ਇਰਾਕ 9 ਸਾਲ ਦੀ ਮਾਸੂਮ ਬੱਚੀਆਂ ਨਾਲ ਵਿਆਹ ਕਰਨ ਦਾ ਹੱਕ ਦੇਣ ਦੀ ਕਰ ਰਿਹਾ ਹੈ ਤਿਆਰੀ

ਮੁਸਲਿਮ ਦੇਸ਼ ਇਰਾਕ ਨੇ ਇੱਕ ਕਾਨੂੰਨੀ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਵਿੱਚ ਮਰਦਾਂ ਨੂੰ 9 ਸਾਲ ਦੀਆਂ ਲੜਕੀਆਂ ਨਾਲ ਵਿਆਹ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਹੁਣ ਇਸਨੂੰ ਸਦਨ ਤੋਂ ਪਾਸ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 9 ਸਾਲ ਦੀਆਂ ਲੜਕੀਆਂ ਨੂੰ ਸਿੱਧੇ ਤੌਰ ‘ਤੇ ਵਿਆਹ ਕਰਨ ਦਾ ਅਧਿਕਾਰ ਦੇਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਜਿਨਸੀ ਸ਼ੋਸ਼ਣ ਦਾ ਅਧਿਕਾਰ ਦੇਣਾ। ਇਰਾਕ ਹੁਣ ਆਪਣੇ ਦੇਸ਼ ਦੇ ਵਿਆਹ ਕਾਨੂੰਨਾਂ ਵਿੱਚ ਸੋਧ ਕਰੇਗਾ। ਜਿੱਥੇ ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਤੋਂ ਘਟਾ ਕੇ 9 ਸਾਲ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਕ ਇਹ ਕਾਨੂੰਨ ਬਣਨ ਤੋਂ ਬਾਅਦ ਕਿਸੇ ਵੀ ਉਮਰ ਦੇ ਮਰਦਾਂ ਨੂੰ 9 ਸਾਲ ਦੀ ਉਮਰ ਦੀਆਂ ਲੜਕੀਆਂ ਨਾਲ ਵਿਆਹ ਕਰਨ ਦਾ ਕਾਨੂੰਨੀ ਅਧਿਕਾਰ ਹੋਵੇਗਾ।

‘ਦ ਟੈਲੀਗ੍ਰਾਫ’ ਦੀ ਰਿਪੋਰਟ ਮੁਤਾਬਕ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਲੜਕੀਆਂ ਨੂੰ ਤਲਾਕ, ਬੱਚਿਆਂ ਦੀ ਸੁਰੱਖਿਆ ਅਤੇ ਵਿਰਾਸਤ ਦਾ ਅਧਿਕਾਰ ਨਹੀਂ ਹੋਵੇਗਾ। ਇਨ੍ਹਾਂ ਸਭ ਤੋਂ ਵਾਂਝੇ ਕਰਨ ਲਈ ਸੋਧਾਂ ਵੀ ਤਜਵੀਜ਼ ਕੀਤੀਆਂ ਗਈਆਂ ਹਨ। ਸ਼ੀਆ ਪਾਰਟੀਆਂ ਦੇ ਗੱਠਜੋੜ ਦੀ ਅਗਵਾਈ ਵਾਲੀ ਇਰਾਕ ਦੀ ਰੂੜੀਵਾਦੀ ਸਰਕਾਰ ਦਲੀਲ ਦਿੰਦੀ ਹੈ ਕਿ ਇਹ ਫੈਸਲਾ ਕੁੜੀਆਂ ਨੂੰ “ਅਨੈਤਿਕ ਸਬੰਧਾਂ” ਤੋਂ ਬਚਾਉਣ ਦੀ ਕੋਸ਼ਿਸ਼ ਹੈ। ਇਸ ਲਈ ਇਸ ਪ੍ਰਸਤਾਵਿਤ ਸੋਧ ਨੂੰ ਪਾਸ ਕੀਤਾ ਜਾਣਾ ਚਾਹੀਦਾ ਹੈ। ਕਾਨੂੰਨ ਦੀ ਦੂਜੀ ਸੋਧ 16 ਸਤੰਬਰ ਨੂੰ ਪਾਸ ਕੀਤੀ ਗਈ ਸੀ। ਹਿਊਮਨ ਰਾਈਟਸ ਵਾਚ ਨੇ ਕਿਹਾ ਕਿ ਅਜਿਹੀਆਂ ਸੋਧਾਂ ਨੌਜਵਾਨ ਲੜਕੀਆਂ ਨੂੰ ਜਿਨਸੀ ਅਤੇ ਸਰੀਰਕ ਹਿੰਸਾ ਦੇ ਵਧੇ ਹੋਏ ਖਤਰੇ ਵਿੱਚ ਪਾ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਤੱਕ ਪਹੁੰਚ ਤੋਂ ਵਾਂਝਾ ਕਰ ਦਿੰਦੀਆਂ ਹਨ।

ਸਾਂਝਾ ਕਰੋ

ਪੜ੍ਹੋ

ਮੱਥੇ ਦੀਆਂ ਝੁਰੜੀਆਂ/ ਪ੍ਰਿੰ.ਗੁਰਮੀਤ ਸਿੰਘ ਪਲਾਹੀ

ਮੱਥੇ ਦੀਆਂ ਝੁਰੜੀਆਂ/ ਗੁਰਮੀਤ ਸਿੰਘ ਪਲਾਹੀ ਹੱਥਾਂ ਦੀਆਂ ਲਕੀਰਾਂ ਵਾਂਗਰ...