ਲੋਕ-ਮੱਤ/ਯਸ਼ ਪਾਲ

ਤੰਤਰ ਦੀ ਪੈਨਸ਼ਨ ਲਈ
ਜਦ
ਖਤਮ ਕਰ ਦਿੱਤੀ ਜਾਂਦੀ ਹੈ
ਲੋਕ ਦੀ ਪੈਨਸ਼ਨ
ਤਾਂ
ਲੋਕਤੰਤਰ ਮਜਬੂਤ ਹੁੰਦਾ ਹੈ

ਜਨ ਦੇ ਧਨ ਨਾਲ ਹੋਏ
ਵਿਕਾਸ ਕਾਰਜ ਨੂੰ
ਜਨ ਨੂੰ ਹੀ
ਸਮਰਪਿਤ ਕਰਨ ਵਾਲਾ
ਜਨਜਸੇਵਕ

ਉਦਘਾਟਨੀ ਪਲੇਟ ‘ਤੇ
ਆਪਣਾ ਨਾਂ
ਲਿਖਵਾਉਣ ਦੇ ਇਵਜ਼ ‘ਚ
ਬਟੋਰਦਾ ਹੈ ਜੋ ਸੇਵਾ-ਫਲ
ਉਸਨੂੰ ਕਮਿਸ਼ਨ ਨਹੀਂ
ਸਗੋਂ ਕਿਹਾ ਜਾਂਦਾ ਹੈ
ਪਾਰਟੀ-ਫੰਡ

ਤੰਤਰ ਦੀ ਗੜਬੜੀ ਨਾਲ
ਦੁਰਘਟਨਾ-ਵਸ
ਜਦ
ਲੋਕ ਮਰ ਜਾਂਦਾ ਹੈ
ਤਦ
ਜੋ ਅਜੇ ਤੱਕ ਮਰੇ ਨਹੀਂ
ਉਨ੍ਹਾਂ ਦੀ ਜੇਬ ‘ਚੋਂ ਕੱਢ ਕੇ
ਦਿੱਤਾ ਜਾਂਦਾ ਹੈ
ਜੋ ਮੁਆਵਜ਼ਾ
ਉਸਨੂੰ ਤੰਤਰ ਦੀ
ਬੇਹਿਆਈ ਨਹੀਂ
ਸਗੋਂ ਮੰਨਿਆ ਜਾਂਦਾ ਹੈ
ਦਇਆ-ਭਾਵ

ਜਦ
ਇੱਕ ਸੌ ਬਿਆਲੀ ਕਰੋੜ
ਜਨ ‘ਤੇ
ਰਾਜ ਕੀਤਾ ਜਾਂਦਾ ਹੈ
ਤੇਈ ਕਰੋੜ
ਵੋਟਰਾਂ ਦੀ ਮਰਜੀ ਨਾਲ

ਤਾਂ
ਉਸਨੂੰ ਕਿਹਾ ਜਾਂਦਾ ਹੈ
ਜਨਤੰਤਰ

ਤੇ ਜਦ
ਇੱਕ-ਅਕੇਲਾ ਮਹਾਂਪੁਰਸ਼
ਬਣ ਜਾਂਦਾ ਹੈ
ਰਾਸ਼ਟਰ
ਤਦ
ਅਕੇਲਾ ਪੈ ਜਾਂਦਾ ਹੈ
ਪੂਰਾ ਰਾਸ਼ਟਰ

ਇਉਂ
ਅਕੇਲੇ ਪਏ ਰਾਸ਼ਟਰ ਨੂੰ
ਧਕੇਲਕੇ
ਧਰਮ ਦੀ ਅੰਨ੍ਹੀ ਗਲੀ’ਚ
ਈਸ਼ਵਰ ਬਣ ਬੈਠਦਾ ਹੈ
ਮਹਾਂਪੁਰਸ਼

ਨਮੋ-ਨਮ:
ਮੂਲ ਲੇਖਕ:ਹੂਬ ਨਾਥ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

ਸਾਂਝਾ ਕਰੋ

ਪੜ੍ਹੋ

ਵਿਧਾਇਕ ਅਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ

ਅੰਮ੍ਰਿਤਸਰ ਉਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...