ਅਕਸ਼ੇ ਕੁਮਾਰ ਦੇ ਘਰ ਖੁਦ ਆਪਣੇ ਵਿਆਹ ਦਾ ਸੱਦਾ ਦੇਣ ਪਹੁੰਚੇ ਅਨੰਤ ਅੰਬਾਨੀ

ਇੱਕ ਵਾਰ ਫਿਰ ਅੰਬਾਨੀ ਪਰਿਵਾਰ ਵਿੱਚ ਸ਼ਹਿਨਾਈ ਵੱਜਣ ਵਾਲੀ ਹੈ। ਇਸ ਵਾਰ ਇਸ ਪਰਿਵਾਰ ਦਾ ਛੋਟਾ ਬੇਟਾ ਅਨੰਤ ਅੰਬਾਨੀ ਲਾੜਾ ਬਣਨ ਜਾ ਰਿਹਾ ਹੈ। ਗੁਜਰਾਤ ਦੇ ਜਾਮਨਗਰ ‘ਚ ਪ੍ਰੀ-ਵੈਡਿੰਗ ਜਸ਼ਨ ਅਤੇ ਇਟਲੀ ‘ਚ ਕਰੂਜ਼ ਤੋਂ ਬਾਅਦ ਅੰਬਾਨੀ ਪਰਿਵਾਰ ਹੁਣ ਵਿਆਹ ਦੀਆਂ ਤਿਆਰੀਆਂ ‘ਚ ਰੁੱਝ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਵਿਆਹ ਲਈ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ‘ਚ ਨੀਤਾ ਅੰਬਾਨੀ ਨੇ ਕਾਸ਼ੀ ਵਿਸ਼ਵਨਾਥ ਮੰਦਰ ‘ਚ ਆਪਣੇ ਬੇਟੇ ਦੇ ਵਿਆਹ ਦਾ ਪਹਿਲਾ ਕਾਰਡ ਪੇਸ਼ ਕੀਤਾ ਸੀ। ਦੇਰ ਰਾਤ ਅਨੰਤ ਅੰਬਾਨੀ ਖੁਦ ਅਦਾਕਾਰ ਅਕਸ਼ੈ ਕੁਮਾਰ ਦੇ ਘਰ ਉਨ੍ਹਾਂ ਦੇ ਵਿਆਹ ਦਾ ਸੱਦਾ ਦੇਣ ਪਹੁੰਚੇ, ਜਿਸ ਦੀ ਇਕ ਝਲਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਅੰਬਾਨੀ ਪਰਿਵਾਰ ਦੇ ਵਿਆਹ ‘ਚ ਬਾਲੀਵੁੱਡ ਸੈਲੇਬਸ ਸ਼ਾਮਲ ਨਾ ਹੋਣ ਅਜਿਹਾ ਹੋ ਨਹੀਂ ਸਕਦਾ। ਅਨੰਤ ਦੀ ਪ੍ਰੀ-ਵੈਡਿੰਗ ਵਿੱਚ ਪੂਰੀ ਫਿਲਮ ਸੀਟੀ ਸ਼ਾਮਲ ਸੀ।

ਹੁਣ ਵਿਆਹ ਵਿੱਚ ਵੀ ਅਜਿਹਾ ਹੀ ਹੋਣ ਜਾ ਰਿਹਾ ਹੈ। ਬੁੱਧਵਾਰ ਨੂੰ, ਅਨੰਤ ਆਪਣੇ ਖਾਸ ਦੋਸਤਾਂ ਅਤੇ ਮਹਿਮਾਨਾਂ ਨੂੰ ਬੁਲਾਉਣ ਲਈ ਨਿਕਲਿਆ। ਉਹ ਦੇਰ ਸ਼ਾਮ ਅਦਾਕਾਰ ਅਕਸ਼ੈ ਕੁਮਾਰ ਦੇ ਘਰ ਪਹੁੰਚੇ ਤੇ ਉਨ੍ਹਾਂ ਨੂੰ ਚਾਂਦੀ ਅਤੇ ਸੋਨੇ ਦਾ ਬਣਿਆ ਵਿਆਹ ਦਾ ਕਾਰਡ ਦਿੱਤਾ। ਅਨੰਤ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਆਪਣੀ ਕਾਰ ‘ਚ ਬੈਠੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਸ ਦੇ ਆਲੇ-ਦੁਆਲੇ ਕਈ ਬਾਡੀ ਗਾਰਡ ਵੀ ਨਜ਼ਰ ਆਉਂਦੇ ਹਨ। ਉਸ ਦੇ ਚਿਹਰੇ ‘ਤੇ ਵਿਆਹ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ।

ਹਾਲ ਹੀ ‘ਚ ਅਨੰਤ ਅਦਾਕਾਰ ਅਜੈ ਦੇਵਗਨ ਦੇ ਘਰ ਪਹੁੰਚੇ ਸਨ। ਅਜੈ ਦੇਵਗਨ ਦੇ ਘਰ ਸ਼ਿਵਸ਼ਕਤੀ ਤੋਂ ਬਾਹਰ ਆਉਂਦੇ ਅਨੰਤ ਦਾ ਵੀਡੀਓ ਵੀ ਸਾਹਮਣੇ ਆਇਆ ਸੀ। ਇਸ ਵੀਡੀਓ ‘ਚ ਅਨੰਤ ਹਮੇਸ਼ਾ ਦੀ ਤਰ੍ਹਾਂ ਸਖ਼ਤ ਸੁਰੱਖਿਆ ‘ਚ ਨਜ਼ਰ ਆਏ ਸਨ। ਇਹ ਕਾਰਡ ਲਾਲ ਅਲਮਾਰੀ ਦੇ ਆਕਾਰ ਵਿੱਚ ਬਣਾਇਆ ਗਿਆ ਹੈ, ਜਿਸ ਦੇ ਅੰਦਰ ਇੱਕ ਚਾਂਦੀ ਦਾ ਮੰਦਰ ਹੈ ਅਤੇ ਇਸਦੇ ਚਾਰੇ ਪਾਸੇ ਭਗਵਾਨ ਦੀਆਂ ਮੂਰਤੀਆਂ ਦਿਖਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਕਾਰਡ ਵਿੱਚ ਵੱਖ-ਵੱਖ ਦੇਵਤਿਆਂ ਦੀਆਂ ਤਸਵੀਰਾਂ ਦੇ ਨਾਲ ਵਿਆਹ ਦੇ ਜਸ਼ਨ ਦਾ ਵੇਰਵਾ ਵੀ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਅਨੰਤ-ਰਾਧਿਕਾ ਦੇ ਨਾਮ ਦੇ ਪਹਿਲੇ ਅੱਖਰ ਦੀ ਕਢਾਈ ਵਾਲਾ ਰੁਮਾਲ ਅਤੇ ਦੁਪੱਟਾ ਵੀ ਸ਼ਾਮਲ ਹੈ।

ਸਾਂਝਾ ਕਰੋ