ਐਨ.ਟੀ.ਪੀ.ਸੀ. ਗਰੀਨ ਊਰਜਾ ‘ਚ ਨਿਵੇਸ਼ ਲਈ ਹੋ ਜਾਓ ਤਿਆਰ

ਨਵੀਂ ਦਿੱਲੀ, 13 ਨਵੰਬਰ – ਸ਼ੇਅਰ ਬਾਜ਼ਾਰ ‘ਚ ਆਈ.ਪੀ.ਓ. ਨੂੰ ਲੈ ਕੇ ਕਾਫ਼ੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਟਾਕ ਮਾਰਕੀਟ ‘ਚ ਫੂਡ ਡਿਲੀਵਰੀ ਕੰਪਨੀ Swiggy ਦਾ IPO (Swiggy IPO Listing) ਸ਼ੇਅਰ ਲਿਸਟ ਹੋਇਆ ਹੈ। ਇਸ ਤੋਂ ਬਾਅਦ ਵੀ ਆਈਪੀਓ ਲਿਸਟਿੰਗ ਦਾ ਸਿਲਸਿਲਾ ਜਾਰੀ ਰਹੇਗਾ। ਨਿਵੇਸ਼ਕਾਂ ਵਿਚਕਾਰ NTPC ਗ੍ਰੀਨ ਐਨਰਜੀ ਆਈ.ਪੀ.ਓ. ਬਹੁਤ ਚਰਚਾ ਵਿੱਚ ਹੈ।ਜੇਕਰ ਤੁਸੀਂ ਵੀ ਇਸ IPO ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਆਈ.ਪੀ.ਓ. ਨਾਲ ਜੁੜੀ ਸਾਰੀ ਜਾਣਕਾਰੀ ਵਿਸਥਾਰ ਨਾਲ ਦੱਸਾਂਗੇ।

ਐਨ.ਟੀ.ਪੀ.ਸੀ. ਗ੍ਰੀਨ ਐਨਰਜੀ ਆਈ.ਪੀ.ਓ.

ਐਨ.ਟੀ.ਪੀ.ਸੀ. ਦੀ ਸਹਾਇਕ ਕੰਪਨੀ ਐਨ.ਟੀ.ਪੀ.ਸੀ. ਗ੍ਰੀਨ ਐਨਰਜੀ ਨੇ ਆਪਣੇ ਆਈ.ਪੀ.ਓ. ਦੇ ਪ੍ਰਾਈਜ਼ ਬੈਂਡ ਤੇ ਲਾਂਚ ਮਿਤੀ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਆਈ.ਪੀ.ਓ. ਐਨ.ਟੀ.ਪੀ.ਸੀ. ਗ੍ਰੀਨ ਐਨਰਜੀ ਲਿਮਟਿਡ ਆਈ.ਪੀ.ਓ. ਪ੍ਰਾਈਸ ਬੈਂਡ) ਦਾ ਪ੍ਰਾਈਸ ਬੈਂਡ 102 ਰੁਪਏ ਤੋਂ 108 ਰੁਪਏ ਪ੍ਰਤੀ ਇਕੁਇਟੀ ਤੈਅ ਕੀਤੀ ਗਿਆ ਹੈ। ਇਸ ਆਈ.ਪੀ.ਓ. ਵਿੱਚ ਪ੍ਰਤੀ ਇਕੁਇਟੀ ਦੀ ਫੇਸ ਵੈਲੀਓ 10 ਰੁਪਏ ਹੈ। ਇਸ ਦੇ ਨਾਲ ਹੀ ਆਈ.ਪੀ.ਓ. ਦਾ ਲਾਟ ਸਾਈਜ਼ 138 ਸ਼ੇਅਰ ਹੈ।

ਐਂਕਰ ਨਿਵੇਸ਼ਕਾਂ ਲਈ ਐਨ.ਟੀ.ਪੀ.ਸੀ. ਗ੍ਰੀਨ ਐਨਰਜੀ ਆਈ.ਪੀ.ਓ. 18 ਨਵੰਬਰ ਨੂੰ ਖੁੱਲ੍ਹ ਜਾਵੇਗਾ। ਬਾਕੀ ਨਿਵੇਸ਼ਕਾਂ ਲਈ ਇਹ ਆਈ.ਪੀ.ਓ. 19 ਨਵੰਬਰ 2024 (ਮੰਗਲਵਾਰ) ਨੂੰ ਖੁੱਲ੍ਹੇਗਾ ਤੇ 22 ਨਵੰਬਰ 2024 (ਸ਼ੁੱਕਰਵਾਰ) ਨੂੰ ਬੰਦ ਹੋਵੇਗਾ। ਆਈ.ਪੀ.ਓ. ਦੀ ਅਲਾਟਮੈਂਟ 25 ਨਵੰਬਰ 2024 (ਸੋਮਵਾਰ) ਨੂੰ ਹੋਵੇਗੀ ਤੇ 26 ਨਵੰਬਰ 2024 (ਮੰਗਲਵਾਰ) ਨੂੰ ਨਿਵੇਸ਼ਕਾਂ ਦੇ ਡੀਮੈਟ ਅਕਾਊਂਟ ਵਿੱਚ ਕ੍ਰੈਡਿਟ ਹੋਵੇਗਾ। ਜਿਨ੍ਹਾਂ ਨਿਵੇਸ਼ਕਾਂ ਨੂੰ ਸ਼ੇਅਰ ਅਲਾਟ ਹੋਣਗੇ, ਉਨ੍ਹਾਂ ਨੇ 26 ਨਵੰਬਰ ਨੂੰ ਰਿਫੰਡ ਮਿਲ ਜਾਵੇਗਾ। ਐਨ.ਟੀ.ਪੀ.ਸੀ. ਗ੍ਰੀਨ ਐਨਰਜੀ IPO ਦੀ ਲਿਸਟ ਸ਼ੇਅਰ ਬਾਜ਼ਾਰ ਦੇ ਸੂਚਕ ਅੰਕ BSE ਤੇ NSE ‘ਤੇ 27 ਨਵੰਬਰ 2024 (ਬੁੱਧਵਾਰ) ਨੂੰ ਹੋ ਸਕਦੀ ਹੈ। ਪ੍ਰਾਈਜ਼ ਬੈਡ 102 ਤੋਂ 108 ਰੁਪਏ, ਲਾਟ ਸਾਈਡ 138 ਸ਼ੇਅਰ, ਓਪਨ ਡੇਟ 19 ਨਵੰਬਰ 2024, ਕਲੋਜ ਡੇਟ 22 ਨਵੰਬਰ 2024, ਅਲਾਟਮੈਂਟ ਡੇਟ 25 ਨਵੰਬਰ 2024 , ਲਿਸਟਿੰਗ ਡੇਟ 27 ਨਵੰਬਰ 2024

ਕਿਸ ਨਿਵੇਸ਼ਕ ਲਈ ਕਿੰਨਾ ਰਿਜ਼ਰਵ

ਐਨ.ਟੀ.ਪੀ.ਸੀ. ਗ੍ਰੀਨ ਐਨਰਜੀ ਦਾ ਆਈ.ਪੀ.ਓ. QIB ਲਈ 75 ਫੀਸਦੀ NII ਲਈ 15 ਫੀਸਦੀ ਤੇ ਰਿਟੇਲ ਨਿਵੇਸ਼ਕਾਂ ਲਈ 10 ਫੀਸਦੀ ਰਿਜ਼ਰਵ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਇਸ ਆਈ.ਪੀ.ਓ. ‘ਚ ਪ੍ਰਤੀ ਸ਼ੇਅਰ 5 ਰੁਪਏ ਦੀ ਡਿਸਕਾਊਂਟ ਮਿਲੇਗਾ। ਇਸ ਆਈਪੀਓ ਵਿੱਚ ਕੰਪਨੀ 10,000 ਕਰੋੜ ਰੁਪਏ ਦਾ ਮੂਲ ਫਰੈੱਸ਼ ਇਸ਼ੂ ਜਾਰੀ ਕਰੇਗੀ ਤੇ ਆਫ਼ਰ ਫਾਰ ਸੇਲ ਦੇ ਮਾਧਿਅਮ ਦੀ ਵਿਕਰੀ ਨਹੀਂ ਹੋਵੇਗੀ । ਇਸ ਆਈ.ਪੀ.ਓ. ਦਾ ਰਜਿਸਟਰਾਰ KFin Technologies Limited ਹੈ। ਇਸ ਦੇ ਨਾਲ ਹੀ ਆਈਪੀਓ ਲੀਡ ਮੈਨੇਜਰ IDBI Capital Markets & Securities Limited, HDFC Bank Limited, IIFL Securities Limited ਤੇ Nuvama Wealth Man agement ਲਿਮਿਟਿਡ ਹੈ।

ਸਾਂਝਾ ਕਰੋ

ਪੜ੍ਹੋ

ਪਰਾਲੀ ਦਾ ਪ੍ਰਦੂਸ਼ਣ

ਪੰਜਾਬ ਵਿੱਚ ਇਸ ਸਮੇਂ ਇੱਕ ਪਾਸੇ ਵਿਧਾਨ ਸਭਾ ਦੀਆਂ ਜ਼ਿਮਨੀ...