ਨਿਊਜ਼ੀਲੈਂਡ ਦੇ ਟੈਸਟ ਕਪਤਾਨ ਟਿਮ ਸਾਊਦੀ ਨੇ ਆਪਣੀ ਕਪਤਾਨੀ ਦੇ ਅਹੁਦੇ ਤੋਂ ਅਸਤੀਫਾ

ਵੈਲਿੰਗਟਨ (ਨਿਊਜ਼ੀਲੈਂਡ), 2 ਅਕਤੂਬਰ –  ਭਾਰਤ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟਿਮ ਸਾਊਦੀ ਨੇ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਊਦੀ ਨੇ ਇਹ ਫੈਸਲਾ ਆਪਣੀ ਖੇਡ ਨੂੰ ਸੁਧਾਰਨ ਲਈ ਲਿਆ ਹੈ। ਤੇਜ਼ ਗੇਂਦਬਾਜ਼ ਨੇ ਕਿਹਾ- ਮੈਂ ਟੀਮ ਦੇ ਹਿੱਤ ‘ਚ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਦੀ ਕਪਤਾਨੀ ਕਰਨਾ ਮੇਰੇ ਲਈ ਬਹੁਤ ਖਾਸ ਰਿਹਾ ਹੈ। ਮੈਂ ਆਪਣੇ ਕਰੀਅਰ ਵਿੱਚ ਹਮੇਸ਼ਾ ਟੀਮ ਨੂੰ ਪਹਿਲ ਦਿੱਤੀ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਫੈਸਲਾ ਟੀਮ ਲਈ ਸਹੀ ਹੈ। ਹੁਣ ਮੈਂ ਆਪਣੇ ਪ੍ਰਦਰਸ਼ਨ ‘ਤੇ ਧਿਆਨ ਦੇ ਸਕਦਾ ਹਾਂ ਅਤੇ ਟੀਮ ਦੀ ਬਿਹਤਰ ਸੇਵਾ ਕਰ ਸਕਦਾ ਹਾਂ। ਕੇਨ ਵਿਲੀਅਮਸਨ ਦੇ ਕਪਤਾਨੀ ਛੱਡਣ ਤੋਂ ਬਾਅਦ 35 ਸਾਲਾ ਗੇਂਦਬਾਜ਼ ਨੇ ਇਹ ਅਹੁਦਾ ਸੰਭਾਲਿਆ ਸੀ। ਉਸਨੇ 14 ਟੈਸਟ ਮੈਚਾਂ ਵਿੱਚ ਕੀਵੀ ਟੀਮ ਦੀ ਕਮਾਨ ਸੰਭਾਲੀ। ਇਨ੍ਹਾਂ ‘ਚ ਉਨ੍ਹਾਂ ਨੇ ਛੇ ਮੈਚ ਜਿੱਤੇ, ਛੇ ਹਾਰੇ ਜਦਕਿ ਦੋ ਮੈਚ ਡਰਾਅ ਰਹੇ। ਨਿਊਜ਼ੀਲੈਂਡ ਕ੍ਰਿਕਟ ਨੇ ਟਿਮ ਸਾਊਥੀ ਦੇ ਅਸਤੀਫੇ ਤੋਂ ਬਾਅਦ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਟਾਮ ਲੈਥਮ ਨੂੰ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸਲਾਮੀ ਬੱਲੇਬਾਜ਼ ਇਸ ਤੋਂ ਪਹਿਲਾਂ ਵੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਉਸ ਨੇ ਨੌਂ ਮੈਚਾਂ ਵਿਚ ਬਲੈਕ ਕੈਪਸ ਦੀ ਕਪਤਾਨੀ ਕੀਤੀ ਹੈ। ਹੁਣ ਉਹ ਭਾਰਤ ਦੌਰੇ ‘ਤੇ ਟੀਮ ਦੀ ਕਮਾਨ ਸੰਭਾਲਣਗੇ।

ਸਾਂਝਾ ਕਰੋ

ਪੜ੍ਹੋ

ਕੇਂਦਰ ਨੇ ਵਾਪਸ ਲਈ ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ/ਤਲਵੰਡੀ ਸਾਬੋ, 13 ਨਵੰਬਰ – ਕੇਂਦਰ ਸਰਕਾਰ ਨੇ ਤਖਤ ਸ੍ਰੀ...