ਗੀਤ/ਦਲਜੀਤ ਮਹਿਮੀ ਕਰਤਾਰਪੁਰ

ਦਲਜੀਤ ਮਹਿਮੀ ਕਰਤਾਰਪੁਰ

ਬਾਲ ਗੀਤ

ਬੱਚਾ ਚਾਹੇ ਭਾਰਤ ਜਾਂ ਜਾਪਾਨ ਦਾ,
ਹਿੰਦੂ ਦਾ ਹੋਵੇ ਜਾਂ ਮੁਸਲਮਾਨ ਦਾ
ਬੱਚਾ ਸਿੱਖ ਇਸਾਈ ਦਾ ਸਾਥੀ ਸਦਾ ਸੱਚਾਈ ਦਾ
ਹੁੰਦਾ ਹੈ ਇਹ ਰੂਪ ਸਹੀ ਭਗਵਾਨ ਦਾ।

ਬੱਚਾ ਗਿੱਲੀ ਮਿੱਟੀ ਹੈ ਚਾਹੇ ਜਿਧਰ ਘੁਮਾ ਦੇਵੋ
ਜੇ ਚਾਹੋ ਤਾਂ ਚੋਰ ਬਣੇ
ਭਾਵੇਂ ਸੰਤ ਬਣਾ ਦੇਵੋ
ਚਾਹੇ ਇਸ ਨੂੰ ਦੇਵੋ,ਰੂਪ ਸ਼ੈਤਾਨ ਦਾ।

ਬੱਚਾ ਮਜ਼ਹਬ ਨੂੰ ਕੀ ਜਾਣੇ?
ਨਾ ਇਹ ਧਰਮ ਪੁਜਾਰੀ ਏ
ਇਸ ਦੀ ਨਜ਼ਰ ‘ਚ ਇਕੋ ਜਿਹੀ ਹੁੰਦੀ ਦੁਨੀਆ ਸਾਰੀ ਏ।
ਇਸਦਾ ਮਜ਼ਹਬ,ਮਜ਼ਹਬ ਹੈ ਇਨਸਾਨ ਦਾ।

ਬੱਚਾ ਪਿਆਰ ਦੀ ਭਾਸ਼ਾ ਸਮਝੇ ਨਫ਼ਰਤ ਨੂੰ ਠੁਕਰਾਂਦਾ ਏ
ਜੋ ਵੀ ਇਸ ਨੂੰ ਪਿਆਰ ਕਰੇ, ਉਸ ਦੇ ਕੋਲ ਆ ਜਾਂਦਾ ਏ
ਇਹ ਦਿਵਾਨਾ ਹੁੰਦਾ, ਪਰੇਮ ਜ਼ਬਾਨ ਦਾ।

ਬੱਚਾ ਸਭ ਦਾ ਮਿੱਤਰ ਹੈ
ਦਿਲ ਦਾ ਪਾਕ ਪਵਿੱਤਰ ਹੈ
ਦੁਨੀਆ ਦੇ ਵਿੱਚ ਬੱਚੇ ਦਾ, ਸਭ ਤੋਂ ਸਾਫ਼ ਚਰਿੱਤਰ ਹੈ।
ਰੰਗ ਅਨੋਖਾ ਇਸਦੀ, ਹਰ ਮੁਸਕਾਨ ਦਾ।

ਬੱਚਾ ਚਾਹੇ ਭਾਰਤ ਜਾਂ ਜਾਪਾਨ ਦਾ।

ਸਾਂਝਾ ਕਰੋ

ਪੜ੍ਹੋ