ਹਾਲੀਂ ਤਕ ਹਨ੍ਹੇਰਾ ਏ, ਕਿੰਨੀ ਦੂਰ ਸਵੇਰਾ ਏ?
ਤੇਰੀਆਂ ਕਾਲੀਆਂ ਜ਼ੁਲਫ਼ਾਂ ਦਾ, ਚਾਰੇ ਪਾਸੋਂ ਘੇਰਾ ਏ।
ਮੈਂ ਦੁਨੀਆ ਤੋਂ ਕੀ ਲੈਣਾ? ਤੇਰਾ ਸਾਥ ਬਥੇਰਾ ਏ।
ਕੱਲ੍ਹ ਇੱਕ ਹਾਸਾ ਲੱਭਿਆ ਤੇ, ਇੰਞ ਲੱਗਿਆ ਸੀ ਤੇਰਾ ਏ।
ਘਰ ਦੇ ਬਾਹਰ ਜੋ ਕਾਮਾ ਏ, ਘਰ ਦੇ ਵਿੱਚ ਵਡੇਰਾ ਏ।