ਨਜ਼ਮ/ਮੇਰੇ ਲੋਕ/ਬਚਨ ਗੁੜਾ

ਬਚਨ ਗੁੜਾ

————ਮੇਰੇ ਲੋਕ———-

ਭਾਰਤ ਦੇਸ ਹੈ ਮੇਰਾ ,ਇਥੋਂ ਦੇ ਲੋਕ ਮੇਰੇ ਨੇ,
  ਇਥੋਂ ਦੀ ਖ਼ੁਸ਼ੀਆਂ ਮੇਰੀ ਹੈ,ਇਥੋਂ ਦੇ ਸ਼ੋਕ ਮੇਰੇ ਨੇ।

              ਬੜਾ ਦਰਦ ਹੁੰਦਾ ਹੈ,ਖੇਤ ਦੀ ਵਾੜ ਜਦੋਂ ਖਾਵੇ,
              ਜਦੋਂ ਕੋਈ ਦੇਸ ਨੂੰ ਖਾਵੇ, ਕਾਹਦੇ ਲੋਕ ਮੇਰੇ ਨੇ।

ਲਾਰੇ ਲਾ ਕੇ ਜਿਹੜਾ ਵੀ,ਸਿਰ ਤਾਜ ਰਖਾਉਂਦਾ ਹੈ,
ਬਣਾਵੇ ਮੂਰਖ ਲੋਕਾਂ ਨੂੰ, ਕਾਹਦੇ ਲੋਕ ਮੇਰੇ ਨੇ ।

ਮਨ ਦੀ ਬਾਤ ਕਰਨੀ ਹੈ,ਨਹੀਂ ਸੁਣਨੀਂ ਲੋਕਾਂ ਦੀ,
ਲੋਕ ਵਿਕਾਊ ਕਰ ਦਿੱਤੇ, ਕਾਹਦੇ ਲੋਕ ਮੇਰੇ ਨੇ ।

ਬੜਾ ਈਮਾਨ ਲੋਕਾਂ ਦਾ,ਇੱਥੇ ਗਦਾਰ ਵੀ ਰਹਿੰਦੇ,
ਹੈ ਭਵੀਖਣ ਵੀ ਵੱਸਦੇ, ਕਾਹਦੇ ਲੋਕ ਮੇਰੇ ਨੇ ।

ਨਹੀਂ ਇਹ ਸੌਣ ਦਾ ਵੇਲਾ,ਹੈ ਭਰਮਾਰ ਚੋਰਾਂ ਦੀ,
ਕੁੱਤੀ ਚੋਰਾਂ ਚ’ ਰਲ ਜਾਏ, ਕਾਹਦੇ ਲੋਕ ਮੇਰੇ ਨੇ ।

ਨਸ਼ੇ ਦੇ ਬੱਦਲ ਛਾਏ ਨੇ, ਵਰੇ ਜਵਾਨੀ ਦੇ ਉੱਤੇ,
ਵਪਾਰੀ ਨਸ਼ਿਆਂ ਦੇ ਜੇਹੜੇ ,ਕਾਹਦੇ ਲੋਕ ਮੇਰੇ ਨੇ ।

ਐਸਾ ਜਾਲ ਬੁਣਿਆ ,ਪੰਛੀ ਨਿੱਕਲ ਨਹੀਂ ਸਕਦਾ,
ਕੱਟ ਦਏ ਜਾਲ “ਬਚਨੇ”,ਉਹੀਓ ਲੋਕ ਮੇਰੇ ਨੇ।

ਸਾਂਝਾ ਕਰੋ

ਪੜ੍ਹੋ