ਆਪਣੇ ਕਰਮਚਾਰੀਆਂ ਦੇ ਬਲਬੂਤੇ ਪ੍ਰੀਖਿਆਵਾਂ ਦਾ ਪ੍ਰਬੰਧ ਕਰੇ

ਮੈਡੀਕਲ, ਇੰਜੀਨੀਅਰਿੰਗ ਸਣੇ ਹੋਰ ਸਰਬ ਭਾਰਤੀ ਪ੍ਰੀਖਿਆਵਾਂ ਕਰਵਾਉਣ ਵਾਲੀ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ ਭਾਵ ਕਿ ਐੱਨਟੀਏ ’ਚ ਸੁਧਾਰ ਨੂੰ ਲੈ ਕੇ ਜੋ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਮਨਜ਼ੂਰੀ ਮਿਲਣ ਦੀ ਪੂਰੀ ਸੰਭਾਵਨਾ ਹੈ। ਇਹ ਵੀ ਨਜ਼ਰ ਆ ਰਿਹਾ ਹੈ ਕਿ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਐੱਨਟੀਏ ਦੀ ਕਾਰਜਪ੍ਰਣਾਲੀ ’ਚ ਸੁਧਾਰ ਹੋਵੇਗਾ ਤੇ ਪਿਛਲੇ ਸਾਲ ਨੀਟ ’ਚ ਕਮੀਆਂ ਦੇ ਕਾਰਨ ਇਸ ਸੰਸਥਾ ਦੀ ਭਰੋਸੇਯੋਗਤਾ ਨੂੰ ਜੋ ਸੱਟ ਵੱਜੀ ਹੈ, ਉਸ ’ਚ ਵੀ ਸੁਧਾਰ ਹੋ ਸਕੇਗਾ ਪਰ ਇਹ ਸਾਰਾ ਕੁਝ ਇਸ ’ਤੇ ਨਿਰਭਰ ਕਰੇਗਾ ਕਿ ਐੱਨਟੀਏ ’ਚ ਸੁਧਾਰ ਲਈ ਬਣਾਈ ਗਈ ਰਾਧਾਕ੍ਰਿਸ਼ਣਨ ਕਮੇਟੀ ਦੀਆਂ ਸਿਫ਼ਾਰਿਸ਼ਾਂ ’ਤੇ ਵੀ ਸਹੀ ਤਰੀਕੇ ਨਾਲ ਅਮਲ ਕੀਤਾ ਜਾਂਦਾ ਹੈ ਕਿ ਨਹੀਂ। ਯਕੀਨੀ ਤੌਰ ’ਤੇ ਇਹ ਸਮੇਂ ਦੀ ਮੰਗ ਹੈ ਕਿ ਐੱਨਟੀਏ ਜਿੱਥੋਂ ਤੱਕ ਸੰਭਵ ਹੋ ਸਕੇ, ਆਨਲਾਈਨ ਪੱਧਰ ਦੀਆਂ ਪ੍ਰੀਖਿਆਵਾਂ ਕਰਵਾਏ। ਜੇਕਰ ਵਿਦਿਆਰਥੀਆਂ ਦੀ ਜ਼ਿਆਦਾ ਗਿਣਤੀ ਦੇ ਕਾਰਨ ਆਫਲਾਈਨ ਪ੍ਰੀਖਿਆਵਾਂ ਕਰਵਾਉਣ ਦੇ ਅੜਿੱਕੇ ਹੋਣ ਤਾਂ ਅਜਿਹਾ ਕੀਤਾ ਜਾਣਾ ਚਾਹੀਦਾ ਪਰ ਇਸ ਤਰੀਕੇ ’ਚ ਵੀ ਇਹ ਤੈਅ ਕੀਤਾ ਜਾਣਾ ਜ਼ਰੂਰੀ ਹੈ ਕਿ ਪ੍ਰਸ਼ਨ ਪੱਤਰ ਡਿਜੀਟਲ ਰੂਪ ’ਚ ਹੀ ਪ੍ਰੀਖਿਆ ਕੇਂਦਰ ਤੱਕ ਪੁੱਜਦੇ ਹੋਣ।

ਇਸ ਤੋਂ ਇਲਾਵਾ ਇਹ ਵੀ ਹੋਣਾ ਚਾਹੀਦਾ ਹੈ ਕਿ ਪ੍ਰਸ਼ਨ ਪੱਤਰਾਂ ਦੇ ਕਈ ਸੈੱਟ ਤਿਆਰ ਕੀਤੇ ਜਾਣ ਤਾਂ ਕਿ ਜੇਕਰ ਕਿਤੇ ਕੋਈ ਭੁੱਲ ਚੁੱਕ ਹੋ ਵੀ ਜਾਵੇ ਤਾਂ ਕੌਮੀ ਪੱਧਰ ’ਤੇ ਪ੍ਰੀਖਿਆ ਨੂੰ ਰੱਦ ਕਰਨ ਦੀ ਨੌਬਤ ਨਾ ਆਵੇ। ਇਸ ਦੀ ਕੋਈ ਲੋੜ ਨਹੀਂ ਕਿ ਤਕਨੀਕ ਦੇ ਇਸ ਯੁੱਗ ’ਚ ਪ੍ਰਸ਼ਨ ਪੱਤਰ ਤਿਆਰ ਕਰ ਕੇ ਉਨ੍ਹਾਂ ਦਾ ਪ੍ਰਕਾਸ਼ਨ ਕਰਵਾਇਆ ਜਾਵੇ ਤੇ ਫਿਰ ਉਨ੍ਹਾਂ ਨੂੰ ਦੇਸ਼ ਭਰ ’ਚ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਇਆ ਜਾਵੇ। ਇਸ ਪ੍ਰੀਕਿਰਿਆ ਨੂੰ ਜ਼ਰੂਰੀ ਰੂਪ ਨਾਲ ਬੰਦ ਕਰਨਾ ਪਵੇਗਾ, ਕਿਉਂਕਿ ਪ੍ਰਸ਼ਨ ਪੱਤਰਾਂ ਨੂੰ ਭੇਜਣ ਦੀ ਪ੍ਰਕਿਰਿਆ ’ਚ ਉਨ੍ਹਾਂ ਦੀ ਖੁਫ਼ੀਆਗਿਰੀ ’ਚ ਕਿਤੇ ਵੀ ਸੰਨ੍ਹ ਲਾਈ ਜਾ ਸਕਦੀ ਹੈ। ਆਮ ਤੌਰ ’ਤੇ ਪ੍ਰੀਖਿਆਵਾਂ ’ਚ ਸੰਨ੍ਹ ਉਦੋਂ ਹੀ ਲੱਗਦੀ ਹੈ ਜਦੋਂ ਕਿਸੇ ਨਾ ਕਿਸੇ ਪੱਧਰ ’ਤੇ ਪ੍ਰਸ਼ਨ ਪੱਤਰ ਲੀਕ ਹੋ ਜਾਂਦੇ ਹਨ। ਅਸਲ ’ਚ ਪ੍ਰਸ਼ਨ ਪੱਤਰਾਂ ਨੂੰ ਡਿਜੀਟਲ ਮੋਡ ’ਚ ਪ੍ਰੀਖਿਆ ਕੇਂਦਰਾਂ ’ਚ ਭੇਜਣ ਦਾ ਪ੍ਰਬੰਧ ਐੱਨਟੀਏ ਦੇ ਨਾਲ-ਨਾਲ ਹੋਰ ਪ੍ਰੀਖਿਆਵਾਂ ਵਿਸ਼ੇਸ਼ ਰੂਪ ਵਿਚ ਪ੍ਰਤੀਯੋਗੀ ਪ੍ਰੀਖਿਆਵਾਂ ਕਰਵਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਕਰਨਾ ਚਾਹੀਦਾ ਹੈ। ਰਾਧਾਕ੍ਰਿਸ਼ਣਨ ਕਮੇਟੀ ਨੇ ਜੋ ਇਕ ਹੋਰ ਮਹੱਤਵਪੂਰਨ ਸਿਫ਼ਾਰਿਸ਼ ਕੀਤੀ ਹੈ, ਉਹ ਇਹ ਹੈ ਕਿ ਪ੍ਰੀਖਿਆਵਾਂ ਵਿਚ ਆਊਟਸੋਰਸਿੰਗ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕੀਤਾ ਜਾਵੇ। ਇਕ ਅਜਿਹੇ ਸਮੇਂ ਜਦੋਂ ਪ੍ਰੀਖਿਆਵਾਂ ਦੀ ਗੁਪਤਤਾ ਵਾਰ-ਵਾਰ ਭੰਗ ਹੋ ਰਹੀ ਹੈ, ਉਦੋਂ ਐੱਨਟੀਏ ਵਰਗੀ ਏਜੰਸੀ ਲਈ ਇਹ ਬਿਲਕੁਲ ਵੀ ਠੀਕ ਨਹੀਂ ਹੈ ਕਿ ਉਹ ਠੇਕੇ ’ਤੇ ਪ੍ਰੀਖਿਆਵਾਂ ਕਰਵਾਏ ਤੇ ਉਸ ਨੂੰ ਇਨ੍ਹਾਂ ਨੂੰ ਕਰਵਾਉਣ ਲਈ ਬਾਹਰਲੇ ਲੋਕਾਂ ਦੀ ਮਦਦ ਲੈਣੀ ਪਵੇ। ਇਸ ਦਾ ਪੂਰਾ ਖ਼ਦਸ਼ਾ ਹੈ ਕਿ ਪ੍ਰੀਖਿਆਵਾਂ ’ਚ ਗੜਬੜ ਲਈ ਇਹ ਬਾਹਰੀ ਲੋਕ ਜਵਾਬਦੇਹ ਹੁੰਦੇ ਹਨ। ਰਾਧਾਕ੍ਰਿਸ਼ਣਨ ਕਮੇਟੀ ਦੀ ਇਹ ਸਿਫ਼ਾਰਿਸ਼ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਬਣਾ ਕੇ ਰੱਖਣ ’ਚ ਸਹਾਇਕ ਹੋਣ ਵਾਲੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਨਿੱਜੀ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਬਣਾਉਣ ਤੋਂ ਬਚਿਆ ਜਾਵੇ। ਕਿਉਂਕਿ ਦੇਸ਼ ਦੇ ਹਰ ਹਿੱਸੇ ’ਚ ਕੇਂਦਰੀ ਵਿਦਿਆਲਿਆ ਤੇ ਨਵੋਦਿਆ ਵਿਦਿਆਲਿਆ ਹਨ, ਇਸ ਲਈ ਉਨ੍ਹਾਂ ਨੂੰ ਹੀ ਪ੍ਰੀਖਿਆ ਕੇਂਦਰ ਬਣਾਇਆ ਜਾਵੇ। ਅਜਿਹਾ ਇਸ ਲਈ ਜ਼ਰੂਰੀ ਹੈ ਕਿਉਂਕਿ ਨਿੱਜੀ ਸਕੂਲਾਂ ’ਚ ਨਕਲ ਮਾਫ਼ੀਆ ਕਿਸੇ ਨਾ ਕਿਸੇ ਤਰ੍ਹਾਂ ਸੰਨ੍ਹ ਲਗਾਉਣ ’ਚ ਸਮਰੱਥ ਰਹਿੰਦਾ ਹੈ। ਰਾਧਾਕ੍ਰਿਸ਼੍ਣਨ ਕਮੇਟੀ ਦੇ ਇਸ ਸੁਝਾਅ ਨੂੰ ਜ਼ਰੂਰੀ ਰੂਪ ’ਚ ਮਨਜ਼ੂਰ ਕੀਤਾ ਜਾਣਾ ਚਾਹੀਦਾ ਹੈ ਕਿ ਐੱਨਟੀਏ ਆਪਣੇ ਕਰਮਚਾਰੀਆਂ ਦੇ ਬਲਬੂਤੇ ਪ੍ਰੀਖਿਆਵਾਂ ਦਾ ਪ੍ਰਬੰਧ ਕਰੇ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...