ਰੀਅਲਮੀ ਲਿਆ ਰਿਹਾ ਅੰਡਰਵਾਟਰ ਫੋਟੋਗ੍ਰਾਫੀ ਮੋਡ ਵਾਲਾ ਸਮਾਰਟਫੋਨ

ਨਵੀਂ ਦਿੱਲੀ, 9 ਨਵੰਬਰ – ਰੀਅਲਮੀ ਨੇ ਆਪਣੇ ਫਲੈਗਸ਼ਿਪ ਰੀਅਲਮੀ GT 7 Pro ਦੀ ਚੀਨ ਲਈ ਲਾਂਚ ਡੇਟ ਕੰਫਰਮ ਕਰ ਦਿੱਤੀ ਹੈ। ਇਹ 4 ਨਵੰਬਰ ਨੂੰ ਚੀਨ ‘ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਬਾਰੇ ਕਈ ਤਰ੍ਹਾਂ ਦੀ ਜਾਣਕਾਰੀ ਕੰਫਰਮ ਹੋ ਚੁੱਕੀ ਹੈ । ਫੋਨ ਨੂੰ ਚੀਨ ‘ਚ ਪੇਸ਼ ਕਰਨ ਤੋਂ ਬਾਅਦ ਕੰਪਨੀ ਭਾਰਤ ‘ਚ ਵੀ ਲੈ ਕੇ ਆਉਣ ਵਾਲੀ ਹੈ। ਫੋਨ ਇਸ ਮਹੀਨੇ ਭਾਰਤ ‘ਚ ਲਾਂਚ ਹੋਵੇਗਾ।ਕੰਪਨੀ ਨੇ ਇਹ ਵੀ ਕਿਹਾ ਕਿ ਇਹ ਭਾਰਤ ਦਾ ਪਹਿਲਾਂ ਅਜਿਹਾ ਫੋਨ ਹੋਵੇਗਾ। ਜਿਸ ‘ਚ Qualcomm ਦਾ ਲੇਟੈਸਟ Snapdragon 8 Elite ਹੋਵੇਗਾ। ਹੁਣ ਇਸ ਫਲੈਗਸ਼ਿਪ ਫੋਨ ਦੇ ਕੈਮਰਿਆਂ ਦੀ ਡਿਟੇਲ ਸਾਹਮਣੇ ਆਈ ਹੈ। ਬ੍ਰਾਂਡ ਦੇ ਆਫੀਸ਼ਲ Weibo ਪੇਜ ‘ਤੇ ਕੁਝ ਹੋਰ ਚੀਜ਼ਾਂ ਬਾਰੇ ਦੱਸਿਆ ਗਿਆ ਹੈ।

ਰੀਅਲਮੀ GT 7 Pro ਟੈਲੀਫੋਟੋ ਕੈਮਰਾ ਫੀਚਰਜ਼

ਇਸ ਸਾਲ ਲਾਂਚ ਹੋਣ ਵਾਲੇ ਜ਼ਿਆਦਾਤਰ ਫਲੈਗਸ਼ਿਪ ਸਮਾਰਟਫੋਨ ‘ਚ ਪੈਰੀਸਕੋਪ ਟੈਲੀਫੋਟੋ ਕੈਮਰਾ ਦਿੱਤਾ ਜਾਵੇਗਾ ਪਰ ਰੀਅਲਮੀ ਇਸ ਮਾਮਲੇ ‘ਚ ਥੋੜ੍ਹਾ ਅਲੱਗ ਕਰਨ ਵਾਲਾ ਹੈ। GT 7 Pro ਫੋਨ ਨੂੰ ਅੰਡਰਵਾਟਰ ਫੋਟੋਗ੍ਰਾਫੀ ਮੋਡ ਨਾਲ ਲਿਆਦਾ ਜਾ ਰਿਹਾ ਹੈ। ਡਿਵਾਇਸ ਅੰਡਰਵਾਟਰ ਫਿੰਗਰਪ੍ਰਿੰਟ ਅਨਲਾਕਿੰਗ ਨੂੰ ਸਪੋਰਟ ਕਰੇਗਾ ਤੇ ਅਨਲਾਕ ਤੋਂ ਬਾਅਦ ਸਿੱਧੀ ਕੈਮਰਾ ਐਪ ਨੂੰ ਖੋਲ੍ਹੇਗਾ। ਯੂਜ਼ਰਜ਼ ਰਿਅਰ ਤੇ ਫਰੰਟ ਦੋਵੇ ਕੈਮਰੇ ਨਾਲ ਪਿਕਚਰਸ ਕਲਿੱਕ ਕਰ ਸਕਣਗੇ ਤੇ ਜ਼ੂਮ ਇੰਨ ਵੀ ਕਰ ਸਕੋਗੇ। ਇਹ ਫੋਨ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਪਾਣੀ ਨੂੰ ਅਪਣੇ ਆਪ ਬਾਹਰ ਕੱਢ ਦੇਵੇਗਾ। ਇੰਨ੍ਹਾਂ ਹੀ ਨਹੀਂ ਬ੍ਰਾਂਡ ਦਾ ਦਾਅਵਾ ਹੈ ਕਿ ਰੀਅਲਮੀ GT 7 Pro ‘ਚ 1/1,000 ਸੈਕਿੰਡ ਦੀ ਸਪੀਡ ਨਾਲ ਮੂਵਿੰਗ ਪਲਾਂ ਨੂੰ ਕੈਪਚਰ ਕਰਨ ਲਈ AI DMotion ਐਲਗੋਰਿਦਮ ਵੀ ਹੋਵੇਗਾ। ਰਿਅਲਮੀ ਜੀਟੀ 7 ਪ੍ਰੋ ‘ਚ ਟੈਲੀਫੋਟੋ ਕੈਮਰੇ ਜ਼ਰੀਏ 3x ਆਪਟੀਕਲ ਜ਼ੂਮ, 6X ਲੈਨਸਲੈਸ ਜ਼ੂਮ ਤੇ 120X ਤਕ ਡਿਜੀਟਲ ਜ਼ੂਮ ਦੀ ਸੁਵਿਧਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਕੰਫਰਮ ਹੈ ਡਿਟੇਲ

ਰੀਅਲਮੀ GT 7 Pro ‘ਚ Snapdragon 8 Elite SoC ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ‘ਚ Qualcomm ਦਾ ਕਸਟਮ Orion Core CPU ਹੈ, ਜਿਸ ਦੀ ਟਾਪ ਕਲਾਕ ਸਪੀਡ 4.32GHz ਹੈ। ਰੀਅਲਮੀ ਇਸ ਚਿਪ ਨੂੰ 12GB LPDDR5X ਰੈਮ ਤੇ 12GB LPDDR5X ਸਟੋਰਜ ਨਾਲ ਜੋੜੇਗਾ। ਇਸ ‘ਚ 120W ਵਾਈਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 6,500 mAh ਦੀ ਬੈਟਰੀ ਹੋਵੇਗੀ। ਫੋਨ Samsung Eco 2 OLED Plus ਨਾਲ ਆ ਰਿਹਾ ਹੈ। ਚੀਨ ‘ਚ ਇਸ ਦੀ ਸ਼ੁਰੂਆਤੀ ਕੀਮਤ CNY 3,999 (ਲਗਪਗ 47,100ਰੁਪਏ) ਹੋਵੇਗੀ। ਇਸ ਨੂੰ ਮਾਰਸ ਐਕਸਪਲੋਰੇਸ਼ਨ ਐਡੀਸ਼ਨ, ਸਟਾਰ ਟ੍ਰੇਲ ਟਾਈਟੇਨੀਅਮ ਤੇ ਲਾਈਟ ਡੋਮੇਨ ਵ੍ਹਾਈਟ ਕਲਰ ਆਪਸ਼ਨ ‘ਚ ਪੇਸ਼ ਕੀਤਾ ਜਾਵੇਗਾ।

ਸਾਂਝਾ ਕਰੋ

ਪੜ੍ਹੋ