ਪੰਜਾਬ ‘ਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਦਾ ਐਲਾਨ

9, ਦਸੰਬਰ – ਪੰਜਾਬ ਵਿੱਚ 5 ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਦੀਆਂ ਚੋਣਾਂ 21 ਦਸੰਬਰ 2024 ਨੂੰ ਹੋਣਗੀਆਂ। ਇਹ ਐਲਾਨ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜ ਕੁਮਾਰ ਚੌਧਰੀ ਵਲੋਂ ਕੀਤਾ ਗਿਆ। ਨਾਮਜ਼ਦਗੀਆਂ 9-ਜਨਵਰੀ 2024 ਤੋਂ ਆਰੰਭ ਹੋਣਗੀਆਂ। ਇਹਨਾਂ ਦਿਨਾਂ ਵਿੱਚ ਬਹੁ ਚਰਚਿਤ ਸ਼ੋਮਣੀ ਅਕਾਲੀ ਦਲ (ਬ) ਵੀ ਇਹਨਾਂ ਚੋਣਾਂ ਵਿਚ ਹਿੱਸਾ ਲਵੇਗਾ ਜਦ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਕਰਾਵਾਈਆ ਵਿਧਾਨ ਸਭਾ ਜ਼ਿਮਨੀ ਚੋਣਾਂ ‘ਚ ਹਿੱਸਾ ਨਹੀਂ ਸੀ ਲਿਆ। ਸਾਲ 2024 ਪੰਜਾਬ ਲਈ ਸਿਰਫ ਚੋਣਾਂ ਦਾ ਵਰ੍ਹਾ ਹੀ ਰਿਹਾ ਹੈ। ਪਹਿਲਾਂ ਜਲੰਧਰ ਜ਼ਿਮਨੀ ਚੋਣ, ਫਿਰ ਦੇਸ਼ ਦੀ ਪਾਰਲੀਮੈਂਟ ਦੀ ਚੋਣ, ਉਪਰੰਤ ਪੰਜਾਬ ਦੀਆਂ ਪੰਚਾਇਤੀ ਚੋਣਾਂ, ਫਿਰ 4 ਵਿਧਾਨ ਸਭਾ ਦੀ ਜ਼ਿਮਨੀ ਚੋਣ ਅਤੇ ਹੁਣ ਨਗਰ ਕੌਂਸਲ ਚੋਣ ਨੇ ਪੰਜਾਬ ਦਾ ਸਿਆਸੀ ਪਿੜ ਮੱਲੀ ਰਖਿਆ।

ਸਾਂਝਾ ਕਰੋ

ਪੜ੍ਹੋ