ਰੱਬ ’ਤੇ ਛੱਡਿਆ 90 ਮੀਟਰ ਦਾ ਟੀਚਾ

ਨਵੀਂ ਦਿੱਲੀ, 19 ਅਗਸਤ ਪੈਰਿਸ ਖੇਡਾਂ ਵਿੱਚ 90 ਮੀਟਰ ਦੇ ਆਪਣੇ ਟੀਚੇ ਤੋਂ ਮਾਮੂਲੀ ਫਰਕ ਨਾਲ ਖੁੰਝਣ ਤੋਂ ਬਾਅਦ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਨੇ ਕਿਹਾ ਕਿ ਉਸ ਨੇ ਹੁਣ ਇਹ ਟੀਚਾ ਰੱਬ ’ਤੇ ਛੱਡ ਦਿੱਤਾ ਹੈ। ਨੀਰਜ ਨੇ ਪੈਰਿਸ ਓਲੰਪਿਕ ਵਿੱਚ 89.45 ਮੀਟਰ ਥ੍ਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਨੇੜ ਭਵਿੱਖ ਵਿੱਚ 90 ਮੀਟਰ ਦਾ ਟੀਚਾ ਪੂਰਾ ਕਰਨ ਬਾਰੇ ਪੁੱਛੇ ਜਾਣ ’ਤੇ ਨੀਰਜ ਨੇ ਕਿਹਾ, ‘‘ਹੁਣ ਲੱਗਦਾ ਹੈ ਕਿ ਅਜਿਹੇ ਟੀਚੇ ਨੂੰ ‘ਉੱਪਰ ਵਾਲੇ’ ’ਤੇ ਹੀ ਛੱਡਣਾ ਪਵੇਗਾ। ਉਸ ਨੇ ਜੇਐੱਸਡਬਲਿਊ ਵੱਲੋਂ ਕਰਵਾਈ ਗਈ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘‘ਮੈਂ ਬੱਸ ਚੰਗੀ ਤਰ੍ਹਾਂ ਤਿਆਰੀ ਕਰਨਾ ਚਾਹੁੰਦਾ ਹਾਂ ਅਤੇ ਦੇਖਣਾ ਚਾਹੁੰਦਾ ਹਾਂ ਕਿ ਨੇਜ਼ਾ ਕਿੱਥੇ ਤਕ ਜਾਂਦਾ ਹੈ। 90 ਮੀਟਰ ਬਾਰੇ ਪਹਿਲਾਂ ਹੀ ਗੱਲ ਹੋ ਚੁੱਕੀ ਹੈ। ਹੁਣ ਮੈਨੂੰ ਲੱਗਦਾ ਹੈ ਕਿ ਇਸ ਨੂੰ ਰਹਿਣ ਹੀ ਦਿਓ। ਪੈਰਿਸ ਵਿੱਚ ਮੈਨੂੰ ਲੱਗਾ ਸੀ ਕਿ ਅਜਿਹਾ ਹੋ ਜਾਵੇਗਾ ਅਤੇ ਇਹ ਹੋ ਵੀ ਸਕਦਾ ਸੀ।’’ ਉਸ ਨੇ ਕਿਹਾ, ‘‘ਹੁਣ ਮੈਂ ਅਗਲੇ ਦੋ ਜਾਂ ਤਿੰਨ ਮੁਕਾਬਲਿਆਂ ਵਿੱਚ ਆਪਣਾ 100 ਫੀਸਦ ਦੇਵਾਂਗਾ ਅਤੇ ਦੇਖਾਂਗਾ ਕਿ ਕੀ ਹੁੰਦਾ ਹੈ। ਇਸ ਦੌਰਾਨ ਮੈਂ ਆਪਣੀਆਂ ਕਮੀਆਂ ਸੁਧਾਰਨ ’ਤੇ ਕੰਮ ਕਰਾਂਗਾ।’’ ਨੀਰਜ ਲੰਮੇ ਸਮੇਂ ਤੋਂ ਪਿੱਠ ਦੀ ਸੱਟ ਨਾਲ ਜੂਝ ਰਿਹਾ ਹੈ ਪਰ ਉਹ ਆਪਣੀ ਖੇਡ ਜਾਰੀ ਰੱਖਦਿਆਂ 22 ਅਗਸਤ ਨੂੰ ਡਾਇਮੰਡ ਲੀਗ ਮੀਟ ਵਿਚ ਹਿੱਸਾ ਲਵੇਗਾ।

ਸਾਂਝਾ ਕਰੋ

ਪੜ੍ਹੋ

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਦਿਤੇ

ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ...