*ਪਹਿਲਾਂ 206 ਪਿੰਡਾਂ ਦੀਆਂ ਚੋਣਾਂ ਤੇ ਲੱਗੀ ਰੋਕ ਵੀ ਹਟਾਈ
*ਭਲਕੇ ਹੋਣਗੀਆਂ ਪੰਚਾਇਤੀ ਚੋਣਾਂ
ਚੰਡੀਗੜ੍ਹ, 14 ਅਕਤੂਬਰ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਤਮ ਫ਼ੈਸਲਾ ਦੇ ਦਿੱਤਾ ਹੈ ਕਿ ਪੰਜਾਬ ਵਿਚ ਭਲਕੇ 15 ਅਕਤੂਬਰ ਨੂੰ ਹੀ ਪੰਚਾਇਤੀ ਚੋਣਾਂ ਹੋਣਗੀਆਂ। ਹੁਕਮ ਵਿਚ ਨਾਲ ਹੀ ਇਹ ਵੀ ਆਖਿਆ ਗਿਆ ਹੈ ਕਿ ਪਹਿਲਾਂ 206 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਤੇ ਲੱਗੀ ਰੋਕ ਵੀ ਹਟਾਈ ਜਾਂਦੀ ਹੈ।