ਤਾਜ਼ਾ ਖ਼ਬਰਾਂ

September 21, 2024

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ

29ਵੇਂ ਆਲ ਇੰਡੀਆ ਜੇ.ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਕੀਤੀ ਇਨਾਮਾਂ ਦੀ ਵੰਡ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਕੋਲਟਸ ਦੀ ਟੀਮ ਨੇ 29ਵੇਂ ਆਲ ਇੰਡੀਆ ਜੇਪੀ ਅਤਰੇ ਕ੍ਰਿਕਟ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਐਸ.ਏ.ਐਸ.ਨਗਰ, 20 ਸਤੰਬਰ ( ਗਿਆਨ  ਸਿੰਘ) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨੌਜਵਾਨਾਂ ਨੂੰ ਘੱਟੋ-ਘੱਟ ਇੱਕ ਖੇਡ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ।           ਸਾਬਕਾ ਡੀਜੀਪੀ ਜੇਪੀ ਅਤਰੇ ਦੀ ਯਾਦ ਵਿੱਚ ਆਈਐਸ ਬਿੰਦਰਾ ਪੀਸੀਏ ਸਟੇਡੀਅਮ ਮੁਹਾਲੀ ਵਿਖੇ ਕਰਵਾਏ ਗਏ 29ਵੇਂ ਆਲ ਇੰਡੀਆ ਜੇਪੀ ਅਤਰੇ ਕ੍ਰਿਕਟ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਕਰਦਿਆਂ ਸਪੀਕਰ ਨੇ ਅੱਗੇ ਕਿਹਾ ਕਿ ਖੇਡ ਭਾਵਨਾ ਦੇ ਉਲਟ ਜਿੱਤ ਜਾਂ ਹਾਰ ਮਾਇਨੇ ਨਹੀਂ ਰੱਖਦੀ। ਉਨ੍ਹਾਂ ਪ੍ਰਬੰਧਕਾਂ ਅਤੇ ਸਾਬਕਾ ਡੀ.ਜੀ.ਪੀ ਦੇ ਸਪੁੱਤਰ ਵਿਵੇਕ ਅਤਰੇ ਸਾਬਕਾ ਆਈ.ਏ.ਐਸ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਕੇ ਮਹਾਨ ਸ਼ਖ਼ਸੀਅਤ ਨੂੰ ਯਾਦ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂਦੀ ਅਲਾਮਤ ਨੂੰ ਹਰਾਉਣ ਲਈ ਨਸ਼ਿਆਂ ‘ਤੇ ਖੇਡਾਂ ਦੀ ਜਿੱਤ ਜ਼ਰੂਰੀ ਹੈ।       ਇਸ ਟੂਰਨਾਮੈਂਟ ਵਿੱਚ, ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਲਟਸ ਨੇ ਦਿੱਲੀ ਚੈਲੰਜਰਜ਼ ਕ੍ਰਿਕਟ ਟੀਮ ਨੂੰ 43 ਦੌੜਾਂ ਨਾਲ ਹਰਾ ਕੇ 29ਵੇਂ ਆਲ ਇੰਡੀਆ ਜੇਪੀ ਅਤਰੇ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤਿਆ।     ਇਸ ਮੌਕੇ ਸ੍ਰੀ ਚੰਦਰਸ਼ੇਖਰ (ਆਈ.ਪੀ.ਐਸ.), ਵਿਵੇਕ ਅਤਰੇ (ਸਾਬਕਾ ਆਈ.ਏ.ਐਸ.) ਅਤੇ ਟੂਰਨਾਮੈਂਟ ਦੇ ਕਨਵੀਨਰ ਕੈਪਟਨ ਸੁਸ਼ੀਲ ਕਪੂਰ, ਪ੍ਰਬੰਧਕੀ ਸਕੱਤਰ ਡਾ. ਐਚ.ਕੇ.ਬਾਲੀ ਅਤੇ ਟੂਰਨਾਮੈਂਟ ਪ੍ਰਬੰਧਕੀ ਕਮੇਟੀ ਦੇ ਸਾਰੇ ਮੈਂਬਰ ਹਰਮਿੰਦਰ ਬਾਵਾ, ਅਮਰਜੀਤ ਕੁਮਾਰ, ਅਰੁਣ ਕੁਮਾਰ ਬੋੜਾ, ਗੌਤਮ ਸ਼ਰਮਾ, ਸ਼. ਮਹਿੰਦਰ ਸਿੰਘ, ਸ. ਸੁਭਾਸ਼ ਮਹਾਜਨ, ਵਰਿੰਦਰ ਚੋਪੜਾ ਅਤੇ ਦਲਜੀਤ ਸਿੰਘ ਵੀ ਹਾਜ਼ਰ ਸਨ।     ਜੇਤੂ ਟੀਮ ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਲਟਸ ਕ੍ਰਿਕਟ ਟੀਮ ਨੂੰ ਟਰਾਫੀ ਦੇ ਨਾਲ 3 ਲੱਖ ਅਤੇ ਉਪ ਜੇਤੂ ਟੀਮ ਦਿੱਲੀ ਚੈਲੰਜਰਜ਼ ਕ੍ਰਿਕਟ ਟੀਮ ਨੂੰ 1.50 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਦਿੱਤੀ ਗਈ।       ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ – ਦਿੱਲੀ ਚੈਲੰਜਰਜ਼ ਦੇ ਆਯੂਸ਼ ਜਾਮਵਾਲ ਨੇ ਕੁੱਲ 5 ਮੈਚਾਂ ਵਿੱਚ ਵਿਕਟਾਂ ਲਈਆਂ।     ਸਰਬੋਤਮ ਬੱਲੇਬਾਜ਼-ਭਾਰਤ ਅੰਡਰ-19 ਵਿਸ਼ਵ ਕੱਪ ਜੇਤੂ ਖਿਡਾਰੀ ਹਰਨੂਰ ਸਿੰਘ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਕੋਲਟਸ ਦੇ 5 ਮੈਚਾਂ ਵਿੱਚ ਕੁੱਲ 300 ਦੌੜਾਂ ਬਣਾ ਕੇ।  ਸਰਵੋਤਮ ਆਲਰਾਊਂਡਰ ਅਤੇ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ – ਦਿੱਲੀ ਚੈਲੰਜਰਜ਼ ਕ੍ਰਿਕਟ ਟੀਮ ਦੇ ਲਲਿਤ ਯਾਦਵ ਨੇ ਕੁੱਲ 228 ਦੌੜਾਂ ਬਣਾਈਆਂ ਅਤੇ 5 ਮੈਚਾਂ ਵਿੱਚ 7 ਵਿਕਟਾਂ ਲਈਆਂ।       ਫਾਈਨਲ ਮੈਚ-ਮੈਨ ਆਫ਼ ਦਾ ਮੈਚ-ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਲਟਸ ਦੇ ਸੋਹਰਾਬ ਧਾਲੀਵਾਲ (74 ਦੌੜਾਂ ਬਣਾਈਆਂ ਅਤੇ 3 ਵਿਕਟਾਂ ਲਈਆਂ,)  ਸਰਵੋਤਮ ਫੀਲਡਰ- ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਲਟਸ ਦੇ ਸ਼ਾਹਬਾਜ਼ ਸਿੰਘ ਸੰਧੂ  ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੀਸੀਏ ਕੋਲਟਸ ਨੇ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 298 ਦੌੜਾਂ ਬਣਾਈਆਂ। ਓਪਨਰ ਹਰਨੂਰ ਸਿੰਘ ਨੇ 89 ਦੌੜਾਂ, ਸੋਹਰਾਬ ਧਾਲੀਵਾਲ ਨੇ ਨਾਬਾਦ 74 ਦੌੜਾਂ, ਅਭੈ ਚੌਧਰੀ ਨੇ 52 ਦੌੜਾਂ ਅਤੇ ਸ਼ਾਹਬਾਜ਼ ਸਿੰਘ ਨੇ 27 ਦੌੜਾਂ ਬਣਾਈਆਂ। ਦਿੱਲੀ ਚੈਲੰਜਰਜ਼ ਦੇ ਗੇਂਦਬਾਜ਼ ਵਿਕਾਸ ਸਿੰਘ ਨੇ 3 ਵਿਕਟਾਂ, ਵੈਭਵ ਅਰੋੜਾ ਨੇ 2, ਰਿਸ਼ੀ ਧਵਨ ਅਤੇ ਲਲਿਤ ਯਾਦਵ ਨੇ 1-1 ਵਿਕਟ ਲਈ।   298 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਚੈਲੰਜਰਜ਼ ਕ੍ਰਿਕਟ ਟੀਮ 47.1 ਓਵਰਾਂ ‘ਚ 255 ਦੌੜਾਂ ‘ਤੇ ਆਲ ਆਊਟ ਹੋ ਗਈ। ਗੇਂਦਬਾਜ਼ਾਂ ਵੱਲੋਂ ਰਿਸ਼ੀ ਧਵਨ ਨੇ ਸ਼ਾਨਦਾਰ 76 ਦੌੜਾਂ, ਮਹੀਪਾਲ ਲਮੌਰ ਨੇ 48 ਦੌੜਾਂ, ਲਲਿਤ ਯਾਦਵ ਨੇ 37 ਦੌੜਾਂ, ਸ਼ਿਵਮ ਸ਼ਰਮਾ ਨੇ 33 ਦੌੜਾਂ ਅਤੇ ਸ਼ਾਕਿਰ ਹਬੀਬ ਨੇ 17 ਦੌੜਾਂ ਬਣਾਈਆਂ, ਜਦਕਿ ਗੇਂਦਬਾਜ਼ ਸੋਹਰਾਬ ਧਾਲੀਵਾਲ ਨੇ 3-3 ਵਿਕਟਾਂ ਝਟਕਾਈਆਂ ਜਦਕਿ ਸੁਖਦੀਪ ਬਾਜਵਾ, ਮਨੀਸ਼ ਸਿੰਘ ਅਤੇ ਹਰਜਾਨ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ। ਨੇ 2-2 ਵਿਕਟਾਂ ਲਈਆਂ। ਕੁੰਵਰ ਕੁਕਰੇਜਾ ਨੇ 1 ਵਿਕਟ ਲਈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ Read More »

ਐਮ. ਐੱਲ. ਏ.  ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਤਿੰਨ ਰੋਜ਼ਾ ਰਾਸ਼ਟਰੀ ਪੱਧਰੀ ਵਰਕਸ਼ਾਪ ਅਤੇ ਪੈਂਟਿੰਗ ਪ੍ਰਦਰਸ਼ਨੀ ਦਾ ਕੀਤਾ ਗਿਆ ਉਦਘਾਟਨ

ਫ਼ਰੀਦਕੋਟ 21 ਸਤੰਬਰ ( ਗਿਆਨ  ਸਿੰਘ)  ਬਾਬਾ ਫ਼ਰੀਦ ਆਗਮਨ ਪੁਰਬ ਦੇ ਸ਼ੁਭ ਦਿਹਾੜੇ ਤੇ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਰਜਿ: ਫ਼ਰੀਦਕੋਟ ਵੱਲੋਂ ਸੰਜੀਵਨੀ ਹਾਲ ਬਰਜਿੰਦਰ ਕਾਲਜ ਵਿਖੇ ਤਿੰਨ ਰੋਜ਼ਾ ਰਾਸ਼ਟਰੀ ਪੱਧਰੀ ਆਰਟ ਵਰਕਸਾਪ ਅਤੇ ਪੈਂਟਿੰਗ ਪ੍ਰਦਰਸ਼ਨੀ ਦਾ ਉਦਘਾਟਨ ਰੋਸ਼ਨ ਸਮਾਂ ਕਰਦੇ ਹੋਏ ਮੁੱਖ ਮਹਿਮਾਨ ਐਮ. ਐਲ. ਏ  ਫ਼ਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਅਤੇ ਸ. ਮਹੀਪ ਇੰਦਰ ਸਿੰਘ ਸੇਖੋਂ  ਸੇਵਾਦਾਰ ਬਾਬਾ ਫ਼ਰੀਦ ਵਿੱਦਿਆਕ ਅਤੇ ਧਾਰਮਿਕ ਸੰਸਥਾਵਾਂ ਫ਼ਰੀਦਕੋਟ ਵੱਲੋਂ ਕੀਤਾ ਗਿਆ । ਸੁਸਾਇਟੀ ਦੇ ਪ੍ਰਧਾਨ ਸਰਦਾਰ ਪ੍ਰੀਤ ਭਗਵਾਨ ਸਿੰਘ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਦਿਲੋਂ ਸਵਾਗਤ ਕੀਤਾ ਗਿਆ। ਮੰਚ ਸੰਚਾਲਕ ਅਤੇ ਸੁਸਾਇਟੀ ਦੇ ਪ੍ਰੈੱਸ ਸਕੱਤਰ  ਬਲਜੀਤ ਗਰੋਵਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਤਿੰਨ ਰੋਜ਼ਾ ਰਾਸ਼ਟਰੀ ਪੱਧਰੀ ਆਰਟ ਵਰਕਸਾਪ  ਅਤੇ ਪੈਂਟਿੰਗ ਪ੍ਰਦਰਸ਼ਨੀ ਵਿਖੇ ਪੂਰੇ ਭਾਰਤ ਦੇਸ਼ ਵਿੱਚੋਂ ਵੱਖ- ਵੱਖ ਰਾਜਾਂ ਤੋਂ ਮਾਹਿਰ ਆਰਟਿਸਟ ਆਪਣੀ ਅਦਭੁੱਤ ਕਲਾ ਦਾ ਹੁੰਨਰ ਦਿਖਾਉਣ ਲਈ ਪਹੁੰਚੇ ਹਨ। ਇਸ ਤਿੰਨ ਰੋਜ਼ਾ ਰਾਸ਼ਟਰੀ ਪੱਧਰੀ  ਆਰਟ ਵਰਕਸਾਪ ਅਤੇ ਪੇਂਟਿੰਗ ਪ੍ਰਦਰਸ਼ਨੀ ਵਿੱਚ ਸਚਿਨ ਸਾਖਲਕਰ ਅੰਤਰਰਾਸ਼ਟਰੀ ਕਲਾਕਾਰ , ਮਮਤਾ ਰਾਜਪੂਤ ਉੱਤਰ ਪ੍ਰਦੇਸ਼ , ਮਨਜੀਤ ਕੌਰ ਮੋਹਾਲੀ ,ਸਾਧੀਆ ਸੌਰੀ ਅਲੀਗੜ੍ਹ ਉੱਤਰ ਪ੍ਰਦੇਸ਼ , ਪਰਵੀਨ ਸੈਣੀ ਮੁਜੱਫਰ ਨਗਰ ਉੱਤਰ ਪ੍ਰਦੇਸ਼, ਅਜੀਜ਼ ਵਰਮਾਂ ਪਠਾਨਕੋਟ ਪੰਜਾਬ , ਦੇਵਨਾਥ ਫ਼ਰੀਦਕੋਟ , ਅਰਸ਼ਦੀਪ ਸਿੰਘ ਦੁਪਾਲੀ , ਗੁਰਮੀਤ ਸਿੰਘ ਰੈਣੀ ਫ਼ਰੀਦਕੋਟ , ਹਰਵਿੰਦਰ ਕੌਰ ਫ਼ਰੀਦਕੋਟ , ਉਦਿਸ਼ ਬੈੰਬੀ ਫ਼ਰੀਦਕੋਟ , ਹਰਵਿੰਦਰ ਕੌਰ ਫ਼ਰੀਦਕੋਟ , ਅਨੂੰ ਬਾਲਾ ਫ਼ਰੀਦਕੋਟ , ਵੀਰਪਾਲ ਕੌਰ ਫ਼ਰੀਦਕੋਟ , ਤਮੰਨਾ ਫ਼ਰੀਦਕੋਟ ਵਿਸ਼ੇਸ਼ ਤੌਰ ਤੇ ਪਹੁੰਚੇ ਹਨ।  ਸੰਤ ਬਾਬਾ ਫ਼ਰੀਦ ਆਟਟ ਸੁਸਾਇਟੀ ਫ਼ਰੀਦਕੋਟ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਨਾਲ ਅਤੇ ਲੋਈ ਭੇਂਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਐੱਮ.ਐਲ. ਏ ਫ਼ਰੀਦਕੋਟ ਸਰਦਾਰ ਗੁਰਦੱਤ ਸਿੰਘ ਸੇਖੋਂ ਅਤੇ ਉਹਨਾਂ ਦੇ ਪਾਰਿਵਾਰਿਕ ਮੈਂਬਰ ਮੈਡਮ ਬੇਅੰਤ ਕੌਰ ਸੇਖੋਂ, ਅਨਮੋਲ ਸੇਖੋਂ , ਡਾਕਟਰ ਵਿਕਰਮਜੀਤ ਕੌਰ ਸੇਖੋਂ , ਅੰਗਰੇਜ ਸਿੰਘ ਸੇਖੋਂ , ਬਲਜੀਤ ਕੌਰ ਸੇਖੋਂ , ਏਕਮ ਸਿੰਘ ਸੇਖੋਂ ਅਮੇਰੀਕਾ ਰਾਹੀਂ ਸਾਂਝੇ ਤੌਰ ਤੇ ਕੈਨਵਸ ਬੋਰਡ ਤੇ ਆਪਣੇ ਹੱਥੋਂ ਪੇਂਟਿੰਗ ਬਣਾ ਕੇ ਬਾਹਰੋਂ ਆਏ ਸਾਰੇ ਮਹਿਮਾਨਾਂ ਦਾ ਮਨ ਮੋਹ ਲਿਆ । ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਸੁਖਦੇਵ ਸਿੰਘ ਦੋਸਾਂਝ, ਪ੍ਰਧਾਨ ਪ੍ਰੀਤ ਭਗਵਾਨ ਸਿੰਘ, ਜਨਰਲ ਸਕੱਤਰ ਡਿਪਟੀ ਸਿੰਘ , ਮੀਤ ਪ੍ਰਧਾਨ ਪਰਮਿੰਦਰ ਸਿੰਘ ਟੋਨੀ, ਪ੍ਰੈੱਸ ਸਕੱਤਰ ਬਲਜੀਤ ਗਰੋਵਰ, ਖ਼ਜਾਨਚੀ ਵੀਰਪਾਲ ਕੌਰ, ਸਹ ਖ਼ਜਾਨਚੀ ਸਤਬੀਰ ਕੌਰ ,  ਮੈਂਬਰ ਹਰਵਿੰਦਰ ਕੌਰ, ਰਜਿੰਦਰ ਸਿੰਘ ਡਿੰਪੀ, ਗੁਰਮੀਤ ਸਿੰਘ ਰੈਣੀ, ਮਨਦੀਪ ਕੈਂਥ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਐਮ. ਐੱਲ. ਏ.  ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਤਿੰਨ ਰੋਜ਼ਾ ਰਾਸ਼ਟਰੀ ਪੱਧਰੀ ਵਰਕਸ਼ਾਪ ਅਤੇ ਪੈਂਟਿੰਗ ਪ੍ਰਦਰਸ਼ਨੀ ਦਾ ਕੀਤਾ ਗਿਆ ਉਦਘਾਟਨ Read More »

ਸਿੱਖ ਨੌਜਵਾਨ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਅਧਿਕਾਰੀ ਵਿਰੁੱਧ ਉੱਤਰਾਖੰਡ ਸਰਕਾਰ ਕਰੇ ਕਾਰਵਾਈ- ਐਡਵੋਕੇਟ ਧਾਮੀ

ਅੰਮ੍ਰਿਤਸਰ, 21 ਸਤੰਬਰ ( ਗਿਆਨ  ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੀ ਆਦਰਸ਼ ਕਲੋਨੀ ਪੁਲਿਸ ਚੌਕੀਂ ਦੇ ਇੰਚਾਰਜ ਵੱਲੋਂ ਜਾਂਚ ਦੇ ਨਾਮ ’ਤੇ ਸਿੱਖ ਨੌਜਵਾਨ ਸ. ਜਸਦੀਪ ਸਿੰਘ ਦੇ ਨਾਲ ਬਦਸਲੂਕੀ ਕਰਨ ਅਤੇ ਉਸ ਦੇ ਕਕਾਰਾਂ ਦੀ ਬੇਅਦਬੀ ਕਰਨ ਦਾ ਸਖਤ ਨੋਟਿਸ ਲੈਦਿਆਂ ਪੁਲਿਸ ਅਧਿਕਾਰੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ’ਤੇ ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਤੇ ਗੈਰ-ਜ਼ੁੰਮੇਵਰਾਨਾ ਹਰਕਤ ਹੈ, ਜਿਸ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਅੰਦਰ ਘੱਟਗਿਣਤੀਆਂ ਅਤੇ ਖਾਸ ਕਰਕੇ ਸਿੱਖਾਂ ਨਾਲ ਨਫਤਰੀ ਵਤੀਰੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੁਝ ਫ਼ਿਰਕੂ ਮਾਨਸਿਕਤਾ ਵਾਲੇ ਲੋਕ ਅਜਿਹੀਆਂ ਹਰਕਤਾਂ ਕਰਕੇ ਸਮਾਜਿਕ ਭਾਈਚਾਰੇ ਨੂੰ ਵੀ ਸੱਟ ਮਾਰਦੇ ਹਨ, ਜੋ ਦੇਸ਼ ਹਿੱਤ ਵਿੱਚ ਨਹੀਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਦਾ ਕੰਮ ਲੋਕਾਂ ਦੀ ਰਖਵਾਲੀ ਕਰਨਾ ਹੈ, ਪਰ ਜਦੋਂ ਕੋਈ ਪੁਲਿਸ ਅਧਿਕਾਰੀ ਜਾਣ ਬੁੱਝ ਕੇ ਇੱਕ ਖਾਸ ਭਾਈਚਾਰੇ ਦੇ ਨੌਜਵਾਨ ਨਾਲ ਗ਼ਲਤ ਤਰੀਕੇ ਪੇਸ਼ ਆਉਂਦਾ ਹੈ ਤਾਂ ਇਹ ਹੋਰ ਵੀ ਮੰਦਭਾਗਾ ਹੈ। ਐਡਵੋਕੇਟ ਧਾਮੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਬੰਧਤ ਪੁਲਿਸ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।

ਸਿੱਖ ਨੌਜਵਾਨ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਅਧਿਕਾਰੀ ਵਿਰੁੱਧ ਉੱਤਰਾਖੰਡ ਸਰਕਾਰ ਕਰੇ ਕਾਰਵਾਈ- ਐਡਵੋਕੇਟ ਧਾਮੀ Read More »

ਨਿਹਾਲ ਸਿੰਘ ਵਾਲਾ ਦੇ ਪਿੰਡ ਰਾਉਕੇ ਕਲਾਂ ਵਿਖੇ ਲੱਗਾ ਜਨ ਸੁਣਵਾਈ ਕੈਂਪ

-9 ਪਿੰਡਾਂ ਦੇ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ ਨਿਹਾਲ ਸਿੰਘ ਵਾਲਾ, 20 ਸਤੰਬਰ ( ਗਿਆਨ  ਸਿੰਘ) ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਜਨ ਸੁਣਵਾਈ ਕੈਂਪਾਂ ਰਾਹੀਂ ਹੱਲ ਕਰ ਰਿਹਾ ਹੈ। ਪਿੰਡਾਂ ਦਾ ਕਲੱਸਟਰ ਬਣਾ ਕੇ ਲਗਾਏ ਜਾ ਰਹੇ ਜਨ ਸੁਣਵਾਈ ਕੈਂਪਾਂ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿੱਚ ਜਿੱਥੇ ਬਹੁਤ ਹੀ ਆਸਾਨੀ ਹੋਈ ਹੈ ਉੱਥੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਵੀ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਹੋ ਰਿਹਾ ਹੈ, ਕਿਉਂਕਿ ਲੋਕ ਖੁਦ ਉੱਚ ਪੱਧਰੀ ਅਧਿਕਾਰੀਆਂ ਨਾਲ ਆਪਣੀਆਂ ਮੁਸ਼ਕਿਲਾਂ ਇਹਨਾਂ ਕੈਂਪਾਂ ਜਰੀਏ ਸਾਂਝੀਆਂ ਕਰ ਰਹੇ ਹਨ। ਇਹਨਾਂ ਕੈਂਪਾਂ ਦੀ ਲੜੀ ਵਿੱਚ ਅੱਜ  ਤਹਿਸੀਲ ਨਿਹਾਲ ਸਿੰਘ ਵਾਲਾ ਦੇ ਲੋਪੋ, ਬੱਧਨੀ ਕਲਾਂ, ਬੱਧਨੀ ਖੁਰਦ, ਰਾਉਕੇ ਕਲਾਂ, ਬੀਰ ਰਾਉਕੇ, ਬੌਡੇ, ਬੀੜ ਬੱਧਨੀ, ਮੀਨੀਆਂ, ਨੰਗਲ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਰਾਉਕੇ ਕਲਾਂ ਗੁਰਦੁਆਰਾ ਜੰਡ ਸਾਹਿਬ ਵਿਖੇ ਸੁਣੀਆਂ ਗਈਆਂ। ਜਿਕਰਯੋਗ ਹੈ ਕਿ ਹੁਣ  25 ਸਤੰਬਰ ਦਿਨ ਬੁੱਧਵਾਰ ਨੂੰ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਘੋਲੀਆ ਕਲਾਂ, ਗੁਲਾਬ ਸਿੰਘ ਵਾਲਾ, ਕਾਲੇਕੇ, ਨੱਥੋਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਘੋਲੀਆ ਕਲਾਂ ਕਲੱਬ ਘਰ ਫੂਲਾ ਸਿੰਘ ਪੱਤੀ ਵਿਖੇ ਸੁਣੀਆਂ ਜਾਣਗੀਆਂ। ਇਸ ਤੋਂ ਇਲਾਵਾ ਮਿਤੀ 27 ਸਤੰਬਰ ਦਿਨ ਸ਼ੁੱਕਰਵਾਰ ਨੂੰ ਤਹਿਸੀਲ ਧਰਮਕੋਟ ਦੇ ਪਿੰਡ ਲੁਹਾਰਾ, ਜਨੇਰ ਗਲੋਟੀ, ਦਾਤੇਵਾਲ, ਨਿਹਾਲਗੜ੍ਹ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਫੱਕਰ ਬਾਬਾ ਦਾ ਮੂੰਸ਼ਾਹ ਲੁਹਾਰਾ ਵਿਖੇ ਸੁਣੀਆਂ ਜਾਣਗੀਆਂ।

ਨਿਹਾਲ ਸਿੰਘ ਵਾਲਾ ਦੇ ਪਿੰਡ ਰਾਉਕੇ ਕਲਾਂ ਵਿਖੇ ਲੱਗਾ ਜਨ ਸੁਣਵਾਈ ਕੈਂਪ Read More »

ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ ਬਿਨਾਂ ਅੱਗ ਲਗਾਏ ਪਰਾਲੀ ਦਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦਾ ਕੀਤਾ ਸਨਮਾਨ

ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਦੇ ਦੂਤ ਕਰਾਰ ਦਿੱਤਾ ਹੋਰਨਾਂ ਸਾਨਾਂ ਨੂੰ ਪਰਾਲੀ ਦਾ ਪ੍ਰਬੰਧਨ ਕਰਨ ਲਈ ਇਨ੍ਹਾਂ ਤੋਂ ਸੇਧ ਲੈਣ ਦੀ ਅਪੀਲ ਲਹਿਲੀ (ਐਸ.ਏ.ਐਸ. ਨਗਰ),21 ਸਤੰਬਰ ( ਗਿਆਨ  ਸਿੰਘ) ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਕਿਸਾਨਾਂ ਨੂੰ ਵਾਤਾਵਰਨ ਸੁਰੱਖਿਆ ਦੇ ਦੂਤ ਵਜੋਂ ਪਰਾਲੀ ਬਿਨਾਂ ਅੱਗ ਲਾਇਆਂ ਸੰਭਾਲਣ ਲਈ ਸਨਮਾਨਿਤ ਕੀਤਾ।       ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਡੇਰਾਬੱਸੀ ਸਬ ਡਵੀਜ਼ਨ ਦੇ ਨਾਹਰ ਇੰਡਸਟਰੀਅਲ ਯੂਨਿਟ ਲਹਿਲੀ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਾਨੂੰ ਅਜਿਹੇ ਰੋਲ ਮਾਡਲਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੇ ਤਜ਼ਰਬੇ ਦੱਸ ਕੇ ਹੋਰ ਕਿਸਾਨਾਂ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖ਼ਰਚੀਲੇ ਉਪਾਵਾਂ ਦੀ ਬਜਾਏ ਸਾਧਾਰਨ ਖੇਤੀ ਅਭਿਆਸਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕਰਜ਼ੇ ਅਤੇ ਹੋਰ ਦੁੱਖਾਂ ਤੋਂ ਮੁਕਤ ਜੀਵਨ ਬਤੀਤ ਕਰ ਸਕੀਏ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਕੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਕੀਤੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਾਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਜੋ ਕਿ ਮਿੱਟੀ ਅਤੇ ਸਾਡੇ ਬਨਸਪਤੀ ਅਤੇ ਜੀਵ-ਜੰਤੂਆਂ ਦੀ ਸਿਹਤ ਲਈ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਗਾਂਹਵਧੂ ਲੋਕਾਂ (ਕਿਸਾਨ ਜੋ ਖੇਤਾਂ ਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰਦੇ ਹਨ) ਦੁਆਰਾ ਕੀਤੇ ਗਏ ਯਤਨਾਂ ਨੂੰ ਹੋਰਾਂ ਨੂੰ ਵੀ ਅਪਣਾਉਣ ਦੀ ਲੋੜ ਹੈ। ਉਨ੍ਹਾਂ ਨੇ ਨਾਹਰ ਇੰਡਸਟਰੀਜ਼ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਥਾਨਕ ਨੌਜਵਾਨਾਂ ਨੂੰ ਮਿੱਲ ‘ਚ ਰੁਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਮਦਦ ਕਰਨ। ਵਿਧਾਇਕ ਰੰਧਾਵਾ ਦੀ ਬੇਨਤੀ ਨੂੰ ਮੰਨਦੇ ਹੋਏ ਨਾਹਰ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਅਭਿਨਵ ਓਸਵਾਲ ਨੇ ਇੱਕ ਨੌਜਵਾਨ ਨੂੰ ਨੇਕ ਕਾਰਜ ਦੀ ਸ਼ੁਰੂਆਤ ਵਜੋਂ ਮਿੱਲ ਵਿੱਚ ਸ਼ਾਮਲ ਕੀਤਾ।       ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਸਨਮਾਨਿਤ ਕੀਤੇ ਗਏ ਕਿਸਾਨਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮਾਗਮ ਦਾ ਮਕਸਦ ਪਰਾਲੀ ਨੂੰ ਅੱਗ ਨਾ ਲਗਾ ਕੇ ਸੰਭਾਲਣ ਦਾ ਠੋਸ ਸੰਦੇਸ਼ ਦੇਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਵਾਲੀ ਮਸ਼ੀਨਰੀ ਉਪਲਬਧ ਕਰਵਾ ਕੇ ਖੇਤੀ ਨੂੰ ਅੱਗ ਲਗਾਉਣ ਦੇ ਮਾੜੇ ਅਭਿਆਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਲਈ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗਾਂ ਨੂੰ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਨਾਲ ਉਪਲਬਧ ਮਸ਼ੀਨਰੀ ਦੀ ਸੂਚੀ ਸਾਂਝੀ ਕਰਨ ਤਾਂ ਜੋ ਉਨ੍ਹਾਂ ਨੂੰ ਹੋਰ ਕੋਈ ਰਸਤਾ ਅਪਣਾਉਣ ਦੀ ਲੋੜ ਨਾ ਪਵੇ। ਪੀਪੀਸੀਬੀ ਦੇ ਅਧਿਕਾਰੀਆਂ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਵਿਰੁੱਧ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਖ਼ਤ ਹੁਕਮਾਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਉਣ ਲਈ ਵੀ ਕਿਹਾ ਗਿਆ ਹੈ।       ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਜਿੱਥੇ ਪਿਛਲੇ ਸਾਲ ਬਹੁਤ ਸਾਰੇ ਕੇਸ ਸਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀਆਂ ਘਟਨਾਵਾਂ ਦਾ ਗ੍ਰਾਫ ਸਾਲ-ਦਰ-ਸਾਲ ਹੇਠਾਂ ਜਾ ਰਿਹਾ ਹੈ ਕਿਉਂਕਿ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਮਾੜੀ ਪ੍ਰਥਾ ਨੂੰ ਛੱਡ ਰਹੇ ਹਨ।       ਇਸ ਮੌਕੇ ਹਰਜੀਤ ਸਿੰਘ, ਭੁਪਿੰਦਰ ਸਿੰਘ ਬਦਰਪੁਰ, ਤਰਜਿੰਦਰ ਸਿੰਘ ਸੈਦਪੁਰ ਅਤੇ ਕੁਲਵਿੰਦਰ ਸਿੰਘ ਸੋਹਾਣਾ ਆਦਿ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਸਨਮਾਨਿਤ ਕੀਤੇ ਗਏ ਕਿਸਾਨਾਂ ਵਿੱਚ ਹਰਜੀਤ ਸਿੰਘ ਧੀਰੇਮਾਜਰਾ, ਗੁਰਲਾਲਾ ਸਿੰਘ ਧਰਮਗੜ੍ਹ, ਜੈ ਸਿੰਘ ਜੰਡਲੀ, ਪਰਦੀਪ ਸਿੰਘ, ਕੇਵਲ ਕ੍ਰਿਸ਼ਨ, ਨਵਜੋਤ ਸਿੰਘ ਧੀਰੇਮਾਜਰਾ ਅਤੇ ਕਮਲਪ੍ਰੀਤ ਸਿੰਘ ਸ਼ਾਮਲ ਸਨ।       ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਏਡੀਸੀ (ਜ) ਵਿਰਾਜ ਐਸ ਟਿਡਕੇ, ਐਸਡੀਐਮ ਡੇਰਾਬੱਸੀ ਡਾ. ਹਿਮਾਂਸ਼ੂ ਗੁਪਤਾ, ਏਐਸਪੀ ਡੇਰਾਬੱਸੀ ਜਯੰਤ ਪੁਰੀ, ਵਾਤਾਵਰਣ ਇੰਜੀਨੀਅਰ ਰਣਤੇਜ ਸ਼ਰਮਾ, ਮੁੱਖ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ ਅਤੇ ਤਹਿਸੀਲਦਾਰ ਬੀਰਕਰਨ ਸਿੰਘ ਹਾਜ਼ਰ ਸਨ।

ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ ਬਿਨਾਂ ਅੱਗ ਲਗਾਏ ਪਰਾਲੀ ਦਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦਾ ਕੀਤਾ ਸਨਮਾਨ Read More »