ਧਵਨ ਸੰਨਿਆਸ ਲੈਣ ਤੋਂ ਬਾਅਦ ਲੀਜੈਂਡਜ਼ ਲੀਗ ਨਾਲ ਜੁੜਿਆ

ਨਵੀਂ ਦਿੱਲੀ, 26 ਅਗਸਤ ਭਾਰਤ ਦਾ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਅੱਜ ਲੀਜੈਂਡਜ਼ ਲੀਗ ਕ੍ਰਿਕਟ (ਐੱਲਐੱਲਸੀ) ਵਿੱਚ ਸ਼ਾਮਲ ਹੋ ਗਿਆ ਹੈ। ਇਸ 38 ਸਾਲਾ ਖਿਡਾਰੀ ਨੇ ਸ਼ਨਿਚਰਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਹ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਨਹੀਂ ਪਰ ਹੋਰ ਟੀ-20 ਲੀਗਾਂ ਵਿੱਚ ਖੇਡ ਸਕਦਾ ਹੈ। ਧਵਨ ਨੇ ਇੱਥੇ ਜਾਰੀ ਬਿਆਨ ’ਚ ਕਿਹਾ, ‘‘ਮੈਂ ਹਾਲੇ ਵੀ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਹਾਂ। ਮੈਂ ਆਪਣੇ ਫ਼ੈਸਲੇ ਤੋਂ ਸੰਤੁਸ਼ਟ ਹਾਂ ਪਰ ਕ੍ਰਿਕਟ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਰਹੇਗਾ।’’ ਉਸ ਨੇ ਕਿਹਾ, ‘‘ਮੈਂ ਆਪਣੇ ਕ੍ਰਿਕਟਰ ਦੋਸਤਾਂ ਨਾਲ ਮੁੜ ਜੁੜਨ ਲਈ ਉਤਸ਼ਾਹਿਤ ਹਾਂ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਇਸ ਜ਼ਿਲ੍ਹੇ ’ਚ 23 ਸਤੰਬਰ

ਫਰੀਦਕੋਟ ‘ਚ ਬਾਬਾ ਸ਼ੇਖ ਫਰੀਦ ਜੀ ਦੇ ਅਗਮਨ ਪੁਰਬ-2024 ਮੌਕੇ...