ਦਿਮਾਗ਼ ਹਾਲੀ ਜਿਊਂਦਾ ਹੈ
ਮੇਰੇ ਮੂੰਹ ‘ਤੇ ਉਹ ਤੋਪੇ ਲਾਉਂਦੇ ਨੇ,
ਮੇਰੇ ਕੰਨਾਂ ‘ਚ ਸਿੱਕਾ ਭਰਦੇ ਨੇ।
ਅੱਖਾਂ ਨੂੰ ਜਬਰਦਸਤੀ ਬੰਦ ਕਰਦੇ ਨੇ,
ਤੇ ਲੱਤਾਂ ਪੈਰਾਂ ਨੂੰ ਬੇੜੀਆਂ ਨਾਲ ਜਕੜ ਕੇ,
ਮੈਥੋਂ ਪੁੱਛਦੇ ਨੇ, ਕਿਉਂ ਕਿੱਥੇ ਗਿਆ ਤੇਰਾ ਜਲਾਲ?
ਸਿਰ ‘ਤੇ ਹੱਥ ਰੱਖ ਕੇ ਮੈਂ ਕਹਿੰਦਾ ਹਾਂ,
ਮੇਰਾ ਦਿਮਾਗ਼ ਹਾਲੀ ਜਿਊਂਦਾ ਹੈ।