ਇਮਾਨਦਾਰ ਪੰਚਾਇਤਾਂ ਹੀ ਅਸਲ ਵਿੱਚ ਕਰ ਸਕਦੀਆਂ ਹਨ ਪਿੰਡਾਂ ਦਾ ਸਰਬ ਪੱਖੀ ਵਿਕਾਸ

ਪਟਿਆਲਾ, 26 ਅਕਤੂਬਰ – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਗੁਰਵੀਰ ਸਿੰਘ ਕਾਲਸਨਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਮੂਹ ਨਵੀਆਂ ਚੁਣੀਆਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਤੇ ਕਿਹਾ ਕਿ ਹਰੇਕ ਪੰਚਾਇਤ ਨੂੰ ਪਿੰਡ ਅਤੇ ਪਿੰਡ ਦੇ ਲੋਕਾਂ ਲਈ ਵਧੀਆ ਕੰਮ ਅਤੇ ਸਰਕਾਰ ਦੀ ਹਰੇਕ ਲਾਭਪਾਤਰੀ ਸਕੀਮ ਪਿੰਡ ਵਾਸੀਆਂ ਨਾਲ ਸਾਂਝੀ ਅਤੇ ਲਾਗੂ ਜਰੂਰ ਕਰਨੀ ਚਾਹੀਦੀ ਹੈ। ਹਰੇਕ ਗ੍ਰਾਮ ਪੰਚਾਇਤ ਨੂੰ ਆਪਣੇ ਪਿੰਡਾਂ ਤੇ ਪਿੰਡ ਵਾਸੀਆਂ ਲਈ ਵਫਾਦਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਸ. ਗੁਰਵੀਰ ਸਿੰਘ ਕਾਲਸਨਾ ਨੇ ਕਿਹਾ ਕਿ ਪੰਚਾਇਤਾਂ ਹੀ ਅਸਲ ਵਿੱਚ ਪਿੰਡਾਂ ਦਾ ਸਰਬ ਪੱਖੀ ਵਿਕਾਸ ਕਰ ਸਕਦੀਆਂ ਹਨ। ਪੰਚਾਇਤਾਂ ਨਾਲ ਹੀ ਪਿੰਡ ਅਤੇ ਪੰਜਾਬ ਤਰੱਕੀ ਕਰੇਗਾ ਅੰਤ ਵਿੱਚ ਗੁਰਵੀਰ ਸਿੰਘ ਕਾਲਸਨਾ ਨੇ ਬੇਨਤੀ ਕੀਤੀ ਕਿ ਇਮਾਨਦਾਰ ਰਹੋ ਆਪਣੇ ਲੋਕਾਂ ਲਈ ਅਤੇ ਆਪਣੇ ਕੰਮ ਪ੍ਰਤੀ ਉਹਨਾਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਨਵੀਆਂ ਚੁਣੀਆਂ ਪੰਚਾਇਤਾਂ ਕਿਸੇ ਵੀ ਵੈਰ ਵਿਰੋਧ ਤੋਂ ਬਿਨਾਂ ਆਪਣੇ ਪਿੰਡਾਂ ਦਾ ਵਿਕਾਸ ਕਰਨਗੀਆਂ ਅਤੇ ਆਪਣੇ ਪਿੰਡਾਂ ਨੂੰ ਇੱਕ ਨਵੀਂ ਦਿਸ਼ਾ ਅਤੇ ਸੇਧ ਦੇਣਗੀਆ।

ਸਾਂਝਾ ਕਰੋ

ਪੜ੍ਹੋ

ਬੁੱਧ ਬਾਣ/ਇੱਕਮੁੱਠ ਹੋਣ ਦੀ ਲੋੜ ਹੈ!/ਬੁੱਧ ਸਿੰਘ

ਸਮਾਜ ਵਿੱਚ ਚੋਰ, ਲੁਟੇਰੇ, ਸਿਆਸੀ ਪਾਰਟੀਆਂ ਦੇ ਆਗੂ,ਸਰਕਾਰੀ ਤੇ ਗੈਰ...