ਮਾਤਾ ਬਚਿੰਤ ਕੌਰ ਦੀ ਅੰਤਿਮ ਅਰਦਾਸ ਮੌਕੇ ਖੂਨਦਾਨ ਕੈਂਪ

ਅਪੈਕਸ ਕਲੱਬ ਮਾਨਸਾ ਵਲੋਂ ਸ਼ਹਿਰ ਦੇ ਖੂਨਦਾਨੀ ਬਲਜੀਤ ਸ਼ਰਮਾ ਦੀ ਮਾਤਾ ਬਚਿੰਤ ਕੌਰ ਨਮਿਤ ਅੰਤਿਮ ਅਰਦਾਸ ਮੌਕੇ ਇੱਥੇ ਗਊਸ਼ਾਲਾ ਭਵਨ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਇਸ ਕੈਂਪ ਦਾ ਮਕਸਦ ਮਰਹੂਮ ਬਚਿੰਤ ਕੌਰ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਬਲੱਡ ਬੈਂਕਾਂ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨਾ ਵੀ ਸੀ, ਇਸ ਕੈਂਪ ਵਿੱਚ ਅਪੈਕਸ ਕਲੱਬ ਦੇ ਮੈਂਬਰਾਂ ਸਣੇ 25 ਲੋਕਾਂ ਨੇ ਖੂਨਦਾਨ ਕਰ ਕੇ ਮਾਨਵਤਾ ਦੀ ਸੇਵਾ ਲਈ ਯੋਗਦਾਨ ਪਾਇਆ ਹੈ।

ਮਾਨਸਾ ਸ਼ਹਿਰ ਦੇ ਸਰਜਨ ਡਾ. ਟੀਪੀਐੱਸ ਰੇਖੀ ਨੇ ਕਿਹਾ ਕਿ ਇਸ ਤਰ੍ਹਾਂ ਸ਼ਰਧਾਂਜਲੀ ਸਮਾਗਮ ਸਮੇਂ ਖੂਨਦਾਨ ਕੈਂਪ ਲਗਾਉਣ ਨਾਲ ਲੋਕਾਂ ਵਿੱਚ ਖੂਨਦਾਨ ਕਰਨ ਦੀ ਜਾਗਰੁਕਤਾ ਪੈਦਾ ਹੁੰਦੀ ਹੈ ਅਤੇ ਕਈ ਲੋਕਾਂ ਨੂੰ ਅਜਿਹੇ ਕੈਂਪਾਂ ਰਾਹੀਂ ਪਹਿਲੀ ਵਾਰ ਖ਼ੂਨਦਾਨ ਕਰਨ ਦਾ ਮੌਕਾ ਮਿਲਦਾ ਹੈ, ਉਹ ਅੱਗੇ ਜਾ ਕੇ ਰੈਗੂਲਰ ਖੂਨਦਾਨ ਕਰਨ ਲੱਗ ਜਾਂਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਗੁਰਪ੍ਰੀਤ ਕੌਰ ਗਾਗੋਵਾਲ, ਗੁਰਪ੍ਰੀਤ ਵਿੱਕੀ, ਪ੍ਰੇਮ ਅਰੋੜਾ, ਡਾ. ਜਨਕ ਰਾਜ ਸਿੰਗਲਾ, ਡਾ. ਵਰੁਣ ਮਿੱਤਲ, ਡਾ. ਪਵਨ ਬਾਂਸਲ ਵੀ ਮੌਜੂਦ ਸਨ।

ਸਾਂਝਾ ਕਰੋ