ਵੈਸਟਇੰਡੀਜ਼ ਸੈਮੀਫਾਈਨਲ ’ਚ, ਇੰਗਲੈਂਡ ਬਾਹਰ

ਦੁਬਈ, 16 ਅਕਤੂਬਰ – ਵੈਸਟਇੰਡੀਜ਼ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਬੀ’ ਦੇ ਆਖ਼ਰੀ ਮੈਚ ਵਿਚ ਅੱਜ ਇੱਥੇ ਇੰਗਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਹਾਰ ਦੇ ਨਾਲ ਹੀ ਇੰਗਲੈਂਡ ਦੀ ਟੀਮ ਦਾ ਸਫ਼ਰ ਗਰੁੱਪ ਗੇੜ ਵਿੱਚ ਹੀ ਖ਼ਤਮ ਹੋ ਗਿਆ। ਗਰੁੱਪ ’ਚੋਂ ਦੱਖਣੀ ਅਫਰੀਕਾ ਬਿਹਤਰ ਨੈੱਟ ਰਨ ਰੇਟ ਨਾਲ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣੀ। ਇੰਗਲੈਂਡ ਨੂੰ ਛੇ ਵਿਕਟਾਂ ’ਤੇ 141 ਦੌੜਾਂ ’ਤੇ ਰੋਕਣ ਮਗਰੋਂ ਵੈਸਟਇੰਡੀਜ਼ ਨੇ 18 ਓਵਰਾਂ ਵਿੱਚ ਚਾਰ ਵਿਕਟਾਂ ’ਤੇ ਟੀਚਾ ਹਾਸਲ ਕਰ ਲਿਆ। ਵੈਸਟਇੰਡੀਜ਼ ਲਈ ਕਿਆਨਾ ਜੋਸੇਫ ਨੇ 38 ਗੇਂਦਾਂ ਵਿੱਚ 52 ਦੌੜਾਂ ਅਤੇ ਕਪਤਾਨ ਹੇਲੀ ਮੈਥਿਊਜ਼ ਨੇ 38 ਗੇਂਦਾਂ ’ਚ 50 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਨੇ ਪਹਿਲੀ ਵਿਕਟ ਲਈ 102 ਦੌੜਾਂ ਦੀ ਭਾਈਵਾਲੀ ਕਰਕੇ ਜਿੱਤ ਦੀ ਨੀਂਹ ਰੱਖੀ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਨੂੰ ਜ਼ਮੀਨ ਦੇਣ ‘ਤੇ ਸੁਨੀਲ ਜਾਖੜ

ਹਰਿਆਣਾ, 14 ਨਵੰਬਰ – ਹਰਿਆਣਾ ਨੂੰ ਚੰਡੀਗੜ੍ਹ ‘ਚ ਵਿਧਾਨ ਸਭਾ...