ਟਰੰਪ ਨੇ ਸੂਸੀ ਵਾਈਲਸ ਨੂੰ ਵ੍ਹਾਈਟ ਹਾਊਸ ਦਾ ਚੀਫ ਆਫ ਸਟਾਫ ਨਿਯੁਕਤ ਕੀਤਾ

ਨਿਊਯਾਰਕ, 09 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਮੁਹਿੰਮ ਪ੍ਰਬੰਧਕ ਸੂਜ਼ੀ ਵਾਈਲਸ ਨੂੰ ਆਪਣਾ ਚੀਫ ਆਫ ਸਟਾਫ ਨਿਯੁਕਤ ਕੀਤਾ ਹੈ, ਜੋ ਵ੍ਹਾਈਟ ਹਾਊਸ ਦੇ ਕਾਰਜਕਾਰੀ ਦਫਤਰ ਦੀ ਅਗਵਾਈ ਕਰਨ ਵਾਲੀ ਅਤੇ ਪ੍ਰਭਾਵਸ਼ਾਲੀ ਕੈਬਨਿਟ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਹੈ | ਉਸ ਨੂੰ ਜੇਤੂ ਮੁਹਿੰਮ ਪ੍ਰਬੰਧਕ ਕਰਾਰ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ ‘ਚ ਸੂਜ਼ੀ ਨੂੰ ਪਹਿਲੀ ਮਹਿਲਾ ਚੀਫ ਆਫ ਸਟਾਫ ਦੇ ਰੂਪ ‘ਚ ਮਿਲਣਾ ਇੱਕ ਸਨਮਾਨ ਦੀ ਗੱਲ ਹੈ | ਟਰੰਪ ਨੇ ‘ਐਕਸ’ ‘ਤੇ ਕਿਹਾ ਕਿ ਸੂਜ਼ੀ ਸਖਤ, ਚੁਸਤ, ਨਵੀਨਤਾਕਾਰੀ ਅਤੇ ਵਿਸ਼ਵਵਿਆਪੀ ਤੌਰ ‘ਤੇ ਪ੍ਰਸੰਸਾਯੋਗ ਅਤੇ ਸਤਿਕਾਰਯੋਗ ਹੈ | ਇਹ ਪਹਿਲੀ ਨਿਯੁਕਤੀ ਹੈ, ਜਿਸ ਦਾ ਟਰੰਪ ਨੇ ਆਪਣੇ ਪ੍ਰਸ਼ਾਸਨ ਲਈ ਐਲਾਨ ਕੀਤਾ ਹੈ |

ਚੀਫ ਆਫ ਸਟਾਫ ਰਾਸ਼ਟਰਪਤੀ ਲਈ ਗੇਟਕੀਪਰ, ਕਾਂਗਰਸ, ਸਰਕਾਰੀ ਵਿਭਾਗਾਂ, ਏਜੰਸੀਆਂ ਨਾਲ ਸੰਪਰਕ ਵਜੋਂ ਕੰਮ ਕਰਦਾ ਹੈ ਅਤੇ ਨੀਤੀਗਤ ਫੈਸਲਿਆਂ ਦੀ ਅਗਵਾਈ ਵੀ ਕਰਦਾ ਹੈ | ਆਪਣੀ ਮੁਹਿੰਮ ਵਿਚ ਵਾਈਲਸ ਦੀ ਭੂਮਿਕਾ ‘ਤੇ ਟਰੰਪ ਨੇ ਕਿਹਾ ਕਿ ਉਸ ਨੇ ਉਨ੍ਹਾ ਅਮਰੀਕੀ ਇਤਿਹਾਸ ਵਿਚ ਸਭ ਤੋਂ ਵੱਡੀਆਂ ਰਾਜਨੀਤਕ ਜਿੱਤਾਂ ਵਿੱਚੋਂ ਇਕ ਪ੍ਰਾਪਤ ਕਰਨ ਵਿਚ ਮਦਦ ਕੀਤੀ ਹੈ | ਵਾਈਲਸ (67) ਨੇ ਇੱਕ ਸ਼ਡਿਊਲਰ ਵਜੋਂ ਜੂਨੀਅਰ ਸਥਿਤੀ ‘ਚ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਮੁਹਿੰਮ ‘ਚ ਕੰਮ ਕੀਤਾ ਸੀ | ਟਰੰਪ ਨੇ 2022 ‘ਚ ਉਸ ਨੂੰ ਸੇਵ ਅਮਰੀਕਾ ਪੋਲੀਟਿਕਲ ਐਕਸ਼ਨ ਕਮੇਟੀ ਦੇ ਮੁਖੀ ਵਜੋਂ ਨਿਯੁਕਤ ਕੀਤਾ ਕਿਉਂਕਿ ਉਹ ਵ੍ਹਾਈਟ ਹਾਊਸ ‘ਚ ਵਾਪਸੀ ਦੀ ਯੋਜਨਾ ਬਣਾ ਰਿਹਾ ਸੀ |

ਸਾਂਝਾ ਕਰੋ

ਪੜ੍ਹੋ