ਨਵੀਂ ਦਿੱਲੀ, 5 ਨਵੰਬਰ – ਗੁਰਦੇ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹਨ ਜੋ ਖ਼ੂਨ ਨੂੰ ਫਿਲਟਰ ਕਰਨ ਤੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ। ਇਸ ਲਈ ਗੁਰਦਿਆਂ ਦਾ ਸਹੀ ਢੰਗ ਨਾਲ ਕੰਮ ਕਰਨਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਹਾਲਾਂਕਿ, ਬਹੁਤ ਸਾਰੇ ਕਾਰਨਾਂ ਜਿਵੇਂ ਕਿ ਮਾੜੀ ਖੁਰਾਕ ਤੇ ਜੀਵਨਸ਼ੈਲੀ ਕਾਰਨ ਗੁਰਦੇ ਖਰਾਬ ਹੋ ਜਾਂਦੇ ਹਨ, ਜਿਸ ਦੇ ਕੁਝ ਲੱਛਣ ਸਾਡੇ ਸਰੀਰ ‘ਚ ਦਿਖਾਈ ਦਿੰਦੇ ਹਨ। ਇਨ੍ਹਾਂ ਲੱਛਣਾਂ ਦੀ ਜਲਦੀ ਪਛਾਣ ਕਰ ਕੇ ਤੁਸੀਂ ਸਮੇਂ ਸਿਰ ਸਹੀ ਇਲਾਜ ਅਤੇ ਸਾਵਧਾਨੀਆਂ ਦੀ ਮਦਦ ਨਾਲ ਗੁਰਦਿਆਂ ਨੂੰ ਦੁਬਾਰਾ ਸਿਹਤਮੰਦ ਬਣਾ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਅਜਿਹੇ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਡਨੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਹੈ।।
ਕਿਡਨੀ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਦੇ ਸੰਕੇਤ (Kidney Failure Symptoms)
ਯੂਰਿਨ ‘ਚ ਬਦਲਾਅ- ਪਿਸ਼ਾਬ ਦੇ ਰੰਗ, ਮਾਤਰਾ ਜਾਂ ਗੰਧ ‘ਚ ਬਦਲਾਅ ਹੋਣਾ ਕਿਡਨੀ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਜਿਵੇਂ ਕਿ ਪਿਸ਼ਾਬ ‘ਚ ਝੱਗ ਆਉਣਾ, ਖ਼ੂਨ ਆਉਣਾ ਜਾਂ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਮਾਤਰਾ ‘ਚ ਯੂਰਿਨ ਆਉਣਾ।
ਸੋਜ਼ਿਸ਼- ਪੈਰਾਂ, ਅੱਡੀਆਂ ਜਾਂ ਚਿਹਰੇ ‘ਤੇ ਸੋਜ਼ਿਸ਼ ਆਉਣਾ ਕਿਡਨੀ ‘ਚ ਪਾਣੀ ਜਮ੍ਹਾਂ ਹੋਣ ਦਾ ਸੰਕੇਤ ਹੋ ਸਕਦਾ ਹੈ।
ਥਕਾਵਟ ਤੇ ਕਮਜ਼ੋਰੀ- ਜਦੋਂ ਗੁਰਦੇ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਤਾਂ ਸਰੀਰ ‘ਚ ਖ਼ੂਨ ਦੀ ਕਮੀ ਹੋ ਸਕਦੀ ਹੈ ਜਿਸ ਨਾਲ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
ਹਾਈ ਬਲੱਡ ਪ੍ਰੈਸ਼ਰ- ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਗੁਰਦੇ ਦੀ ਅਹਿਮ ਭੂਮਿਕਾ ਹੁੰਦੀ ਹੈ। ਜੇਕਰ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਤਾਂ ਬਲੱਡ ਪ੍ਰੈਸ਼ਰ ਵਧ ਸਕਦਾ ਹੈ।
ਮਤਲੀ ਤੇ ਉਲਟੀਆਂ- ਗੁਰਦੇ ਦੀ ਬਿਮਾਰੀ ਮਤਲੀ ਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਚੱਕਰ ਆਉਣਾ- ਕਿਡਨੀ ਦੀ ਬਿਮਾਰੀ ਕਾਰਨ ਖੂਨ ‘ਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਭੁੱਖ ਘੱਟ ਲੱਗਦੀ ਹੈ। ਇਸ ਕਾਰਨ ਸਰੀਰ ਕਮਜ਼ੋਰ ਹੋਣ ਲੱਗਦਾ ਹੈ ਤੇ ਚੱਕਰ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਸਕਿਨ ‘ਚ ਖੁਜਲੀ- ਗੁਰਦੇ ਦੀ ਬਿਮਾਰੀ ਕਾਰਨ ਸਕਿਨ ‘ਚ ਖੁਜਲੀ ਹੋ ਸਕਦੀ ਹੈ।
ਪਿਸ਼ਾਬ ‘ਚ ਪ੍ਰੋਟੀਨ – ਪਿਸ਼ਾਬ ‘ਚ ਪ੍ਰੋਟੀਨ ਦੀ ਮੌਜੂਦਗੀ ਕਿਡਨੀ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਦਾ ਸੰਕੇਤ ਹੋ ਸਕਦਾ ਹੈ।
ਗੁਰਦਿਆਂ ਨੂੰ ਸਿਹਤਮੰਦ ਰੱਖਣ ਦੇ ਤਰੀਕੇ
ਗੁਰਦੇ ਦੀ ਬਿਮਾਰੀ ਨੂੰ ਰੋਕਣ ਜਾਂ ਹੌਲੀ ਕਰਨ ਲਈ ਕੁਝ ਸਾਵਧਾਨੀਆਂ ਵਰਤ ਸਕਦੇ ਹੋ-
ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖੇ- ਹਾਈ ਬਲੱਡ ਪ੍ਰੈਸ਼ਰ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
ਡਾਇਬਟੀਜ਼ ਨੂੰ ਕੰਟਰੋਲ ਕਰੋ- ਡਾਇਬਟੀਜ਼ ਗੁਰਦਿਆਂ ਦੀ ਬਿਮਾਰੀ ਦਾ ਇਕ ਮਹੱਤਵਪੂਰਨ ਕਾਰਨ ਹੈ। ਇਸ ਲਈ ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
ਸਿਹਤਮੰਦ ਵਜ਼ਨ ਬਣਾਈ ਰੱਖੋ- ਮੋਟਾਪਾ ਗੁਰਦਿਆਂ ‘ਤੇ ਵਾਧੂ ਦਬਾਅ ਪਾਉਂਦਾ ਹੈ। ਇਸ ਲਈ ਸਿਹਤਮੰਦ ਵਜ਼ਨ ਬਣਾਈ ਰੱਖਣਾ ਜ਼ਰੂਰੀ ਹੈ।
ਨਿਯਮਤ ਕਸਰਤ ਕਰੋ- ਨਿਯਮਤ ਕਸਰਤ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ, ਭਾਰ ਘਟਾਉਣ ਤੇ ਗੁਰਦਿਆਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੀ ਹੈ।
ਖੂਬ ਪਾਣੀ ਪੀਓ- ਬਹੁਤ ਸਾਰਾ ਪਾਣੀ ਪੀਣ ਨਾਲ ਗੁਰਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ।
ਲੂਣ ਦਾ ਸੇਵਨ ਘਟਾਓ – ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਲਈ ਭੋਜਨ ‘ਚ ਨਮਕ ਦੀ ਮਾਤਰਾ ਘਟਾਓ।
ਸਿਗਰਟਨੋਸ਼ੀ ਨਾ ਕਰੋ- ਸਿਗਰਟਨੋਸ਼ੀ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਡਾਕਟਰ ਦੀ ਸਲਾਹ ਅਨੁਸਾਰ ਹੀ ਲਓ ਦਵਾਈ- ਕੁਝ ਦਵਾਈਆਂ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਦਵਾਈ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਹੀ ਲਓ।