ਪੰਜਾਬ ਦੇ ਇਨ੍ਹਾਂ 2 ਪਿੰਡਾਂ ‘ਚ ਸਰਪੰਚੀ ਦੀ ਚੋਣਾਂ ਹੋਇਆਂ ਰੱਦ

ਜਗਰਾਉਂ, 15 ਅਕਤੂਬਰ – ਵੋਟਾਂ ਤੋਂ ਇੱਕ ਦਿਨ ਪਹਿਲਾਂ ਦੇਰ ਰਾਤ ਨੂੰ ਜਿਲੇ ਦੇ ਚੋਣ ਅਫਸਰ ਵੱਲੋਂ ਪਿੰਡ ਪੋਨਾ ਅਤੇ ਪਿੰਡ ਡੱਲਾ ਦੇ ਸਰਪੰਚ ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਇਹਨਾਂ ਦੋਹਾਂ ਪਿੰਡਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਚੋਣਾਂ ਲਈ ਪੂਰੀ ਤਰਹਾਂ ਸਰਗਰਮੀ ਸੀ ਅਤੇ ਲੋਕਾਂ ਵਿੱਚ ਵੀ ਵੋਟਾਂ ਪਾਉਣ ਲਈ ਪੂਰਾ ਉਤਸਾਹ ਸੀ। ਪਰ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਰਾਤ 10 ਵਜ ਕੇ 15 ਮਿੰਟ ਉੱਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਜਿਲ੍ਹਾ ਚੋਣ ਅਧਿਕਾਰੀ ਵੱਲੋਂ ਹੁਕਮ ਜਾਰੀ ਕਰਕੇ ਜਗਰਾਉਂ ਦੇ ਇਹਨਾਂ ਦੋ ਪਿੰਡਾਂ ਦੀਆਂ ਸਰਪੰਚ ਚੋਣਾਂ ਉੱਪਰ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਚੋਣ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਪਿੰਡ ਪੋਨਾ ਦੇ ਇੱਕ ਉਮੀਦਵਾਰ ਦੀ ਐਨਓਸੀ ਸਬੰਧੀ ਹੋਈ ਸ਼ਿਕਾਇਤ ਤੋਂ ਬਾਅਦ ਚੋਣ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਪੱਤਰ ਮੁਤਾਬਕ ਸਰਪੰਚ ਦੀ ਰੱਦ ਕੀਤੀ ਗਈ ਚੋਣ ਦਾ ਕਾਰਨ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਹਰਪ੍ਰੀਤ ਸਿੰਘ ਉਰਫ ਰਾਜ ਅਤੇ ਉਨਾਂ ਦੇ ਭਰਾ ਭੂਪਿੰਦਰ ਸਿੰਘ ਦੀ ਐਨਓਸੀ ਰੱਦ ਕਰਨ ਦੀ ਮਿਲੀ ਸ਼ਿਕਾਇਤ ਦਰਸ਼ਾਇਆ ਗਿਆ ਹੈ। ਪਿੰਡ ਵਿੱਚ ਸਰਪੰਚ ਦੇ ਚੋਣਾਂ ਲਈ ਜਾਂਚ ਉਪਰੰਤ ਅਗਲੀ ਤਰੀਕ ਨਿਸ਼ਚਿਤ ਕੀਤੀ ਜਾਵੇਗੀ। ਜਗਰਾਉਂ ਦੇ ਲਾਗਲੇ ਪਿੰਡ ਡੱਲਾ ਜਿੱਥੇ ਪਿਛਲੇ ਕਈ ਦਿਨਾਂ ਤੋਂ ਚੋਣ ਸਰਗਰਮੀਆਂ ਪੂਰੇ ਜੋਰਾਂ ਉੱਤੇ ਸਨ ਅਤੇ ਉਮੀਦਵਾਰਾਂ ਨੇ ਵੀ ਚੋਣਾਂ ਲਈ ਆਪਣਾ ਹਜ਼ਾਰਾਂ ਰੁਪਈਆ ਖਰਚ ਕੀਤਾ ਹੋਇਆ ਸੀ। ਪਰ ਚੋਣ ਅਧਿਕਾਰੀ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਚੋਣ ਰੱਦ ਕਰਨ ਦੇ ਜਾਰੀ ਕੀਤੇ ਨੋਟਿਸ ਵਿੱਚ ਇਸ ਦਾ ਕਾਰਨ ਸਰਪੰਚ ਦੇ ਨਾਮਜਦਗੀ ਪੱਤਰਾਂ ਦੇ ਆਧਾਰ ਤੇ ਫਾਰਮ ਰੱਦ ਕਰਨ ਦੀ ਸ਼ਿਕਾਇਤ ਨੂੰ ਮੁੱਖ ਦੱਸਿਆ ਗਿਆ ਹੈ। ਪਿੰਡ ਡੱਲਾ ਦੇ ਸਰਪੰਚ ਚੋਣ ਬਾਰੇ ਵੀ ਸ਼ਿਕਾਇਤ ਦੇ ਨਿਪਟਾਰੇ ਤੋਂ ਬਾਅਦ ਚੋਣਾਂ ਵਾਸਤੇ ਅਗਲੀ ਤਰੀਕ ਦਾ ਐਲਾਨ ਕੀਤਾ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਖ਼ਤਰਨਾਕ ਰੂਪ ਧਾਰ ਰਹੀ ਹੈ ਰੂਸ-ਯੂਕਰੇਨ ਜੰਗ

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਡੋਨਾਲਡ ਟਰੰਪ ਦੀ ਜਿੱਤ...