ਮੈਂ/ਕਵਿਤਾ/ਅਰਚਨਾ ਭਾਰਤੀ

 

ਮੈਂ

ਮੈਂ

ਮੈਂ ਹਾਂ,

ਮੈਂ ਹੀ ਰਹਾਂਗੀ।

ਮੈਂ ਰਾਧਾ ਨਹੀਂ ਬਣਾਂਗੀ,

ਮੇਰੀ ਪਿਆਰ ਕਹਾਣੀ ਵਿੱਚ,

ਕਿਸੇ ਹੋਰ ਦਾ ਪਤੀ,

ਰੁਕਮਣੀ ਦੀਆਂ ਅੱਖਾਂ ਦੀ

ਮੈਂ ਕਿਉਂ ਕਿਰਕਰੀ ਬਣਾਂ?

ਮੈਂ ਰਾਧਾ ਨਹੀਂ ਬਣਾਂਗੀ।

 

ਮੈਂ ਸੀਤਾ ਨਹੀਂ ਬਣਾਂਗੀ,

ਮੈਂ ਆਪਣੀ ਪਵਿੱਤਰਤਾ ਦਾ ,

ਸਰਟੀਫ਼ਿਕੇਟ ਨਹੀਂ ਦਿਆਂਗੀ।

ਮੈਂ ਅੱਗ ‘ਤੇ ਨਹੀਂ ਚੱਲਾਂਗੀ

ਕੀ ਉਹ ਮੈਨੂੰ ਛੱਡ ਦੇਵੇਗਾ?

ਮੈਂ ਹੀ ਉਸਨੂੰ ਛੱਡਾਂਗੀ।

ਮੈਂ ਸੀਤਾ ਨਹੀਂ ਬਣਾਂਗੀ,

 

ਨਾ ਮੈਂ ਮੀਰਾ ਬਣਾਂਗੀ,

ਇੱਕ ਮੂਰਤੀ ਦੇ ਪਿਆਰ ਵਿੱਚ,

ਘਰ-ਦੁਨੀਆ ਛੱਡ ਕੇ,

ਸਾਧੂਆਂ ਨਾਲ਼ ਭਟਕਣਾ,

ਹੱਥ ਵਿੱਚ ਇੱਕਤਾਰਾ ਫੜ ਕੇ,

ਜ਼ਿੰਮੇਵਾਰੀਆਂ ਛੱਡ

ਮੈਂ ਮੀਰਾ ਨਹੀਂ ਬਣਾਂਗੀ।

 

ਯਸ਼ੋਧਰਾ ਮੈਂ ਨਹੀਂ ਬਣਾਂਗੀ,

ਜੋ ਪਿੱਛੇ ਛੱਡ ਗਿਆ,

ਸਾਰੇ ਫਰਜ਼ਾਂ ਨੂੰ ਛੱਡ,

ਖ਼ੁਦ ਰੱਬ ਬਣ ਗਿਆ,

ਜਿੰਨਾ ਮਰਜ਼ੀ ਗਿਆਨਵਾਨ ਬਣ ਗਿਆ ਹੋਵੇ,

ਅਜਿਹੇ ਪਤੀ ਲਈ,

ਮੈਂ ਪਤੀਬ੍ਰਤਾ ਨਹੀਂ ਬਣਾਂਗੀ।

ਮੈਂ ਯਸ਼ੋਧਰਾ ਨਹੀਂ ਬਣਾਂਗੀ।

 

ਮੈਂ ਉਰਮਿਲਾ ਵੀ ਨਹੀਂ ਬਣਾਂਗੀ,

ਪਤਨੀ ਦੇ ਸਾਥ ਦਾ,

ਜਿਸਨੂੰ ਨਾ ਹੋਵੇ ਅਹਿਸਾਸ ,

ਪਤਨੀ ਦੇ ਦਰਦ ਦਾ,

ਜੋ ਕਰੇ ਨਾ ਮਹਿਸੂਸ,

ਸਾਲਾਂ ਲਈ ਛੱਡ

ਜਿਹੜਾ ਭਰਾ ਨਾਲ਼ ਤੁਰ ਪਿਆ

ਮੈਂ ਉਸ ਨੂੰ ਵਰ ਨਹੀਂ ਚੁਣਾਂਗੀ

ਉਰਮਿਲਾ, ਮੈਂ ਉਹ ਨਹੀਂ ਬਣਾਂਗੀ।

 

ਮੈਂ *ਗੰਧਾਰੀ* ਨਹੀਂ ਬਣਾਂਗੀ,

ਅੰਨ੍ਹੇ ਪਤੀ ਦੀਆਂ ਅੱਖਾਂ ਬਣਾਂਗੀ।

ਆਪਣੀਆਂ ਅੱਖਾਂ ਬੰਦ ਕਰ ਕੇ

ਹਨੇਰਿਆਂ ਨੂੰ ਚੁਣ

ਅਜਿਹੀ ਅਰਥਹੀਣ ਕੁਰਬਾਨੀ

ਮੈਂ ਨਹੀਂ ਕਰਾਂਗੀ,

ਮੇਰੀਆਂ ਅੱਖਾਂ ਰਾਹੀਂ ਉਹ ਦੇਖੇ

ਮੈਂ ਕੋਸ਼ਿਸ਼ ਕਰਦੀ ਰਹਾਂਗੀ,

ਮੈਂ ਗੰਧਾਰੀ ਨਹੀਂ ਬਣਾਂਗੀ।

 

ਮੈਂ ਉਸ ਨਾਲ ਹੀ ਰਹਾਂਗੀ,

ਜਿਸਨੂੰ ਮੈਂ ਦਿਲ ਨਾਲ ਪਿਆਰ ਕਰਾਂਗੀ।

ਪਰ ਉਸਦੀਆਂ ਵਧੀਕੀਆਂ,

ਕਦੇ ਵੀ ਬਰਦਾਸ਼ਤ ਨਹੀਂ ਕਰਾਂਗੀ।

ਆਪਣੇ ਸਾਰੇ ਫ਼ਰਜ਼ ਪੂਰੇ ਕਰਾਂਗੀ।

ਪਰ,

ਕੁਰਬਾਨੀ ਦੇ ਨਾਂ ‘ਤੇ ਤਸ਼ੱਦਦ,

ਬਰਦਾਸ਼ਤ ਨਹੀਂ ਕਰਾਂਗੀ।

ਮੈਂ,

ਮੈਂ ਹਾਂ,

ਅਤੇ ਮੈਂ ਹੀ ਰਹਾਂਗੀ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...