ ਨੂੰ ਨਵੇਂ ਗਾਂਧੀ ਮੈਮੋਰੀਅਲ ਹਾਈ ਸਕੂਲ ਜਗਦੰਬੇ ਕਾਲੋਨੀ ਮਜੀਠਾ ਰੋਡ ’ਤੇ ਅਤੇ ਵਾਰਡ ਨੰਬਰ 5 ਦੇ ਪੋਲਿੰਗ ਬੂਥ ਨੰਬਰ 7, 8, 9 ਅਤੇ 10 ਜੋ ਕਿ ਪਹਿਲਾਂ ਪੀ.ਬੀ.ਐਨ ਹਾਈ ਸਕੂਲ ਦਯਾਨੰਦ ਨਗਰ ਵਿਖੇ ਸਨ, ਨੂੰ ਪੁਲੀਸ ਡੀ.ਏ.ਵੀ ਪਬਲਿਕ ਸਕੂਲ ਪੁਲੀਸ ਲਾਈਨ ’ਚ ਤਬਦੀਲ ਕੀਤਾ ਗਿਆ ਹੈ।
ਵਾਰਡ ਨੰਬਰ 9 ਦਾ ਪੋਲਿੰਗ ਬੂਥ ਨੰਬਰ 3 ਸਰਕਾਰੀ ਐਲੀਮੈਂਟਰੀ ਸਕੂਲ ਗੰਡਾ ਸਿੰਘ ਵਾਲਾ ਨੂੰ ਬਦਲ ਕੇ ਸਰਕਾਰੀ ਹਾਈ ਸਕੂਲ ਗੰਡਾ ਸਿੰਘ ਵਾਲਾ, ਵਾਰਡ ਨੰਬਰ 12 ਦੇ ਪੋਲਿੰਗ ਬੂਥ ਨੰਬਰ 3 ਅਤੇ 4 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਤੁੰਗਬਾਲਾ ਤੋਂ ਬਦਲ ਕੇ ਸਰਕਾਰੀ ਹਾਈ ਸਕੂਲ ਤੁੰਗਬਾਲਾ, ਵਾਰਡ ਨੰਬਰ 45 ਦੇ ਪੋਲਿੰਗ ਬੂਥ ਨੰਬਰ 6,7 ਅਤੇ 8 ਨੂੰ ਸ਼ਕਤੀ ਮਾਡਲ ਸਕੂਲ ਸ਼ਰਮਾ ਕਲੋਨੀ ਨੂੰ ਬਦਲ ਕੇ ਗੁਰੂਕੁਲ ਪਬਲਿਕ ਸਕੂਲ, ਗੁਰੂ ਨਾਨਕ ਕਲੋਨੀ ਗਲੀ ਨੰਬਰ-2, ਵਾਰਡ 82 ਦੇ ਪੋਲਿੰਗ ਬੂਥ ਨੰਬਰ 1,2 ਤੇ 3 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੂਪੁਰ ਨੂੰ ਬਦਲ ਕੇ ਸਰਕਾਰੀ ਹਾਈ ਸਕੂਲ ਕਾਲਾ, ਵਾਰਡ ਨੰਬਰ 82 ਦੇ ਪੋਲਿੰਗ ਬੂਥ ਨੰਬਰ 4 ਨੂੰ ਸਪਰਿੰਗ ਸਟੱਡੀ ਸਕੂਲ ਨੂੰ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਕਾਲਾ, ਵਾਰਡ ਨੰਬਰ 86 ਦੇ ਪੋਲਿੰਗ ਬੂਥ ਨੰਬਰ 6 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੂੰਪੁਰ ਨੂੰ ਸਪਰਿੰਗ ਸਟੱਡੀ ਸਕੂਲ ਸ਼ੇਰਸ਼ਾਹ ਸੂਰੀ ਰੋਡ ’ਤੇ ਤਬਦੀਲ ਕੀਤਾ ਗਿਆ ਹੈ।