ਬੀ.ਐਸ.ਐਨ.ਐਲ ਨੇ ਘਟਾਈ 600GB ਡਾਟਾ ਪਲਾਨ ਦੀ ਕੀਮਤ

ਨਵੀਂ ਦਿੱਲੀ, 5 ਨਵੰਬਰ – ਬੀ.ਐਸ.ਐਨ.ਐਲ ਨੇ ਆਪਣੇ ਉਪਭੋਗਤਾਵਾਂ ਲਈ ਇੱਕ ਪਲਾਨ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਕੰਪਨੀ ਦੀਵਾਲੀ ਆਫ਼ਰ ਦੇ ਤਹਿਤ ਗਾਹਕਾਂ ਨੂੰ ਸਸਤੇ ਰਿਚਾਰਜ ਪਲਾਨ ਦੇ ਰਹੀ ਹੈ। ਦੀਵਾਲੀ ਬੀਤ ਜਾਣ ਦੇ ਬਾਵਜੂਦ ਵੀ ਟੈਲੀਕਾਮ ਕੰਪਨੀਆਂ ਆਫ਼ਰ ਦੀ ਵਰਖਾ ਕਰ ਰਹੀਆਂ ਹਨ। ਸਰਕਾਰੀ ਮਾਲਕੀ ਵਾਲੀ ਕੰਪਨੀ ਬੀਐਸਐਨਐਲ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਯੂਜ਼ਰਜ਼ ਕੰਪਨੀ ਦੇ 1999 ਰੁਪਏ ਦੇ ਪ੍ਰੀਪੇਡ ਪਲਾਨ ਨੂੰ ਸਸਤੀ ਕੀਮਤ ‘ਤੇ ਐਕਟੀਵੇਟ ਕਰ ਸਕਦੇ ਹਨ। ਧਿਆਨ ਯੋਗ ਹੈ ਕਿ ਇਹ ਆਫ਼ਰ ਸੀਮਤ ਸਮੇਂ ਲਈ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਇਸ ਦਾ ਫ਼ਾਇਦਾ ਲੈਣਾ ਚਾਹੁੰਦੇ ਹੋ ਤਾਂ ਗਾਹਕਾਂ ਨੂੰ ਜਲਦੀ ਕਾਰਵਾਈ ਕਰਨੀ ਪਵੇਗੀ। ਆਓ ਇਸ ਆਫ਼ਰ ਦੀ ਡਿਟੇਲ ਬਾਰੇ ਜਾਣਦੇ ਹਾਂ।

BSNL ਦਾ ਦੀਵਾਲੀ ਆਫ਼ਰ

BSNL ਦੇ ਦੀਵਾਲੀ ਆਫ਼ਰ ਦੇ ਤਹਿਤ 1999 ਰੁਪਏ ਦੇ ਪਲਾਨ ‘ਤੇ 100 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪਲਾਨ ਦੀ ਪ੍ਰਭਾਵੀ ਕੀਮਤ 18,99 ਰੁਪਏ ਰਹਿ ਗਈ ਹੈ। ਇਹ ਆਫ਼ਰ ਸੀਮਤ ਸਮੇਂ ਲਈ ਦਿੱਤਾ ਜਾ ਰਿਹਾ ਹੈ। ਇਸ ਦਾ ਲਾਭ 7 ਨਵੰਬਰ ਤੱਕ ਹੀ ਲਿਆ ਜਾ ਸਕਦਾ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤ 28 ਅਕਤੂਬਰ ਤੋਂ ਕੀਤੀ ਸੀ।

ਕਿਹੜੇ ਮਿਲਦੇ ਹਨ ਫ਼ਇਦੇ?

ਇਸ ਪਲਾਨ ਵਿੱਚ ਉਪਲਬਧ ਫ਼ਾਇਦਿਆਂ ਦੀ ਗੱਲ ਕਰੀਏ ਤਾਂ ਕੁੱਲ 600 ਜੀਬੀ ਡੇਟਾ 365 ਦਿਨਾਂ ਦੀ ਵੈਲਿਡਿਟੀ ਲਈ ਰੋਲਆਊਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਨਲਿਮਟਿਡ ਵੌਇਸ ਕਾਲਿੰਗ ਅਤੇ ਪ੍ਰਤੀ ਦਿਨ 100 SMS ਭੇਜਣ ਦੀ ਸਹੂਲਤ ਉਪਲਬਧ ਹੈ। ਇਹ ਪਲਾਨ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਸਾਬਤ ਹੋ ਸਕਦਾ ਹੈ ਜੋ ਸਿਮ ਨੂੰ ਐਕਟਿਵ ਰੱਖਣ ਲਈ ਕਿਫਾਇਤੀ ਪਲਾਨ ਦੀ ਤਲਾਸ਼ ਕਰ ਰਹੇ ਹਨ। ਇਸ ਪਲਾਨ ‘ਚ ਸਾਰੇ ਫ਼ਾਇਦੇ ਮਿਲਦੇ ਹਨ ਅਤੇ ਹੋਰ ਕੰਪਨੀਆਂ ਦੇ ਮੁਕਾਬਲੇ ਕੀਮਤ ਵੀ ਘੱਟ ਹੈ।

ਸੋਸ਼ਲ ਮੀਡੀਆ ‘ਤੇ ਮਿਲੀ ਜਾਣਕਾਰੀ

BSNL ਨੇ ਆਪਣੇ X ਹੈਂਡਲ ‘ਤੇ ਦੀਵਾਲੀ ਆਫ਼ਰ ਦੀ ਜਾਣਕਾਰੀ ਸਾਂਝੀ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਦਾ ਲਾਭ ਸੀਮਤ ਸਮੇਂ ਲਈ ਹੀ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ BSNL Selfcare App ਰਾਹੀਂ ਕਈ ਤਰ੍ਹਾਂ ਦੇ ਆਫ਼ਰ ਦੇ ਰਹੀ ਹੈ। ਇਸ ‘ਚ ਕੰਪਨੀ ਦੇ ਸਾਰੇ ਰੀਚਾਰਜ ਪਲਾਨ ‘ਤੇ 2 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਹਾਲਾਂਕਿ, ਇਸਦਾ ਫ਼ਾਇਦਾ ਲੈਣ ਲਈ, ਤੁਹਾਨੂੰ ਗੂਗਲ ਪਲੇ ਸਟੋਰ ਤੋਂ ਐਪ ਨੂੰ ਇੰਸਟਾਲ ਕਰਨਾ ਹੋਵੇਗਾ ਅਤੇ ਕੁਝ ਪ੍ਰਕਿਰਿਆਵਾਂ ਨੂੰ ਪੂਰਾ ਕਰਨਾ ਹੋਵੇਗਾ।

ਸਾਂਝਾ ਕਰੋ

ਪੜ੍ਹੋ

ਗ਼ੈਰ-ਲਾਇਸੈਂਸੀ ਹਥਿਆਰ

ਦੇਸ਼ ’ਚ ਖੁੰਭਾਂ ਵਾਂਗ ਪੈਦਾ ਹੋ ਰਹੀਆਂ ਗ਼ੈਰ-ਲਾਇਸੈਂਸੀ ਹਥਿਆਰ ਤੇ...