ਕਪਿਲ ਦੇਵ ਨੇ ਗੋਲਫ ਇੰਡੀਆ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਭਾਰਤ ਦੀ 1983 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਰਹੇ ਕਪਿਲ ਦੇਵ ਨੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀਜੀਟੀਆਈ) ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। 65 ਸਾਲਾ ਕਪਿਲ ਮੀਤ ਪ੍ਰਧਾਨ ਵਜੋਂ ਪਹਿਲਾਂ ਹੀ ਪੀਜੀਟੀਆਈ ਬੋਰਡ ਦੇ ਮੈਂਬਰ ਸਨ। ਉਨ੍ਹਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ। ਉਹ ਐੱਚਆਰ ਸ੍ਰੀਨਿਵਾਸਨ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਕਪਿਲ ਨੂੰ ਇੱਕ ਚੰਗੇ ਗੋਲਫ ਖਿਡਾਰੀ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਆਪਣੇ ਨਵੇਂ ਅਹੁਦੇ ਬਾਰੇ ਕਿਹਾ, “ਪੀਜੀਟੀਆਈ ਦਾ ਪ੍ਰਧਾਨ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਪਿਛਲੇ ਕੁਝ ਸਾਲਾਂ ਤੋਂ ਇਸ ਸੰਸਥਾ ਨਾਲ ਜੁੜਿਆ ਹੋਇਆ ਹਾਂ। ਇਹ ਖਿਡਾਰੀਆਂ ਦੀ ਜਥੇਬੰਦੀ ਹੈ। ਇਹ ਸਾਰੇ ਮੇਰੇ ਚੰਗੇ ਦੋਸਤ ਹਨ। ਮੈਂ ਅਕਸਰ ਇਨ੍ਹਾਂ ਨਾਲ ਖੇਡਦਾ ਹਾਂ।’’ ਕਪਿਲ ਨੇ ਕਿਹਾ ਕਿ ਗੋਲਫ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਦਾ ਜਨੂੰਨ ਰਿਹਾ ਹੈ।

ਸਾਂਝਾ ਕਰੋ